ਭਾਰਤ ਨੇ ਸ੍ਰੀਲੰਕਾ ਨਾਲ ਰੱਖਿਆ ਸਹਿਯੋਗ ਨੂੰ ਅੱਗੇ ਵਧਾਇਆ
ਭਾਰਤ ਦੇ ਰੱਖਿਆ ਸਕੱਤਰ ਸੰਜੇ ਮਿੱਤਰਾ ਨੇ ਸ੍ਰੀਲੰਕਾ ਦਾ ਦੋ ਦਿਨਾ ਸਰਕਾਰੀ ਦੌਰਾ ਕੀਤਾ।ਇਸ ਫੇਰੀ ਦੌਰਾਨ ਉਨ੍ਹਾਂ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਥਰੀਪਲਾ ਸ੍ਰੀਸੇਨਾ , ਰੱਖਿਆ ਸਕੱਤਰ ਹੇਮਸੀਰੀ ਫਰਾਂਨਡੋ ਅਤੇ ਰੱਖਿਆ ਮੁੱਖੀ ਅਡਮਿਰਲ ਰਵਿੰਦਰ ਵਿਜੈਗੁਨਾਰੰਤੇ ਨਾਲ ਮੁਲਾਕਾਤ ਕੀਤੀ। ਆਪਣੀ ਇਸ ਯਾਤਰਾ ਦੌਰਾਨ ਸ੍ਰੀ ਮਿੱਤਰਾ ਨੇ ਮਨੁੱਖੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਗ਼ੈਰ ਰਿਵਾਇਤੀ ਸੁਰੱਖਿਆ ਮੁੱਦਿਆਂ ਨੂੰ ਆਪਸੀ ਸਹਿਯੋਗ ਨਾਲ ਸੁਲਝਾਉਣ ‘ਤੇ ਚਰਚਾ ਕੀਤੀ।ਇਸ ਦੇ ਨਾਲ ਹੀ ਦੁਵੱਲੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਨੂੰ ਵੀ ਵਿਚਾਰਿਆ ਗਿਆ।ਸ੍ਰੀਲੰਕਾ ਦੇ ਸੈਨਿਕ ਬਲਾਂ ਦੀ ਸਮਰੱਥਾ ਨਿਰਮਾਣ ਅਤੇ ਸਿਖਲਾਈ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਦਾ ਪ੍ਰਮੁੱਖ ਖੇਤਰ ਰਿਹਾ ਹੈ।ਇਸ ਸਬੰਧ ‘ਚ ਦੋਵੇਂ ਮੁਲਕ ਸ੍ਰੀਲੰਕਾ ਦੇ ਸਿਖਲਾਈ ਹਾਸਿਲ ਕਰਨ ਵਾਲੇ ਅਧਿਕਾਰੀਆਂ ਦੀ ਗਿਣਤੀ ਵਧਾਉਣ ਲਈ ਸਹਿਤਮ ਹੋਏ ਹਨ।
ਇਸ ਦੌਰੇ ਦੇ ਅਹਿਮ ਹਿੱਸੇ ਵੱਜੋਂ ਭਾਰਤੀ ਵਫ਼ਦ ਨੇ 6ਵੇਂ ਭਾਰਤ-ਸ੍ਰੀਲੰਕਾ ਰੱਖਿਆ ਸੰਵਾਦ ‘ਚ ਸ਼ਮੂਲੀਅਤ ਕੀਤੀ।ਸਾਲ 2012 ਤੋਂ ਇਸ ਵਾਰਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਦੋ ਮੁਲਕਾਂ ਦਰਮਿਆਨ ਸੁਰੱਖਿਆ ਅਤੇ ਰੱਖਿਆ ਸਹਿਯੋਗ ਦੀ ਸਮੀਕਿਆ ਲਈ ਮੰਚ ਪ੍ਰਦਾਨ ਕਰਦਾ ਹੈ।