ਤਿਓਹਾਰਾਂ ਮੌਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦਿਆਂ ਮਨਾਏ ਜਾਣ ਜਸ਼ਨ: ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਆਲ ਇੰਡੀਆ ਰੇਡੀਓ ਨੈਟਵਰਕ ਉੱਤੇ ਆਪਣੇ ਮਹੀਨਾਵਾਰ “ਮਨ ਕੀ ਬਾਤ” ਪ੍ਰੋਗਰਾਮ ਰਾਹੀਂ ਭਾਰਤ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਮਨ ਕੀ ਬਾਤ 2.0 ਦੇ 17 ਵੇਂ ਐਪੀਸੋਡ 'ਚ , ਪ੍ਰਧਾਨਮੰਤਰੀ ਨੇ ਵਿਜੈਦਾਸ਼ਮੀ ਦੇ ਤਿਉਹਾਰ, ਦੁਸਹਿਰੇ ਦੇ ਦਿਨ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ਈਦ, ਸ਼ਾਰਦ ਪੂਰਨੀਮਾ, ਵਾਲਮੀਕਿ ਜੈਯੰਤੀ, ਇਸ ਤੋਂ ਬਾਅਦ ਧਨਤੇਰਸ, ਦੀਵਾਲੀ, ਭਾਈ ਦੂਜ, ਚੱਠੀ ਮਈਆ ਦੀ ਪੂਜਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਇਸ ਸੰਕਟ ਨਾਲ ਭਰੇ ਸਮੇਂ ਦੌਰਾਨ ਸਾਵਧਾਨੀ ਨਾਲ ਮਨਾਇਆ ਜਾਣਾ ਚਾਹੀਦਾ ਹੈ। ਕੋਰੋਨਾ ਕਾਲ 'ਚ ਸਾਨੂੰ ਸਾਰਿਆਂ ਨੂੰ ਸਬਰ ਕਰਨਾ ਚਾਹੀਦਾ ਹੈ, ਸੰਜਮ ਦੀ ਪਾਲਣਾ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਉਹ ਆ ਰਹੇ ਤਿਉਹਾਰਾਂ ਦੇ ਮੱਦੇਨਜ਼ਰ ਹੌਸਲਾ ਰੱਖਣ ਤੇ ਇਨ੍ਹਾਂ ਨੂੰ ਮਨਾਉਣ ਮੌਕੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਵੀ ਤਿਓਹਾਰਾਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਦਿਮਾਗ ‘ਚ ਗੱਲ ਆਉਂਦੀ ਹੈ, ਉਹ ਹੈ ਬਾਜ਼ਾਰ ਕਦੋਂ ਜਾਣਾ ਹੈ ਅਤੇ ਕੀ ਖ੍ਰੀਦ ਕੇ ਲਿਆਉਣਾ ਹੈ।ਤਿਓਹਾਰਾਂ ਦਾ ਜੋਸ਼ ਅਤੇ ਬਾਜ਼ਾਰਾਂ ਦੀ ਚਮਕ ਦਮਕ ਆਪਸ ‘ਚ ਜੁੜੇ ਹੋਏ ਹਨ।ਪੀਐਮ ਮੋਦੀ ਨੇ ਕਿਹਾ ਕਿ ਇਸ ਵਾਰ ਕੁੱਝ ਵੀ ਖ੍ਰੀਦਣ ਤੋਂ ਪਹਿਲਾਂ ਸਥਾਨਕ ਵਸਤਾਂ ਨੂੰਤਰਜੀਹ ਦੇਣਾ ਅਤੇ ਵੋਕਲ ਫ਼ਾਰ ਲੋਕਲ ਨੂੰ ਮਜ਼ਬੂਤ ਕਰਨਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਸੀਜ਼ਨ 'ਚ ਵਿਦੇਸ਼ੀ ਚੀਜਾਂ ਨੂੰ ਖਰੀਦਣ ਦੀ ਬਜਾਏ ਸਵਦੇਸ਼ੀ ਤੇ ਦੇਸ਼ 'ਚ ਬਣੇ ਸਾਮਾਨ ਦੀ ਖਰੀਦਦਾਰੀ ਕਰਨ ।
