ਇਮਰਾਨ ਖ਼ਾਨ ਦੀ ਬਿਆਨਬਾਜ਼ੀ ਨਹੀਂ ਦੇ ਪਾ ਰਹੀ ਉਸ ਨੂੰ ਫਾਇਦਾ
ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਵੱਲੋਂ 29 ਜੂਨ, 2020 ਨੂੰ ਕਰਾਚੀ ਦੀ ਸਟਾਕ ਐਕਸਚੈਂਜ ‘ਤੇ ਹੋਏ ਹਮਲੇ ਲਈ ਭਾਰਤ ਨੂੰ ਦੋਸ਼ੀ ਠਹਿਰਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ ਹੈ। ਇਸ ਹਮਲੇ ਪਿੱਛੇ ਬਾਲੋਚ ਵੱਖਵਾਦੀ ਦੱਸੇ ਜਾ ਰਹੇ ਹਨ।ਦੱਸਣਯੋਗ ਹੈ ਕਿ ਇਸ ਹਮਲੇ ‘ਚ ਚਾਰ ਅੱਤਵਾਦੀਆਂ ਸਮੇਤ 13 ਲੋਕਾਂ ਦੀ ਮੌਤ ਹੋਈ ਸੀ।
ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਪਾਕਿਸਤਾਨ ਵੱਲੋਂ ਆਪਣੇ ਮੁਲਕ ਅੰਦਰ ਵਾਪਰੀ ਕਿਸੇ ਵੀ ਘਟਨਾ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੋਵੇ।ਪਹਿਲਾਂ ਵੀ ਕਈ ਵਾਰ ਪਾਕਿ ਆਗੂਆਂ ਵੱਲੋਂ ਭਾਰਤ ਨੂੰ ਆਪਣੀ ਬਿਆਨਬਾਜ਼ੀ ਜ਼ਰੀਏ ਨਿਸ਼ਾਨੇ ‘ਤੇ ਲਿਆ ਗਿਆ ਹੈ।ਖਾਸ ਕੲਰਕੇ ਜਦੋਂ ਉਹ ਸਥਿਤੀ ਨੂੰ ਸੰਭਾਲਣ ‘ਚ ਅਸਫਲ ਰਹੇ ਹੋਣ।
ਦਰਅਸਲ ਪਾਰਟੀ ‘ਚ ਇਮਰਾਨ ਦੇ ਅਹੁਦੇਦਾਰਾਂ ਨੇ ਹਮਲੇ ਤੋਂ ਕੁੱਝ ਦਿਨ ਪਹਿਲਾਂ ਹੀ ਭਾਰਤ ਵੱਲੋਂ ਝੂਠੇ ਆਪ੍ਰੇਸ਼ਨਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਦੇਸ਼ ਅੰਦਰ ਭਾਰਤ ਖਿਲਾਫ ਮਾਹੌਲ ਤਿਆਰ ਕੀਤਾ ਜਾ ਸਕੇ।ਜਨਾਬ ਖ਼ਾਨ ਨੇ ਤਾਂ ਇਹ ਵੀ ਕਿਹਾ ਕਿ ਇਸ ਹਮਲੇ ਬਾਰੇ ਏਜੰਸੀਆਂ ਨੂੰ ਪਹਿਲਾਂ ਹੀ ਖ਼ਬਰ ਸੀ।ਫਿਰ ਪਾਕਿ ਏਜੰਸੀਆਂ ਇਸ ਹਮਲੇ ਨੂੰ ਟਾਲ ਕਿਉਂ ਨਾ ਸਕੀਆਂ? ਇਹ ਇੱਕ ਅਹਿਮ ਸਵਾਲ ਹੈ।
