ਭਾਰਤ ਅਤੇ ਕਿਰਗਿਸਤਾਨ ਵਿਚਕਾਰ ਮਜ਼ਬੂਤ ਹੁੰਦੇ ਸੰਬੰਧ
ਕਿਰਗਿਸਤਾਨ ਦੇ ਰਾਸ਼ਟਰਪਤੀ ਸ਼੍ਰੀ ਸੁਰੋਨਬੇ ਸ਼ਾਰੀਪੋਵਿਚ ਜੀਨੇਬਕੋਵ ਨੇ 30 ਮਈ, 2019 ਨੂੰ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਹੁੰ-ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਉਹ ਦੁਨੀਆ ਦੇ ਉਨ੍ਹਾਂ ਨੇਤਾਵਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਕਾਬਿਲੇਗੌਰ ਹੈ ਕਿ ਇਸ ਸਮਾਗਮ ਦੇ ਲਈ ਬੀਮਸਟੇਕ ਗਰੁੱਪ ਦੇ ਆਗੂਆਂ ਸਮੇਤ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੂੰ ਵੀ ਬੁਲਾਵਾ ਭੇਜਿਆ ਗਿਆ ਸੀ।
ਗੌਰਤਲਬ ਹੈ ਕਿ ਕਿਰਗਿਸਤਾਨ ਅਜੋਕੇ ਸਮੇਂ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹ ਮੱਧ ਏਸ਼ੀਆ ਵਿੱਚ ਭਾਰਤ ਦਾ ਇੱਕ ਮਹੱਤਵਪੂਰਣ ਸ਼ਾਂਝੀਦਾਰ ਮੁਲਕ ਹੈ। ਸਹੁੰ-ਚੁੱਕ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਰਾਸ਼ਟਰਪਤੀ ਜੀਨੇਬਕੋਵ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਗਰਮਜੋਸ਼ੀ ਨਾਲ ਵਧਾਈ ਦਿੱਤੀ ਅਤੇ 13-15 ਜੂਨ, 2019 ਤੱਕ ਹੋਣ ਵਾਲੇ ਐੱਸ.ਸੀ.ਓ. ਸਿਖਰ ਸੰਮੇਲਨ ਅਤੇ ਦੁ-ਪੱਖੀ ਯਾਤਰਾ ਲਈ ਕਿਰਗਿਸਤਾਨ ਆਉਣ ਦਾ ਸੱਦਾ ਦਿੱਤਾ।
ਭਾਰਤ ਅਤੇ ਕਿਰਗਿਸਤਾਨ ਦੇ ਨਿੱਘੇ ਅਤੇ ਦੋਸਤਾਨਾ ਸੰਬੰਧਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਦੇ ਸਾਲਾਂ ਦੌਰਾਨ ਦੁ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਉੱਤੇ ਆਪਣੀ ਤਸੱਲੀ ਜਤਾਈ। ਸ਼੍ਰੀ ਮੋਦੀ ਨੇ ਸਹੁੰ-ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਰਾਸ਼ਟਰਪਤੀ ਜੀਨੇਬਕੋਵ ਦਾ ਸਵਾਗਤ ਕੀਤਾ ਅਤੇ ਕਿਰਗਿਸਤਾਨ ਸੱਦੇ ਲਈ ਉਨ੍ਹਾਂ ਨੂੰ ਸ਼ੁਕਰੀਆ ਕਿਹਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਫੇਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਤਿਹਾਸਿਕ ਤੌਰ ਤੇ ਭਾਰਤ ਦਾ ਮੱਧ ਏਸ਼ੀਆ ਦੇ ਨਾਲ ਖਾਸ ਤੌਰ 'ਤੇ ਉਨ੍ਹਾਂ ਮੁਲਕਾਂ ਨਾਲ ਨੇੜਲਾ ਸੰਪਰਕ ਰਿਹਾ ਹੈ, ਜੋ ਕਿਰਗਿਸਤਾਨ ਸਮੇਤ ਪ੍ਰਾਚੀਨ ਸਿਲਕ ਰੂਟ ਦਾ ਹਿੱਸਾ ਹੁੰਦੇ ਸਨ। ਸੋਵੀਅਤ ਕਾਲ ਦੌਰਾਨ ਭਾਰਤ ਅਤੇ ਕਿਰਗਿਸਤਾਨ ਵਿਚਾਲੇ ਰਾਜਨੀਤਕ, ਆਰਥਿਕ ਅਤੇ ਸਭਿਆਚਾਰਕ ਸੰਪਰਕ ਬੜੇ ਹੀ ਸੀਮਿਤ ਜਿਹੇ ਸਨ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 1985 ਵਿੱਚ ਬਿਸ਼ਕੇਕ ਅਤੇ ਇਸੇਕ-ਕੁਲ ਝੀਲ ਦਾ ਦੌਰਾ ਕੀਤਾ ਸੀ। 31 ਅਗਸਤ, 1991 ਨੂੰ ਕਿਰਗਿਸਤਾਨ ਦੀ ਆਜ਼ਾਦੀ ਤੋਂ ਬਾਅਦ ਭਾਰਤ ਭਾਰਤ ਉਨ੍ਹਾਂ ਮੁਲਕਾਂ ਵਿੱਚੋਂ ਪਹਿਲਾ ਸੀ ਜਿਸ ਨੇ 18 ਮਾਰਚ 1992 ਨੂੰ ਕਿਰਗਿਸਤਾਨ ਨਾਲ ਆਪਣੇ ਸਫ਼ਾਰਤੀ ਸੰਬੰਧ ਸਥਾਪਿਤ ਕੀਤੇ ਸਨ ਅਤੇ 23 ਮਈ 1994 ਨੂੰ ਆਪਣਾ ਰੈਜ਼ੀਡੈਂਟ ਮਿਸ਼ਨ ਸਥਾਪਿਤ ਕੀਤਾ ਸੀ।
ਗੌਰਤਲਬ ਹੈ ਕਿ ਕਿਰਗਿਸਤਾਨ ਦੇ ਨਾਲ ਭਾਰਤ ਦੇ ਰਾਜਨੀਤਕ ਸੰਬੰਧ ਪੁਰਾਤਨ ਸਮੇਂ ਤੋਂ ਹੀ ਨਿੱਘੇ ਅਤੇ ਦੋਸਤਾਨਾ ਰਹੇ ਹਨ। ਕਿਰਗਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਸੀਟ ਦੇ ਲਈ ਭਾਰਤ ਦੇ ਦਾਅਵੇ ਦਾ ਹਮੇਸ਼ਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਬਿਸ਼ਕੇਕ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਵਿੱਚ ਵੀ ਭਾਰਤ ਦੀ ਸਥਾਈ ਮੈਂਬਰੀ ਲਈ ਆਪਣਾ ਸਮਰਥਨ ਦਿੱਤਾ ਹੈ। ਦੋਵੇਂ ਮੁਲਕ ਅਤਿਵਾਦ, ਕੱਟੜਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹਨ। 1992 ਵਿੱਚ ਸਫ਼ਾਰਤੀ ਸੰਬੰਧਾਂ ਦੀ ਸਥਾਪਨਾ ਤੋਂ ਬਾਅਦ ਦੋਵਾਂ ਮੁਲਕਾਂ ਨੇ ਅਨੇਕਾਂ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਹਨ, ਜਿਨ੍ਹਾਂ ਵਿੱਚ ਸਭਿਆਚਾਰ, ਵਪਾਰ ਅਤੇ ਆਰਥਿਕ ਸਹਿਯੋਗ, ਸਿਵਿਲ ਏਵੀਏਸ਼ਨ, ਨਿਵੇਸ਼ ਵਾਧਾ ਅਤੇ ਹਿਫਾਜ਼ਤ, ਦੋਹਰੇ ਟੈਕਸਾਂ ਤੋਂ ਬਚਾਅ ਅਤੇ ਕੌਂਸਲਰ ਕਨਵੈਨਸ਼ਨ ਆਦਿ ਸ਼ਾਮਿਲ ਹਨ।
