ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਬੋਲੀਵੀਆ ਅਤੇ ਚਿਲੀ ਦਾ ਦੌਰਾ

ਭਾਰਤ ਅਤੇ ਲਾਤੀਨੀ ਅਮਰੀਕਾ ‘ਚ ਬਹੁਤ ਕੁੱਝ ਆਮ ਜਿਹਾ ਹੈ।ਭਾਰਤ ਦੇ ਸੰਸਾਰ ਦੀ ਇੱਕ ਪ੍ਰਮੁੱਖ ਸ਼ਕਤੀ ਵੱਜੋਂ ਉਭਰਨ ਦੇ ਕਾਰਨ ਹੀ ਦੁਨੀਆ ਅੱਜ ਭਾਰਤ ਵੱਲ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ। ਭਾਰਤ ਅਤੇ ਲਾਤੀਨੀ ਅਮਰੀਕਾ ਹੌਲੀ-ਹੌਲੀ ਇੱਕ ਪਰਿਪੱਕ ਸਾਂਝੇਦਾਰੀ ਦੀ ਰਾਹ ‘ਤੇ ਅੱਗੇ ਵੱਧ ਰਹੇ ਹਨ। ਦਹਾਕਿਆਂ ਦੇ ਅਣਗੋਲੇ ਰਵੱਈਏ ਅਤੇ ਸੀਮਿਤ ਰੁਝੇਵਿਆਂ ਕਾਰਨ ਤੋਂ ਬਾਅਦ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਖੇਤਰ ਭਾਰਤ ਲਈ ਇੱਕ ਅਗਲਾ ਮਹੱਤਵਪੂਰਨ ਖੇਤਰ ਬਣ ਰਿਹਾ ਹੈ।


ਅਫ਼ਰੀਕਾ, ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ‘ਚ ਸਿਆਸੀ, ਕੂਟਨੀਤਕ, ਆਰਥਿਕ ਅਤੇ ਫੌਜੀ ਪਹੁੰਚ ਬਣਾਉਣ ਤੋਂ ਬਾਅਦ, ਭਾਰਤ ਹੁਣ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਖੇਤਰ ‘ਤੇ ਆਪਣਾ ਧਿਆਨ ਕੇਂਦਰਿਤ ਕਰ ਰਿਹਾ ਹੈ।ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਬੋਲੀਵੀਆ ਅਤੇ ਚਿਲੀ ਦੇ ਦੌਰੇ ਨੂੰ ਸਮਝਣਾ ਅਤੇ ਵਿਸ਼ਲੇਸ਼ਣ ਤੋਂ ਪਰੇ ਰੱਖਣ ਦੀ ਲੋੜ ਹੈ। ਭਾਰਤ ਦੀ ਵਿਦੇਸ਼ ਨੀਤੀ ਦੇ ਉਦੇਸ਼ਾਂ ਤਹਿਤ ਲਾਤੀਨੀ ਅਮਰੀਕਾ ਮਹੱਤਵਪੂਰਨ ਸਾਬਿਤ ਹੋ ਰਿਹਾ ਹੈ। ਨਵੀਂ ਦਿੱਲੀ ਵੱਲੋਂ ਉੱਚ ਪੱਧਰੀ ਸਬੰਧ ਸਥਾਪਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਖੇਤਰ ਨਾਲ ਲਗਾਤਾਰ ਸਰਗਰਮ ਸਬੰਧਾਂ ਨਾਲ ਚੀਨ ਨੂੰ ਖਾਸਾ ਫਾਇਦਾ ਹੋਇਆ ਹੈ।ਇਸ ਲਈ ਚੀਨ ਪੂਰੇ ਮੌਕਿਆਂ ਦਾ ਲਾਭ ਚੁੱਕ ਰਿਹਾ ਹੈ। ਪਰ ਭਾਰਤ ਨੂੰ ਚੀਨ ਦੀ ਨਕਲ ਕਰਨ ਦੀ ਲੋੜ ਨਹੀਂ ਹੈ।