ਉਨ੍ਹਾਂ ਕਿਹਾ ਕਿ ਇਸ ਮੌਕੇ ਸਾਨੂੰ ਲੌਕਡਾਊਨ ‘ਚ ਸਾਡੇ ਸਹਾਇਕ ਰਹੇ ਫਰੰਟ ਲਾਈਨ ਵਰਕਰਾਂ, ਘਰੇਲੂ ਮਦਦ ਕਰਨ ਵਾਲੇ ਲੋਕਾਂ ਆਦਿ ਨੂੰ ਵੀ ਧਿਆਨ ‘ਚ ਰੱਖਣਾ ਚਾਹੀਦਾ ਹੈ।ਇਸ ਲਈ ਆਪਣੀ ਖੁਸ਼ੀ ‘ਚ ਸਾਨੂੰ ਉਨ੍ਹਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਇਸ ਗੱਲ 'ਤੇ ਜ਼ੋਰ ਦਿੰਦਿਆਂ, ਕਿ ਭਾਰਤ ਆਪਣੇ ਬਹਾਦਰ ਜਵਾਨਾਂ ਨਾਲ ਦਿ੍ੜ੍ਹਤਾ ਨਾਲ ਖੜ੍ਹਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਮਨਾਉਣ ਮੌਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੁਰੱਖਿਆ ਜਵਾਨਾਂ ਦੇ ਸਨਮਾਨ 'ਚ ਆਪਣੇ ਘਰਾਂ 'ਚ ਇਕ ਦੀਵਾ ਜ਼ਰੂਰ ਜਗਾਉਣ ।
ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਨੂੰ ਯਾਦ ਕਰਦਿਆਂ, ਜਿਨ੍ਹਾਂ ਦੀ ਜਨਮ ਵਰੇ੍ਹਗੰਢ 31 ਅਕਤੂਬਰ ਨੂੰ ਆ ਰਹੀ ਹੈ, ਦੇਸ਼ ਦੇ ਨਾਗਰਿਕਾਂ ਨੂੰ ਦੇਸ਼ 'ਚ ਮਜ਼ਬੂਤ ਏਕਤਾ ਦਾ ਸੱਦਾ ਦਿੱਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਏਕਤਾ ਊਰਜਾ, ਤਾਕਤ, ਤਰੱਕੀ ਤੇ ਸਸ਼ਕਤੀਕਰਨ ਹੈ ਤੇ ਅਸੀਂ ਇਕੱਠੇ ਰਹਿ ਕੇ ਹੀ ਨਵੀਆਂ ਉਚਾਈਆਂ ਨੂੰ ਸਰ ਕਰ ਸਕਦੇ ਹਾਂ | ਉਨ੍ਹਾਂ ਕਿਹਾ ਕਿ ਇਥੇ ਕੁਝ ਤਾਕਤਾਂ ਹਨ, ਜੋ ਲਗਾਤਾਰ ਸ਼ੱਕ ਦੇ ਬੀਜ ਸਾਡੇ ਮਨਾਂ 'ਚ ਬੀਜ ਰਹੀਆਂ ਹਨ ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਦੇਸ਼ ਨੇ ਵੀ ਹਰ ਵਾਰ ਇਨ੍ਹਾਂ ਮਾੜੇ ਇਰਾਦੇ ਵਾਲੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ | ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਗਾਤਾਰ ਆਪਣੀ ਰਚਨਾਤਮਿਕਤਾ ਦੀ ਵਰਤੋਂ ਕਰਕੇ ਛੋਟੇ-ਛੋਟੇ ਕਾਰਜਾਂ ਰਾਹੀਂ 'ਏਕ ਭਾਰਤ-ਸ੍ਰੇਸ਼ਠ ਭਾਰਤ' ਦੇ ਖੂਬਸੂਰਤ ਰੰਗਾਂ 'ਚ ਪਿਆਰ ਲੈ ਕੇ ਆਉਣ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਦੇ ਜਨਮ ਦਿਨ ਮੌਕੇ ਉਹ ਗੁਜਰਾਤ ਵਿਖੇ 'ਸਟੈਚੂ ਆਫ ਯੂਨਿਟੀ' 'ਚ ਤੇ ਇਸ ਦੇ ਆਸ-ਪਾਸ ਹੋਣ ਵਾਲੇ ਸਮਾਗਮਾਂ 'ਚ ਹਿੱਸਾ ਲੈਣਗੇ | ਮੋਦੀ ਨੇ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦੀ ਬਰਸੀ 31 ਅਕਤੂਬਰ ਨੂੰ ਆ ਰਹੀ ਹੈ ।
