2020 ਅਫਗਾਨਿਸਤਾਨ ਸੰਮੇਲਨ ਵਿਚ ਭਾਰਤ ਨੇ ਆਪਣੇ ਵਲੋਂ ਦਿੱਤੀ ਜਾ ਰਹੀ ਵਿਕਾਸ ਸਹਾਇਤਾ ਦਾ ਕੀਤਾ ਬਿਉਰਾ ਪੇਸ਼

ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਇਸ ਹਫ਼ਤੇ ਵਰਚੂਅਲ ਪੱਧਰ ਤੇ ਜੇਨੇਵਾ ਵਿੱਚ ਆਯੋਜਿਤ “2020 ਅਫਗਾਨਿਸਤਾਨ ਸੰਮੇਲਨ” ਵਿੱਚ ਭਾਰਤ ਦੀ ਅਗਵਾਈ ਕੀਤੀ। ਕਾਨਫ਼ਰੰਸ ਦੀ ਸੰਯੁਕਤ ਮੇਜ਼ਬਾਨੀ ਸੰਯੁਕਤ ਰਾਸ਼ਟਰ, ਇਸਲਾਮਿਕ ਰੀਪਬਲਿਕ ਅਫਗਾਨਿਸਤਾਨ ਦੀ ਸਰਕਾਰ ਅਤੇ ਫਿਨਲੈਂਡ ਦੀ ਸਰਕਾਰ ਨੇ ਕੀਤੀ। ਜਿਸਦਾ ਉਦੇਸ਼ ਪਰਿਵਰਤਨਸ਼ੀਲ ਦਹਾਕੇ 2015-2024 ਦੇ ਦੂਜੇ ਅੱਧ ਦੌਰਾਨ ਅਫਗਾਨਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਵਚਨਬੱਧਤਾ ਦੀ ਪੁਸ਼ਟੀ ਕਰਨਾ ਹੈ।

ਵਿਦੇਸ਼ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਨੇ ਅਫਗਾਨਿਸਤਾਨ ਨਾਲ ‘ਸ਼ੱਤੂਤ’ ਡੈਮ ਦੀ ਉਸਾਰੀ ਲਈ ਕੀਤੇ ਸਮਝੌਤਾ ਨੂੰ ਪੂਰਾ ਕੀਤਾ ਹੈ, ਜਿਸ ਨਾਲ ਕਾਬੁਲ ਸ਼ਹਿਰ ਦੇ 20 ਲੱਖ ਵਸਨੀਕਾਂ ਨੂੰ ਪੀਣ ਦਾ ਸਾਫ ਪਾਣੀ ਮਿਲੇਗਾ। ਭਾਰਤ ਨੇ ਇਸ ਤੋਂ ਪਹਿਲਾਂ 202 ਕਿਲੋਮੀਟਰ ਦੀ ਫੁੱਲ-ਏ-ਖੁਮਰੀ ਟ੍ਰਾਂਸਮਿਸ਼ਨ ਲਾਈਨ ਬਣਾਈ ਸੀ, ਜੋ ਕਾਬੁਲ ਸ਼ਹਿਰ ਨੂੰ ਬਿਜਲੀ ਪ੍ਰਦਾਨ ਕਰਦੀ ਹੈ।
ਡਾ. ਜੈਸ਼ੰਕਰ ਨੇ ਅਫਗਾਨਿਸਤਾਨ ਵਿਚ ਉੱਚ ਪ੍ਰਭਾਵ ਕਮਿਊਨਿਟੀ ਵਿਕਾਸ ਪ੍ਰਾਜੈਕਟਾਂ ਦੇ ਪਹਿਲੇ ਪੜਾਅ ਨੂੰ ਸ਼ੁਰੂਆਤ ਕਰਨ ਦੀ ਵੀ ਘੋਸ਼ਣਾ ਕੀਤੀ, ਜਿਸ ਵਿਚ ਭਾਰਤ ਵਲੋਂ ਅਫਗਾਨਿਸਤਾਨ ਵਿਚ 80 ਮਿਲੀਅਨ ਡਾਲਰ ਦੀ ਲਾਗਤ ਵਾਲੇ 100 ਤੋਂ ਵਧੇਰੇ ਪ੍ਰਾਜੈਕਟਾਂ ਸ਼ਾਮਿਲ ਹਨ । ਮੰਤਰੀ ਨੇ ਅਫਗਾਨਿਸਤਾਨ ਦੇ ਵਿਕਾਸ ਪ੍ਰਤੀ ਭਾਰਤ ਦੀ ਲੰਮੇ ਸਮੇਂ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਇਕ ਗੁਆਂਢੀ ਅਤੇ ਰਣਨੀਤਕ ਭਾਈਵਾਲ ਵਜੋਂ ਆਪਣੀ ਸਾਰਥਕ ਭੂਮਿਕਾ ਨਿਭਾਉਣ ਤੇ ਜ਼ੋਰ ਦਿੱਤਾ।

