ਸ੍ਰੀਲੰਕਾ ‘ਚ ਭਾਰਤ ਦਾ ਵੱਧਦਾ ਨਿਵੇਸ਼
ਭਾਰਤ ਅਤੇ ਸ੍ਰੀਲੰਕਾ ਨੇ ਮਾਹੋ ਤੋਂ ਓਮਾਨਥਈ ਤੱਕ 130 ਕਿ.ਮੀ. ਲੰਬੇ ਰੇਲ ਮਾਰਗ ਦੇ ਨਵੀਨੀਕਰਣ ਲਈ 91.26 ਮੀਲੀਅਨ ਡਾਲਰ ਦੇ ਇਕ ਸਮਝੌਤੇ ‘ਤੇ ਦਸਤਖਤ ਕੀਤੇ ਹਨ।ਇਹ ਇਕਰਾਰਨਾਮਾ ਇਸ ਲਈ ਵੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਰੇਲ ਲਾਈਨ ਪਿਛਲੇ 100 ਸਾਲਾਂ ‘ਚ ਪਹਿਲੀ ਵਾਰ ਅਪਗ੍ਰੇਡ ਕੀਤੀ ਜਾ ਰਹੀ ਹੈ।ਸ੍ਰੀਲੰਕਾ ਦੇ ਰੇਲਵੇ ਸੈਕਟਰ ‘ਚ ਹੋ ਰਹੇ ਸੁਧਾਰਾਂ ‘ਚ ਭਾਰਤ ਦਾ ਯੋਗਦਾਨ ਬਹੁਤ ਅਹਿਮ ਹੈ ਅਤੇ ਨਵੀਂ ਦਿੱਲੀ ਵੱਲੋਂ ਸਰੀਲੰਕਾ ਦੇ ਰੇਲਵੇ ਸੈਕਟਰ ਲਈ ਹੀ 1.3 ਬਿਲੀਅਨ ਡਾਲਰ ਦੇ ਨਿਵੇਸ਼ ਦੀ ਪ੍ਰਤੀਬੱਧਤਾ ਪੇਸ਼ ਕੀਤੀ ਗਈ ਹੈ।
ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਰਤ ਆਪਣੇ ਨਿਵੇਸ਼ਾਂ ‘ਚ ਸੁਧਾਰ ਕਰਨ ਲਈ ਉਤਸੁਕ ਹੈ ਅਤੇ ਨਾਲ ਹੀ ਤੀਜੇ ਮੁਲਕਾਂ ਨਾਲ ਸਾਂਝੇ ਨਿਵੇਸ਼ ਲਈ ਤਿਆਰ ਹੈ।ਭਾਰਤ ਵੱਲੋਂ ਜਿੰਨ੍ਹਾਂ ਖੇਤਰਾਂ ‘ਚ ਨਿਵੇਸ਼ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਸਬੰਧ ਲੋਕਾਂ ਨਾਲ ਹੈ, ਜਿਸ ‘ਚ ਸਿਹਤ, ਸਿੱਖਿਆ ਅਤੇ ਸੰਪਰਕ ਸ਼ਾਮਲ ਹੈ।ਗਮਪਾਹਾ ਜ਼ਿਲ੍ਹੇ ‘ਚ ਭਾਰਤ ਦੀ ਮਦਦ ਨਾਲ ਤਿਆਰ ਹੋਏ 100 ਮਾਡਲ ਪਿੰਡਾਂ ਦਾ ਇਸੇ ਮਹੀਨੇ ਉਦਘਾਟਨ ਵੀ ਕੀਤਾ ਗਿਆ ਹੈ।ਸ੍ਰੀਲੰਕਾ ‘ਚ ਜੰਗ ਪ੍ਰਭਾਵਿਤ ਲੋਕਾਂ ਲਈ ਤਿਆਰ ਕੀਤੇ ਜਾਣ ਵਾਲੇ 60 ਹਜ਼ਾਰ ਘਰਾਂ ‘ਚੋਂ 2400 ਪਿੰਡਾਂ ਦਾ ਨਿਰਮਾਣ ਭਾਰਤ ਵੱਲੋਂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸ੍ਰੀਲੰਕਾ ‘ਚ ਭਾਰਤ ਵੱਲੋਂ ਮੁਹੱਈਆ ਕਰਵਾਈ ਗਈ ਐਂਬੂਲੈਂਸ ਸੇਵਾ ਦਾ ਵੀ ਦੇਸ਼ਵਾਸੀਆਂ ਵੱਲੋਂ ਨਿੱਘਾ ਸਵਾਗਤ ਕਤਿਾ ਗਿਆ ਹੈ।ਦੇਸ਼ ਭਰ ‘ਚ ਮਾਡਲ ਪਿੰਡਾਂ ਦਾ ਨਿਰਮਾਣ ਕਰਨ ‘ਚ ਮਦਦ ਕਰਕੇ ਸਿਰਫ ਤਾਮਿਲ ਲੋਕਾਂ ਦੀ ਮਦਦ ਦਾ ਹੀ ਨਹੀਂ ਬਲਕਿ ਨਵੀਂ ਦਿੱਲੀ ਨੇ ਸਹਿਯੋਗ ਅਤੇ ਵਿਸ਼ਵਾਸ ਦਾ ਸੁਨੇਹਾ ਦਿੱਤਾ ਹੈ, ਜੋ ਕਿ ਰਣਨੀਤਕ ਸਹਿਯੋਗ ਲਈ ਬਹੁਤ ਜ਼ਰੂਰੀ ਹੈ।
