ਕੀ ਪਾਕਿਸਤਾਨ ਦੀ ਏਪੀਸੀ ਖ਼ਾਨ ਹਕੂਮਤ ਲਈ ਵੱਡੇ ਖ਼ਤਰੇ ਦਾ ਸੰਕੇਤ
ਪਾਕਿਸਤਾਨ ‘ਚ ਦੇਰ ਨਾਲ ਸਹੀ ਪਰ ਹੁਣ ਆਖ਼ਰਕਾਰ ਵੱਡੀਆਂ ਵਿਰੋਧੀ ਧਿਰਾਂ ਨੇ ਆਪਸੀ ਇੱਕਜੁੱਟਤਾ ਵਿਖਾਉਂਦਿਆਂ ਇਮਰਾਨ ਖ਼ਾਨ ਖਿਲਾਫ ਮੋਰਚਾ ਖੋਲ੍ਹ ਹੀ ਦਿੱਤਾ ਹੈ। ਇਸਲਾਮਾਬਾਦ ‘ਚ ਪਾਕਿਸਤਾਨ ਪੀਪਲਜ਼ ਪਾਰਟੀ, ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਦੇ ਸੱਦੇ ‘ਤੇ ਆਲ ਪਾਰਟੀ ਸੰਮੇਲਨ, ਏਪੀਸੀ ਦਾ ਆਯੋਜਨ ਕੀਤਾ ਗਿਆ।ਇਸ ਕਾਨਫਰੰਸ ਦੌਰਾਨ ਭਵਿੱਖ ਲਈ ਸਾਂਝੇ ਯਤਨਾਂ ਲਈ ਇੱਕ ਏਜੰਡੇ ਨੂੰ ਤੈਅ ਕੀਤਾ ਗਿਆ।ਜਮਾਤ-ਏ-ਇਸਲਾਮੀ ਨੇ ਆਪਣੇ ਆਪ ਨੂੰ ਇਸ ਇੱਕਠ ਤੋਂ ਦੂਰ ਹੀ ਰੱਖਿਆ, ਜਦਕਿ ਹੋਰ 12 ਵਿਰੋਧੀ ਪਾਰਟੀਆਂ ਨੇ ਇਸ ਸੰਮੇਲਨ ‘ਚ ਸ਼ਮੂਲੀਅਤ ਕੀਤੀ।
ਜੁਲਾਈ 2018 ਦੀਆਂ ਚੋਣਾਂ ਤੋਂ ਬਾਅਦ ਇਹ ਚੌਥੀ ਵਾਰ ਸੀ ਜਦੋਂ ਵਿਰੋਧੀ ਪਾਰਟੀਆਂ ਨੇ ਏਪੀਸੀ ਆਯੋਜਿਤ ਕੀਤੀ ਹੋਵੇ।ਪਹਿਲੀ ਏਪੀਸੀ ਚੋਣਾਂ ਤੋਂ ਮਹਿਜ਼ 3 ਦਿਨ ਬਾਅਦ ਹੀ 28 ਜੁਲਾਈ, 2018 ਨੂੰ ਆਯੋਜਿਤ ਕੀਤੀ ਗਈ ਸੀ।ਜਿਸ ‘ਚ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਹੱਕ ‘ਚ ਨਤੀਜੇ ਜਾਰੀ ਕਰਨ ਦੇ ਦੋਸ਼ ਲਗਾਏ ਸਨ।ਦੂਜੀਆਂ ਦੋ ਏਪੀਸੀ ਜੂਨ 2019 ਅਤੇ ਜੂਨ 2020 ‘ਚ ਜੇਯੂਆਈ-ਐਫ ਵੱਲੋਂ ਸੱਦੀਆਂ ਗਈਆਂ ਸਨ।ਇੰਨਾਂ ‘ਚ ਬਹੁਤ ਘੱਟ ਆਗੂਆਂ ਨੇ ਸ਼ਿਰਕਤ ਕੀਤੀ ਸੀ।ਇੰਨ੍ਹਾਂ ਬੈਠਕਾਂ ਦੌਰਾਨ ਹਕੂਮਤ ਦੀ ਮਾੜੀ ਕਾਰਗੁਜ਼ਾਰੀ ਤੋਂ ਇਲਾਵਾ ਹੋਰ ਮੁੱਦਿਆਂ ਨੂੰ ਵਿਚਾਰਿਆ ਨਹੀਂ ਗਿਆ ਸੀ।
