ਰਾਸ਼ਟਰਪਤੀ ਕੋਵਿੰਦ ਦਾ ਕਰੋਸ਼ੀਆ ਦੌਰਾ ਦੁਵੱਲੇ ਸਬੰਧਾਂ ਨੂੰ ਕਰੇਗਾ ਮਜ਼ਬੂਤ
ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦੱਖਣ-ਪੂਰਬੀ ਯੂਰੋਪ ਦੇ ਇੱਕ ਛੋਟੇ ਜਿਹੇ ਮੁਲਕ ਕਰੋਸ਼ੀਆ ਦਾ ਦੌਰਾ ਕੀਤਾ ਗਿਆ। ਇਸ ਫੇਰੀ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਵੀ ਉਨ੍ਹਾਂ ਨਾਲ ਸਨ।ਭਾਰਤ ਦੇ ਕਰੋਸ਼ੀਆ ਨਾਲ ਸਬੰਧ ਬਹੁਤ ਇਤਿਹਾਸਿਕ ਹਨ। ਨਵੀਂ ਦਿੱਲੀ, ਬਰਗ੍ਰੇਡ (ਅਣਵੰਡੇ ਯੂਗੋਸਲਾਵੀਆ ਦੀ ਰਾਜਧਾਨੀ) , ਕਾਇਰੋ ਅਤੇ ਜਕਾਰਤਾ ਇੱਕ ਸਮੇਂ ਜਦੋਂ ਗੈਰ-ਤਾਲਮੇਲ, ਐਨ.ਏ.ਐਮ. ਅੰਦੋਲਨ ਦੇ ਮੈਂਬਰ ਸਨ, ਉਦੋਂ ਤੋਂ ਹੀ ਭਾਰਤ ਅਤੇ ਕਰੋਸ਼ੀਆ ਦੇ ਸਬੰਧਾਂ ‘ਚ ਨੇੜਤਾ ਵਧੀ ਸੀ। ਐਨ.ਏ.ਐਮ. ਅੰਦੋਲਨ ਨੇ ਸ਼ੀਤ ਯੁੱਧ ਸਮੇਂ ਆਲਮੀ ਸਿਆਸਤ ਨੂੰ ਇੱਕ ਵੱਖਰਾ ਦ੍ਰਿਸ਼ਟੀਕੋਣ ਪੇਸ਼ ਕੀਤਾ। 1945 ਤੋਂ 1992 ਤੱਕ ਕਰੋਸ਼ੀਆ ਉਨ੍ਹਾਂ 6 ਮੁਲਕਾਂ ‘ਚੋਂ ਇੱਕ ਸੀ, ਜਿਸ ਨੂੰ ਮਿਲਾ ਕੇ ਯੁਗੋਸਲਾਵੀਆ ਬਣਦਾ ਸੀ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕਿ ਭਾਰਤੀ ਰਾਸ਼ਟਰਪਤੀ ਵੱਲੋਂ ਕਰੋਸ਼ੀਆ ਦਾ ਦੌਰਾ ਕੀਤਾ ਗਿਆ ਹੋਵੇ। ਭਾਰਤ ਅਤੇ ਕਰੋਸ਼ੀਆ ਸੱਭਿਆਚਾਰਕ ਸਬੰਧਾਂ ਦਾ ਨਿੱਘ ਵੀ ਲੰਬੇ ਸਮੇਂ ਤੋਂ ਮਾਣ ਰਹੇ ਹਨ। ਗੁਰੂਦੇਵ ਰਾਬਿੰਦਰਨਾਥ ਟੈਗੋਰ ਵੱਲੋਂ 1926 ‘ਚ ਕਰੋਸ਼ੀਆ ਦਾ ਦੌਰਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੋਆ ‘ਚ ਸਥਿਤ ਸੇਂਟ ਬਲਾਸੀ ਗਿਰਜਾਘਰ ਕਰੋਸ਼ੀਆ ਦੇ ਡਬਰੂਵਨਿਕ ‘ਚ ਸਥਿਤ ਗਿਰਜਾਘਰ ਦੀ ਹੂਬਹੂ ਇਮਾਰਤ ਹੈ, ਜੋ ਕਿ 1667 ‘ਚ ਭੂਚਾਲ ‘ਚ ਤਬਾਹ ਹੋ ਗਈ ਸੀ। ਪਿਛਲੇ ਛੇ ਦਹਾਕਿਆਂ ਤੋਂ ਜਗਬਰਗ ਯੂਨੀਵਰਸਿਟੀ ਦੇ ਇੰਡੋਲੋਜੀ ਵਿਭਾਗ ਦਾ ਲੰਬਾ ਇਤਿਹਾਸ ਹੈ ਅਤੇ ਇੱਕ ਦਹਾਕਾ ਪਹਿਲਾਂ ਸੱਭਿਆਚਾਰ ਸਬੰਧਾਂ ਦੇ ਭਾਰਤੀ ਕੌਂਸਲ ਦੀ ਹਿੰਦੀ ਇਕਾਈ ਦੀ ਸਥਾਪਨਾ ਵੀ ਕੀਤੀ ਗਈ ਸੀ।
ਭਾਰਤ ਨੇ 1992 ‘ਚ ਨਵੇਂ ਬਣੇ ਸੁਤੰਤਰ ਕਰੋਸ਼ੀਆ ਨੂੰ ਮਾਨਤਾ ਦਿੱਤੀ ਅਤੇ ਨਾਲ ਹੀ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਸਬੰਧ ਵੀ ਸਥਾਪਿਤ ਹੋ ਗਏ।
