ਟਰੰਪ ਦੇ ਵਿਵਾਦਿਤ ਬਿਆਨ ਨੇ ਕੀਤਾ ਹੈਰਾਨ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨਾਲ ਹੋਈ ਆਪਣੀ ਇੱਕ ਬੈਠਕ ‘ਚ ਦਾਅਵਾ ਕੀਤਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਮੁੱਦੇ ਦੇ ਹੱਲ ਲਈ ਉਨ੍ਹਾਂ ਅੱਗੇ ਵਿਚੋਲਗੀ ਦੀ ਗੁਜ਼ਾਰਿਸ਼ ਕੀਤੀ ਹੈ।ਰਾਸ਼ਟਰਪਤੀ ਟਰੰਪ ਵੱਲੋਂ ਦਿੱਤਾ ਗਿਆ ਇਹ ਬਿਆਨ ਕਹਾਣੀ ਦਾ ਇੱਕ ਪਹਿਲੂ ਹੈ।ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਰਣਨੀਤਕ ਗੱਲਬਾਤ ਨੂੰ ਭਾਰਤ ਵੱਲੋਂ ਬਾਜ਼ ਅੱਖ ਨਾਲ ਵੇਖਿਆ ਜਾਣਾ ਬਹੁਤ ਜ਼ਰੂਰੀ ਹੈ।
ਭਾਵੇਂ ਕਿ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਹੁਣ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਕਸ਼ਮੀਰ ਭਾਰਤ-ਪਾਕਿ ਦਾ ਆਪਸੀ ਮਾਮਲਾ ਹੈ।ਅਮਰੀਕੀ ਵਿਦੇਸ਼ੀ ਵਿਭਾਗ ਹੁਣ ਰਾਸ਼ਟਰਪਤੀ ਟਰੰਪ ਵੱਲੋਂ ਇਸ ਮੁੱਦੇ ‘ਤੇ ਦਿੱਤੇ ਬਿਆਨ ਤੋਂ ਬਾਅਦ ਪੈਦਾ ਹੋਈ ਸਥਿਤੀ ‘ਤੇ ਡੈਮਜ਼ ਕੰਟਰੋਲ ਕਰਨ ‘ਚ ਜੁਟਿਆ ਹੋਇਆ ਹੈ।
ਰਾਸ਼ਟਰਪਤੀ ਟਰੰਪ ਦੇ ਇਸ ਵਿਵਾਦਿਤ ਬਿਆਨ ‘ਤੇ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ.ਜੈਸ਼ੰਕਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਜਿਹੀ ਕੋਈ ਵੀ ਅਪੀਲ ਅਮਰੀਕਾ ਦੇ ਰਾਸ਼ਟਰਪਤੀ ਨੂੰ ਨਹੀਂ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਪੀਐਮ ਮੋਦੀ ਨੇ ਪਿਛਲੇ ਮਹੀਨੇ ਜਾਪਾਨ ‘ਚ ਓਸਾਕਾ ਜੀ-20 ਸਿਖਰ ਸੰਮੇਲਨ ਤੋਂ ਪਰੇ ਵਿਚਾਰ ਵਟਾਂਦਰੇ ਲਈ ਬੈਠਕ ਕੀਤੀ ਸੀ।ਪੀਐਮ ਮੋਦੀ ਆਪਣੇ ਦੂਜੇ ਕਾਰਜਕਾਲ ਲਈ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਰਾਸ਼ਟਰਪਤੀ ਟਰੰਪ ਨੂੰ ਮਿਲੇ ਸਨ।ਉਮੀਦ ਕੀਤੀ ਜਾ ਰਹੀ ਹੈ ਕਿ ਵਾਸ਼ਿੰਗਟਨ ਡੀ.ਸੀ. ‘ਚ ਸੰਯੁਕਤ ਰਾਸ਼ਟਰ ਜਨਰਲ ਮਹਾਸਭਾ ਦੀ ਬੈਠਕ ਤੋਂ ਪਰੇ ਦੋਵੇਂ ਆਗੂ ਮੁਲਾਕਾਤ ਕਰਨਗੇ।ਇਸ ਤੋਂ ਇਲਾਵਾ ਰਾਸ਼ਟਰਪਤੀ ਟਰੰਪ ਭਵਿੱਖ ‘ਚ ਦੁਵੱਲੀ ਗੱਲਬਾਤ ਲਈ ਭਾਰਤ ਦਾ ਦੌਰਾ ਵੀ ਕਰਨਗੇ।