ਪੀਪਲਜ਼ ਡੈਮੋਕਰੇਟਿਕ ਮੁਹਿੰਮ ਅਤੇ ਐਫਏਟੀਐਫ: ਪੀਟੀਆਈ ਹਕੂਮਤ ਦੋਹਰਾ ਫਸੀ
ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ, ਪੀਟੀਆਈ ਦੀ ਸਰਕਾਰ ਇੱਕ ਸਖ਼ਤ ਸਥਿਤੀ ਦਾ ਸਾਹਮਣਾ ਕਰ ਰਹੀ ਹੈ।ਇੱਕ ਪਾਸੇ ਜਿੱਥੇ ਵਿੱਤੀ ਐਕਸ਼ਨ ਟਾਸਕ ਫੋਰਸ, ਐਫਏਟੀਐਫ ਦੇ ਵਰਚੁਅਲੀ ਪਲੇਨਰੀ ਸੈਸ਼ਨ ‘ਚ ਇਹ ਫ਼ੈਸਲਾ ਲਿਆ ਜਾਵੇਗਾ ਕਿ ਕੀ ਪਾਕਿਸਤਾਨ ਨੂੰ ਗ੍ਰੇਅ ਸੂਚੀ ‘ਚ ਜਾਰੀ ਰੱਖਣਾ ਹੈ ਜਾਂ ਨਹੀਂ, ਉੱਥੇ ਹੀ ਦੂਜੇ ਪਾਸੇ ਦੇਸ਼ ‘ਚ ਸਿਆਸੀ ਪਾਰਾ ਉੱਚਾ ਹੋ ਰੱਖਿਆ ਹੈ।ਦਰਅਸਲ ਵਿਰੋਧੀ ਪਾਰਟੀਆਂ ਨਵੀਂ ਬਣੀ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ, ਪੀਡੀਐਮ ਦੇ ਬੈਨਰ ਹੇਠ ਇੱਕਜੁੱਟ ਹੋ ਗਈਆਂ ਹਨ।ਇਸ ਪਾਰਟੀ ਦੀ ਅਗਵਾਈ ਜੇਯੂਆਈ-ਐਫ ਦੇ ਮੁੱਖੀ ਮੁਹੰਮਦ ਫਜ਼ਲ-ਉਰ-ਰਹਿਮਾਨ ਕਰ ਰਹੇ ਹਨ।ਪੀਡੀਐਮ ਨੇ ਗੁਜਰਾਂਵਾਲਾ ਅਤੇ ਕਰਾਚੀ ‘ਚ ਸਰਕਾਰ ਵਿਰੋਧੀ ਦੋ ਸਫਲ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਹੈ ਅਤੇ ਹੁਣ ਐਤਵਾਰ ਜਾਨੀ ਕਿ 25 ਅਕਤੂਬਰ ਨੂੰ ਕੋਇਟਾ ਵਿਖੇ ਤੀਜਾ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨ ਦੀ ਤਿਆਰੀ ਹੈ।
ਇਮਰਾਨ ਖ਼ਾਨ ਹਕੂਮਤ ਵੱਲੋਂ ਐਫਏਟੀਐਫ ਵੱਲੋਂ ਜਾਰੀ ਦਿਸ਼ਾ ਨਿਦੇਸ਼ਾਂ ਦੀ ਪਾਲਣਾ ਨਾਲ ਜੁੜੇ ਕਈ ਬਿੱਲ ਅਤੇ ਕਾਨੂੰਨ ਪੇਸ਼ ਕੀਤੇ ਗਏ ਹਨ।ਇੰਨ੍ਹਾਂ ਬਿੱਲਾਂ ਦਾ ਸਖ਼ਤ ਵਿਰੋਧ ਹੋਇਆ ਅਤੇ ਕੌਮੀ ਅਸੈਂਬਲੀ ‘ਚ ਇਸ ‘ਤੇ ਰੋਕ ਲਗਾਉਣ ‘ਚ ਕਾਮਯਾਬੀ ਵੀ ਮਿਲੀ।ਐਫਏਟੀਐਫ ਨਾਲ ਸਬੰਧਤ ਤਿੰਨ ਪ੍ਰਮੁੱਖ ਬਿੱਲ ਸਨ- ਅੱਤਵਾਦ ਰੋਕੂ ਐਕਟ (ਸੋਧ) ਬਿੱਲ 2020, ਮਨੀ ਲਾਂਡਰਿੰਗ ਰੋਕੂ (ਦੂਜੀ ਸੋਧ) ਬਿੱਲ ਅਤੇ ਇਸਲਾਮਾਬਾਦ ਰਾਜਧਾਨੀ ਪ੍ਰਦੇਸ਼ ਵਕਫ਼ ਪ੍ਰਾਪਰਟੀਜ਼ ਬਿੱਲ।ਇੰਨ੍ਹਾਂ ਬਿੱਲਾਂ ਨੂੰ 16 ਸਤੰਬਰ ਨੂੰ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਵਿਰੋਧੀ ਧਿਰਾਂ ਦੇ ਵਿਰੋਧ ‘ਚ ਪਾਸ ਕਰ ਦਿੱਤਾ ਗਿਆ ਸੀ।ਵਿਰੋਧੀ ਧਿਰਾਂ ਵੱਲੋਂ ਐਫਏਟੀਐਫ ਨਾਲ ਜੁੜੇ ਬਿੱਲਾਂ ਦਾ ਵਿਰੋਧ ਕਰਨ ਦੀ ਕਾਰਵਾਈ ਕਾਰਨ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਤੁਰੰਤ ਪ੍ਰਤੀਕਰਮ ਦਿੱਤਾ ਅਤੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਈ ਟਵੀਟ ਕੀਤੇ।ਉਨ੍ਹਾਂ ਆਪਣੇ ਟਵੀਟ ‘ਚ ਲਿਿਖਆ ਕਿ ਵਿਰੋਧੀ ਧਿਰਾਂ ਅਹਿਮ ਐਫਏਟੀਐਫ ਬਿੱਲਾਂ ‘ਤੇ ਰੋਕ ਲਗਾ ਕੇ ਉਨ੍ਹਾਂ ਦੀ ਸਰਕਾਰ ਨੂੰ ‘ਬਲੈਕਮੈਲ’ ਕਰ ਰਹੀਆਂ ਹਨ।
ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ ਨੇ ਆਪਣੇ ਇੱਕ ਵਰਚੁਅਲੀ ਭਾਸ਼ਣ ‘ਚ ਮਿਲਟਰੀ ਸਥਾਪਨਾ ਨੂੰ ਰਾਜ ਤੋਂ ਉਪਰ ਦੱਸਿਆ ਸੀ , ਜਿਸ ਨੇ ਇਮਰਾਨ ਖ਼ਾਨ ਸਰਕਾਰ ਅਤੇ ਫੌਜੀ ਸਥਾਪਨਾ ਨੂੰ ਹਿਲਾ ਕੇ ਰੱਖ ਦਿੱਤਾ ਸੀ।ਜਨਾਬ ਨਵਾਜ਼ ਸ਼ਰੀਫ ਅਤੇ ਹੋਰ ਕਈ ਵਿਰੋਧੀ ਧਿਰ ਦੇ ਆਗੂਆਂ ਖਿਲਾਫ ਦੇਸ਼ ਧ੍ਰੋਹ ਅਤੇ ਸਾਜਿਸ਼ ਰਚਣ ਲਈ ਇੱਕ ਐਫਆਈਆਰ ਦਰਜ ਕੀਤੀ ਗਈ ਸੀ।ਹਾਲਾਂਕਿ ਇਸ ਐਫਆਈਆਰ ਦੀ ਅਲੋਚਨਾ ਤੋਂ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ ਸੀ।ਪਰ ਨਵਾਜ਼ ਸ਼ਰੀਫ ‘ਤੇ ਇਹ ਜਾਰੀ ਰਹੀ, ਕਿਉਂਕਿ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਕਿਹਾ ਸੀ ਕਿ ਸਾਬਕਾ ਪ੍ਰੀਮੀਅ੍ਰ ਨੇ ਗੁਆਂਢੀ ਮੁਲਕ ਭਾਰਤ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਹੈ ਤਾਂ ਜੋ ਪਾਕਿਸਤਾਨ ਐਫਏਟੀਐਫ ਦੀ ਗ੍ਰੇਅ ਸੂਚੀ ‘ਚ ਬਣਿਆ ਰਹੇ।
ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਮਾਮਲੇ ‘ਚ ਕਈ ਅਹਿਮ ਕਦਮ ਚੁੱਕੇ ਹਨ ਅਤੇ ਇਸ ਬਾਰੇ ਐਫਏਟੀਐਫ ਨੂੰ ਵੀ ਪੂਰੀ ਜਾਣਕਾਰੀ ਦਿੱਤੀ ਹੈ।ਕੁੱਝ ਵੀ ਸੱਚਾਈ ਤੋਂ ਦੂਰ ਨਹੀਂ ਹੋ ਸਕਦਾ ਹੈ।
