ਭਾਰਤ ਅਤੇ ਸ੍ਰੀਲੰਕਾ ਸਬੰਧ ਵਿਕਾਸ ਦੀ ਰਾਹ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸ੍ਰੀਲੰਕਾ ਦੇ ਹਮਅਹੁਦਾ ਮਹਿੰਦਾ ਰਾਜਪਕਸ਼ੇ ਨੇ ਵਰਚੁਅਲੀ ਸੰਮੇਲਨ ਕੀਤਾ ਅਤੇ ਦੁਵੱਲੇ ਸਬੰਧਾਂ ਦੇ ਨਾਲ ਨਾਲ ਆਪਸੀ ਹਿੱਤਾਂ ਦੇ
ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਵੀ ਵਿਚਾਰਿਆ।ਦੋਵੇਂ ਗੁਆਂਢੀ ਦੇਸ਼ ਹਜ਼ਾਰਾਂ ਸਾਲਾਂ ਤੋਂ ਦੋਸਤਾਨਾ ਅਤੇ ਦਸਭਾਵਨਾਤਮਕ ਸਬੰਧਾਂ ਦਾ ਆਨੰਦ ਮਾਣ ਰਹੇ ਹਨ।
ਦੋਵਾਂ ਹੀ ਆਗੂਆਂ ਨੇ ਨਵੰਬਰ 2019 ‘ਚ ਰਾਸ਼ਟਰਪਤੀ ਗੋਤਾਬਿਆ ਰਾਜਪਕਸ਼ੇ ਅਤੇ ਫਰਵਰੀ 2020 ‘ਚ ਪੀਐਮ ਮਹਿੰਦਾ ਰਾਜਪਕਸ਼ੇ ਦੀ ਭਾਰਤ ਫੇਰੀ ਨੂੰ ਯਾਦ ਕੀਤਾ।ਇੰਨ੍ਹਾਂ ਦੌਰਿਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਕਾਇਮ ਸਬੰਧਾਂ ਦੇ ਭਵਿੱਖ ਲਈ ਸਪੱਸ਼ਟ ਰਾਜਨੀਤਿਕ ਦਿਸ਼ਾ ਅਤੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ।
ਪੀਐਮ ਰਾਜਪਕਸ਼ੇ ਨੇ ਕੋਵਿਡ-19 ਮਹਾਮਾਰੀ ਦੌਰਾਨ ਪੀਐਮ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਦੀ ਸ਼ਲਾਘਾ ਕੀਤੀ, ਜੋ ਕਿ ਖਿੱਤੇ ਦੇ ਦੇਸ਼ਾਂ ਲਈ ਮਦਦ ਕਰਨ ਦੇ ਦ੍ਰਿਸ਼ਟੀਕੋਣ ‘ਤੇ ਅਧਾਰਤ ਹੈ।ਦੋਵਾਂ ਆਗੂਆਂ ਨੇ ਇਸ ਗੱਲ ‘ਤੇ ਸਹਿਤਮੀ ਪ੍ਰਗਟ ਕੀਤੀ ਕਿ ਮੌਜੂਦਾ ਸਥਿਤੀ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਨਵਾਂ ਮੌਕਾ ਪ੍ਰਦਾਨ ਕੀਤਾ ਹੈ।