ਪਰ ਇਸ ਤਾਜ਼ਾ ਏਪੀਸੀ, ਜਿਸ ਨੂੰ ਕਿ ਬਹੁ-ਪਾਰਟੀ ਸੰਮੇਲਨ ਦਾ ਨਾਂਅ ਦਿੱਤਾ ਗਿਆ ਹੈ, ਇਸ ‘ਚ ਪਾਕਿ ਸਰਕਾਰ ਦੇ ਖਿਲਾਫ ਕੁੱਝ ਸਖ਼ਤ ਕਦਮ ਚੁੱਕਣ ਦੇ ਸੰਕੇਤ ਮਿਲੇ ਹਨ।ਬੈਠਕ ਦੌਰਾਨ ਇਮਰਾਨ ਖ਼ਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ, ਜੋ ਕਿ 26 ਅੰਕਾਂ ਦੇ ਮਤੇ ‘ਤੇ ਸਮਾਪਤ ਹੋਈ।ਆਲ ਪਾਰਟੀ ਪਾਕਿਸਤਾਨ ਡੈਮੋਕ੍ਰੇਟਿਕ ਮੁਹਿੰਮ, ਪੀਡੀਐਮ ਨੂੰ ਸ਼ੁਰੂ ਕਰਨ ਲਈ ਤਿੰਨ ਪੱਧਰੀ ਸਰਕਾਰ ਵਿਰੋਧੀ ਕਾਰਜ ਯੋਜਨਾ ਦਾ ਐਲਾਨ ਕੀਤਾ ਗਿਆ ਸੀ।
ਪੀਡੀਐਮ ਜਲਦ ਹੀ ਆਪਣਾ ਅਸਲ ਰੂਪ ਧਾਰਨ ਕਰੇਗੀ।ਦੇਸ਼ ਭਰ ‘ਚ ਜਨਤਕ ਬੈਠਕਾਂ, ਪ੍ਰਦਰਸ਼ਨ ਅਤੇ ਰੈਲੀਆਂ ਦਸੰਬਰ ਮਹੀਨੇ ਹੋਣਗੀਆਂ ਅਤੇ ਜਨਵਰੀ 2021 ‘ਚ ਇਸਲਾਮਾਬਾਦ ਵੱਲ ਇੱਕ ਫ਼ੈਸਲਾਕੁੰਨ ਲੰਬੀ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ।ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਆਪਣੀ ਇਸ ਮੁਹਿੰਮ ਦੌਰਾਨ ਉਹ ਜਮਹੂਰੀ ਢੰਗ ਤਰੀਕਿਆਂ, ਜਿਵੇਂ ਕਿ ਪ੍ਰਦਰਸ਼ਨ, ਜਨਤਕ ਅਸਤੀਫੇ ਅਤੇ ਸੰਸਦ ‘ਚ ਗ਼ੈਰ ਭਰੋਸਾ ਮੁਹਿੰਮ ਨਾਲ ਆਪਣੀ ਗੱਲ ਰੱਖਾਂਗੇ।
ਪ੍ਰਮੁੱਖ ਸਿਆਸੀ ਪਾਰਟੀਆਂ ਪੀਐਮਐਲ-ਐਨ ਅਤੇ ਪੀਪੀਪੀ ਦੇ ਦੋ ਮਹਾਨ ਆਗੂਆਂ ਨਵਾਜ਼ ਸ਼ਰੀਫ ਅਤੇ ਆਸਿਫ ਅਲੀ ਜ਼ਰਦਾਰੀ ਨੇ ਵੀਡੀਓ ਕਾਨਫਰੰਸ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ।ਜਨਾਬ ਸ਼ਰੀਫ ਨੇ ਤਾਂ ਆਪਣੇ ਭਾਸ਼ਣ ਦੌਰਾਨ ਇਮਰਾਨ ਖ਼ਾਨ ਹਕੂਮਤ ਅਤੇ ਉਸ ਦੇ ਹਿਮਾਇਤੀਆਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ।ਉਨ੍ਹਾਂ ਕਿਹਾ, “ ਸਾਡਾ ਸੰਘਰਸ਼ ਇਮਰਾਨ ਖ਼ਾਨ ਖਿਲਾਫ ਨਹੀਂ ਹੈ।ਸਾਡਾ ਸੰਘਰਸ਼ ਤਾਂ ਉਨ੍ਹਾਂ ਲੋਕਾਂ ਖਿਲਾਫ ਹੈ ਜਿੰਨ੍ਹਾਂ ਨੇ ਇਮਰਾਨ ਖ਼ਾਨ ਨੂੰ ਸੱਤਾ ‘ਚ ਲਿਆਂਦਾ ਹੈ ਅਤੇ ਇੱਕ ਗ਼ੈਰ ਤਜ਼ਰਬੇਕਾਰ ਆਗੂ ਦੇ ਹੱਥਾਂ ‘ਚ ਦੇਸ਼ ਦੀ ਵਾਗਡੋਰ ਦੇ ਦਿੱਤੀ ਹੈ।”