ਭਾਰਤ ਆਪਣੀ “ ਨੇਬਰ ਫਰਸਟ” ਨੀਤੀ ਤਹਿਤ ਖੇਤਰੀ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੇ ਗੁਆਢੀ ਮੁਲਕਾਂ ਨਾਲ ਤਾਲਮੇਲ ਸਥਾਪਿਤ ਕਰ ਰਿਹਾ ਹੈ।ਇਸ ਦੇ ਨਾਲ ਹੀ ਸਰੀਲੰਕਾ ‘ਚ ਸੁਰੱਖਿਆ ਵਾਤਾਵਰਨ ‘ਚ ਆ ਰਹੀ ਤਬਦੀਲੀ ਦੇ ਮੱਦੇਨਜ਼ਰ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਦੇ ਮੌਕੇ ਪੈਦਾ ਹੋ ਰਹੇ ਹਨ।
ਕੁੱਝ ਸਮਾਂ ਪਹਿਲਾਂ ਤਾਮਿਲਨਾਡੂ ‘ਚ ਵਿਲੰਗਟਨ ਰੱਖਿਆ ਸਟਾਫ ਸੇਵਾਵਾਂ ਵਿਖੇ ਸ੍ਰੀਲੰਕਾ ਦੇ ਰੱਖਿਆ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਸਿਖਲਾਈ ‘ਤੇ ਕੁੱਝ ਸਵਾਲ ਖੜ੍ਹੇ ਹੋਏ ਸਨ , ਜਿਸ ਕਰਕੇ ਭਾਰਤ ਸਰਕਾਰ ਨੂੰ ਸਿਖਲਾਈ ਸੇਵਾ ‘ਤੇ ਰੋਕ ਲਗਾਉਣੀ ਪਈ ਸੀ।
ਕੁੱਝ ਧਿਰਾਂ ਦੇ ਵਿਰੋਧ ਤੋਂ ਬਾਅਦ ਵੀ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਰੱਖਿਆ ਸਹਿਯੋਗ ਲੰਮੇ ਸਮੇਂ ਤੋਂ ਬਰਕਰਾਰ ਹੈ।ਭਾਰਤ, ਸ੍ਰੀਲੰਕਾ ਅਤੇ ਮਾਲਦੀਵ ਵਿਚਾਲੇ ਤਿੰਨਪੱਖੀ ਜਲ ਸੈਨਾ ਕਿਵਾਇਦ ਦਾ ਨਾਂਅ ‘ਦੋਸਤੀ’ ਰੱਖਿਆ ਗਿਆ ਹੈ, ਜੋ ਕਿ 1992 ਤੋਂ ਕਾਇਮ ਹੈ।14ਵੇਂ ਤਿੰਨਪੱਖੀ ਮਸ਼ਕ ਆਯੋਜਨ ਪਿਛਲੇ ਸਾਲ ਮਾਲਦੀਵ ‘ਚ ਕੀਤਾ ਗਿਆ ਸੀ।ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਨੇ ਪਿਛਲੇ ਸਾਲ ਗਯਾ ਵਿਖੇ ਸ੍ਰੀਲੰਕਾ ਫੌਜ ਦੇ ਅਧਿਕਾਰੀਆਂ ਅਤੇ ਉਨ੍ਹਾਂ ਪਰਿਵਾਰਾਂ ਦੇ 160 ਮੈਂਬਰੀ ਵਫ਼ਦ ਦੀ ਮੇਜ਼ਬਾਨੀ ਕੀਤੀ ਸੀ ਅਤੇ ਨਾਲ ਹੀ ਭਾਰਤ ਨੇ ਦੂਜਾ ਆਧੁਨਿਕ ਸਮੁੰਦਰੀ ਗਸ਼ਤ ਜਹਾਜ਼ ਵੀ ਸੌਂਪਿਆ ਸੀ।ਸਾਰਕ ਦੇ ਖੇਤਰੀ ਪੱਧਰ ‘ਤੇ ਗ਼ੈਰ ਕਾਰਜਸ਼ੀਲ ਹੋਣ ਕਰਕੇ ਦੋਵਾਂ ਮੁਲਕਾਂ ਨੇ ਬੀਮਸਟੈਕ ਦੀ ਵਰਤੋਂ ‘ਤੇ ਜ਼ੋਰ ਦਿੱਤਾ ਤਾਂ ਜੋ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਨਾਲ ਹੀ ਸਤੰਬਰ 2018 ‘ਚ ਬੀਮਸਟੈਕ ਮੁਲਕਾਂ ਦੀ ਸਾਂਝੀ ਫੌਜੀ ਕਿਵਾਇਦ ‘ਚ ਹਿੱਸਾ ਵੀ ਲਿਆ।