ਸਾਲਾਂ ਤੋਂ ਹੀ ਪਾਕਿ ਆਗੂਆਂ ਵੱਲੋਂ ਆਪਣੇ ਨਾਗਰਿਕਾਂ ਦਾ ਧਿਆਨ ਆਪਣੀਆਂ ਸਰਕਾਰਾਂ ਤੋਂ ਪਰੇ ਕਰਨ ਲਈ ਅਜਿਹੇ ਰਾਹਾਂ ਨੂੰ ਅਪਣਾਇਆ ਗਿਆ ਹੈ।ਇਸ ਲਈ ਇਮਰਾਨ ਖ਼ਾਨ ਨੇ ਕੁੱਝ ਵੱਖਰਾ ਨਹੀਂ ਕੀਤਾ।ਸਗੋਂ ਭਾਰਤ ਖਿਲਾਫ ਅਜਿਹੇ ਬੇਤੁਕੇ ਅਤੇ ਬੇਬੁਨਿਆਦ ਦੋਸ਼ ਲਗਾਉਂਦਿਆਂ ਜਨਾਬ ਖ਼ਾਨ ਨੂੰ ਬਲੋਚ ਦੇ ਬਾਗ਼ੀਆਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ , ਜਿੰਨ੍ਹਾਂ ਨੇ ਉਸ ਨੂੰ ਇਹ ਮੌਕਾ ਪ੍ਰਦਾਨ ਕੀਤਾ।ਇਸ ਤੱਥ ਤੋਂ ਹਰ ਕੋਈ ਜਾਣੂ ਹੈ ਕਿ ਮੌਜੂਦਾ ਸਮੇਂ ‘ਚ ਪਾਕਿਸਤਾਨ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਹਮਲੇ ਨੇ ਪਾਕਿ ਹਕੂਮਤ ਨੂੰ ਇੱਕ ਮੌਕਾ ਦਿੱਤਾ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਧਿਆਨ ਦੂਜੇ ਮਸਲਿਆਂ ਵੱਲ ਆਕਰਸ਼ਤ ਕਰੇ।
ਜਨਾਬ ਖ਼ਾਨ ਇੰਝ ਵਿਹਾਰ ਕਰ ਰਹੇ ਹਨ ਜਿਵੇਂ ਕਿ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੋਵੇ।ਅਕਸਰ ‘ਚੁਣੇ ਹੋਏ’ ਪ੍ਰਧਾਨ ਮੰਤਰੀ ਵੱਜੋਂ ਜਾਣੇ ਜਾਂਦੇ ਜਨਾਬ ਖ਼ਾਨ ਦੀ ਸ਼ਕਤੀ ਹੁਣ ਜੀਐਚਕਿਊ ਦੀ ਭਲਾਈ ਤੱਕ ਹੀ ਸੀਮਿਤ ਹੈ ਅਤੇ ਉਹ ਵੀ ਕਮਜ਼ੋਰ ਹੁੰਦੀ ਪ੍ਰਤੀਤ ਹੋ ਰਹੀ ਹੈ।
ਇਮਰਾਨ ਖ਼ਾਨ ਜਦੋਂ ਬਤੌਰ ਪ੍ਰਧਾਨ ਮੰਤਰੀ ਅਹੁਦੇ ‘ਤੇ ਬੈਠੇ ਤਾਂ ਕਈ ਟਿੱਪਣੀਕਾਰਾਂ ਨੇ ਉਨ੍ਹਾਂ ਦੇ ਕੰਮਕਰਨ ਦੇ ਢੰਗ ਨੂੰ ਵੱਖਰਾ ਦੱਸਿਆ।ਪਰ ਹੁਣ ਉਹ ਸਾਰੇ ਹੀ ਜਨਾਬ ਖ਼ਾਨ ਦੇ ਵਿਰੁੱਧ ਹੋ ਗਏ ਹਨ।
ਕੌਮੀ ਜਵਾਬਦੇਹੀ ਬਿਊਰੋ, ਐਨਏਬੀ ਦੀ (ਗਲਤ) ਵਰਤੋਂ ਕਰਨ ਦੇ ਬਾਵਜੂਦ ਜਨਾਬ ਖ਼ਾਨ ਭ੍ਰਿਸ਼ਟਾਚਾਰੀਆਂ ਨੂੰ ਨਿਆਂ ਦੇਣ ‘ਚ ਅਸਫਲ ਰਿਹਾ ਹੈ।ਸਗੋਂ ਉਹ ਆਪ ਭ੍ਰਿਸ਼ਟਾਚਾਰ ਲੋਕਾਂ ‘ਚ ਘਿਰ ਗਿਆ ਹੈ।ਉਸ ਦੀ ਵਜ਼ਾਰਤ ‘ਚ ਕਈ ਭ੍ਰਿਸਟਾਚਾਰ ਮੰਤਰੀ ਮੌਜੂਦ ਹਨ।ਕਈਆਂ ਨੇ ਜਨਾਬ ਖ਼ਾਨ ‘ਚ ਵੀ ਪਾਕਿਸਤਾਨ ਦੇ ਪਹਿਲਾਂ ਬਣੇ ਪ੍ਰਧਾਨ ਮੰਤਰੀਆਂ ਦੇ ਗੁਣ ਵੇਖੇ ਹਨ।ਉਹ ਵੀ ਲੀਕ ਦੇ ਫਕੀਰ ਹਨ।