ਦੂਜਿਆਂ ਨੇ ਹੋਰ ਕਈ ਮਸਲਿਆਂ ਨੂੰ ਉਜਾਗਰ ਕੀਤਾ। ਪੀਟੀਆਈ ਹਕੂਮਤ ਮਹਿੰਗਾਈ, ਫਿਰਕੂਵਾਦ, ਸੰਪਰਦਾਇਕਤਾ, ਅੱਤਵਾਦ ‘ਤੇ ਰਾਸ਼ਟਰੀ ਕਾਰਜ ਯੋਜਨਾ ਨੂੰ ਲਾਗੂ ਨਾ ਕਰਨਾ, ਨਿਆਂਇਕ ਮਸਲਿਆਂ ‘ਚ ਦਖਲਅੰਦਾਜ਼ੀ, ਰਾਜਨੀਤਿਕ ਕੈਦੀਆਂ ਦੀ ਰਿਹਾਈ, ਸੀਪੇਕ ਅਤੇ ਸੱਚ ਨੂੰ ਕਾਇਮ ਕਰਨ ‘ਚ ਅਸਫਲ ਰਹੀ ਹੈ।ਏਪੀਸੀ ਦੌਰਾਨ ਰਾਜਨੀਤੀ ‘ਚ ਉਨ੍ਹਾਂ ਦੀ ਹੋਂਦ ਨੂੰ ਖ਼ਤਮ ਕਰਨ ਸਬੰਧੀ ਚਰਚਾ ਵੀ ਕੀਤੀ ਗਈ।
ਪਿਛਲੇ ਮਹੀਨੇ ਵੀ ਫੌਜ ਮੁੱਖੀ ਬਾਜਵਾ ਅਤੇ 15 ਵਿਰੋਧੀ ਧਿਰ ਦੇ ਆਗੂਆਂ ਵਿਚਾਲੇ ਇੱਕ ਬੈਠਕ ਹੋਈ ਸੀ।ਜਿਸ ‘ਚ ਪੀਐਮਐਲ-ਐਨ ਦੇ ਸ਼ਾਹਬਾਜ਼ ਸ਼ਰੀਫ, ਪੀਪੀਪੀ ਦੇ ਬਿਲਾਵਲ ਭੁੱਟੋ ਜ਼ਰਦਾਰੀ, ਜੁਯੂਆਈ ਦੇ ਸਿਰਾਜੁਲ ਹੱਕ, ਏਐਨਪੀ ਦੇ ਅਮੀਰ ਹੈਦਰ ਹੋਤੀ, ਜੁਯੂਆਈ-ਐਫ ਦੇ ਅਸਦ ਮੁਹੰਮਦ ਅਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ ਸੀ।ਰਿਪੋਰਟਾਂ ਮੁਤਾਬਕ ਹਕੂਮਤ ਦੇ ਕੁੱਝ ਮੰਤਰੀ ਵੀ ਇਸ ਬੈਠਕ ‘ਚ ਸ਼ਾਮਲ ਹੋਏ ਸਨ।
ਰਿਪੋਰਟ ਅਨੁਸਾਰ ਪਾਕਿ ਫੌਜ ਮੁੱਖੀ ਨੇ ਬੈਠਕ ‘ਚ ਮੌਜੂਦ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਦੇਸ਼ ਦੀ ਰਾਜਨੀਤੀ ‘ਚ ਫੌਜ ਦੀ ਦਖਲਅੰਦਾਜ਼ੀ ਨਹੀ ਕਰਨਗੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਮਸਲੇ ‘ਚ ਧਕੇਲਿਆ ਜਾਵੇ।ਉਨ੍ਹਾਂ ਇਹ ਵੀ ਕਿਹਾ ਕਿ ਫੌਜ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਨਹੀਂ ਹੈ ਅਤੇ ਜਦੋਂ ਵੀ ਸਿਵਲ ਪ੍ਰਸ਼ਾਸਨ ਨੇ ਫੌਜ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਉਦੋਂ ਹੀ ਫੌਜ ਨੇ ਕਾਰਵਾਈ ਕੀਤੀ ਹੈ।
