ਓਸਾਕਾ ਵਿਖੇ ਜੀ-20 ਸਿਖਰ ਸੰਮੇਲਨ

ਜਾਪਾਨ ਵੱਲੋਂ ਓਸਾਕਾ ਵਿਖੇ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਗਈ।ਦੱਸਣਯੋਗ ਹੈ ਕਿ ਜੀ-20 ਸਮੂਹ ਉਹ ਸਮੂਹ ਹੈ ਜੋ ਕਿ ਵਿਸ਼ਵ ਆਰਥਿਕ ਆਉਟਪੁੱਟ ਦਾ 80% ਹਿੱਸੇ ਤੱਕ ਪਹੁੰਚ ਰੱਖਦਾ ਹੈ।ਵਿਸ਼ਵੀ ਆਰਥਿਕ ਪ੍ਰਸ਼ਾਸਨ ਸਬੰਧੀ ਚਰਚਾ ਕਰਨ ਲਈ ਇਹ ਇਕ ਪ੍ਰਮੁੱਖ ਮੰਚ ਹੈ।

ਓਸਾਕਾ ਵਿਖੇ ਇੱਕਠੇ ਹੋਏ ਜੀ-20 ਸਮੂਹ ਦੇ ਮੈਂਬਰ ਮੁਲਕਾਂ ਨੇ ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੇ ਵਪਾਰਕ ਤਣਾਅ ‘ਚ ਹੋ ਰਹੇ ਲਗਾਤਾਰ ਵਾਧੇ ਅਤੇ ਇਸ ਦੇ ਵਿਸ਼ਵ ਪੱਧਰ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ‘ਤੇ ਵਿਚਾਰ ਕੀਤੀ।ਇਸ ਬੈਠਕ ‘ਚ ਬਹੁਪੱਖੀ ਵਪਾਰਕ ਪ੍ਰਣਾਲੀ ‘ਚ ਆਪਸੀ ਵਿਸ਼ਵਾਸ ਨੂੰ ਬਹਾਲ ਕਰਨ ਲਈ ਤਰਜੀਹ ਦਿੱਤੀ ਗਈ।ਵਿਕਸਿਤ ਅਤੇ ਵਿਕਾਸਸ਼ੀਲ ਅਰਥਚਾਰਿਆਂ ਦੇ ਪ੍ਰਮੁੱਖ ਆਗੂਆਂ ਵੱਲੋਂ ਇਸ ਸਿਖਰ ਸੰਮੇਲਨ ‘ਚ ਸ਼ਿਰਕਤ ਕੀਤੀ ਗਈ।ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਨੁਮਾਇੰਦਗੀ ਕੀਤੀ। 

ਇਸ ਸੰਮੇਲਨ ਤੋਂ ਬਾਅਦ ਓਸਾਕਾ ਐਲਾਨਨਾਮੇ ਨੂੰ ਅਪਣਾਇਆ ਗਿਆ, ਜਿਸ ਦਾ ਉਦੇਸ਼ “ਵਪਾਰ ਅਤੇ ਨਿਵੇਸ਼ ਦੇ ਨਿਰਪੱਖ, ਮੁਕਤ, ਪਾਰਦਰਸ਼ੀ, ਅਨੁਮਾਨਯੋਗ ਅਤੇ ਸਥਿਰ ਮਾਹੌਲ” ਨੂੰ ਸਮਝਣਾ ਸੀ।

