ਪੰਜਵਾਂ ਸੀ.ਆਈ.ਸੀ.ਏ. ਸੰਮੇਲਨ ਅਤੇ ਭਾਰਤ

ਏਸ਼ੀਆ ‘ਚ ਪਰਸਪਰ ਅਤੇ ਵਿਸ਼ਵਾਸ ਨਿਰਮਾਣ ਪੈਮਾਨਿਆਂ ਸਬੰਧੀ ਸੰਮੇਲਨ ਦੀ ਪੰਜਵੀਂ ਬੈਠਕ ਦਾ ਬੀਤੇ ਦਿਨ ਤਜਾਕਿਸਤਾਨ ‘ਚ ਆਯੋਜਨ ਕੀਤਾ ਗਿਆ।ਇਸ ਨੂੰ ਸੀ.ਆਈ.ਸੀ.ਏ. ਦੇ ਨਾਂਅ ਨਾਲ ਵੀ ਪੁਕਾਰਿਆ ਜਾਂਦਾ ਹੈ।ਕਜ਼ਾਕਿਸਤਾਨ ਦੇ ਪਹਿਲੇ ਰਾਸ਼ਟਰਪਤੀ ਨੁਰਸੁਲਤਾਨ ਨਜ਼ਰਬੇਯੇਵ ਨੂੰ ਇਸ ਦਾ ਸੰਸਥਾਪਕ ਮੰਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਹੀ 1992 ‘ਚ ਸੰਯੁਕਤ ਰਾਸ਼ਟਰ ਮਹਾ ਸਭਾ ‘ਚ ਦਿੱਤੇ ਆਪਣੇ ਭਾਸ਼ਣ ਦੌਰਾਨ ਸੀ.ਆਈ.ਸੀ.ਏ. ਦੇ ਵਿਚਾਰ ਦਾ ਪ੍ਰਸਤਾਵ ਪੇਸ਼ ਕੀਤਾ ਸੀ।ਸੀ.ਆਈ.ਸੀ.ਏ. ਦਾ ਸਕੱਤਰੇਤ ਸਾਲ 2006 ‘ਚ ਸਥਾਪਿਤ ਕੀਤਾ ਗਿਆ, ਜੋ ਕਿ ਅਸਤਾਨਾ ‘ਚ ਸਥਾਪਿਤ ਹੈ।ਦੱਸਣਯੋਗ ਹੈ ਕਿ ਅਸਤਾਨਾ ਕਜ਼ਾਕਿਸਤਾਨ ਦੀ ਰਾਜਧਾਨੀ ਹੈ।


ਸੀ.ਆਈ.ਸੀ.ਏ. ਦੇ ਏਸ਼ੀਆ ‘ਚੋਂ 30 ਤੋਂ ਵੀ ਵੱਧ ਮੈਂਬਰ ਹਨ ਅਤੇ ਹੋਰ ਕੌਮਾਂਤਰੀ ਸੰਗਠਨ ਵੀ ਇਸ ਦੇ ਅਬਸਰਵਰ ਮੈਂਬਰ ਹਨ।ਹੁਣ ਤੱਕ ਕਜ਼ਾਕਿਸਤਾਨ, ਤੁਰਕੀ, ਚੀਨ ਅਤੇ ਤਜ਼ਾਕਿਸਤਾਨ ਵੱਲੋਂ ਇਸ ਦੀ ਪ੍ਰਧਾਨਗੀ ਕੀਤੀ ਗਈ ਹੈ।