ਅਫਗਾਨਿਸਤਾਨ ਵਿਚ ਭਾਰਤ ਦੇ ਵਿਕਾਸ ਪੋਰਟਫੋਲੀਓ ਦੀ ਤਾਰੀਖ ਤਕਰੀਬਨ 3 ਅਰਬ ਅਮਰੀਕੀ ਡਾਲਰ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਸਾਰੇ 34 ਸੂਬਿਆਂ ਵਿਚ ਭਾਰਤ ਦੇ ਜੋ 400 ਤੋਂ ਵੱਧ ਪ੍ਰੋਜੈਕਟ ਚਲ ਰਹੇ ਹਨ, ਉਸ ਨਾਲ ਅਫਗਾਨਿਸਤਾਨ ਦਾ ਕੋਈ ਵੀ ਹਿੱਸਾ ਅਛੂਤਾ ਨਹੀਂ ਹੈ।

ਉਨ੍ਹਾਂ ਨੇ ਦੱਸਿਆ ਕਿ ਅਫਗਾਨਿਸਤਾਨ ਦਾ ਵਿਕਾਸ ਇਸ ਦੇ ਭੂਮੀਗਤ ਭੂਗੋਲ ਦੇ ਆਧਾਰਿਤ ਹੈ । ਕੋਵਿਡ -19 ਮਹਾਂਮਾਰੀ ਦੇ ਦੌਰਾਨ ਅਫਗਾਨਿਸਤਾਨ ਦੀ ਖੁਰਾਕੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਭਾਰਤ ਦੀ 75,000 ਟਨ ਕਣਕ ਦੀ ਮਨੁੱਖੀ ਸਹਾਇਤਾ ਚਾਬਹਾਰ ਬੰਦਰਗਾਹ ਰਾਹੀਂ ਭੇਜੀ ਗਈ ਹੈ।

ਭਾਰਤ ਨੇ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਵਿਕਾਸ ਲਈ ਭਾਰੀ ਨਿਵੇਸ਼ ਕੀਤਾ ਹੈ ਅਤੇ ਵਿਸ਼ਵਾਸ ਹੈ ਕਿ ਪਿਛਲੇ ਦੋ ਦਹਾਕਿਆਂ ਦੇ ਲਾਭਾਂ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ । ਇਸਦੇ ਨਾਲ ਹੀ ਘੱਟ ਗਿਣਤੀਆਂ, ਔਰਤਾਂ ਅਤੇ ਕਮਜ਼ੋਰ ਵਰਗਾਂ ਦੇ ਹਿੱਤਾਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਨੇ ਅਫਗਾਨਿਸਤਾਨ ਵਿੱਚ ਵੱਧ ਰਹੀ ਹਿੰਸਾ ਦੇ ਪੱਧਰ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਭਾਰਤ ਵੱਲੋਂ ਤੁਰੰਤ ਅਤੇ ਵਿਆਪਕ ਜੰਗਬੰਦੀ ਦੀ ਮੰਗ ਨੂੰ ਦੁਹਰਾਇਆ।