ਸੰਮੇਲਣ ‘ਚ ਸ਼ਮੂਲੀਅਤ ਕਰਨ ਵਾਲੇ ਆਗੂਆਂ ਨੇ ਵਿਸ਼ਵ ਵਪਾਰ ਸੰਘ ‘ਚ ਸੁਧਾਰਾਂ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਵਿਸ਼ਵ ਵਪਾਰ ਸੰਸਥਾ ਸਭ ਤੋਂ ਵੱਡੀ ਬਹੁਪੱਖੀ ਵਪਾਰ ਸੰਸਥਾ ਅਤੇ ਵਿਸ਼ਵ ਵਪਾਰ ਪ੍ਰਣਾਲੀ ਦੀ ਬੁਨਿਆਦੀ ਸੰਸਥਾ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਵਿਸ਼ਵ ਵਪਾਰ ਸੰਘ ‘ਚ ਅਪੀਲ ਬਾਡੀ ਦੀਆਂ ਨਵੀਆਂ ਨਿਯੁਕਤੀਆਂ ‘ਤੇ ਰੋਕ ਲਗਾ ਦਿੱਤੀ ਹੈ ਜਿਸ ਕਾਰਨ ਪ੍ਰਮੁੱਖ ਵਿਵਾਦ ਵਿਧੀ ਕੰਮਜ਼ੋਰ ਹੋ ਰਹੀ ਹੈ।ਓਸਾਕਾ ਐਲਾਨਨਾਮੇ ‘ਚ ਕਿਹਾ ਗਿਆ ਹੈ ਕਿ ਵਿਸ਼ਵ ਵਪਾਰ ਸੰਸਥਾ ਦੇ ਮੈਂਬਰਾਂ ਵੱਲੋਂ ਗੱਲਬਾਤ ਲਈ ਤੈਅ ਕੀਤੇ ਨੇਮਾਂ ਅਨੁਸਾਰ ਵਿਵਾਦ ਹੱਲ ਪ੍ਰਣਾਲੀ ਦੇ ਕੰਮਕਾਜ ਬਾਰੇ ਕਾਰਵਾਈ ਜ਼ਰੂਰੀ ਹੈ।

ਜੀ-20 ਸੰਮੇਲਨ ਦੇ ਪ੍ਰਧਾਨ ਹੋਣ ਦੇ ਨਾਤੇ, ਜਾਪਾਨ ਨੇ ਸੰਮੇਲਨ ਦਾ ਏਜੰਡਾ ਤੈਅ ਕਰਨ ‘ਚ ਅਹਿਮ ਭੂਮਿਕਾ ਨਿਭਾਈ।ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਇਕ ‘ਓਸਾਕਾ ਟ੍ਰੈਕ’ ਦੀ ਸ਼ੁਰੂਆਤ ਕੀਤੀ ਜਿਸ ਦਾ ਮਕਸਦ ਡਾਟਾ ਫ੍ਰੀ ਫਲੋਅ ਵਿਦ ਟਰੱਸਟ ‘ਤੇ ਡਾਟਾ ਪ੍ਰਬੰਧਨ ਲਈ ਨਵੇਂ ਨਿਯਮਾਂ ਅਤੇ ਨਵੇਂ ਨਿਜ਼ਾਮ ਦੀ ਉਸਾਰੀ ਕਰਨਾ ਹੈ।ਇਸ ‘ਤੇ ਵਧੇਰੇ ਜੀ-20 ਮੈਂਬਰਾਂ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਪਰ ਭਾਰਤ ਨੇ ਆਪਣਾ ਪੱਖ ਰਾਖਵਾਂ ਰੱਖਿਆ।