ਭਾਰਤ ਨੇ ਬਿਸ਼ਕੇਕ ਵਿੱਚ ਆਯੋਜਿਤ ਪਹਿਲੀ ਭਾਰਤ-ਮੱਧ ਏਸ਼ੀਆ ਟ੍ਰੈਕ-II ਗੱਲਬਾਤ ਮੌਕੇ 10-13 ਜੂਨ 2012 ਨੂੰ ਕਿਰਗਿਸਤਾਨ ਦੇ ਲਈ ਤਤਕਾਲੀਨ ਭਾਰਤੀ ਵਿਦੇਸ਼ ਰਾਜ ਮੰਤਰੀ ਦੀ ਯਾਤਰਾ ਦੌਰਾਨ ਆਪਣੀ ਕਨੈਕਟ ਮੱਧ ਏਸ਼ੀਆ ਨੀਤੀ ਦੀ ਘੋਸ਼ਣਾ ਕੀਤੀ ਸੀ। ਭਾਰਤ ਨੇ ਟੈਲੀ-ਮੈਡੀਸਨ ਅਤੇ ਟੈਲੀ-ਐਜੂਕੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਮੱਧ ਏਸ਼ੀਆ ਵਿੱਚ ਈ-ਨੈੱਟਵਰਕ ਦੀ ਸਥਾਪਨਾ ਵੀ ਕੀਤੀ।
ਧਿਆਨਯੋਗ ਹੈ ਕਿ ਸਤੰਬਰ 2013 ਵਿੱਚ ਐੱਸ.ਸੀ.ਓ. ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਤਤਕਾਲੀਨ ਭਾਰਤੀ ਵਿਦੇਸ਼ ਮੰਤਰੀ ਨੇ ਕਿਰਗਿਸਤਾਨ ਦਾ ਦੌਰਾ ਕੀਤਾ ਸੀ। ਐੱਸ.ਸੀ.ਓ. ਸਿਖਰ ਸੰਮੇਲਨ ਦੇ ਨਾਲ ਹੀ ਭਾਰਤੀ ਮੰਤਰੀ ਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ, ਮੰਗੋਲੀਆ ਜੇ ਰਾਸ਼ਟਰਪਤੀ ਐਲਗਡੋਰਗ ਅਤੇ ਐੱਸ.ਸੀ.ਓ. ਦੇ ਜਨਰਲ ਸਕੱਤਰ ਮਜ਼ੈਨਟਸੇਵ ਦੇ ਨਾਲ ਦੁ-ਪੱਖੀ ਬੈਠਕਾਂ ਕੀਤੀਆਂ ਸਨ।
ਜੁਲਾਈ 2015 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਰਗਿਸਤਾਨ ਦਾ ਦੌਰਾ ਕੀਤਾ ਸੀ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੁਆਰਾ ਇਹ ਯਾਤਰਾ 20 ਸਾਲਾਂ ਦੇ ਵਕਫੇ ਮਗਰੋਂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਰਗਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਅਲਮਾਜ਼ਬੇਕ ਅਤਾਮਬਾਏਵ, ਸਪੀਕਰ ਅਸਾਇਲਬੇਕ ਜੀਨਬੇਕੋਵ ਅਤੇ ਪ੍ਰਧਾਨ ਮੰਤਰੀ ਟੇਮੀਰ ਸਰੀਏਵ ਨਾਲ ਬੈਠਕਾਂ ਕੀਤੀਆਂ। ਆਪਣੀ ਫੇਰੀ ਦੌਰਾਨ ਸ਼੍ਰੀ ਮੋਦੀ ਨੇ ਵਿਕਟਰੀ ਸਕੇਅਰ ਵੀ ਦੇਖਣ ਗਏ; ਫੀਲਡ ਹਸਪਤਾਲ ਨੂੰ ਉਪਹਾਰ ਵਿੱਚ ਚਿਕਿਤਸਾ ਉਪਕਰਣ ਦਿੱਤੇ; ਕਿਰਗਿਜ-ਇੰਡੀਆ ਮਾਊਂਟੇਨ ਬਾਇਓ ਮੈਡੀਕਲ ਰਿਸਰਚ ਸੈਂਟਰ ਦਾ ਦੌਰਾ ਕੀਤਾ; ਭਾਰਤ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੇ ਨਾਲ ਕਿਰਗਿਸਤਾਨ ਦੇ ਹਸਪਤਾਲਾਂ ਵਿਚਕਾਰ ਟੈਲੀ ਮੈਡੀਸਨ ਲਿੰਕ ਦਾ ਉਦਘਾਟਨ ਕੀਤਾ ਅਤੇ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ ਸੀ। ਰੱਖਿਆ ਸਹਿਯੋਗ, ਸਭਿਆਚਾਰ, ਚੋਣ ਅਤੇ ਮਿਆਰੀਕਰਨ ਦੇ ਖੇਤਰ ਵਿੱਚ ਚਾਰ ਸਮਝੌਤਿਆਂ ਉੱਤੇ ਹਸਤਾਖ਼ਰ ਕੀਤੇ ਗਏ। ਇਸ ਮੌਕੇ ਭਾਰਤੀ ਪ੍ਰਧਾਨ ਮੰਤਰੀ ਅਤੇ ਕਿਰਗਿਸਤਾਨ ਦੇ ਰਾਸ਼ਟਰਪਤੀ ਦੁਆਰਾ ਇੱਕ ਸੰਯੁਕਤ ਬਿਆਨ ਵੀ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਕਿਰਗਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਸ਼੍ਰੀ ਅਲਮਾਜ਼ਬੇਕ ਅਤਾਮਬੇਵ ਨੇ ਦਸੰਬਰ, 2016 ਵਿੱਚ ਭਾਰਤ ਦਾ ਦੌਰਾ ਵੀ ਕੀਤਾ ਸੀ।
2016-17 ਵਿੱਚ ਭਾਰਤ ਅਤੇ ਕਿਰਗਿਸਤਾਨ ਵਿਚਾਲੇ ਹੋਇਆ ਵਪਾਰ 24.98 ਮਿਲੀਅਨ ਅਮਰੀਕੀ ਡਾਲਰ ਸੀ। ਕਿਰਗਿਸਤਾਨ ਨੂੰ ਭਾਰਤ ਵੱਲੋਂ 22.66 ਮਿਲੀਅਨ ਡਾਲਰ ਦਾ ਨਿਰਯਾਤ ਕੀਤਾ ਗਿਆ ਸੀ; ਜਦੋਂ ਕਿ ਕਿਰਗਿਸਤਾਨ ਨੇ ਭਾਰਤ ਨੂੰ 2.32 ਮਿਲੀਅਨ ਅਮਰੀਕੀ ਡਾਲਰ ਦਾ ਨਿਰਯਾਤ ਕੀਤਾ ਸੀ। ਕੱਪੜਾ, ਚਮੜੇ ਦੇ ਸਾਮਾਨ, ਦਵਾਈਆ, ਫਾਈਨ ਕੈਮੀਕਲਸ ਅਤੇ ਚਾਹ ਵਰਗੀਆਂ ਵਸਤਾਂ ਭਾਰਤ ਦੁਆਰਾ ਨਿਰਯਾਤ ਕੀਤੀਆਂ ਕੁਝ ਮਹੱਤਵਪੂਰਣ ਵਸਤੂਆਂ ਹਨ ਜਦ ਕਿ ਕਿਰਗਿਸਤਾਨ ਦੁਆਰਾ ਭਾਰਤ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਵਿੱਚੋਂ ਕੱਚੀ ਖੱਲ, ਮੈਟਾਲਫਾਇਰ ਖਣਿਜ ਅਤੇ ਧਾਤਾਂ ਦੇ ਟੁਕੜੇ ਆਦਿ ਸ਼ਾਮਿਲ ਹਨ।
ਭਾਰਤੀ ਤਕਨੀਕ ਅਤੇ ਆਰਥਿਕ ਸਹਿਯੋਗ (ਆਈ.ਟੀ.ਈ.ਸੀ.) ਪ੍ਰੋਗਰਾਮ ਦੇ ਤਹਿਤ ਖਾਸ ਤੌਰ ਤੇ ਮਨੁੱਖੀ ਸਰੋਤਾਂ ਦੇ ਵਿਕਾਸ ਦੇ ਸੰਦਰਭ ਵਿੱਚ ਤਕਨੀਕੀ ਸਹਾਇਤਾ, ਕਿਰਗਿਸਤਾਨ ਵਿੱਚ ਭਾਰਤ ਦੀ ਆਰਥਿਕ ਭਾਗੀਦਾਰੀ ਦਾ ਮੁੱਖ ਆਧਾਰ ਹੈ।
ਰਾਸ਼ਟਰਪਤੀ ਜੀਨਬੇਕੋਵ ਦੀ ਨਵੀਂ ਦਿੱਲੀ ਦੀ ਯਾਤਰਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਆਗਾਮੀ ਬਿਸ਼ਕੇਕ ਦੀ ਯਾਤਰਾ ਜ਼ਰੂਰ ਹੀ ਦੁ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਾਰਥਕ ਉਪਰਾਲਾ ਹੈ।

Comments
Post a Comment