ਸਰਕਾਰ ਨੇ ਰੀਅਲ ਅਸਟੇਟ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਚੁੱਕੇ ਕਈ ਸਕਾਰਾਤਮਕ ਕਦਮ
ਮੌਜੂਦਾ ਸਮੇਂ ‘ਚ ਜਦੋਂ ਵਿਸ਼ਵ ਆਰਥਿਕ ਮੰਦੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ, ਉਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੌਮੀ ਲੋਕਤੰਤਰੀ ਗੱਠਜੋੜ ਸਰਕਾਰ ਨੇ ਰੀਅਲ ਅਸਟੇਟ ‘ਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਰਾਹਤ ਪੈਕੇਜ ਦੇਣ ਦਾ ਜੋ ਫ਼ੈਸਲਾ ਕੀਤਾ ਹੈ, ਉਸ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਸੀ।ਜ਼ਿਕਰਯੋਗ ਹੈ ਕਿ ਇਸ ਪਹਿਲ ਨਾਲ ਭਾਰਤ ਦੀ ਅਰਥ ਵਿਵਸਥਾ ਮੁੜ ਲੀਹੇ ਆ ਜਾਵੇਗੀ। ਵਿਕਾਸ ਦੀਆਂ ਉੱਚ ਦਰਾਂ ਕਾਇਮ ਰੱਖਣ ਅਤੇ ਅਰਥਵਿਵਸਥਾ ਦੇ ਵਿਸਥਾਰ ਦੇਣ ਲਈ ਮੌਜੂਦ ਚੁਣੌਤੀਆਂ ਦੇ ਚੱਲਦਿਆਂ ਸਰਕਾਰ ਨੇ 1600 ਪ੍ਰਾਜੈਕਟਾਂ ‘ਚ ਫਸੀ 458,000 ਹਾਊਸਿੰਗ ਇਕਾਈਆਂ ਨੂੰ ਮੁਕੰਮਲ ਕਰਨ ਲਈ 25000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।ਸਰਕਾਰ ਨੇ ਇਸ ਰਾਹਤ ਪੈਕੇਜ ਤਹਿਤ ਉਨ੍ਹਾਂ ਹਾਊਸਿੰਗ ਪ੍ਰਾਜੈਕਟਾਂ ਨੂੰ ਲਿਆ ਹੈ ਜਿੰਨ੍ਹਾਂ ਨੂੰ ਬੈਂਕਾਂ ਵੱਲੋਂ ਗੈਰ ਪ੍ਰਦਰਸ਼ਨ ਵਾਲੀ ਜਾਇਦਾਦ ਵੱਜੋਂ ਨਾਮਜ਼ਦ ਕੀਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਕੇਤ ਦਿੱਤਾ ਹੈ ਕਿ ਇਸ ਪਹਿਲ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਕਿ ਦੇਸ਼ ਭਰ ‘ਚ ਰੁਕੇ ਪ੍ਰਾਜੈਕਟਾਂ ‘ਚਵ ਆਪਣੇ ਹੋਮ ਲੋਨ ਦੀ ਈਐਮਆਈ ਚੁਕਤਾ ਕਰਨ ‘ਚ ਅਸਫਲ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਅਜਿਹੇ ਕਦਮਾਂ ਨਾਲ ਰੀਅਲ ਅਸਟੇਟ ਸੈਕਟਰ ਦੀ ਮੁੜ ਸੁਰਜੀਤੀ ਕਰਨ ‘ਚ ਬਹੁਤ ਮਦਦ ਮਿਲੇਗੀ, ਜੋ ਕਿ ਪੈਸੇ ਦੀ ਕਮੀ ਕਾਰਨ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ।ਕਈ ਭਵਨ ਨਿਰਮਾਣ ਕੰਪਨੀਆਂ...