ਗੁਜਰਾਂਵਾਲਾ ਵਿਖੇ ਜਨਾਬ ਸ਼ਰੀਫ ਦੇ ਭਾਸ਼ਣ ‘ਚ ਸੀਪੀਈਸੀ ਦੇ ਚੇਅਰਮੈਨ ਜਨਰਲ ਅਸੀਮ ਸਲੀਮ ਬਾਜਵਾ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਪਹਿਲ ਦੇ ਅਧਾਰ ‘ਤੇ ਉਜਾਗਰ ਕੀਤਾ ਗਿਆ ਸੀ।ਇਸ ਤੋਂ ਬਾਅਦ ਜਨਾਬ ਬਾਜਵਾ ਨੇ ਸੂਚਨਾ ਅਤੇ ਪ੍ਰਸਾਰਣ ‘ਤੇ ਪਾਕਿ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਪੀਡੀਐਮ ਵੱਲੋਂ ਸਿੱਧੇ ਤੌਰ ‘ਤੇ ਫੌਜ ਨੂੰ ਨਿਸ਼ਾਨੇ ‘ਤੇ ਲੈਣਾ ਅਤੇ ਰਾਜਨੀਤੀ ‘ਚ ਫੌਜੀ ਦਖਲਅੰਦਾਜ਼ੀ ‘ਤੇ ਸਵਾਲ ਚੁੱਕਣ ਕਰਕੇ ਆਖਰਕਾਰ ਫੌਜੀ ਸਥਾਪਨਾ ਨੂੰ ਇੱਕ ਸਰਕਾਰੀ ਬਿਆਨ ਜਾਰੀ ਕਰਨ ਲਈ ਮਜ਼ਬੂਰ ਕੀਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਪਾਕਿ ਫੌਜ ਦਾ ਦੇਸ਼ ਦੀ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।ਇਮਰਾਨ ਖ਼ਾਨ ਨੇ ਵੀ ਵਿਰੋਧੀ ਧਿਰਾਂ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਹੁਣ ਪਾਕਿਸਤਾਨ ਇੱਕ ਨਵਾਂ ਇਮਰਾਨ ਖ਼ਾਨ ਵੇਖੇਗਾ।ਉਨਾਂ ਕਿਹਾ ਕਿ ਹੁਣ ਉਨ੍ਹਾਂ ਦੀ ਤਰਜੀਹ ਹੈ ਕਿ ਉਹ ਜਨਾਬ ਸ਼ਰੀਫ ਨੂੰ ਵਾਪਸ ਪਾਕਿਸਤਾਨ ਲਿਆਉਣ ਅਤੇ ਜੇਲ੍ਹ ‘ਚ ਸੁੱਟਣ।
ਸਿੰਧ ਰੇਂਜਰਾਂ ਵੱਲੋਂ ਪੀਐਮਐਲ-ਐਨ ਦੇ ਕੈਪਟਨ (ਸੇਵਾਮੁਕਤ) ਸਫਦਰ ਦੀ ਗ੍ਰਿਫਤਾਰੀ ਨੇ ਫੌਜ ਨਾਲ ਜੁੜੇ ਇੱਕ ਹੋਰ ਸਿਆਸੀ ਸੰਕਟ ਨੂੰ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਸਿੰਧ ਰੇਂਜਰ ਗ੍ਰਹਿ ਮੰਤਰਾਲੇ ਅਧੀਨ ਤਕਨੀਕੀ ਤੌਰ ‘ਤੇ ਕੰਮ ਕਰਦੇ ਹਨ।