ਕੋਵਿਡ-19 ਤੋਂ ਬਾਅਦ ਭਾਰਤ ਇੱਕ ਆਲਮੀ ਸ਼ਕਤੀ ਬਣ ਕੇ ਉਭਰੇਗਾ

 ਹਾਲ ਦੇ ਹੀ ਕੁੱਝ ਹਫ਼ਤਿਆਂ ‘ਚ ਆਰਥਿਕ ਵਾਧੇ ਦੇ ਸੰਕੇਤਾਂ ਨੇ ਇੱਕ ਉਮੀਦ ਨੂੰ ਪੈਦਾ ਕੀਤਾ ਹੈ ਕਿ ਭਾਰਤ ਦੀ ਆਰਥਿਕਤਾ ‘ਚ ਹੁਣ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।ਦਰਅਸਲ ਮਾਰਚ 2020 ‘ਚ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਭਰ ‘ਚ ਲੌਕਡਾਊਨ ਲਗਾ ਦਿੱਤਾ ਗਿਆ ਸੀ ਅਤੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਪੂਰਨ ਰੂਪ ਨਾਲ ਪਾਬੰਦੀ ਲੱਗ ਗਈ ਸੀ।ਜਿਸ ਕਰਕੇ ਆਰਥਿਕ ਸਥਿਤੀ ਬਹੁਤ ਪ੍ਰਭਾਵਿਤ ਹੋਈ ਸੀ, ਪਰ ਹੁਣ ਹੌਲੀ-ਹੌਲੀ ਇਸ ‘ਚ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ।