ਪੀਐਮ ਮੋਦੀ ਨੇ ਇਸ ਮਹਾਮਾਰੀ ਕਾਲ ਦੌਰਾਨ ਸਿਹਤ ਅਤੇ ਆਰਥਿਕ ਸੰਕਟ ਦੇ ਪ੍ਰਭਾਵ ਨੂੰ ਘਟਾਉਣ ਲਈ ਸ੍ਰੀਲੰਕਾ ਨੂੰ ਹਰ ਸੰਭਵ ਮਦਦ ਦੇਣ ਲਈ ਨਵੀਂ ਦਿੱਲੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦੋਵਾਂ ਆਗੂਆਂ ਨੇ ਅੱਤਵਾਦ ਤੇ ਨਸ਼ਾ ਤਸਕਰੀ ਦੇ ਖ਼ਾਤਮੇ ਲਈ ਸਹਿਯੋਗ ਹੋਰ ਤੇਜ਼ ਕਰਨ ਲਈ ਸਹਿਤਮੀ ਪ੍ਰਗਟ ਕੀਤੀ । ਇਸ ਦੇ ਨਾਲ ਹੀ ਖੁਫੀਆ ਜਾਣਕਾਰੀ ਅਤੇ ਸੂਚਨਾ ਸਾਂਝੀ ਕਰਨ ਅਤੇ ਸਮਰੱਥਾ ਨਿਰਮਾਣ ਲਈ ਵੀ ਸਹਿਮਤੀ ਜਤਾਈ।ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀਲੰਕਾ ਵੱਲੋਂ ਪਛਾਣੇ ਗਏ ਤਰਜੀਹੀ ਖੇਤਰਾਂ ਮੁਤਾਬਕ ਫਲਦਾਇਕ ਅਤੇ ਕੁਸ਼ਲ ਵਿਕਾਸ ਭਾਈਵਾਲੀ ਨੂੰ ਜਾਰੀ ਰੱਖਣ ਦੀ ਸਹਿਮਤੀ ਪ੍ਰਗਟ ਕੀਤੀ।
ਦੋਵੇਂ ਧਿਰਾਂ ਪਲਾਨਟੇਸ਼ਨ ਲਗਾਉਣ ਦੇ ਖੇਤਰ ‘ਚ 10 ਹਜ਼ਾਰ ਹਾਊਸਿੰਗ ਯੂਨਿਟਾਂ ਦੇ ਨਿਰਮਾਣ ਲਈ ਤੇਜ਼ੀ ਨਾਲ ਕੰਮ ਮੁਕੰਮਲ ਕਰਨ ਲਈ ਮਿਲ ਕੇ ਕੰਮ ਕਰਨਗੇ।ਪੀਐਮ ਮੋਦੀ ਨੇ ਮਈ 2007 ‘ਚ ਜਦੋਂ ਸ੍ਰੀਲੰਕਾ ਦਾ ਦੌਰਾ ਕੀਤਾ ਸੀ ਤਾਂ ਉਸ ਦੌਰਾਨ ਹੀ ਉਨ੍ਹਾਂ ਨੇ ਇਸ ਸਬੰਧੀ ਐਲਾਨ ਕੀਤਾ ਸੀ।ਦੋਵਾਂ ਧਿਰਾਂ ਨੇ ਦੋਵਾਂ ਮੁਲਕਾਂ ਦਰਮਿਆਨ ਵਪਾਰ ਅਤੇ ਨਿਵੇਸ਼ ਲਈ ਸਹਿਜ ਮਾਹੌਲ ਬਣਾਉਣ ਲਈ ਵੀ ਸਹਿਮਤੀ ਪ੍ਰਗਟ ਕੀਤੀ।ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਪਿਛੋਕੜ ‘ਚ ਸਪਲਾਈ ਚੇਨ ਨੂੰ ਵਧੇਰੇ ਮਜ਼ਬੂਤ ਅਤੇ ਏਕੀਕਰਨ ਲਈ ਵੀ ਸਹਿਤਮੀ ਪ੍ਰਗਟਾਈ।
ਨਵੀਂ ਦਿੱਲੀ ਅਤੇ ਕੋਲੰਬੋ ਨੇ ਦੁਵੱਲੇ ਸਮਝੌਤਿਆਂ ਅਤੇ ਮੰਗ ਪੱਤਰਾਂ ਅਤੇ ਆਪਸੀ ਲਾਭਦਾਇਕ ਵਿਕਾਸ ਪ੍ਰਤੀ ਮਜ਼ਬੂਤ ਵਚਨਬੱਧਤਾ ਦੇ ਮੁਤਾਬਕ ਨਜ਼ਦੀਕੀ ਸਲਾਹ ਮਸ਼ਵਰੇ ਜ਼ਰੀਏ ਬੰਦਰਗਾਹ ਅਤੇ ਊਰਜਾ ਸੈਕਟਰਾਂ ਸਮੇਤ ਬੁਨਿਆਦੀ ਢਾਂਚੇ ਅਤੇ ਸੰਪਰਕ ਪ੍ਰਾਜੈਕਟਾਂ ‘ਚ ਮਿਲ ਕੇ ਕੰਮ ਕਰਨ ਦੀ ਲੋੜ ਨੂੰ ਮਹਿਸੂਸ ਕੀਤਾ।ਇਸ ਦੇ ਨਾਲ ਹੀ ਨਵਿਆਉਣਯੋਗ ਊਰਜਾ ‘ਚ ਸਹਿਯੋਗ ਨੂੰ ਉਤਸ਼ਾਹਤ ਕਰਨ ਦੇ ਮੁੱਦੇ ‘ਤੇ ਜ਼ੋਰ ਦਿੱਤਾ ਗਿਆ।