ਆਪਣੀ ਇਸ ਫੇਰੀ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਗਬਰਗ ਯੂਨੀ. ਵਿਖੇ “ ਭਾਰਤ-ਕਰੋਸ਼ੀਆ ਸਬੰਧ- ਤਰੱਕੀ ਦੀ ਰਾਹ ਵੱਲ” ਵਿਸ਼ੇ ‘ਤੇ ਭਾਸ਼ਣ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨ ਨੇ ਅਕਤੂਬਰ 1965 ‘ਚ ਇਸ ਯੂਨੀ. ਦਾ ਦੌਰਾ ਕੀਤਾ ਸੀ। ਸ੍ਰੀ ਕੋਵਿੰਦ ਨੇ ਇੱਕ ਸਮਸਕ੍ਰਿਤ ਚੇਅਰ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਹਿੰਦੀ ਚੇਅਰ ਦਾ ਪੁਨਰਗਠਨ ਵੀ ਕੀਤਾ। ਉਨ੍ਹਾਂ ਨੇ ਆਪਣੀ ਭਾਸ਼ਾ, ਇਤਿਹਾਸ ਅਤੇ ਸੱਭਿਆਚਾਰ ਦੇ ਅਧਿਐਨ ਨੂੰ ਮੁੱਖ ਰੱਖਦਿਆਂ ਦੋਵਾਂ ਮੁਲਕਾਂ ਨੂੰ ਨਜ਼ਦੀਕੀ ਲਿਆਉਣ ਦੇ ਯੂਨੂੀ. ਦੇ ਯਤਨਾਂ ਦੀ ਸ਼ਲਾਘਾ ਕੀਤੀ।
ਹਾਲਾਂਕਿ ਕਰੋਸ਼ੀਆ ‘ਚ ਭਾਰਤੀ ਭਾਈਚਾਰੇ ਦੀ ਗਿਣਤੀ ਬਹੁਤ ਘੱਟ ਹੈ ਪਰ ਜਗਬਰਗ ‘ਚ ਭਾਰਤੀ ਭਾਈਚਾਰਾ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਪ੍ਰਵਾਸੀ ਭਾਰਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੁਸੀ ਇੱਕ ਅਜਿਹੇ ਦਰਪਣ ਹੋ ਜਿਸ ਰਾਹੀਂ ਕਰੋਸ਼ੀਆ ਦੇ ਲੋਕ ਭਾਰਤ ਨੂੰ ਵੇਖਦੇ ਹਨ ਅਤੇ ਇੱਥੇ ਤੁਹਾਡੀ ਸਫ਼ਲਤਾ ਨੇ ਭਾਰਤ ਦੀ ਸਕਾਰਾਤਮਕ ਤਸਵੀਰ ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਸ੍ਰੀ ਕੋਵਿੰਦ ਨੇ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦੇ ਵਿਕਾਸ ਤੋਂ ਲਾਭ ਚੁੱਕਣ ਲਈ ਕਿਹਾ ਤੇ ਨਾਲ ਹੀ ਭਾਰਤ ‘ਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ।
ਜਿਵੇਂ ਕਿ ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦਾ ਕਹਿਣਾ ਹੈ ਕਿ , “ ਕਰੋਸ਼ੀਆ ਨਾਲ ਭਾਰਤ ਦਾ ਵਪਾਰ ਅਜੇ ਬਹੁਤ ਠੰਡਾ ਹੈ”।ਇਸ ਲਈ ਰਾਸ਼ਟਰਪਤੀ ਦੇ ਇਸ ਦੌਰੇ ਨੂੰ ਨਵੀਂ ਉਮੀਦ ਵੱਜੋਂ ਵੇਖਿਆ ਜਾ ਰਿਹਾ ਹੈ ਅਤੇ ਦੁਵੱਲੇ ਵਪਾਰ ‘ਚ ਵਧੇਰੇ ਨਿਵੇਸ਼ ਦੀ ਮੰਗ ਨੂੰ ਮਹੱਤਤਾ ਦਿੱਤੀ ਜਾਵੇਗੀ।ਦੁਵੱਲੇ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਕੁੱਝ ਅਹਿਮ ਖੇਤਰਾਂ ਮਿਸਾਲਨ ਟੈਕਸਟਾਇਲ, ਚਮੜਾ, ਫਾਰਮਾ, ਚਾਹ, ਕੌਫੀ, ਉਦਯੋਗ ਅਤੇ ਬਿਜਲਲਈ ਮਸ਼ੀਨਰੀ ਦੇ ਖੇਤਰ ‘ਚ ਵਿਸਥਾਰ ਦੀ ਲੋੜ ਹੈ।