ਇਕ ਮਹੱਤਵਪੂਰਨ ਹਿੱਸੇਦਾਰ ਹੋਣ ਦੇ ਨਾਤੇ, ਭਾਰਤ ਅਫਗਾਨਿਸਤਾਨ ਵਿਚ ਸ਼ਾਂਤੀ, ਖੁਸ਼ਹਾਲ, ਪ੍ਰਭੂਸੱਤਾ, ਲੋਕਤੰਤਰ ਦੀ ਕਾਮਨਾ ਕਰਦਾ ਹੋਇਆ ਅਫਗਾਨਿਸਤਾਨ ਲਈ ਕੰਮ ਕਰਨ ਵਿਚ ਵਿਸ਼ਵ ਭਾਈਚਾਰੇ ਦੇ ਲੋਕਾਂ ਨਾਲ ਹੱਥ ਮਿਲਾਉਣ ਦੀ ਉਮੀਦ ਕਰਦਾ ਹੈ। ਗੁਆਂਢੀ ਹੋਣ ਦੇ ਨਾਤੇ, ਭਾਰਤ ਅਤੇ ਅਫਗਾਨਿਸਤਾਨ ਦੇ ਕੁਦਰਤੀ ਇਤਿਹਾਸਕ ਸੰਬੰਧ ਹਨ। ਭਾਰਤ ਦੀ ਰਣਨੀਤਕ ਭਾਈਵਾਲੀ ਅਤੇ ਅਫਗਾਨਿਸਤਾਨ ਦੇ ਵਿਕਾਸ ਲਈ ਲੰਮੇ ਸਮੇਂ ਦੀ ਵਚਨਬੱਧਤਾ ਇਨ੍ਹਾਂ ਸਮੇਂ ਵਿੱਚ ਪੱਕੀ ਭਾਈਵਾਲੀ ਨੂੰ ਦਰਸਾਉਂਦੀ ਹੈ।

ਅਫਗਾਨਿਸਤਾਨ ਲਈ 3 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਭਾਰਤ ਦਾ ਵਿਕਾਸ ਪੋਰਟਫੋਲੀਓ ਦਾ ਉਦੇਸ਼ ਅਫਗਾਨ ਨਾਗਰਿਕਾਂ ਦੀਆਂ ਸਮਰੱਥਾਵਾਂ , ਇਸ ਦੇ ਅਦਾਰਿਆਂ ਦੀ ਸ਼ਾਸਨ ਅਤੇ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੈ। ਭਾਰਤ ਦੇ 400 ਤੋਂ ਵੱਧ ਵਿਕਾਸ ਪ੍ਰੋਜੈਕਟਾਂ ਨਾਲ ਅਫਗਾਨਿਸਤਾਨ ਦੇ ਸਾਰੇ 34 ਸੂਬਿਆਂ ਨੂੰ ਬਹੁਤ ਜ਼ਿਆਦਾ ਲਾਭ ਮਿਲਿਆ ਹੈ। ਇਸ ਨਾਲ ਆਮ ਅਫਗਾਨਾਂ ਦੀ ਬਿਹਤਰ ਜ਼ਿੰਦਗੀ ਬਣੀ ਹੈ।

ਭਾਰਤ ਦੇ ਚੱਲ ਰਹੇ ਵਿਕਾਸ ਪ੍ਰੋਗਰਾਮ ਪੰਜ ਨੁਕਤਿਆਂ 'ਤੇ ਕੇਂਦ੍ਰਤ ਹਨ, ਜਿਸ ਵਿਚ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ, ਮਨੁੱਖੀ ਸਰੋਤ ਵਿਕਾਸ ਅਤੇ ਸਮਰੱਥਾ ਨਿਰਮਾਣ, ਮਾਨਵਤਾਵਾਦੀ ਸਹਾਇਤਾ, ਕਮਿਊਨਿਟੀ ਦੇ ਵਿਕਾਸ ਦੇ ਉੱਚ ਪ੍ਰਾਜੈਕਟ , ਹਵਾਈ ਅਤੇ ਭੂਮੀ ਸੰਪਰਕ ਦੇ ਜ਼ਰੀਏ ਵਪਾਰ ਅਤੇ ਨਿਵੇਸ਼ ਨੂੰ ਆਦਿ ਨੂੰ ਵਧਾਉਣਾ ਪ੍ਮੁੱਖ ਹਨ।

ਭਾਰਤ ਦੇ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿਚ ਅਫਗਾਨ-ਈਰਾਨੀ ਸਰਹੱਦ 'ਤੇ ਦਿਲਾਰਮ ਤੋਂ ਜ਼ਾਰਾਂਜ ਤੱਕ ਦੀ ਸੜਕ 218 ਕਿਲੋਮੀਟਰ ਦੀ ਉਸਾਰੀ ਸ਼ਾਮਲ ਹੈ, ਜੋ ਈਰਾਨ ਰਾਹੀਂ ਅਫ਼ਗਾਨਿਸਤਾਨ ਲਈ ਵਿਕਲਪਿਕ ਸੰਪਰਕ ਪ੍ਰਦਾਨ ਕਰਦੀ ਹੈ।ਇਸੇ ਤਰਾਂ ਭਾਰਤ-ਅਫਗਾਨਿਸਤਾਨ ਦੋਸਤੀ ਡੈਮ ਅਤੇ ਅਫਗਾਨ ਸੰਸਦ ਦੀ ਇਮਾਰਤ ਜਿਸਦਾ ਉਦਘਾਟਨ 2015 ਵਿੱਚ ਹੋਇਆ ਸੀ, ਆਦਿ ਵੀ ਪ੍ਮੁੱਖ ਪੋ੍ਜੈਕਟ ਹਨ।

