ਜੁਗਨਾਥ ਦਾ ਭਾਰਤ ਦੌਰਾ; ਮੌਰੀਸ਼ਸ-ਭਾਰਤ ਸਬੰਧਾਂ ਨੂੰ ਕਰੇਗਾ ਮਜ਼ਬੂਤ
ਮੌਰੀਸ਼ਸ ਦੇ ਮੁੜ ਚੁਣੇ ਗਏ ਪ੍ਰਧਾਨ ਮੰਤਰੀ ਪਰਾਵਿੰਦ ਜੁਗਨਾਥ ਵੱਲੋਂ ਆਪਣਾ ਅਹੁਦਾ ਸੰਭਾਲਦਿਆਂ ਹੀ ਪਿਛਲੇ ਹਫ਼ਤੇ ਭਾਰਤ ਦੇ ਦੌਰੇ ਦਾ ਐਲਾਨ ਕੀਤਾ ਗਿਆ।ਇਹ ਦੌਰਾ ਭਾਰਤ ਅਤੇ ਮੌਰੀਸ਼ਸ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਨੂੰ ਵਧੇਰੇ ਮਜ਼ਬੂਤੀ ਅਤੇ ਦੁਵੱਲੇ ਤੇ ਸਭਿਆਚਾਰਕ ਸੰਬੰਧਾਂ ਨਾਲ ਜੁੜੀ ਮਹੱਤਤਾ ਨੂੰ ਪੇਸ਼ ਕਰਦਾ ਹੈ।ਦੱਸਣਯੋਗ ਹੈ ਕਿ ਮੌਰੀਸ਼ਸ ਦੀ ਇਕ ਤਿਹਾਈ ਆਬਾਦੀ ਭਾਰਤੀ ਮੂਲ ਦੇ ਵਸਨੀਕਾਂ ਦੀ ਹੈ।ਇਸ ਨੂੰ ‘ਵਨੀਲਾ ਟਾਪੂ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਦੀ ਕੁੱਲ ਆਬਾਦੀ 1.3 ਮਿਲੀਅਨ ਦੇ ਕਰੀਬ ਹੈ।ਦੋਵੇਂ ਹੀ ਮੁਲਕ ਸੁਭਾਵਿਕ ਤੌਰ ਇਕ ਦੂਜੇ ਦੀਆਂ ਸੁਰੱਖਿਆ, ਆਰਥਿਕ ਅਤੇ ਵਿਕਾਸ ਸਬੰਧੀ ਚਿੰਤਾਵਾਂ ਨੂੰ ਸੰਬੋਧਨ ਕਰਦੇ ਹਨ। ਪੀਐਮ ਜੁਗਨਾਥ ਦੀ ਇਸ ਫੇਰੀ ਨੂੰ ਨਵੀਂ ਦਿੱਲੀ ਦੇ ਸਰਕਾਰੀ ਕੂਟਨੀਤਕ ਦਾਇਰੇ ‘ਚ ਨਿੱਜੀ ਦੱਸਿਆ ਗਿਆ ਸੀ।ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਭਵਨ ਵਿਖੇ ਉਨ੍ਹਾਂ ਦਾ ਸਵਾਗਤ ਕੀਤਾ।ਦੱਸਣਯੋਗ ਹੈ ਕਿ ਹੈਦਰਾਬਾਦ ਭਵਨ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਲਈ ਅਧਿਕਾਰਤ ਸਥਾਨ ਹੈ।ਇਸ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਇੱਛਾ ਬਾਰੇ ਇਕ ਦੂਜੇ ਨੂੰ ਭਰੋਸਾ ਦਵਾਇਆ।ਪੀਐਮ ਮੋਦੀ ਨੇ ਮੌਰੀਸ਼ਸ ਨੂੰ ਇੱਕ ਬੇਹੱਦ ਸੁਰੱਖਿਅਤ, ਸਥਿਰ ਅਤੇ ਖੁਸ਼ਹਾਲ ਮੁਲਕ ਬਣਨ ਦੇ ਯਤਨਾਂ ‘ਚ ਭਾਰਤ ਦੀ ਮਦਦ ਨੂੰ ਪੇਸ਼ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਮੌਰੀਸ਼ਸ ਦੀ ਸਰਕਾਰ ਅਤੇ ...