ਭਾਰਤ-ਕਰੋਸ਼ੀਆ ਵਪਾਰਕ ਮੰਚ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਵਪਾਰ ਅਤੇ ਨਿਵੇਸ਼ ਦੀ ਸਮਰੱਥਾ ‘ਚ ਵਾਧਾ ਕਰਨ ਅਤੇ ਨਵੀਨਤਾ, ਖੋਜ ਅਤੇ ਨਵੇਂ ਉਦਯੋਗਾਂ ਦੀ ਸਥਾਪਨਾ ਦੀ ਵੱਡੀ ਸੰਭਾਵਨਾ ਮੌਜੂਦ ਹੈ। ਉਨ੍ਹਾਂ ਨੇ ਭਾਰਤ ਦੇ ਮੇਕ ਇਨ ਇੰਡੀਆ, ਕਲੀਨ ਇੰਡੀਆ, ਸਟਾਰਟ ਅਪ ਇੰਡੀਆ ਅਤੇ ਡਿਜ਼ੀਟਲ ਇੰਡੀਆ ਵਰਗੀਆਂ ਪਹਿਲਕਦਮੀਆਂ ‘ਚ ਹਿੱਸਾ ਲੈਣ ਲਈ ਕਰੋਸ਼ੀਆ ਦੇ ਵਪਾਰੀਆਂ ਅਤੇ ਹੋਰ ਸਬੰਧਿਤ ਧਿਰਾਂ ਨੂੰ ਖੁਲ੍ਹਾ ਸੱਦਾ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਸੈਰ ਸਪਾਟਾ ਅਤੇ ਸ਼ਹਿਰੀ ਬੁਨਿਆਦੀ ਢਾਂਚਾ ਸੈਕਟਰਾਂ ‘ਚ ਕਰੋਸ਼ੀਆ ਦੇ ਤਜ਼ਰਬਿਆਂ ਤੋਂ ਸਿੱਖਣ ਲਈ ਵੀ ਤਿਆਰ ਹਾਂ।ਇਸ ਤੋਂ ਇਲਾਵਾ ਕਰੋਸ਼ੀਆ ਦੀ ਸਥਿਤੀ ਦੱਖਣ-ਪੂਰਬੀ ਯੂਰੋਪ ਤੱਕ ਪਹੁੰਚ ਨੂੰ ਵਧੇਰੇ ਵਿਕਸਿਤ ਕਰਨ ਲਈ ਵਧੀਆ ਮੌਕੇ ਪ੍ਰਦਾਨ ਵੀ ਕਰਦੀ ਹੈ।
ਰਾਸ਼ਟਰਪਤੀ ਕੋਵਿੰਦ ਨੇ ਦੁਹਰਾਇਆ ਕਿ ਨਵੀਂ ਦਿੱਲੀ ਲੋਕਤੰਤਰ, ਬਹੁਲਵਾਦ ਅਤੇ ਸ਼ਾਂਤੀ ਦੀਆਂ ਕਦਰਾਂ ਕੀਮਤਾਂ ‘ਚ ਵਿਸ਼ਵਾਸ ਰੱਖਦੀ ਹੈ, ਜੋ ਕਿ ਵਿਸ਼ਵ ਪੱਧਰ ‘ਤੇ ਬਹੁ-ਧਰੁਵੀ ਦੁਨੀਆ ਨੂੰ ਸਮਰਥਨ ਪ੍ਰਦਾਨ ਕਰਨ ‘ਚ ਸਹਾਇਕ ਹਨ।
ਜ਼ਗਬਰਗ ਯੂਨੀ. ‘ਚ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਕੋਵਿੰਦ ਨੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅਤੇ ਵਿਚਾਰਾਂ ਨੂੰ ਉਜਾਗਰ ਕੀਤਾ, ਜਿਸ ‘ਚ ਗਾਂਧੀ ਜੀ ਨੇ ਕਿਹਾ ਸੀ ਕਿ, “ ਸਿੱਖਿਆ ਅਤੇ ਗਿਆਨ ਮਨੁੱਖਤਾ ਦੀ ਏਕਤਾ ਅਤੇ ਸੱਚ ਦੀ ਸ਼ਕਤੀ ਦਾ ਇਸਤੇਮਾਲ ਕਰਨ ਦੀ ਸਮਝ ਨੂੰ ਵਿਕਸਿਤ ਕਰਦੇ ਹਨ।
ਇਸ ਸਮੇਂ ਦੇਸ਼ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਬੁੱਤ ਜ਼ਗਬਰਗ ‘ਚ ਘੁੰਢ ਚੁਕਾਈ ਹੋਵੇਗੀ, ਜੋ ਕਿ ਕਰੋਸ਼ੀਆ ਦੇ ਲੋਕਾਂ ਲਈ ਇੱਕ ਖਾਸ ਤੋਹਫਾ ਹੈ।

Comments
Post a Comment