ਵੱਖ-ਵੱਖ ਸਕਾਲਰਸ਼ਿਪ ਪ੍ਰੋਗਰਾਮਾਂ ਦੇ ਤਹਿਤ 65,000 ਤੋਂ ਵੱਧ ਅਫਗਾਨ ਵਿਦਿਆਰਥੀਆਂ ਨੇ ਭਾਰਤ ਵਿਚ ਪੜ੍ਹਾਈ ਕੀਤੀ ਹੈ। ਇਸ ਸਮੇਂ ਭਾਰਤ ਵਿੱਚ ਇਸ ਸਮੇਂ 15,000 ਵਿਦਿਆਰਥੀ ਪੜ੍ਹ ਰਹੇ ਹਨ। ਹੁਣ ਤੱਕ 3000 ਵਜ਼ੀਫ਼ੇ ਮੁਟਿਆਰਾਂ ਨੂੰ ਭਾਰਤ ਵਿੱਚ ਉੱਚ ਵਿਦਿਆ ਪ੍ਰਾਪਤ ਕਰਨ ਲਈ ਦਿੱਤੇ ਗਏ ਹਨ। ਇਸਦੇ ਨਾਲ ਹੀ ਨਵੀਂ ਦਿੱਲੀ ਨੇ ਅਫਗਾਨਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਕਿੱਤਾਮੁਖੀ ਸਿਖਲਾਈ ਵੀ ਦਿੱਤੀ। ਉਮੀਦ ਕੀਤੀ ਜਾਂਦੀ ਹੈ ਕਿ ਇਹ ਗਿਣਤੀ ਹਰ ਸਾਲ ਵਧਣ ਨਾਲ ਭਾਰਤ , ਅਫਗਾਨਿਸਤਾਨ ਦੇ ਪੁਨਰ ਨਿਰਮਾਣ ਵਿਚ ਆਪਣੀ ਦਿੱਤੀ ਜਾ ਰਹੀ ਮੱਦਦ ਦੀ ਵਚਨਬੱਧਤਾ ਨੂੰ ਸ਼ਪੱਸ਼ਟ ਕਰੇਗਾ।

ਡਾ. ਜੈਸ਼ੰਕਰ ਨੇ ਕਿਹਾ, ਅਫਗਾਨਿਸਤਾਨ ਦਾ ਵਿਕਾਸ ਇਸ ਦੇ ਭੂਮੀਗਤ ਭੂਮਿਕਾ ਕਾਰਨ ਸੀਮਤ ਹੈ ਅਤੇ ਇਸ ਨੂੰ ਹੱਲ ਕਰਨ ਦੀ ਲੋੜ ਹੈ। ਚਾਬਹਾਰ ਬੰਦਰਗਾਹ ਦੇ ਜ਼ਰੀਏ ਭਾਰਤ ਨੇ ਅਫਗਾਨਿਸਤਾਨ ਨੂੰ ਵਿਕਲਪਿਕ ਸੰਪਰਕ ਪ੍ਰਦਾਨ ਕੀਤਾ ਹੈ। ਅਫਗਾਨਿਸਤਾਨ ਵਿੱਚ ਕੋਵਿਡ -19 ਚੁਣੌਤੀ ਦਾ ਹੱਲ ਕਰਨ ਲਈ ਭਾਰਤ ਨੇ 20 ਟਨ ਤੋਂ ਵੱਧ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਹੋਰ ਉਪਕਰਣ ਵੀ ਭੇਜੇ ਹਨ।

ਸਕ੍ਰਿਪਟ: ਪਦਮ ਸਿੰਘ, ਏਆਈਆਰ: ਨਿਊਜ਼ ਐਨਾਲਿਸਟ
ਅਨੁਵਾਦਕ: ਮਨਜੀਤ ਅਣਖੀ


Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