ਭਾਵੇਂ ਕਿ ਉਨ੍ਹਾਂ ਨੂੰ ਹੁਣ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਸੀ, ਪਰ ਹੁਣ ਇਹ ਵੀ ਖੁਲਾਸਾ ਹੋਇਆ ਹੈ ਕਿ ਸਿੰਧ ਦੇ ਆਈਜੀਪੀ ਨੂੰ ਸੰਘੀ ਸਰਕਾਰ ਦੇ ਆਦੇਸ਼ਾਂ ‘ਤੇ ਅਗਵਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਕੈਪਟਨ ਸਫਦਰ ਦੇ ਗ੍ਰਿਫਤਾਰੀ ਵਰੰਟ ‘ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ।ਸਿੰਧ ਦੇ ਆਈਜੀਪੀ ਸਮੇਤ ਹੋਰ ਕਈ ਸੀਨੀਅਰ ਪੁਲਿਸ ਅਧਿਕਾਰੀ ਸਮੂਹਿਕ ਛੁੱਟੀ ‘ਤੇ ਚਲੇ ਗਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਰਾਹੀਂ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ ਅਤੇ ਆਈਜੀਪੀ ਨੂੰ ਅਗਵਾ ਕਰਨ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਸਿੰਧ ਦੇ ਮੁੱਖ ਮੰਤਰੀ ਨੇ ਵੀ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਇੱਕ ਸੰਘੀ ਮੰਤਰੀ ਵੱਲੋਂ ਧਮਕੀ ਮਿਲੀ ਹੈ ਕਿ ਜੇਕਰ ਪੀਐਮਐਲ-ਐਨ ਦੇ ਆਗੂ ਕੈਪਟਨ ਸਫਦਰ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਸ ਦੀ ਸਰਕਾਰ ਬਰਖ਼ਾਸਤ ਹੋ ਜਾਵੇਗੀ।
ਪਾਕਿਸਤਾਨ ਦੇ ਆਰਮੀ ਸਟਾਫ ਦੇ ਮੁੱਖੀ ਜਨਰਲ ਕਮਰ ਬਾਜਵਾ ਨੇ ਸਿੰਧ ਦੇ ਕੋਰ ਕਮਾਂਡਰ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਸਿੰਧ ਪੁਲਿਸ ਫੌਰਸ ਨੂੰ ਆਪਣੇ ਕੰਮ ‘ਤੇ ਵਾਪਸ ਆਉਣ ਲਈ ਵੀ ਕਿਹਾ ਹੈ।
ਇਸ ਘਟਨਾ ਦਾ ਮਕਸਦ ਸਪੱਸ਼ਟ ਤੌਰ ‘ਤੇ ਸਰਕਾਰ ਵਿਰੋਧੀ ਪੀਡੀਐਮ ਗੱਠਜੋੜ ‘ਚਵੱਖਵਾਦ ਪੈਦਾ ਕਰਨਾ ਸੀ।ਰਾਜਨੀਤਿਕ ਮਕਸਦ ਨੂੰ ਪੂਰਾ ਕਰਨ ਲਈ ਸੰਘੀ ਨੀਮ ਫੌਜੀ ਬਲਾਂ ਦੀ ਵਰਤੋਂ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ ਹੈ।
ਪੀਡੀਐਮ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਵਾਲਾ ਅੰਦਰੂਨੀ ਸਿਆਸੀ ਸੰਕਟ ਪੀਟੀਆਈ ਦੇ ਭਵਿੱਖ ਲਈ ਵੱਡਾ ਖ਼ਤਰਾ ਸਿੱਧ ਹੋ ਸਕਦਾ ਹੈ।
Comments
Post a Comment