ਵੱਖੋ-ਵੱਖ ਸਾਂਝੇ ਤੰਤਰਾਂ ਦੀ ਮੌਜੂਦਗੀ ਦੇ ਬਾਵਜੂਦ ਦੋਵਾਂ ਮੁਲਕਾਂ ਵਿਚਾਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ‘ਤੇ ਤਾਲਮੇਲ ਦੀ ਲੋੜ ਹੈ।ਸ੍ਰੀਲੰਕਾ ਦੀ ਰਣਨੀਤੀਕ ਭੂਗੋਲਿਕ ਸਥਿਤੀ ਨੂੰ ਧਿਆਨ ‘ਚ ਰੱਖਦਿਆਂ, ਇਹ ਹਿੰਦ ਮਹਾਸਾਗਰ ‘ਚ ਆਪਣੇ ਆਪ ਨੂੰ ਇੱਕ ਕੇਂਦਰ ਦੇ ਰੂਪ ‘ਚ ਸਥਾਪਿਤ ਕਰਨ ਦਾ ਚਾਹਵਾਨ ਹੋਵੇਗਾ।
ਸ੍ਰੀਲੰਕਾ ਦਾ ਸਾਲਾਨਾ “ ਗਾਲੇ ਸੰਵਾਦ” 2010 ਤੋਂ ਸ਼ੁਰੂ ਹੋਇਆ।ਇਹ ਵਾਰਤਾ ਇਸ ਖੇਤਰ ਦੇ ਵੱਖ-ਵੱਖ ਮੁਲਕਾਂ ਦੇ ਨਾਲ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸ੍ਰੀਲੰਕਾ ਨੂੰ ਇੱਕ ਸਾਂਝਾ ਮੰਚ ਮੁਹੱਈਆ ਕਰਵਾਉਂਦੀ ਹੈ, ਜਿਸ ‘ਚ ਭਾਰਤ ਵੀ ਸ਼ਾਮਿਲ ਹੈ।ਇਸ ਮੰਚ ‘ਤੇ ਮੈਂਬਰ ਦੇਸ਼ ਸਮੁੰਦਰ ਨਾਲ ਸਬੰਧਿਤ ਆਪਣੇ ਵਿਚਾਰਾਂ ਅਤੇ ਹਿੰਦ ਮਹਾਸਾਗਰ ਨਾਲ ਸਬੰਧਿਤ ਆਪਣੀਆਂ ਚਿੰਤਾਵਾਂ ਨੂੰ ਪੇਸ਼ ਕਰਦੇ ਹਨ।
ਸਮੁੰਦਰੀ ਖੇਤਰ ‘ਚ ਸਹਿਯੋਗ ਬਾਵੇਂ ਕਿ ਸਕਾਰਾਤਮਕ ਪੱਧਰ ‘ਤੇ ਹੈ, ਪਰ ਫਿਰ ਵੀ ਸ੍ਰੀਲੰਕਾ ਦੇ ਬਾਹਰੀ ਸਬੰਧਾਂ ਕਾਰਨ ਭਾਰਤ ਦੀਆਂ ਕੁੱਝ ਚਿੰਤਾਵਾਂ ਸਿਰ ਚੁੱਕੀ ਖੜੀਆਂ ਹਨ।ਧਿਆਨਯੋਗ ਹੈ ਕਿ ਚੀਨ ਸ੍ਰੀਲੰਕਾ ਦੀਆਂ ਬੰਦਰਗਾਹਾਂ ਦੇ ਵਿਕਾਸ ‘ਚ ਹਿੱਸਾ ਪਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਨੂੰ ਇਸ ਖੇਤਰ ‘ਚ ਸਾਰਿਆਂ ਲਈ ਵਿਕਾਸ ਅਤੇ ਸੁਰੱਖਿਆ (ਸਾਗਰ) ਦੇ ਸੰਕਲਪ ਤੋਂ ਫਾਇਦਾ ਚੁੱਕਣ ਦੀ ਲੋੜ ਹੈ।

Comments
Post a Comment