ਪੀਐਮ ਮੋਦੀ ਅਤੇ ਪੀਐਮ ਰਾਜਕਸ਼ੇ ਨੇ ਸੰਸਕ੍ਰਿਤੀ ਸਬੰਧਾਂ ਅਤੇ ਸਾਂਝੀ ਵਿਰਾਸਤ ਜਿਵੇਂ ਬੁੱਧ ਧਰਮ, ਆਯੁਰਵੈਦ ਅਤੇ ਯੋਗਾ ਦੇ ਖੇਤਰ ‘ਚ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਨੂੰ ਵਧੇਰੇ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।ਭਾਰਤ ਪਵਿੱਤਰ ਸ਼ਹਿਰ ਕੁਸ਼ੀਨਗਰ ਲਈ ਅੰਤਰਰਾਸ਼ਟਰੀ ਹਵਾਈ ਉਡਾਣ ਦੇ ਉਦਘਾਟਨ ਮੌਕੇ ਸ੍ਰੀਲੰਕਾ ਤੋਂ ਬੋਧੀ ਸ਼ਰਧਾਲੂਆਂ ਦੇ ਇੱਕ ਵਫ਼ਦ ਨੂੰ ਆਉਣ ਦੀ ਇਜਾਜ਼ਤ ਦੇਵੇਗਾ।ਦੱਸਣਯੋਗ ਹੈ ਕਿ ਬੁੱਧ ਧਰਮ ਦੀ ਮਹੱਤਤਾ ਨੂੰ ਵੇਖਦਿਆਂ ਹੀ ਇਸ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ਵੱਜੋਂ ਅਫਗ੍ਰੇਡ ਕੀਤਾ ਗਿਆ ਹੈ।ਦੋਵਾਂ ਆਗੂਆਂ ਨੇ ਸੰਪਰਕ ਵਧਾਉਣ ਲਈ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਦੀ ਸਹਿਤਮੀ ਪ੍ਰਗਟ ਕੀਤੀ ਅਤੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਜਲਦ ਤੋਂ ਜਲਦ ਏਅਰ ਬੱਬਲ ਸਥਾਪਨਾ ਲਾਗੂ ਕਰਨ ਦੀ ਗੱਲ ਕਹੀ।
ਦੋਵੇਂ ਪੱਖ ਮਛੇਰਿਆਂ ਨਾਲ ਜੁੜੇ ਮਸਲਿਆਂ ਨੂੰ ਨਿਯਮਤ ਸਲਾਹ-ਮਸ਼ਵਰੇ ਅਤੇ ਦੁਵੱਲੀ ਚੈਨਲਾਂ ਰਾਹੀਂ ਮੌਜੂਦਾ ਫਰੇਮਵਰਕ ਅਤੇ ਸਾਂਝੇ ਟੀਚਿਆਂ ਦੇ ਅਨੁਸਾਰ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਟੀਚਿਆਂ ਦੇ ਹੱਲ ਲਈ ਜਾਰੀ ਰੱਖਣਾ ਜਾਰੀ ਰੱਖਣਗੇ।