ਅਰਸ਼ਦ ਭੱਟੀ ਨਾਂਅ ਦੇ ਇੱਕ ਸਮਰੱਥਕ ਨੇ ਕੁੱਝ ਸਮਾਂ ਪਹਿਲਾਂ ਉਰਦੂ ਮੀਡੀਆ ‘ਚ ਇੱਕ ਲੇਖ ਲਿਿਖਆ ਸੀ ਕਿ ਇਮਰਾਨ ਪੂਰੀ ਤਰ੍ਹਾਂ ਅਸਫਲ ਹੋ ਗਿਆ ਹੈ।ਇਸ ਤੋਂ ਇਲਾਵਾ ਪਿਛਲੀਆਂ ਚੋਣਾਂ ਦੌਰਾਨ ਖ਼ਾਨ ਦੇ ਹੱਕ ‘ਚ ਖੜ੍ਹਣ ਵਾਲਾ ਟਿੱਪਣੀਕਾਰ ਹਸਨ ਨਿਸਾਰ, ਜਿਸ ਨੇ ਕਿ ਹੁਣ ਖੁਦ ਨੂੰ ਉਸ ਤੋਂ ਵੱਖ ਕਰ ਲਿਆ ਹੈ, ਨੇ ਕਿਹਾ ਸੀ ਕਿ ਪਾਕਿਸਤਾਨ ਦੇ ਪਿਆਰੇ ਪ੍ਰਧਾਨ ਮੰਤਰੀ ਨੇ ਪਿਛਲੇ 22 ਮਹੀਨਿਆਂ ‘ਚ ਦੇਸ਼ ਦਾ ਸਮਾਂ ਬਰਬਾਦ ਕੀਤਾ ਹੈ।
ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਸਭ ਤੋਂ ਮਸ਼ਹੂਰ ਚਿਹਰਾ ਫਵਾਦ ਚੌਧਰੀ ਨੇ ਇੱਕ ਤਾਜ਼ਾ ਇੰਟਰਵਿਊ ‘ਚ ਜਨਤਕ ਤੌਰ ‘ਤੇ ਆਪਣੀ ਪਾਰਟੀ ਦੇ ਗੰਦੇ ਇਰਾਦਿਆਂ ਨੂੰ ਕਬੂਲ ਕੀਤਾ ਸੀ।ਉਸ ਨੇ ਮੰਨਿਆ ਕਿ ਪੀਟੀਆਈ ਦੀ ਸਰਕਾਰ ਆਪਣਾ ਕਾਰਜ ਕਰਨ ‘ਚ ਅਸਫਲ ਰਹੀ ਹੈ ਅਤੇ ਪਾਰਟੀ ਅੰਦਰ ਵੀ ਕੁੱਝ ਠੀਕ ਨਹੀਂ ਹੈ।
ਇਸ ਤੋਂ ਕੁੱਝ ਦਿਨ ਪਹਿਲਾਂ ਗੱਠਜੋੜ ਦੇ ਭਾਈਵਾਲਾਂ ‘ਚੋਂ ਇੱਕ ਬਲੋਚ ਨੈਸ਼ਨਲਿਸਟ ਪਾਰਟੀ-ਮੈਂਗਲ ਨੇ ਗੱਠਜੋੜ ਛੱਡ ਦਿੱਤਾ ਸੀ। ਪਾਰਟੀ ਦੇ ਆਗੂ ਅਖ਼ਤਰ ਮੈਂਗਲ ਨੇ ਕਿਹਾ ਕਿ ਸਰਕਾਰ ਬਲੋਚ ਲੋਕਾਂ ਦੀ ਭਲਾਈ ਅਤੇ ਬਿਹਤਰੀ ਲਈ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ ਹੈ।
ਪਾਕਿ ਦੀ ਵਿਰੋਧੀ ਧਿਰ ਖ਼ਾਨ ਨੂੰ ਹਟਾਉਣ ਦੇ ਹੱਕ ‘ਚ ਹੈ।ਜਨਾਬ ਖ਼ਾਨ ਵੱਲੋਂ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਕਰਾਰ ਦਿੱਤਾ ਜਾਣਾ, ਜਹਾਦੀ ਕੱਟੜਪੰਥੀਆਂ ਨੂੰ ਆਪਣੇ ਹੱਕ ‘ਚ ਕਰਨ ਦੀ ਚਾਲ ਹੋ ਸਕਦਾ ਸੀ ਪਰ ਵਿਰੋਧੀ ਧਿਰ ਵੱਲੋਂ ਇਸ ਦੀ ਨਿਖੇਧੀ ਕੀਤੀ ਗਈ ਹੈ।