ਪਹਿਲਾ ਸੀ.ਆਈ.ਸੀ.ਏ. ਸੰਮੇਲਨ ਕਜ਼ਾਕਿਸਤਾਨ ‘ਚ ਅਲਮਾਟੀ ਵਿਖੇ ਆਯੋਜਿਤ ਕੀਤਾ ਗਿਆ ਸੀ।ਜਿੱਥੇ ਕਿ ਇਸ ਦੇ ਚਾਰਟਰ ਨੂੰ ਅਪਣਾਇਆ ਗਿਆ ਸੀ।ਇਸ ਨੂੰ ਅਲਮਾਟੀ ਥਐਕਟ ਵੱਜੋਂ ਵੀ ਜਾਣਿਆ ਜਾਂਦਾ ਹੈ।ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਪਹਿਲੇ ਸੰਮੇਲਨ ‘ਚ ਸ਼ਿਰਕਤ ਕੀਤੀ ਸੀ।2006 ‘ਚ ਦੂਜੀ ਵਾਰ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਵੱਲੋਂ ਦੇਸ਼ ਦੀ ਨੁਮਾਇੰਦਗੀ ਕੀਤੀ ਗਈ ਸੀ।ਤੀਜੇ ਸੰਮੇਲਨ ‘ਚ ਭਾਰਤ ਵੱਲੋਂ ਸਾਬਕਾ ਵਣਜ ਅਤੇ ਉਦਯੋਗ ਮੰਤਰੀ ਵੱਲੋਂ ਸਾਲ 2010 ‘ਚ ਇਸਤਨਬੁੱਲ ਵਿਖੇ ਹਿੱਸਾ ਲਿਆ ਗਿਆ ਸੀ।ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਫ਼ੀਰ ਵੱਜੋਂ ਇਸ ਸੰਮੇਲਨ ‘ਚ ਸ਼ਿਰਕਤ ਕੀਤੀ ਸੀ।ਚੌਥਾ ਸੰਮੇਲਨ ਸਾਲ 2014 ‘ਚ ਚੀਨ ਦੇ ਸ਼ੰਘਾਈ ਵਿਖੇ ਆਯੋਜਿਤ ਹੋਇਆ ਸੀ, ਜਿਸ ‘ਚ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਆਗੂ ਵੱਲੋਂ ਦੇਸ਼ ਦੀ ਪ੍ਰਤੀਨਿਧਤਾ ਕੀਤੀ ਗਈ ਸੀ।


ਏਸ਼ੀਆ ਦੇ ਸੀ.ਆਈ.ਸੀ.ਏ. ਫੋਰਮ ਦਾ ਮਕਸਦ ਮਹਾਂਦੀਪ ਅਤੇ ਇਸ ਤੋਂ ਪਾਰ ਸਥਿਰਤਾ, ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨਾ ਅਤੇ ਆਪਸੀ ਸਹਿਯੋਗ ਨੂੰ ਵਧਾਉਣਾ ਹੈ।ਸਮੂਹਿਕ ਸੁਰੱਖਿਆ ਲਈ ਏਸ਼ੀਆ ‘ਚ ਇਕਸਾਰ ਢਾਂਚੇ ਤਹਿਤ ਪੜਾਅਵਾਰ ਢੰਗ ਨਾਲ ਅੱਗੇ ਵਧਣ ਦੀ ਇਹ ਇਕ ਕੋਸ਼ਿਸ਼ ਹੈ।ਇਸ ਦਿਸ਼ਾ ‘ਚ ਤਰੱਕੀ ਹਾਸਿਲ ਕਰਨ ਲਈ ਸੀ.ਆਈ.ਸੀ.ਏ. ਵੱਲੋਂ “ Catalogue of confidence building measures” ਅਪਣਾਇਆ ਗਿਆ ਹੈ।


ਭਰੋਸਾ ਨਿਰਮਾਣ ਪੈਮਾਨੇ ਨੂੰ ਪੰਜ ਵਿਸਥਾਰਤ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ।ਜੋ ਕਿ ਇਸ ਤਰ੍ਹਾਂ ਹਨ- ਨਵੀਂਆਂ ਚੁਣੌਤੀਆਂ ਅਤੇ ਖ਼ਤਰਿਆਂ ਖ਼ਿਲਾਫ ਜੰਗ, ਆਰਥਿਕਤਾ, ਵਾਤਾਵਰਣ, ਮਨੁੱਕੀ ਖੇਤਰ ਅਤੇ ਫੌਜੀ-ਸਿਆਸੀ ਦਿਸ਼ਾ।ਭਾਰਤ ਆਤਮ ਨਿਰਭਰ ਬਣਾਉਣ ਦੇ ਪੈਮਾਨੇ, ਟਰਾਂਸਪੋਰਟ ਅਤੇ ਊਰਜਾ ਸੁਰੱਖਿਆ ਦੇ ਖੇਤਰ ‘ਚ ਸਹਿ-ਸੰਚਾਲਕ ਰਿਹਾ ਹੈ।