ਸਥਾਨਕ ਉਤਪਾਦਾਂ ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ, ਖਾਦੀ ਲੰਮੇ ਸਮੇਂ ਤੋਂ ਸਾਦਗੀ ਦਾ ਪ੍ਰਤੀਕ ਰਹੀ ਹੈ ਪਰ ਹੁਣ ਸਾਡੀ ਖਾਦੀ ਇਕ ਵਾਤਾਵਰਣ ਪੱਖੀ ਫੈਬਰਿਕ ਵਜੋਂ ਜਾਣੀ ਜਾਣ ਲੱਗੀ ਹੈ। ਸਿਹਤ ਦੇ ਲਿਹਾਜ਼ ਨਾਲ, ਇਹ ਇੱਕ ਸਰੀਰ ਦੇ ਅਨੁਕੂਲ ਫੈਬਰਿਕ ਹੈ, ਇਹ ਸਭ ਮੌਸਮ ਵਾਲਾ ਫੈਬਰਿਕ ਅਤੇ ਹੁਣ ਇਹ ਇੱਕ ਫੈਸ਼ਨ ਸਟੇਟਮੈਂਟ ਵੀ ਬਣ ਗਿਆ ਹੈ ।
ਉਨ੍ਹਾਂ ਨੇ ਕਿਹਾ, ਮੈਕਸੀਕੋ ਵਿਚ ਇਕ ਜਗ੍ਹਾ ਹੈ ਜਿਸ ਨੂੰ ਓਅਕਸਕਾ ਕਿਹਾ ਜਾਂਦਾ ਹੈ। ਅੱਜ ਇਸ ਅਸਥਾਨ ਦੀ ਖਾਦੀ ਨੂੰ ਓਕਸ਼ਾਕਾ ਖਾਦੀ ਦੇ ਨਾਮ ਨਾਲ ਪ੍ਰਸਿੱਧੀ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਸ ਵਾਰ ਗਾਂਧੀ ਜਯੰਤੀ ਮੌਕੇ ਦਿੱਲੀ ਵਿਖੇ ਕਨੌਟ ਪਲੇਸ ਵਿੱਚ ਖਾਦੀ ਸਟੋਰ ਨੇ ਸਿਰਫ ਇੱਕ ਦਿਨ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਕੀਤੀ। ਖਾਦੀ ਮਾਸਕ ਕੋਰੋਨਾ ਦੇ ਸਮੇਂ ਵੀ ਬਹੁਤ ਮਸ਼ਹੂਰ ਹੋਏ ਹਨ। ਸਵੈ-ਸਹਾਇਤਾ ਸਮੂਹ ਅਤੇ ਅਜਿਹੀਆਂ ਹੋਰ ਸੰਸਥਾਵਾਂ ਦੇਸ਼ ਦੇ ਕਈ ਥਾਵਾਂ 'ਤੇ ਖਾਦੀ ਮਾਸਕ ਬਣਾ ਰਹੀਆਂ ਹਨ।
ਪੀਐਮ ਮੋਦੀ ਨੇ ਦੇਸ਼ਵਾਸੀਆਂ ਨੂੰ ਆਉਣ ਵਾਲੇ ਤਿਓਹਾਰਾਂ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਪੇਸ਼ ਕੀਤੀਆਂ ਅਤੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਇਸ ਸਮੇਂ ਦੌਰਾਨ ਮਾਸਕ, ਦੋ ਗਜ ਦੀ ਸਮਾਜਿਕ ਦੂਰੀ ਅਤੇ ਵਾਰ ਵਾਰ ਹੱਥ ਧੋਣ ਵਰਗੇ ਉਪਾਵਾਂ ਨੂੰ ਜ਼ਰੂਰੀ ਤੌਰ ‘ਤੇ ਅਪਣਾਇਆ ਜਾਵੇ।
ਸਕ੍ਰਿਪਟ: ਕੌਸ਼ਿਕ ਰਾਏ, ਏਆਈਆਰ, ਨਿਊਜ਼ ਵਿਸ਼ਲੇਸ਼ਕ
Comments
Post a Comment