ਇਹ ਭਾਰਤ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੇ ਅਹਿਮ ਪਹਿਲੂਆਂ ‘ਚੋਂ ਇਕ ਹਨ।ਸ੍ਰੀਲੰਕਾ ਦੀ ਰਾਜਨੀਤੀ ‘ਚ ਅਸਥਿਰਤਾ ਦੇ ਬਾਵਜੂਦ ਭਾਰਤ ਦੇ ਵਿਕਾਸ ਪ੍ਰਾਜੈਕਟਾਂ ‘ਤੇ ਕੰਮ ਜਾਰੀ ਹੈ।ਸ੍ਰੀਲੰਕਾ ‘ਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।ਰਾਸ਼ਟਰਪਤੀ ਸੀਰਿਸੇਨਾ ਅਤੇ ਪੀਐਮ ਰਣਿਲ ਵੀ.ਸਿੰਘੇ ਵਿਚਾਲੇ ਜੋ ਮਤਭੇਦ ਹਨ ਉਹ ਵੀ ਦੇਸ਼ ਭਰ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਈਸਟਰ ਮੌਕੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਧ ਦੇਸ਼ ਦੀ ਸੁਰੱਖਿਆ ਸਥਿਤੀ ਵੀ ਸ਼ੱਕ ਦੇ ਘੇਰੇ ‘ਚ ਆ ਗਈ ਹੈ।ਪਰ ਭਾਰਤ ਨੇ ਸ੍ਰੀਲੰਕਾ ਦੀ ਸਾਰੀ ਸਥਿਤੀ ‘ਤੇ ਸੰਤੁਲਿਤ ਰੱਵੀਆ ਅਪਣਾਇਆ ਹੋਇਆ ਹੈ।ਨਵੀਂ ਦਿੱਲੀ ਦਾ ਮੰਨਣਾ ਹੈ ਕਿ ਦੇਸ਼ ਦੇ ਆਗੂ ਆਪਣੇ ਆਪਸੀ ਮਤਭੇਦਾਂ ਨੂੰ ਸੰਵਿਧਾਨ ਦੇ ਦਾਇਰੇ ‘ਚ ਰਹਿ ਕੇ ਸੁਲਝਾਉਣ।

ਭਾਰਤ ਬੰਦਰਗਾਹਾਂ ਸਮੇਤ ਰਣਨੀਤਕ ਖੇਤਰਾਂ ‘ਚ ਨਿਵੇਸ਼ ਕਰਨ ਲਈ ਸਮਰੱਥ ਹੈ।ਭਾਰਤ, ਜਾਪਾਨ ਅਤੇ ਸ੍ਰੀਲੰਕਾ ਨੇ ਕੋਲੰਬੋ ਵਿਖੇ ਸਾਂਝੇ ਤੌਰ ‘ਤੇ ‘ਇਸਟ ਕੰਟੇਨਰ ਟਰਮੀਨਲ’ ਦੇ ਵਿਕਾਸ ਲਈ ਕੰਮ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ਹੈ।ਇਸ ਫ਼ੈਸਲੇ ਨੂੰ ਖੇਤਰ ‘ਚ ਚੀਨ ਦੇ ਵੱਧਦੇ ਪ੍ਰਭਾਵ ਨੂੰ ਘਟਾਉਣ ਲਈ ਬਹੁਤ ਖਾਸ ਮੰਨਿਆ ਜਾ ਰਿਹਾ ਹੈ।
ਚੀਨ ਨੇ ਬੈਲਟ ਐਂਡ ਰੋਡ ਪਹਿਲਕਦਮੀ ਤਹਿਤ ਸ੍ਰੀਲੰਕਾ ਦੇ ਹਬਨਟੋਟਾ ‘ਚ ਚੀਨ ਨੇ ਅਪ੍ਰੈਲ 2019 ਨੂੰ ਨਵੀਂ ਰੇਲਵੇ ਲਾਈਨ ਲਈ ਆਪਣਾ ਪਹਿਲਾ ਨਿਵੇਸ਼ ਕਰਦਿਆਂ , ਜੋ ਕਿ ਤੱਟੀ ਸ਼ਹਿਰ ਮਤਾਰਾ ਅਤੇ ਬੇਲੀਅੱਟਾ ਨੂੰ ਆਪਸ ‘ਚ ਜੋੜੇਗੀ।