ਭਾਰਤ ‘ਚ ਇਸ ਸਮੇਂ ਤਿਓਹਾਰਾਂ ਦਾ ਮੌਸਮ ਹੈ ਅਤੇ ਅਜਿਹੇ ਸਮੇਂ ‘ਚ ਜੀਐਸਟੀ ਸੰਗ੍ਰਹਿ ‘ਚ ਹੋਏ ਵਾਧੇ ਨੇ ਸਕਾਰਾਤਮਕ ਸੰਕੇਤ ਦੇ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ ਹੈ।ਭਾਵੇਂ ਕਿ ਮਹਾਮਾਰੀ ਨੇ ਹਰ ਕਿਸੇ ਨੂੰ ਆਪਣੀ ਮਾਰ ਹੇਠ ਲਿਆ ਹੈ ਪਰ ਆਰਥਿਕ ਖੇਤਰ ‘ਚ ਹੋ ਰਹੀ ਤਰੱਕੀ ਇਸ ਬੁਰੇ ਸਮੇਂ ‘ਚ ਕੁੱਝ ਆਰਾਮ ਦੇ ਪਲ ਲੈ ਕੇ ਆਈ ਹੈ।ਅਕਤੂਬਰ 2020 ‘ਚ ਜੀਐਸਟੀ ਸੰਗ੍ਰਹਿ 1.05 ਲੱਖ ਕਰੋੜ ਤੋਂ ਵੀ ਵੱਧ ਇੱਕਠਾ ਹੋਇਆ ਹੈ।ਫਰਵਰੀ 2020 ਤੋਂ ਬਾਅਦ ਇੱਕ ਹੀ ਮਹੀਨੇ ‘ਚ ਇਹ ਸਭ ਤੋਂ ਵੱਧ ਅਸਿੱਧਾ ਕਰ ਸੰਗ੍ਰਹਿ ਰਿਹਾ ਹੈ।ਮਾਰਚ 2020 ‘ਚ ਲੰਮੇ ਸਮੇਂ ਲਈ  ਲੌਕਡਾਊਨ ਦੇ ਚੱਲਦਿਆਂ ਘਰੇਲੂ ਆਰਥਿਕਤਾ ਬਹੁਤ ਪ੍ਰਭਾਵਿਤ ਹੋਈ ਸੀ।
ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਅਕਤੂਬਰ ਮਹੀਨੇ 10.25% ਦਾ ਵਾਧਾ ਹੋਇਆ ਹੈ ਜਦਕਿ ਸਤੰਬਰ ਮਹੀਨੇ 4% ਦੀ ਤੇਜ਼ੀ ਦਰਜ ਕੀਤੀ ਗਈ ਸੀ।ਮਾਰਚ ਮਹੀਨੇ ਤੋਂ ਬਾਅਧ ਲਗਾਤਾਰ 6ਵੇਂ ਮਹੀਨੇ ਜੀਐਸਟੀ ਦੀ ਆਮਦਨੀ ‘ਚ ਗਿਰਾਵਟ ਆਉਣ ਦੇ ਉਲਟ ਪਿਛਲੇ ਦੋ ਮਹੀਨਿਆਂ ਦੇ ਰੁਝਾਨ ਨੇ ਇਸ ‘ਚ ਸੁਧਾਰ ਨੂੰ ਪ੍ਰਗਟ ਕੀਤਾ ਹੈ।ਭਾਵੇਂ ਕਿ ਇਹ ਉਧਾਰ ਹੌਲੀ-ਹੌਲੀ ਹੋ ਰਿਹਾ ਹੈ ਪਰ ਯਕਨੀਨ ਹੀ ਇਹ ਇੱਕ ਸਕਾਰਾਤਮਕ ਸੰਕੇਤ ਹੈ।
ਅਕਤੂਬਰ ਮਹੀਨੇ ਜੀਐਸਟੀ ਦੇ ਮਾਲੀਏ ‘ਚ ਹੋਇਆ ਵਾਧਾ ਪ੍ਰਮੁੱਖ ਤੌਰ ‘ਤੇ ਸਤੰਬਰ ਮਹੀਨੇ ‘ਚ ਰਿਅਲ ਸੈਕਟਰਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਹੈ।ਇਸ ਸਾਲ ਅਕਤੂਬਰ ਮਹੀਨੇ ਜੀਐਸਟੀ ਮਾਲੀਆ 1 ਲੱਖ 5 ਹਜ਼ਾਰ 155 ਕਰੋੜ ਰੁਪਏ ਇੱਕਠਾ ਹੋਇਆ ਹੈ।ਜਿਸ ‘ਚ ਸੀਜੀਐਸਟੀ 19,193 ਕਰੋੜ ਰੁਪਏ, ਐਸਜੀਐਸਟੀ 25,4,011 ਕਰੋੜ ਰੁਪਏ, ਆਈਜੀਐਸਟੀ 52,540 ਕਰੋੜ ਰੁਪਏ ਸ਼ਾਮਲ ਹੈ।ਜਿਸ ‘ਚ ਮਾਲ ਦੀ ਦਰਾਮਦ ‘ਤੇ 23,375 ਕਰੋੜ ਰੁਪਏ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸੈੱਸ ‘ਤੇ 8011 ਕਰੋੜ ਰੁਪਏ, ਜਿਸ ‘ਚ ਮਾਲ ਦੀ ਦਰਾਮਦ ‘ਤੇ 932 ਕਰੋੜ ਰੁ. ਸ਼ਾਮਲ ਹਨ।
ਅਕਤੂਬਰ ਮਹੀਨੇ ਦਾਇਰ ਕੀਤੇ ਗਏ ਜੀਐਸਟੀਆਰ-3ਬੀ ਰਿਟਰਨਜ਼ ਦੀ ਕੁੱਲ ਗਿਣਤੀ 80 ਲੱਖ ਰਹੀ ਹੈ।
