ਪੀਐਮ ਮੋਦੀ ਦੀ ਸਹੁੰ-ਚੁੱਕ ਰਸਮ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਭੂਮਿਕਾ ਦਾ ਸੰਕੇਤ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਲਈ ਸਹੁੰ ਚੁੱਕ ਸਮਾਗਮ ਵਿਚ ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ (ਬਿਮਸਟੇਕ), ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ) ਅਤੇ ਹਿੰਦ ਮਹਾਂਸਾਗਰ ਖੇਤਰ ਦੇ ਮੁਲਕਾਂ ਲਈ ਬੰਗਾਲ ਦੀ ਖਾੜੀ ਦੀ ਪਹਿਲਕਦਮੀ ਦੇ ਨੇਤਾਵਾਂ ਨੂੰ ਸੱਦਾ ਦੇਣਾ ਭਾਰਤ ਦੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਪ੍ਰਮੁੱਖ ਸ਼ਕਤੀ ਵਜੋਂ ਭੂਮਿਕਾ ਨਿਭਾਉਣ ਵੱਲ ਸੰਕੇਤ ਕਰਦਾ ਹੈ।

ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁਲ ਹਾਮਿਦ ਇਸ ਸਹੁੰ-ਚੁੱਕ ਸਮਾਗਮ ਵਿਚ ਸ਼ਾਮਿਲ ਹੋਏ ਸਨ। ਉਨ੍ਹਾਂ ਨੇ ਭਾਰਤ ਨਾਲ ਢਾਕਾ ਦੇ ਮੌਜੂਦਾ ਵਿਲੱਖਣ ਸੰਬੰਧਾਂ ਦੀ ਪ੍ਰਵਾਨਗੀ ਵਿੱਚ ਇੱਕ ਡੈਲੀਗੇਸ਼ਨ ਦੀ ਅਗਵਾਈ ਵੀ ਕੀਤੀ। ਹੋਰ ਬਿਮਸਟੇਕ ਦੇ ਮੈਂਬਰ-ਰਾਜਾਂ ਨੇ ਵੀ ਇਸ ਸਮਾਗਮ ਲਈ ਆਪਣੇ ਚੋਟੀ ਦੇ ਨੇਤਾਵਾਂ ਨੂੰ ਭੇਜਿਆ, ਜਿਨ੍ਹਾਂ ਨੇ ਸ੍ਰੀ ਮੋਦੀ ਨਾਲ ਗੈਰ-ਰਸਮੀ ਤੌਰ 'ਤੇ ਗੱਲਬਾਤ ਦਾ ਆਯੋਜਨ ਕੀਤਾ। ਇਨ੍ਹਾਂ ਬੈਠਕਾਂ ਵਿੱਚ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਵੀ ਕੀਤੀ ਗਈ।

ਇਸ ਦੌਰਾਨ ਨੇਪਾਲ ਅਤੇ ਭੂਟਾਨ ਦੀ ਨੁਮਾਇੰਦਗੀ ਕ੍ਰਮਵਾਰ ਕੇ. ਪੀ. ਸ਼ਰਮਾ 'ਓਲੀ' ਅਤੇ ਲੋਟੇ ਸ਼ੇਰਿੰਗ ਨੇ ਕੀਤੀ ਸੀ ਜਦੋਂਕਿ ਸ੍ਰੀਲੰਕਾ ਦੀ ਨੁਮਾਇੰਦਗੀ ਉਨ੍ਹਾਂ ਦੇ ਰਾਸ਼ਟਰਪਤੀ ਮੈਤਰੀਪਲਾ ਸਿਰੀਸੈਨਾ ਨੇ ਕੀਤੀ ਸੀ। ਪਿਛਲੇ ਸਾਲ ਹੋਇਆ ਸ਼੍ਰੀਲੰਕਾ ਦਾ ਸਿਆਸੀ ਸੰਕਟ ਅਤੇ ਈਸਟਰ ਸੰਡੇ ਦੇ ਦਹਿਸ਼ਤਗਰਦੀ ਹਮਲਾ ਨਵੀਂ ਦਿੱਲੀ ਲਈ ਇਕ ਚਿੰਤਾ ਦਾ ਵਿਸ਼ਾ ਹੈ। ਸ਼੍ਰੀ ਸਿਰੀਸੈਨਾ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ਵਿਚ ਹੋਰਾਂ ਮੁੱਦਿਆਂ ਨਾਲ ਸੁਰੱਖਿਆ ਭਾਈਵਾਲੀ 'ਤੇ ਵੀ ਵਿਚਾਰ ਚਰਚਾ ਕੀਤੀ ਗਈ। 2015 ਵਿਚ ਆਪਣੀ ਚੋਣ ਤੋਂ ਲੈ ਕੇ ਰਾਸ਼ਟਰਪਤੀ ਸਿਰੀਸੈਨਾ ਨੇ ਭਾਰਤੀ ਪ੍ਰਧਾਨ ਮੰਤਰੀ ਨਾਲ ਚੰਗਾ ਭਾਈਚਾਰਾ ਕਾਇਮ ਕੀਤਾ ਹੈ ਅਤੇ ਅਕਸਰ ਨਵੀਂ ਦਿੱਲੀ ਦਾ ਦੌਰਾ ਕਰਦੇ ਰਹਿੰਦੇ ਹਨ। ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਚੋਣ ਅਗਲੀ ਜਨਵਰੀ 'ਚ ਨਿਰਧਾਰਤ ਕੀਤੀ ਜਾਵੇਗੀ। ਮਿਆਂਮਾਰ ਦੇ ਰਾਸ਼ਟਰਪਤੀ ਵਿਨ ਮਾਇੰਤ ਨੇ ਇਸ ਸਮਾਗਮ ਵਿਚ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਨਾਲ ਗੈਰ ਰਸਮੀ ਗੱਲਬਾਤ ਵੀ ਕੀਤੀ।

ਕਬੀਲੇਗੌਰ ਹੈ ਕਿ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਰ੍ਹਾਂ ਉਸੇ ਦਿਨ ਸਹੁੰ ਚੁੱਕ ਦੀ ਰਸਮ ਕੀਤੀ ਅਤੇ ਉਨ੍ਹਾਂ ਦੇ ਸਮਾਰੋਹ ਲਈ ਇੱਕ ਵਿਸ਼ੇਸ਼ ਦੂਤ ਨੂੰ ਨਿਯੁਕਤ ਕੀਤਾ ਗਿਆ। ਭਾਰਤੀ ਪ੍ਰਧਾਨ ਮੰਤਰੀ ਦੁਆਰਾ ਭਾਰਤ-ਏਸ਼ੀਆ ਅਤੇ ਪੂਰਵੀ ਏਸ਼ੀਆ ਸੰਮੇਲਨ ਲਈ ਨਵੰਬਰ ਵਿਚ ਥਾਈਲੈਂਡ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਬਿਮਸਟੇਕ ਮੋਦੀ ਸਰਕਾਰ ਲਈ ਇਕ ਪ੍ਰਾਥਮਿਕਤਾ ਵਾਲਾ ਖੇਤਰ ਹੈ, ਜਦੋਂਕਿ ਇਸ ਵਿਚ ਪਾਕਿਸਤਾਨ ਦੀ ਹੱਠ ਨੇ ਸਾਰਕ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਮੋਦੀ ਨੇ ਅਕਤੂਬਰ 2016 ਵਿਚ ਗੋਆ ਵਿਖੇ ਬ੍ਰਿਕਸ ਸੰਮੇਲਨ ਦੀ ਤਰਤੀਬ 'ਤੇ ਬ੍ਰਿਕਸ ਨਾਲ ਇਕ ਗੈਰ ਰਸਮੀ ਬਿਮਸਟੇਕ ਦੀ ਬੈਠਕ ਅਤੇ ਬਿਮਸਟੇਕ ਆਊਟਰੀਚ ਦਾ ਆਯੋਜਨ ਕੀਤਾ ਸੀ। 