ਲਾਤੀਨੀ ਅਮਰੀਕਾ ਲਈ ਹੋਣ ਵਾਲੀਆਂ ਰਾਸ਼ਟਰਪਤੀ ਪੱਧਰ ਦੀਆਂ ਫੇਰੀਆਂ ਕੋਈ ਨਵੀਂ ਗੱਲ ਨਹੀਂ ਹਨ।ਮਜ਼ਬੂਤ ਸਬੰਧਾਂ ਨੂੰ ਯਕੀਨੀ ਬਣਾਉਣ ਲਈ ਉੱਚ ਪੱਧਰੀ ਯਾਤਰਾਵਾਂ ਲਗਾਤਾਰ ਆਯੋਜਿਤ ਹੋ ਰਹੀਆਂ ਹਨ। ਇੰਨਾਂ ਦੌਰਿਆਂ ਦੌਰਾਨ ਵੱਡੀ ਗਿਣਤੀ ‘ਚ ਵਪਾਰਕ ਵਫ਼ਦ ਵੀ ਹੁੰਦਾ ਹੈ।ਇਸ ਤੋਂ ਇਲਾਵਾ ਅਜਿਹੇ ਦੌਰਿਆਂ ਦੌਰਾਨ ਯੂਨੀਵਰਸਿਟੀਆਂ ਦੀ ਫੈਕਲਟੀ ਅਤੇ ਵਿਿਦਅਰਥੀਆਂ ਨਾਲ ਗੱਲਬਾਤ ਅਤੇ ਨਾਲ ਹੀ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਵੀ ਇਸ ਦਾ ਹਿੱਸਾ ਹਨ। ਪਿਛਲੇ ਸਾਲ ਰਾਸ਼ਟਰਪਤੀ ਕੋਵਿੰਦ ਵੱਲੋਂ ਸੂਰੀਨਾਮ ਅਤੇ ਕਿਊਬਾ ਅਤੇ ਉਪ ਰਾਸ਼ਟਰਪਤੀ ਵੈਂਕਿਆ ਨਾਇਡੂ ਵੱਲੋਂ ਗੁਆਟਮੇਲਾ, ਪਨਾਮਾ ਅਤੇ ਪੇਰੂ ਦਾ ਦੌਰਾ ਕੀਤਾ ਗਿਆ ਸੀ।


ਦੱਖਣੀ ਅਮਰੀਕਾ ਦੇ ਦੋ ਮੁਲਕਾਂ ਦੇ ਦੌਰੇ ਦੇ ਪਹਿਲੇ ਪੜਾਅ ਤਹਿਤ ਰਾਸ਼ਟਰਪਤੀ ਕੋਵਿੰਦ ਵੱਲੋਂ ਬੋਲੀਵੀਆ ਦਾ ਦੌਰਾ ਕੀਤਾ ਗਿਆ। ਬੋਲੀਵੀਆ ‘ਚ ਨਾ ਸਿਰਫ ਲਿਿਥਅਮ ਵੱਡੀ ਮਾਤਰਾ ‘ਚ ਉਪਲੱਬਧ ਹੈ ਬਲਕਿ ਹੋਰ ਊਰਜਾ ਸਰੋਤ ਅਤੇ ਖਣਿਜਾਂ ਦਾ ਵੀ ਇਹ ਭੰਡਾਰ ਹੈ। ਬੋਲੀਵੀਆ ਕੋਲ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਰਾਜਾਂ ਦੀ ਕਮਿਊਨਿਟੀ ਦੀ ਪ੍ਰਧਾਨਗੀ ਵੀ ਹੈ।
ਰਾਸ਼ਟਰਪਤੀ ਕੋਵਿੰਦ ਦੀ ਬੋਲੀਵੀਆ ਦੀ ਇਸ ਫੇਰੀ ਦੀ ਮਹੱਤਵਪੂਰਨ ਗੱਲ ਇਹ ਸੀ ਕਿ ਇਸ ਦੌਰੇ ਦੌਰਾਨ ਭੂਗੋਲ ਵਿਿਗਆਨ ਅਤੇ ਖਣਿਜ ਸਰੋਤਾਂ ‘ਚ ਸਹਿਯੋਗ ਸਮਝੌਤੇ ਨੂੰ ਸਹੀਬੱਧ ਕੀਤਾ ਗਿਆ।ਬੋਲੀਵੀਆ ਭਾਰਤ ਨੂੰ ਲਿਿਥਅਮ ਕਾਰਬੋਨੇਟ ਸਪਲਾਈ ਕਰੇਗਾ।


ਰਾਸ਼ਟਰਪਤੀ ਕੋਵਿੰਦ ਵੱਲੋਂ ਚਿਲੀ ਦਾ ਦੌਰਾ ਉਸ ਸਮੇਂ ਕੀਤਾ ਗਿਆ ਜਦੋਂ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਡ ਮਨਾਈ ਜਾ ਰਹੀ ਹੋਵੇ।ਇਸ ਫੇਰੀ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਜ਼ਰੂਰ ਪ੍ਰਾਪਤ ਹੋਵੇਗੀ।ਭਾਰਤ ਜਿੱਥੇ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਡ ਮਨਾਵੇਗਾ ਉੱਥੇ ਹੀ ਚਿਲੀ ਗਬਰੀਏਲਾ ਮਿਸਟਰਲ ਦੀ 130ਵੀਂ ਜਨਮ ਵਰ੍ਹੇਗੰਢ ਮਨਾਵੇਗਾ। ਗਬਰੇਈਲਾ ਸਾਹਿਤ ਦੇ ਖੇਤਰ ‘ਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਲਾਤੀਨੀ ਅਮਰੀਕੀ ਮਹਿਲਾ ਸੀ।