ਆਮ ਤੌਰ ‘ਤੇ ਸੀ.ਆਈ.ਸੀ.ਏ. ਸੰਮੇਲਨ ਚਾਰ ਸਾਲਾਂ ਬਾਅਦ ਆਯੋਜਿਤ ਕੀਤਾ ਜਾਂਦਾ ਹੈ।ਤਜ਼ਾਕਿਸਤਾਨ ‘ਚ ਹੋਏ ਪੰਜਵੇਂ ਸੰਮੇਲਨ ਦਾ ਵਿਸ਼ਾ “ Shared Vision for a Secure and More Prosperous CICA Region” ਸੀ।ਭਾਰਤ ਵੱਲੋਂ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਸੁਬਰਮਨੀਅਮ ਜੈਸ਼ੰਕਰ ਨੇ ਦੇਸ਼ ਦੀ ਨੁਮਾਇੰਦਗੀ ਕੀਤੀ।ਭਾਰਤੀ ਮੰਤਰੀ ਦੀ ਮੱਧ ਏਸ਼ੀਆ ਖੇਤਰ ਦੀ ਇਹ ਪਹਿਲੀ ਫੇਰੀ ਸੀ।


ਭਾਰਤ ਸੀ.ਆਈ.ਸੀ.ਏ. ਵੱਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ‘ਚ ਪੂਰੀ ਸਰਗਰਮੀ ਨਾਲ ਸ਼ਮੂਲੀਅਤ ਕਰ ਰਿਹਾ ਹੈ।ਨਵੀਂ ਦਿੱਲੀ ਦਾ ਮੰਨਣਾ ਹੈ ਕਿ ਸੀ.ਆਈ.ਸੀ.ਏ. ਨੂੰ ਪੜਾਅ ਦਰ ਪੜਾਅ ਵਿਕਸਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ।


ਸੀ.ਆਈ.ਸੀ.ਏ. ਦੇ ਪੰਜਵੇਂ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ 21ਵੀਂ ਸਦੀ ਨੂੰ ਏਸ਼ੀਆਈ ਸਦੀ ਵੱਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਸੀ.ਆਈ.ਸੀ.ਏ. ਸੁਰੱਖਿਆ, ਸ਼ਾਂਤੀ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ‘ਚ ਉਸਾਰੂ ਭੂਮਿਕਾ ਨਿਭਾ ਸਕਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ‘ਚ ਏਸ਼ੀਆ ਅੱਤਵਾਦ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਸ੍ਰੀ ਜੈਸ਼ੰਕਰ ਨੇ ਅਪੀਲ ਕੀਤੀ ਕਿ ਦਹਿਸ਼ਤਗਰਦਾਂ ਅਤੇ ਪੀੜ੍ਹਤਾਂ ਨੂੰ ਇਕ ਸਮਾਨ ਨਹੀਂ ਸਮਝਣਾ ਚਾਹੀਦਾ ਹੈ।ਅਫ਼ਗਾਨਿਸਤਾਨ ਦੀ ਸਥਿਤੀ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਫ਼ਗਾਨ ਦੀ ਅਗਵਾਈ ਅਤੇ ਅਫ਼ਗਾਨ ਮੁੱਖੀ ਕੌਮੀ ਸ਼ਾਂਤੀ ਅਤੇ ਸੁਲ੍ਹਾ ਸਫ਼ਾਈ ਪ੍ਰਕ੍ਰਿਆ ‘ਚ ਭਾਰਤ ਸਮਰਥਨ ਕਰਦਾ ਹੈ।