ਦਿਲਚਸਪ ਗੱਲ ਇਹ ਹੈ ਕਿ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਅਤੇ ਪੀਐਮਐਲ-ਐਨ ਦੇ ਹੋਰ ਆਗੂਆਂ ਨੇ ਜਨਰਲ ਬਾਜਵਾ ਨੂੰ ਅਪੀਲ ਕੀਤੀ ਕਿ ਭਵਿੱਖ ‘ਚ ਹੋਣ ਵਾਲੀਆਂ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਪ੍ਰਭਾਵ ਰਹਿਤ ਯਕੀਨੀ ਬਣਾਇਆ ਜਾਵੇ।
ਬਾਅਧ ‘ਚ ਪੀਐਮਐਲ-ਐਨ ਦੇ ਮਰਿਯਮ ਸ਼ਰੀਫ ਨੇ ਬੈਠਕ ‘ਚ ਹਾਜ਼ਰ ਹੋਣ ਵਾਲੇ ਆਗੂਆਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਚੋਣਾਂ ਅਤੇ ਲੋਕਤੰਤਰ ਨਾਲ ਜੁੜੇ ਮੁੱਦਿਆਂ ਨੂੰ ਸੰਸਦ ‘ਚ ਬਿਹਤਰ ਢੰਗ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ ਨਾ ਕਿ ਰਾਵਲਪਿੰਡੀ ‘ਚ ਜੀਐਚਕਿਊ ‘ਚ।
ਬੈਠਕ ਤੋਂ ਕੁੱਝ ਦਿਨ ਬਾਅਧ ਹੀ ਪੀਐਮਐਲ-ਐਨ ਦਾ ਆਗੂ ਸ਼ਾਹਬਾਜ਼ ਸ਼ਰੀਫ ਨੂੰ ਕੌਮੀ ਜਵਾਬਦੇਹੀ ਬਿਓਰੂ ਨੇ ਭ੍ਰਿਸ਼ਟਾਚਾਰ ਮਾਮਲੇ ‘ਚ ਹਿਰਾਸਤ ‘ਚ ਲਿਆ ।ਕਿਹਾ ਜਾ ਰਿਹਾ ਹੈ ਕਿ ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨਵਾਜ਼ ਸ਼ਰੀਫ ਨੂੰ ਲੰਡਨ ਤੋਂ ਜਲਦ ਤੋਂ ਜਲਦ ਵਾਪਸ ਲਿਆਉਣਾ ਚਾਹੁੰਦੇ ਹਨ।ਇਹ ਕਾਰਵਾਈ ਸਿੱਧ ਕਰਦੀ ਹੈ ਕਿ ਜਨਾਬ ਖ਼ਾਨ ਬਤੌਰ ਪੀਐਮ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਕਰ ਰਹੇ ਹਨ।
ਅਜਿਹਾ ਜਾਪਦਾ ਹੈ ਕਿ ਪਾਕਿ ਹਕੂਮਤ ਅਤੇ ਵਿਰੋਧੀ ਧਿਰਾਂ ਵਿਚਾਲੇ ਖੜੋਤ ਆਉਣ ਵਾਲੇ ਸਮੇਂ ਬਦ ਤੋਂ ਬਦਤਰ ਰੂਪ ਧਾਰਨ ਕਰੇਗੀ।
Comments
Post a Comment