ਇਸ ਵਾਰ ਦੇ ਸੰਮੇਲਨ ‘ਚ ਇਕ ਹੋਰ ਅਹਿਮ ਮੁੱਦੇ ‘ਜਲਵਾਯੂ ਤਬਦੀਲੀ’ ‘ਤੇ ਵੀ ਚਰਚਾ ਕੀਤੀ ਗਈ।ਅਮਰੀਕੀ ਰਾਸ਼ਟਰਪਤੀ ਡੌਲਲਡ ਟਰੰਪ ਵੱਲੋਂ ਪੈਰਿਸ ਸਮਝੌਤੇ ਤੋਂ ਬਾਹਰ ਹੋਣ ਤੋਂ ਬਾਅਦ ਇਸ ‘ਤੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਤੋਂ ਗੁਰੇਜ ਹੀ ਕੀਤਾ।ਪਰ ਓਸਾਕਾ ਸਿਖਰ ਸੰਮੇਲਨ ‘ਚ ਸ਼ਿਰਕਤ ਕਰਨ ਵਾਲੇ ਕਈ ਆਗੂਆਂ , ਜਿਨ੍ਹਾਂ ‘ਚ ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਨ ਵੀ ਸ਼ਾਮਿਲ ਸਨ, ਉਨ੍ਹਾਂ ਨੇ ਕਿਹਾ ਕਿ ਪੈਰਿਸ ਸਮਝੌਤੇ ਦੇ ਮੈਂਬਰ ਮੁਲਕ ਹਰ ਹਾਲਤ ‘ਚ ਇਸ ਇਕਰਾਰਨਾਮੇ ਨੂੰ ਸਿਰੇ ਚਾੜਣਗੇ।ਅਮਰੀਕਾ ਵੱਲੋਂ ਆਪਣੀ ਸਥਿਤੀ ਨੂੰ ਮੁੜ ਦੁਹਰਾਉਂਦਿਆਂ ਕਿਹਾ ਗਿਆ ਕਿ ਇਸ ਨਾਲ ਅਮਰੀਕੀ ਕਾਮਿਆਂ ਅਤੇ ਕਰਦਾਤਾਵਾਂ ਨੂੰ ਨੁਕਸਾਨ ਹੋਵੇਗਾ।

ਇਸ ਤੋਂ ਇਲਾਵਾ ਗੁਣਵੱਤਾ ਬੁਨਿਆਦੀ ਢਾਂਚੇ ਦੇ ਨਿਵੇਸ਼ ਨੂੰ ਜੀ-20 ਮੈਂਬਰਾਂ ਦੇ ਸਾਂਝੇ ਰਣਨੀਤਕ ਦਿਸ਼ਾ ਦੇ ਤੌਰ ‘ਤੇ ਸਹਿਮਤੀ ਦਿੱਤੀ ਗਈ, ਜਿਸ ਦਾ ਉਦੇਸ਼ ਜਨਤਕ ਵਿੱਤ ਦੀ ਸਥਿਰਤਾ, ਜੀਵਨ ਚੱਕਰ ਦੀ ਕੀਮਤ ਦੇ ਮੱਦੇਨਜ਼ਰ ਆਰਥਿਖ ਕੁਸ਼ਲਤਾ ਨੂੰ ਵਧਾਉਣਾ, ਵਾਤਾਵਰਣ ਅਤੇ ਸਮਾਜਿਕ ਵਿਚਾਰਾ ‘ਚ ਸੁਮੇਲ ਪੈਦਾ ਕਰਨਾ ਆਦਿ ਹੈ।

ਓਸਾਕਾ ਐਲਾਨਨਾਮੇ ‘ਚ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਨੂੰ ਮਿਲ ਰਹੀ ਵਿੱਤੀ ਮਦਦ ‘ਤੇ ਨਕੇਲ ਕੱਸਣ ਲਈ ਵਿੱਤ ਕਾਰਜ ਟਾਸਕ ਫੋਰਸ ਦੇ ਮਿਆਰਾਂ ਨੂੰ ਤੇਜ਼ੀ ਨਾਲ ਅਮਲ ‘ਚ ਲਿਆਉਣ ਲਈ ਜ਼ੋਰ ਪਾਇਆ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਖ਼ਿਲਾਫ ਜੰਗ ‘ਚ ਜੀ-20 ਆਗੂਆਂ ਨੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਨੂੰ ਸੁਰੱਖਿਅਤ ਹਵਾਸੀਆਂ ਮੁਹੱਈਆ ਕਰਵਾਉਣ ਵਾਲਿਆਂ ਵਿਰੁੱਧ ਆਪਸੀ ਸਹਿਯੋਗ ਨੂੰ ਜਾਰੀ ਰੱਖਣ ਦੀ ਗੱਲ ਕਹੀ ਅਤੇ ਨਾਲ ਹੀ ਕੌਮਾਂਤਰੀ ਵਚਨਬੱਧਤਾਵਾਂ ਨੂੰ ਪੂਰਾ ਕਰਨ ‘ਤੇ ਜ਼ੋਰ ਪਾਇਆ।