ਰਾਸ਼ਟਰਪਤੀ ਕੋਵਿੰਦ ਅਤੇ ਉਨ੍ਹਾਂ ਦੇ ਚਿਲੀ ਦੇ ਹਮਅਹੁਦਾ ਨੇਸੁਧਰੇ ਬਹੁਲਵਾਦ ਪ੍ਰਤੀ ਆਪਣੀ ਵਚਨਬੱਧਤਾ ਪੇਸ਼ ਕੀਤੀ।ਭਾਰਤ ਅਤੇ ਚਿਲੀ ਦੋਵੇਂ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਸੁਧਾਰਾਂ ਦੇ ਹੱਕ ‘ਚ ਹਨ।ਦੋਵਾਂ ਧਿਰਾਂ ਨੇ ਤਰਜੀਹੀ ਵਪਾਰ ਸਮਝੌਤੇ ਪੀ.ਟੀ.ਏ. ਦੇ ਪ੍ਰਸਾਰ ‘ਤੇ ਤਸੱਲੀ ਪ੍ਰਗਟਾਈ, ਜੋ ਕਿ ਦੁਵੱਲੇ ਵਪਾਰ ‘ਚ ਹੋਏ ਵਾਧੇ ਦਾ ਸਿੱਟਾ ਹੈ।


ਹਾਲਾਤਾਂ ‘ਚ ਲਗਾਤਾਰ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ।2017 ‘ਚ ਲਾਤੀਨੀ ਅਮਰੀਕਾ ਨੇ ਭਾਰਤ ਨੂੰ ਲਗਭਗ 23.4 ਬਿਲੀਅਨ ਡਾਲਰ ਅਤੇ 2018 ‘ਚ 26 ਬਿਲੀਅਨ ਡਾਲਰ ਦਾ ਦਾ ਨਿਰਯਾਤ ਕੀਤਾ ਸੀ।ਪਿਛਲੇ ਸਾਲ ਭਾਰਤ ਵੱਲੋਂ ਲਾਤੀਨੀ ਅਮਰੀਕਾ ਨੂੰ ਕੀਤੇ ਗਏ ਬਰਾਮਦ ‘ਚ 10.9% ਦਾ ਵਾਧਾ ਦਰਜ ਕੀਤਾ ਗਿਆ ਸੀ। ਹਾਲਾਂਕਿ ਭਾਰਤ ਅਤੇ ਇਸ ਖੇਤਰ ‘ਚ ਰੱਖਿਆ ਉਤਪਾਦਨ, ਖੋਜ ਅਤੇ ਵਿਕਾਸ ਅਤੇ ਸਾਂਝੇ ਫੌਜੀ ਅਭਿਆਸ ਦੇ ਖੇਤਰਾਂ ‘ਚ ਸਹਿਯੋਗ ਬਹੁਤ ਘੱਟ ਹੈ।


ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਮੁਲਕਾਂ ਵੱਲੋਂ ਭਾਰਤ ‘ਚ ਆਪਣੇ ਕੂਟਨੀਤਕ ਰੁਝੇਵਿਆਂ ਨੂੰ ਵਧਾ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਛੋਟੇ ਦੇਸ਼ਾਂ ਵੱਲੋਂ ਵੀ ਮਿਸ਼ਨ ਆਰੰਭੇ ਗਏ ਹਨ। ਭਾਰਤ ਵੱਲੋਂ ਵੀ ਇਸ ਖੇਤਰ ਦੀ ਸੰਭਾਵਨਾ ਨੂੰ ਮਹਿਸੂਸ ਕੀਤਾ ਗਿਆ ਹੈ ਅਤੇ ਇਸ ਮਾਰਕਿਟ ਨੂੰ ਅਣਗੋਲਿਆ ਕਰਨਾ ਇੱਕ ਵੱਡੀ ਗਲਤੀ ਸਾਬਿਤ ਹੋ ਸਕਦਾ ਹੈ।ਭਾਰਤ ਵੱਲੋਂ ਲਾਤੀਨੀ ਅੰਰੀਕਾ ਅਤੇ ਕੈਰੀਬੀਅਨ ਮੁਲਕਾਂ ਨਾਲ ਆਪਣੇ ਸਬੰਧਾਂ ‘ਚ ਮਜ਼ਬੂਤੀ ਅਤੇ ਨਿਖਾਰ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ।ਇਸੇ ਤਰ੍ਹਾਂ ਲਾਤੀਨੀ ਅਮਰੀਕਾ ਵੀ ਭਾਰਤ ਨੂੰ ਮਹੱਤਤਾ ਦੇ ਰਿਹਾ ਹੈ।ਭਾਰਤ ਇਸ ਖੇਤਰ ‘ਚ ਮਿਲਣ ਵਾਲੇ ਮੌਕਿਆਂ ਨੂੰ ਹੱਥੋਂ ਗਵਾਉਣ ਦੀ ਗਲਤੀ ਕਦੇ ਵੀ ਨਹੀਂ ਕਰੇਗਾ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