2017 ਤੋਂ ਬਿਮਸਟੇਕ ਕੌਮੀ ਸੁਰੱਖਿਆ ਸਲਾਹਕਾਰ ਇਸ ਖੇਤਰ ਵਿਚਲੇ ਅੰਤਰਰਾਸ਼ਟਰੀ ਅਪਰਾਧਾਂ ਅਤੇ ਦਹਿਸ਼ਤਗਰਦੀ ਨਾਲ ਨਜਿੱਠਣ ਸਬੰਧੀ ਲਗਾਤਾਰ ਨਿਗਰਾਨੀ ਰੱਖ ਰਹੇ ਹਨ। ਬਿਮਸਟੇਕ ਮੋਟਰ ਵਾਹਨ ਸਮਝੌਤਾ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਖੇਤਰੀ ਸੰਪਰਕਤਾ ਲਈ ਇਕ ਉਤਸ਼ਾਹੀ ਯੋਜਨਾ ਹੈ।

ਪਾਕਿਸਤਾਨ ਸਰਕਾਰ ਦੇ ਸਰਹੱਦੋਂ ਪਾਰ ਅੱਤਵਾਦ 'ਤੇ ਕਾਰਵਾਈ ਕਰਨ ਤੋਂ ਇਨਕਾਰ ਕਰਨ 'ਤੇ ਸਾਰਕ ਦੀ ਪ੍ਰਭਾਵਸ਼ੀਲਤਾ ਦੀ ਅਣਹੋਂਦ ਵਿਚ ਮੋਦੀ ਸਰਕਾਰ ਨੇ ਬਿਮਸਟੇਕ ਦੇ ਮੈਂਬਰ-ਰਾਜਾਂ ਨੂੰ ਬੜੇ ਧਿਆਨ ਨਾਲ ਵਿਕਸਿਤ ਕੀਤਾ ਹੈ ਅਤੇ ਇਕ ਸੰਪਰਕ ਯੋਜਨਾ' ਤੇ ਸਹਿਮਤ ਹੋਈ ਹੈ। ਬਿਮਸਟੇਕ ਨੇ 'ਐਕਟ ਈਸਟ' ਨੀਤੀ ਦੇ ਹਿੱਸੇ ਵਜੋਂ ਭਾਰਤ ਨੂੰ ਬੰਗਾਲ ਦੇ ਖਾੜੀ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਜੋੜਨ ਦਾ ਮੌਕਾ ਪੇਸ਼ ਕੀਤਾ ਹੈ ਅਤੇ ਚੀਨ ਦੇ ਖੇਤਰ ਵਿਚ ਘੁਸਪੈਠ ਦੌਰਾਨ ਭਾਰਤ ਦੀ ਮੌਜੂਦਗੀ ਨੂੰ ਅੰਕਿਤ ਕੀਤਾ ਹੈ। ਬਿਮਸਟੇਕ ਭਾਰਤ ਲਈ ਰਣਨੀਤਕ ਤੌਰ 'ਤੇ ਮਹੱਤਵਪੂਰਣ ਹੈ ਕਿਉਂਕਿ ਚੀਨ ਬੰਗਾਲ ਦੀ ਖਾੜੀ ਵਿਚ ਲਗਾਤਾਰ ਆਪਣੇ ਕਦਮ ਵਧਾਉਣ ਦੀ ਕੋਸ਼ਿਸ਼ ਵਿਚ ਹੈ, ਜੋ ਅਕਸਰ ਭਾਰਤ ਦੇ 'ਪ੍ਰਭਾਵੀ ਜ਼ੋਨ' 'ਤੇ ਵਿਚਾਰ ਕਰਦਾ ਹੈ। ਬੰਗਾਲ ਦੀ ਖਾੜੀ, ਮਲਾਕਾ ਸਟ੍ਰੈੱਟਸ ਨਾਲ ਜੁੜਿਆ ਹੋਇਆ ਹੈ, ਜੋ ਚੀਨ ਲਈ ਇਕ ਪ੍ਰਮੁੱਖ ਵਪਾਰਕ ਰਸਤਾ ਹੈ, ਜਿਸ ਨੇ ਭਾਰਤ ਅਤੇ ਭੂਟਾਨ ਵਿਚ ਬਿਮਸਟੇਕ ਮੁਲਕਾਂ ਦੇ ਕਈ ਪ੍ਰੋਜੈਕਟ ਆਰੰਭ ਕਰਵਾਏ ਹਨ। ਬੰਗਾਲ ਦੀ ਖਾੜੀ ਵਿਸ਼ਵ ਵਪਾਰ ਦੇ ਤਕਰੀਬਨ 25 ਫ਼ੀਸਦ ਹਿੱਸੇ ਦਾ ਰਾਹ ਹੈ ਅਤੇ ਇਸਦੇ ਕੋਲ ਊਰਜਾ ਖੇਤਰ ਖਾਸ ਕਰਕੇ ਕੁਦਰਤੀ ਗੈਸ ਦੀ ਵਿਸ਼ਾਲ ਰਾਖਵੀਂ, ਬਿਜਲੀ ਦੀ ਸਪਲਾਈ ਦੇ ਭਵਿੱਖ ਦੇ ਵੱਡੇ ਉਦਯੋਗ ਹਨ। ਭਾਰਤ ਦੇ ਹੋਰ ਬਿਮਸਟੇਕ ਮੈਂਬਰ-ਰਾਜਾਂ ਨਾਲ ਮਜ਼ਬੂਤਸੰਬੰਧਾਂ ਨੇ ਚੀਨ ਤੋਂ ਜ਼ਿਆਦਾ ਬੰਗਾਲ ਦੀ ਖਾੜੀ ਦੇ ਖੇਤਰ ਨੂੰ ਤਾਕਤ ਮੁਹੱਈਆ ਕਰਵਾਈ ਹੈ।

ਇਸ ਦੇ ਨਾਲ ਹੀ ਸ਼ੰਘਾਈ ਸਹਿਕਾਰਤਾ ਸੰਗਠਨ (ਐਸ.ਸੀ.ਓ) ਦੇ ਵਰਤਮਾਨ ਚੇਅਰ ਕਿਰਗਿਜ਼ਤਾਨ ਨੂੰ ਸੱਦਾ, ਮੱਧ ਏਸ਼ੀਆ ਅਤੇ ਯੂਰੇਸੀਆ ਵਿਚ ਭਾਰਤ ਦੀ ਮੌਜੂਦਗੀ ਦੇ ਵਿਸਥਾਰ ਦੇ ਇਰਾਦੇ ਵੱਲ ਸੰਕੇਤ ਕਰਦਾ ਹੈ, ਜਿੱਥੇ ਚੀਨ ਨੇ ਵੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਹਨ। ਮੱਧ ਏਸ਼ੀਆਈ ਰਾਜਾਂ ਦੀ ਇਕ ਇੱਛਾ ਹੈ ਕਿ ਭਾਰਤ ਨੂੰ ਇਸ ਖੇਤਰ ਵਿਚ ਇਕ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਨੂੰ ਹੋਰ ਰਣਨੀਤਕ ਵਿਕਲਪ ਦੇਣ ਦੀ ਉਮੀਦ ਕੀਤੀ ਜਾਂਦੀ ਹੈ। ਇਸਦੇ ਮੱਦੇਨਜ਼ਰ ਇਹ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖੀਰ 'ਚ ਐਸ.ਸੀ.ਓ ਸੰਮੇਲਨ ਪੱਖੋ ਬਿਮਸਟੇਕ ਦੇ ਸਾਰੇ ਮੱਧ ਏਸ਼ੀਆਈ ਆਗੂਆਂ ਨੂੰ ਮਿਲ ਸਕਦੇ ਹਨ।

ਸ੍ਰੀ ਮੋਦੀ ਦੇ ਸਹੁੰ-ਚੁੱਕ ਸਮਾਗਮ ਵਿਚ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ੍ਰੀ ਪ੍ਰਾਵਿੰਦ ਜਗਨਾਥ ਦਾ ਸ਼ਾਮਿਲ ਹੋਣਾ ਮੌਰੀਸ਼ਸ ਦੇ ਪੱਛਮੀ ਹਿੰਦ-ਮਹਾਂਸਾਗਰ ਦੇ ਖੇਤਰ ਸਬੰਧੀ ਭਾਰਤ ਦੇ ਸਭ ਤੋਂ ਨਜ਼ਦੀਕੀ ਭਾਈਵਾਲ ਹੋਣ ਵੱਲ ਸੰਕੇਤ ਕਰਦਾ ਹੈ। ਇਹ ਨਵੀਂ ਦਿੱਲੀ ਨੂੰ ਇਸ ਖੇਤਰ ਵਿਚ ਨੇੱਟ ਸੁਰੱਖਿਆ ਪ੍ਰਦਾਤਾ ਬਣੇ ਰਹਿਣ ਅਤੇ ਮਹਾਂਸਾਗਰ ਸਰੋਤਾਂ ਦੇ ਅਧਿਕ ਉਪਯੋਗ ਵੱਲ ਪ੍ਰੇਰਿਤ ਕਰਨ ਦੀ ਇੱਛਾ ਨੂੰ ਵੀ ਜਾਹਿਰ ਕਰਦਾ ਹੈ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