ਜੀ-20 ਇਕ ਅਜਿਹਾ ਪ੍ਰਮੁੱਖ ਅੰਤਰਰਾਸ਼ਟਰੀ ਮੰਚ ਹੈ ਜਿੱਥੇ ਵਿਸ਼ਵ ਆਰਥਿਕ ਅਤੇ ਵਿੱਤੀ ਏਜੰਡਿਆਂ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਨੂੰ ਵਿਚਾਰਿਆ ਜਾਂਦਾ ਹੈ।ਇਸ ਸਿਖਰ ਸੰਮੇਲਨ ਤੋਂ ਪਰੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੇ ਦੁਵੱਲੀਆਂ ਬੈਠਕਾਂ ਵੀ ਕੀਤੀਆਂ।

ਪੀਐਮ ਮੋਦੀ ਨੇ ਕਈ ਦੁਵੱਲੀਆਂ ਬੈਠਕਾਂ ਦੌਰਾਨ ਭਾਰਤ ਦੇ ਰਣਨੀਤਕ ਅਤੇ ਆਰਥਿਕ ਹਿੱਤਾਂ ਬਾਰੇ ਚਰਚਾ ਕੀਤੀ।ਅਮਰੀਕਾ ਅਤੇ ਜਾਪਾਨ ਨਾਲ ਭਾਰਤੀ ਪੀਐਮ ਦੀ ਮਿਲਣੀ ਖਾਸ ਰਹੀ, ਜਿਸ ‘ਚ ਕਿ ਵਪਾਰ, ਰੱਖਿਆ ਅਤੇ ਸੁਰੱਖਿਆ ਦੇ ਮੁੱਦਿਆਂ ਨੂੰ ਵਿਚਾਰਿਆ ਗਿਆ।ਇਸ ਦੇ ਨਾਲ ਹੀ ਇੰਡੋ-ਪੈਸੀਫਿਕ ਖੇਤਰ ‘ਚ ਜਾਪਾਨ-ਅਮਰੀਕਾ-ਭਾਰਤ ਰਣਨੀਤਕ ਸਹਿਯੋਗ ਦੀ ਸੰਭਾਵਨਾ ਬਾਰੇ ਵੀ ਗੱਲ ਕੀਤੀ ਗਈ।

ਰੂਸ-ਭਾਰਤ-ਚੀਨ ਬੈਠਕ ਦੌਰਾਨ ਬਹੁ-ਮੰਚੀ ਦੁਨੀਆ ਨੂੰ ਆ ਰਹੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ ਗਈ ਅਤੇ ਬ੍ਰਿਕਸ ਅੰਦਰ ਅੱਤਵਾਦ ਵਿਰੋਧੀ ਕਾਰਵਾਈ ਨੂੰ ਮਜ਼ਬੂਤ ਕਰਨ ‘ਤੇ ਵਿਚਾਰ ਕੀਤੀ ਗਈ।

ਪੀਐਮ ਮੋਦੀ ਨੇ ਜ-20 ਦੇ ਆਗਅੂਾਂ ਨੂੰ ਆਫ਼ਤ ਸੰਕਰਮਣ ਬੁਨਿਆਦੀ ਢਾਂਚੇ ਲਈ ਕੌਮਾਂਤਰੀ ਗੱਠਜੋੜ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।ਦੱਸਣਯੋਗ ਹੈ ਕਿ ਭਾਰਤ 2022 ‘ਚ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ।

ਲੇਖਨ:  ਡਾ. ਤਿਤਲੀ ਬਾਸੂ, ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆਈ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