ਵਿਦੇਸ਼ ਮੰਤਰੀ ਜੈਸ਼ੰਕਰ ਨੇ ਅੱਗੇ ਕਿਹਾ ਕਿ ਊਰਜਾ ਸੁਰੱਖਿਆ ਦੀ ਘਾਟ ਪ੍ਰਮੁੱਖ ਵਿਕਾਸ ਚੁਣੌਤੀ ਵੱਜੋਂ ਉਭਰ ਕੇ ਸਾਹਮਣੇ ਆਈ ਹੈ।ਖਪਤਕਾਰ ਅਤੇ ਉਤਪਾਦਕਾਂ ਵਿਚਾਲੇ ਸਾਰਥਕ ਗੱਲਬਾਤ ਇਸ ਸਥਿਤੀ ‘ਚ ਸੁਧਾਰ ਲਿਆ ਸਕਦੀ ਹੈ।ਧਿਆਨ ਦੇਣ ਵਾਲੀ ਗੱਲ ਹੈ ਕਿ ਏਸ਼ੀਆ ‘ਚ ਦੁਨੀਆ ਦੇ ਸਭ ਤੋਂ ਵੱਧ ਊਰਜਾ ਖਪਤਾਕਾਰ ਅਤੇ ਉਤਪਾਦਕ ਮੌਜੂਦ ਹਨ।ਭਾਰਤ ਵੀ ਨਵਿਆਉਣਯੋਗ ਊਰਜਾ ਖੇਤਰ ‘ਚ ਅਹਿਮ ਯੋਗਦਾਨ ਪਾ ਰਿਹਾ ਹੈ।ਉਨ੍ਹਾਂ ਨੇ ਸੀ.ਆਈ.ਸੀ.ਏ. ਦੇ ਉਨ੍ਹਾਂ ਮੈਂਬਰ ਮੁਲਕਾਂ ਨੂੰ ਅੰਤਰਰਾਸ਼ਟਰੀ ਸੌਰ ਗੱਠਜੋੜ ‘ਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ, ਜਿਨ੍ਹਾਂ ਨੇ ਅਝੇ ਤੱਕ ਇਸ ਗੱਠਜੋੜ ਦੀ ਮੈਂਬਰਸ਼ਿਪ ਨਹੀਂ ਲਈ ਹੈ। ਆਈ.ਐਸ.ਏ. ਦਾ ਮੁੱਖ ਦਫ਼ਤਰ ਦਿੱਲੀ ਨਜ਼ਦੀਕ ਗੁਰੂਗ੍ਰਾਮ ਵਿਖੇ ਹੈ।


ਸੀ.ਆਈ.ਸੀ.ਏ. ਦੇ ਪੰਜਵੇਂ ਸੰਮੇਲਨ ‘ਚ ਅਪਣਾਏ ਗਏ ਐਲਾਨਨਾਮੇ ‘ਚ ਭਾਰਤ ਵੱਲੋਂ ਜਤਾਈਆਂ ਗਈਆਂ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਹੈ।ਇੰਨ੍ਹਾਂ ਮਸਲਿਆਂ ‘ਚ ਅੱਤਵਾਦ ਦਾ ਮੁੱਦਾ ਵੀ ਸ਼ਾਮਿਲ ਹੈ।ਇਸ ਸਿਖਰ ਸੰਮੇਲਨ ਦੌਰਾਨ ਵਧੇਰੇ ਆਰਥਿਕ ਅਤੇ ਸਭਿਆਚਾਰਕ ਸਹਿਯੋਗ ਅਤੇ ਵਪਾਰ ਅਤੇ ਲੈਣ-ਦੇਣ ‘ਚ ਵਾਧਾ ਕਰਨ ਲਈ ਸੰਪਰਕ ‘ਚ ਸੁਧਾਰ ਕਰਨ ਦੀ ਮੰਗ ਕੀਤੀ ਗਈ।

ਛੇਵਾਂ ਸੀ.ਆਈ.ਸੀ.ਏ. ਸੰਮੇਲਨ 2022 ‘ਚ ਆਯੋਜਿਤ ਕੀਤਾ ਜਾਵੇਗਾ।


ਲੇਖਨ: ਡਾ. ਅਥਰ ਜ਼ਾਫਰ, ਮੱਧ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