ਸ੍ਰੀ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੋਵਾਂ ਦੇਸ਼ਾਂ ਦਰਮਿਆਨ ਬੁੱਧ ਸੰਬੰਧਾਂ ਨੂੰ ਉਤਸ਼ਾਹਤ ਕਰਨ ਲਈ ਭਾਰਤ ਵੱਲੋਂ 15 ਮਿਲੀਅਨ ਡਾਲਰ ਦੀ ਗ੍ਰਾਂਟ ਸਹਾਇਤਾ ਦੇਣ ਦੇ ਐਲਾਨ ਦਾ ਸਵਾਗਤ ਕੀਤਾ। ਇਹ ਗ੍ਰਾਂਟ ਬੁੱਧ ਧਰਮ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਵਿਚਾਲੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਹੋਰ ਗੂੜ੍ਹਾ ਕਰਨ ਵਿਚ ਸਹਾਇਤਾ ਕਰੇਗੀ, ਜਿਸ ਵਿਚ ਬੁੱਧ ਮੱਠਾਂ ਦੀ ਉਸਾਰੀ / ਨਵੀਨੀਕਰਨ, ਸਮਰੱਥਾ ਵਿਕਾਸ, ਸੱਭਿਆਚਾਰਕ ਵਟਾਂਦਰੇ, ਪੁਰਾਤੱਤਵ ਸਹਿਯੋਗ, ਬੁੱਧ ਦੇ ਅਵਸ਼ੇਸ਼ਾਂ ਦੀ ਪਰਸਪਰ ਵਿਆਖਿਆ ਆਦਿ ਸ਼ਾਮਲ ਹੋਵੇਗੀ।
ਭਾਰਤ ਦੇ ਪ੍ਰਧਾਨ ਮੰਤਰੀ ਨੇ ਸ਼੍ਰੀਲੰਕਾ ਤੋਂ ਮੰਗ ਕੀਤੀ ਕਿ ਸ੍ਰੀਲੰਕਾ ਵਿਚ ਬਰਾਬਰਤਾ, ਨਿਆਂ, ਸ਼ਾਂਤੀ ਅਤੇ ਸਤਿਕਾਰ ਲਈ ਤਾਮਿਲ ਲੋਕਾਂ ਦੀਆਂ ਇੱਛਾਵਾਂ ਦਾ ਹੱਲ ਕੀਤਾ ਜਾਵੇ, ਜਿਸ ਵਿਚ ਸ੍ਰੀਲੰਕਾ ਸੰਵਿਧਾਨ ਵਿਚ ਤੇਰ੍ਹਵੀਂ ਸੋਧ ਨੂੰ ਲਾਗੂ ਕਰਨ ਨਾਲ ਮੇਲ-ਮਿਲਾਪ ਦੀ ਪ੍ਰਕਿਰਿਆ ਨੂੰ ਅੱਗੇ ਤੋਰਨਾ ਸ਼ਾਮਲ ਹੈ। ਪ੍ਰਧਾਨਮੰਤਰੀ ਰਾਜਪਕਸ਼ੇ ਨੇ ਵਿਸ਼ਵਾਸ ਜਤਾਇਆ ਕਿ ਸ਼੍ਰੀਲੰਕਾ, ਤਾਮਿਲਾਂ ਸਮੇਤ ਸਮੂਹ ਨਸਲੀ ਸਮੂਹਾਂ ਦੀਆਂ ਉਮੀਦਾਂ ਨੂੰ ਸਮਝਣ ਲਈ ਸ੍ਰੀਲੰਕਾ ਦੇ ਲੋਕਾਂ ਦੇ ਅਧਿਕਾਰ ਅਨੁਸਾਰ ਪਾਲਣ-ਪੋਸਣ ਦੀ ਪ੍ਰਾਪਤੀ ਅਤੇ ਸੰਵਿਧਾਨਕ ਪ੍ਰਬੰਧਾਂ ਨੂੰ ਲਾਗੂ ਕਰਨ ਲਈ ਕੰਮ ਕਰੇਗਾ। ਦੋਵਾਂ ਨੇਤਾਵਾਂ ਨੇ ਸਾਰਕ, ਬਿਮਸਟੇਕ, ਆਈਓਆਰਏ ਅਤੇ ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਫਰੇਮਵਰਕ ਦੇ ਅੰਦਰ ਆਪਸੀ ਸ਼ਮੂਲੀਅਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੱਧ ਰਹੀ ਸਾਂਝ, ਇੱਕਸੁਰਤਾ ਨੂੰ ਸਵੀਕਾਰ ਕੀਤਾ। ਉਹ ਵੱਖ ਵੱਖ ਬਹੁਪੱਖੀ ਧਾਰਾਵਾਂ ਵਿੱਚ ਮਿਲ ਕੇ ਕੰਮ ਕਰਨ ਲਈ ਵੀ ਸਹਿਮਤ ਹੋਏ।

Comments
Post a Comment