ਦੇਸ਼ ਦਾ ਨਿਰਮਾਣ ਖੇਤਰ ਲਗਾਤਾਰ ਤੀਜੇ ਮਹੀਨੇ ਵੀ ਸੁਧਾਰ ਦੀ ਰਾਹ ‘ਤੇ ਅੱਗੇ ਵੱਧ ਰਿਹਾ ਹੈ। ਮੌਸਮੀ ਤੌਰ 'ਤੇ ਐਡਜਸਟ ਕੀਤੇ ਮਾਸਿਕ ਸਰਵੇਖਣ ਦੀ ਸਿਰਲੇਖ, ਐਚਆਈਐਸ ਮਾਰਕਿਟ ਇੰਡੀਆ ਮੈਨੂਫੈਕਚਰਿੰਗ ਪਰਚਸਿੰਗ ਮੈਨੇਜਰ ਇੰਡੈਕਸ (ਪੀ.ਐੱਮ.ਆਈ.) ਸਤੰਬਰ ਵਿਚ 56.8 ਤੋਂ ਵੱਧ ਕੇ ਅਕਤੂਬਰ ਵਿਚ 58.9 ਹੋ ਗਈ ਜੋ ਇਕ ਦਹਾਕੇ ਤੋਂ ਵੱਧ ਸਮੇਂ ਵਿਚ ਇਸ ਰੁਜ਼ਗਾਰ-ਅਧਾਰਤ ਸੈਕਟਰ ਦੀ ਸਿਹਤ ਵਿਚ ਭਾਰੀ ਸੁਧਾਰ ਨੂੰ ਦਰਸਾਉਂਦੀ ਹੈ। ਅਪ੍ਰੈਲ ਵਿਚ, ਲਗਾਤਾਰ 32 ਮਹੀਨਿਆਂ ਤਕ ਵਿਕਾਸ ਦੇ ਖੇਤਰ ਵਿਚ ਰਹਿਣ ਤੋਂ ਬਾਅਦ, ਇੰਡੈਕਸ 'ਚ ਗਿਰਾਵਟ ਦਰਜ ਕੀਤੀ ਗਈ ਸੀ।
ਪੀਐਮਆਈ ਦੀ ਭਾਸ਼ਾ ‘ਚ 50 ਤੋਂ ਵੱਧ ਦਾ ਅੰਕ ਅਰਥ ਵਿਵਸਥਾ ‘ਚ ਵਿਸਥਾਰ ਦੀ ਹਾਮੀ ਭਰਦਾ ਹੈ ਜਦਕਿ ਇਸ ਤੋਂ ਘੱਟ ਦਾ ਅੰਕ ਗਿਰਾਵਟ ਦਾ ਸੰਕੇਤ ਦਿੰਦਾ ਹੈ।ਸਰਵੇਖਣ ਕਰ ਰਹੇ ਲੇਖਕਾਂ ਦਾ ਕਹਿਣਾ ਹੈ ਕਿ ਨਵੇਂ ਆਰਡਰਾਂ ਅਤੇ ਭਾਰਤੀ ਨਿਰਮਾਤਾਵਾਂ ਦੇ ਆਉੱਟਪੁੱਟ ਦਾ ਪੱਧਰ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਦਾ ਡੱਟ ਕੇ ਸਾਹਮਣਾ ਕਰਨ ‘ਚ ਸਮਰੱਥ ਹੋ ਰਿਹਾ ਹੈ।ਵੱਡੀਆਂ ਫਰਮਾਂ ਨੇ ਉਤਪਾਦਨ ਵਧਾ ਦਿੱਤਾ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਵਾਹਨ ਨਿਰਮਾਤਾਵਾਂ ਨੇ ਵੀ ਅਕਤੂਬਰ ਮਹੀਨੇ ਰਿਕਾਰਡ ਤੋੜ ਵਿਕਰੀ ਦਰਜ ਕਰਵਾਈ ਹੈ।
ਦਿਲਚਸਪ ਗੱਲ ਇਹ ਹੈ ਕਿ ਘਰੇਲੂ ਸੇਵਾਵਾਂ ਦੇ ਖੇਤਰ ਨੇ ਇਸ ਸਥਿਤੀ ‘ਚ ਅਹਿਮ ਭੂਮਿਕਾ ਨਿਭਾਈ ਹੈ।ਨਿਰਮਾਣ ਗਤੀਵਿਧੀ ਦੀ ਮੁੜ ਸੁਰਜੀਤੀ ਵੇਸੇ ਤਾਂ ਅਗਸਤ ਮਹੀਨੇ ‘ਚ ਹੀ ਸ਼ੁਰੂ ਹੋ ਗਈ ਸੀ, ਪਰ ਅਕਤੂਬਰ ਮਹੀਨੇ ਨਵੇਂ ਉਦਯੋਗਾਂ ਅਤੇ ਕਾਰੋਬਾਰੀ ਗਤੀਵਿਧੀਆਂ ‘ਚ ਖਾਸਾ ਵਿਸਥਾਰ ਹੋਣ ਨਾਲ ਸੇਵਾਵਾਂ ਦੇ ਖੇਤਰ ‘ਚ ਤੇਜ਼ ਤਰੱਕੀ ਵੇਖਣ ਨੂੰ ਮਿਲੀ।ਇਸ ਨਾਲ ਦੇਸ਼ ਦੀ ਜੀਡੀਪੀ ‘ਚ ਵਾਧਾ ਹੋਇਆ ਹੈ।
ਆਰਥਿਕ ਮਾਮਲਿਆਂ ਦੇ ਸਕੱਤਰ ਤਰੁਣ ਬਾਜਾਜ ਨੇ ਕਿਹਾ ਕਿ ਅਪ੍ਰੈਲ ਤੋਂ ਅਗਸਤ ਮਹੀਨੇ ‘ਚ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਪੰਜ ਮਹੀਨਿਆਂ ‘ਚ ਵਿਦੇਸ਼ੀ ਸਿੱਧੇ ਨਿਵੇਸ਼ ‘ਚ ਵਾਧਾ ਦਰਜ ਕੀਤਾ ਗਿਆ ਹੈ , ਜੋ ਕਿ 35 ਬਿਲੀਅਨ ਡਾਲਰ ਤੋਂ 13% ਵੱਧ ਹੈ।
ਇਸ ਉਭਰ ਰਹੇ ਆਰਥਿਕ ਦ੍ਰਿਸ਼ਟੀਕੋਣ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੌਮੀ ਰਾਜਧਾਨੀ ‘ਚ 20 ਵੱਡੇ ਆਲਮੀ ਨਿਵੇਸ਼ਕਾਂ ਨਾਲ ਬੈਠਕ ਕਰਨ ਜਾ ਰਹੇ ਹਨ।
ਦੁਨੀਆ ਭਰ ‘ਚ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੀ ਸਥਿਤੀ ਨਾਲ ਨਜਿੱਠਣ ਲਈ ਭਾਰਤ ਇੱਕ ਉਮੀਦ ਦੀ ਕਿਰਨ ਬਣ ਕੇ ਉਭਰ ਰਿਹਾ ਹੈ।
 
ਸਕ੍ਰਿਪਟ: ਜੀ.ਸ੍ਰੀਨੀਵਾਸਨ, ਸੀਨੀਅਰ ਪੱਤਰਕਾਰ
 
 

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