ਭਾਰਤ ਨੇ ਉੱਤਰੀ ਰਾਜ ਦੇ ਕਨਕੇਸਨਾਥੁਰਾਈ ਬੰਦਰਗਾਹ ਦੇ ਵਿਕਾਸ ਲਈ 45.27 ਮਿਲੀਅਨ ਡਾਲਰ ਦੀ ਵਿੱਤੀ ਮਦਦ ਮੁਹੱਈਆ ਕਰਵਾਈ।ਮਾਰਚ 2019 ‘ਚ ਹਬਨਟੋਟਾ ਬੰਦਰਗਾਹ ਨੇੜੇ ਇਕ ਤੇਲ ਸੋਧਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਦੀ ਲਾਗਤ 3.85 ਬਿਲੀਅਨ ਡਾਲਰ ਹੈ।ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਹਬਨਟੋਟਾ ਨਜ਼ਦੀਕ ਬਹੁ-ਰਾਸ਼ਟਰੀ ਨਿਵੇਸ਼ ਦਾ ਸਵਾਗਤ ਵੀ ਕੀਤਾ ਹੈ।
ਇਸ ਤੋਂ ਇਲਾਵਾ ਊਰਜਾ ਅਤੇ ਸੰਪਰਕ ਅਜਿਹੇ ਖੇਤਰ ਹਨ ਜਿੰਨ੍ਹਾਂ ‘ਚ ਦੋਵਾਂ ਮੁਲਕਾਂ ਵੱਲੋਂ ਸਹਿਯੋਗ ਨੂੰ ਵਧਾਉਣ ਦੀ ਗੱਲ ਕਹੀ ਗਈ ਹੈ।ਭਾਰਤ ਅਤੇ ਸ੍ਰੀਲੰਕਾ ਵਿਚਾਲੇ ਬਿਜਲੀ ਸੈਕਟਰ ‘ਚ ਸਹਿਕਾਰਤਾ ‘ਤੇ ਸਾਂਝੇ ਵਰਕਿੰਗ ਸਮੂਹ ਦੀ ਚੌਥੀ ਬੈਠਕ ਜੂਨ, 2019 ‘ਚ ਮੁਕੰਮਲ ਹੋਈ, ਜਿਸ ‘ਚ ਤ੍ਰਿਨਮਾਲੀ ਨਜ਼ਦੀਕ ਸਾਮਪੁਰ ‘ਚ ਸੋਲਰ ਪ੍ਰਾਜੈਕਟ ਅਤੇ ਕੇਰਾਵਾਲਪੀਤੀਆ ‘ਚ ਐਲ.ਐਨ.ਜੀ. ਪ੍ਰਾਜੈਕਟ ਦੀ ਸਮੀਖਿਆ ਕੀਤੀ ਗਈ।
ਅਜਿਹੇ ਹੋਰ ਕਈ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ‘ਚ ਭਾਰਤ ਵੱਲੋਂ ਵਿੱਤੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।ਜਿਸ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਸ੍ਰੀਲੰਕਾ ਨਾਲ ਆਪਣੇ ਸਹਿਯੋਗ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਚਾਹਵਾਨ ਹੈ।ਹਾਲਾਂਕਿ ਭਾਰਤ ਨੂੰ ਹਿੰਦ ਮਹਾਸਾਗਰੀ ਮੁਲਕ ਨਾਲ ਆਪਣੀ ਰਣਨੀਤਕ ਸਾਂਝ ‘ਚ ਸੁਧਾਰ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ‘ਤੇ ਆਪਣਾ ਧਿਆਨ ਕੇਂਦਰਿਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਲੇਖਨ: ਡਾ. ਐਮ. ਸਮਥਾ, ਰਣਨੀਤਕ ਵਿਸ਼ਲੇਸ਼ਕ, ਹਿੰਦ ਮਹਾਸਾਗਰ ਖੇਤਰ

Comments
Post a Comment