ਵਿਰੋਧੀ ਧਿਰ ਨੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਖਿਲਾਫ ਭਰੋਸੇ ਦੀ ਵੋਟ ਦੀ ਮੰਗ ਵੀ ਕੀਤੀ ਹੈ।ਆਉਣ ਵਾਲੇ ਦਿਨਾਂ ‘ਚ ਵਿਰੋਧੀ ਧਿਰ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਮਕਸਦ ਨਾਲ ਜਨਾਬ ਖ਼ਾਨ ਅੱਗੇ ਹੋਰ ਚੁਣੌਤੀਆਂ ਰੱਖ ਸਕਦੀ ਹੈ।
ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ, ਜੋ ਕਿ ਕੋਵਿਡ-19 ਨਾਲ ਸੰਕ੍ਰਮਿਤ ਹਨ, ਉਨ੍ਹਾਂ ਦੇ ਇਲਾਜ ਲਈ ਚੀਨ ਵੱਲੋਂ ਮਦਦ ਦੀ ਪੇਸ਼ਕਸ਼ ਨੇ ਵੀ ਜਨਾਬ ਖ਼ਾਨ ਨੂੰ ਦੁਚਿੱਤੀ ‘ਚ ਪਾ ਦਿੱਤਾ ਹੈ।
ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸਮੁੱਚੀ ਸ਼ਕਤੀਸ਼ਾਲੀ ਫੌਜੀ ਸਥਾਪਨਾਵਾਂ ਜ਼ਮੀਨੀ ਪੱਧਰ ‘ਤੇ ਸਾਰੀ ਸਥਿਤੀ ਨੂੰ ਭਾਂਪ ਰਹੀਆਂ ਹਨ।ਆਖ਼ਰਕਾਰ ਉਹ ਜਨਤਕ ਤੌਰ ‘ਤੇ ਜਨਾਬ ਖ਼ਾਨ ਦੀਆਂ ਅਸਫਲਤਾਵਾਂ ਦੇ ਭਾਗੀਦਾਰ ਬਣਨਾ ਪਸੰਦ ਨਹੀਂ ਕਰਨਗੇ।
ਇਸ ਸਭ ਦੇ ਦੌਰਾਨ ‘ਮਾਈਨਸ ਇਮਰਾਨ’ ਫਾਰਮੂਲਾ ਨੇ ਪਾਕਿ ‘ਚ ਮੀਡੀਆ ਦੀਆਂ ਸੁਰਖੀਆਂ ਬਟੋਰ ਲਈਆਂ ਹਨ।
ਅਸੈਂਬਲੀ ‘ਚ ਜਨਾਬ ਖ਼ਾਨ ਦਾ ਕਰਾਰ ਜਵਾਬ ਇਹ ਰਿਹਾ ਸੀ ਕਿ ਫਿਲਹਾਲ ਉਨ੍ਹਾਂ ਦਾ ਵਿਕਲਪ ਮੌਜੂਦ ਨਹੀਂ ਹੈ, ਜੋ ਕਿ ਆਪਣੇ ਆਪ ਨੂੰ ਸੁਤੰਸ਼ਟੀ ਦੇਣ ਦਾ ਇੱਕ ਢੰਗ ਹੋ ਸਕਦਾ ਹੈ।ਪਰ ਸਿਥਤੀ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਖਿਲਾਫ ਵਿਖਾਈ ਪੈ ਰਹੀ ਹੈ।
ਸਕ੍ਰਿਪਟ: ਡਾ.ਅਸ਼ੋਕ ਬੇਹੂਰੀਆ, ਸੀਨੀਅਰ ਫੇਲੋ ਅਤੇ ਕੋਰਡੀਨੇਟਰ ਦੱਖਣੀ ਏਸ਼ੀਆ ਸੈਂਟਰ, ਰੱਖਿਆ ਅਧਿਐਨ ਅਤੇ ਵਿਸ਼ਲੇਸ਼ਣ ਲਈ ਮਨੋਹਰ ਪਾਰੀਕਰ ਸੰਸਥਾ

Comments
Post a Comment