ਅਜਿਹੀਆਂ ਉੱਚ ਪੱਧਰੀ ਮੁਲਾਕਤਾਂ ਅਤੇ ਰੁਝੇਵਿਆਂ ਦੇ ਚੱਲਦਿਆਂ ਰਾਸ਼ਟਰਪਤੀ ਟਰੰਪ ਵੱਲੋਂ ਦਿੱਤਾ ਗਿਆ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਦੋਵੇਂ ਧਿਰਾਂ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕਰਨ ‘ਚ ਰੁਝੀਆਂ ਹੋਈਆਂ ਹਨ।
ਇੱਕ ਪਾਸੇ ਅਮਰੀਕਾ ਵੱਲੋਂ ਭਾਰਤ ਨੂੰ ‘ਨਾਟੋ ਸਹਿਯੋਗੀ’ ਦਾ ਰੁਤਬਾ ਦੇਣ ਵਾਲੇ ਕਾਨੂੰਨ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਪਾਸ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਦੋਵੇਂ ਧਿਰਾਂ ਅਫ਼ਗਾਨਿਸਤਾਨ ਦੇ ਖੇਤਰੀ ਮਸਲਿਆਂ ‘ਤੇ ਸਲਾਹ-ਮਸ਼ਵਰਾ ਕਰ ਰਹੀਆਂ ਹਨ।ਇਸ ਤੋਂ ਇਲਾਵਾ ਉੱਚ ਪੱਧਰੀ ਸੁਰੱਖਿਆ ਸਮਝੌਤਿਆਂ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ।
ਅਜਿਹੇ ਮਾਹੌਲ ਦੇ ਚੱਲਦਿਆਂ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਕਸ਼ਮੀਰ ਮੁੱਦੇ ‘ਤੇ ਅਜਿਹਾ ਵਿਵਾਦਿਤ ਬਿਆਨ ਕਿਉਂ ਦਿੱਤਾ ਗਿਆ ਹੈ , ਜਦੋਂ ਕਿ ਅਮਰੀਕੀ ਪ੍ਰਸ਼ਾਸਨ ਮੰਨਦਾ ਹੈ ਕਿ ਕਸ਼ਮੀਰ ਮੁੱਦਾ ਭਾਰਤ-ਪਾਕਿ ਵਿਚਾਲੇ ਦੁਵੱਲਾ ਮੁੱਦਾ ਹੈ ਅਤੇ ਕਿਸੇ ਵੀ ਤੀਜੀ ਧਿਰ ਨੂੰ ਇਸ ‘ਚ ਵਿਚੋਲਗੀ ਦਾ ਹੱਕ ਨਹੀਂ ਹੈ।
ਇਸ ਸਥਿਤੀ ਤੋਂ ਪਤਾ ਚੱਲਦਾ ਹੈ ਕਿ ਕੂਟਨੀਤੀ ਦੇ ਰਿਵਾਇਤੀ ਸਿਧਾਂਤ ਅਮਰੀਕਾ ‘ਚ ਹੁਣ ਪ੍ਰਮਾਣਿਤ ਨਹੀਂ ਹਨ।ਭਾਰਤ ਨੇ 1972 ਤੋਂ ਬਾਅਦ ਸ਼ਿਮਲਾ ਸਮਝੌਤੇ ਨੂੰ ਬਰਕਰਾਰ ਰੱਖਿਆ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਪਾਕਿਸਤਾਨ ਨਾਲ ਮਸਲਿਆਂ ਨੂੰ ਦੁਵੱਲੀ ਗੱਲਬਾਤ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਵੀ ਤੀਜੀ ਧਿਰ ਨੂੰ ਦੋਵਾਂ ਦੇਸ਼ਾਂ ਦੀ ਗੱਲਬਾਤ ‘ਚ ਬੋਲਣ ਦਾ ਹੱਕ ਨਹੀਂ ਦਿੱਤਾ ਜਾਵੇਗਾ।ਇਸ ਸਿਧਾਂਤ ਨੂੰ 1971 ਦੀ ਜੰਗ ਦੌਰਾਨ ਪਾਕਿਸਤਾਨ ‘ਤੇ ਲਾਗੂ ਕੀਤਾ ਗਿਆ ਸੀ।
ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਵੱਲੋਂ ਤੀਜੀ ਧਿਰ ਦੀ ਵਿਚੋਲਗੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਭਾਰਤ ਨੇ ਹਮੇਸ਼ਾਂ ਹੀ ਇਸ ਨੂੰ ਦੁਵੱਲੀ ਗੱਲਬਾਤ ਦਾ ਮੁੱਦਾ ਦੱਸਿਆ ਹੈ।ਹਾਲਾਂਕਿ ਇਸ ਵਾਰ ਭਾਰਤ ਨੇ ਸਪੱਸ਼ਟ ਤੌਰ ‘ਤੇ ਸੰਕੇਤ ਦਿੱਤਾ ਹੈ ਕਿ ਕਿਸੇ ਵੀ ਤੀਜੇ ਪੱਖ ਨੂੰ ਦੁਵੱਲੇ ਮੁੱਦਿਆਂ ‘ਚ ਵਿਚੋਲਗੀ ਲਈ ਥਾਂ ਨਹੀਂ ਦਿੱਤੀ ਜਾਵੇਗੀ।
ਦਿਲਚਸਪੀ ਵਾਲੀ ਸਥਿਤੀ ਇਹ ਹੈ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਉੱਚ ਪੱਧਰੀ ਗੱਲਬਾਤ ਦਾ ਆਯੋਜਨ ਕੀਤਾ ਜਾਣਾ, ਜਿਸ ਦਾ ਉਦੇਸ਼ ਦੱਖਣੀ ਏਸ਼ੀਆ ਦੇ ਮਾਮਲਿਆਂ ਦੇ ਪ੍ਰਬੰਧ ‘ਚ ਇਸਲਾਮਾਬਾਦ ਦੀ ਨਵੀਂ ਭੂਮਿਕਾ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਨੂੰ ਅਸੰਤੁਲਿਤ ਕਰਨਾ ਹੈ।
ਇਸ ਤੋਂ ਅਜਿਹਾ ਲੱਗਦਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਅਗਾਂਹ ਵੱਧਦਿਆਂ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਦੇ ਕੰਮਜ਼ੋਰ ਮਸਲ਼ਿਆਂ ਦੇ ਪ੍ਰਬੰਧ ਕਰਨ ਦੀ ਇਜਾਜ਼ਤ ਦਿੱਤੀ ਹੈ।ਇਸ ਨਾਲ ਪਿਛਲੇ ਦੋ ਦਹਾਕਿਆਂ ਤੋਂ ਇਸ ਜੰਗ ਪ੍ਰਭਾਵਿਤ ਮੁਲਕ ‘ਚ ਫੌਜੀ ਮੁਹਿੰਮ ਚਲਾ ਰਹੇ ਅਮਰੀਕਾ ਨੂੰ ਬਾ-ਅਦਬ ਆਪਣੀ ਫੌਜ ਵਾਪਿਸ ਲੈਣ ਦਾ ਮੌਕਾ ਮਿਲ ਜਾਵੇਗਾ।ਇਸ ਪੂਰੀ ਸਥਿਤੀ ‘ਤੇ ਜੇਕਰ ਧਿਆਨ ਨਾਲ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਅਮਰੀਕਾ ਪਾਕਿਸਤਾਨ ਨਾਲ ਇੱਕ ਹੱਥ ਦੇ ਦੂਜੇ ਹੱਥ ਲੈ ਵਾਲੀ ਨੀਤੀ ‘ਤੇ ਕੰਮ ਕਰ ਰਿਹਾ ਹੈ।ਦਰਅਸਲ ਵਾਸ਼ਿਗੰਟਨ ਪੂਰੇ ਸਨਮਾਨਾਂ ਨਾਲ ਅਫ਼ਗਾਨਿਸਤਾਨ ਤੋਂ ਬਾਹਰ ਹੋਣ ਦੀ ਇੱਛਾ ਰੱਖ ਰਿਹਾ ਹੈ।
ਰਾਸ਼ਟਰਪਤੀ ਟਰੰਪ ਵੱਲੋਂ ਕਸ਼ਮੀਰ ਮੁੱਦੇ ‘ਤੇ ਦਿੱਤੇ ਗਏ ਬਿਆਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਅਤੇ ਸਿਆਸੀ ਗਲਿਆਰਿਆਂ ‘ਚ ਇਸ ਬਿਆਨ ‘ਤੇ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ।ਪਰ ਇਹ ਤੱਥ ਵੀ ਸਭਨਾਂ ਨੂੰ ਪਤਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਅਤੇ ਪਾਕਿਸਤਾਨ ਗੁੰਝਲਦਾਰ ਕੂਟਨੀਤਕ ਗੱਲਬਾਤ ‘ਚ ਫਸੇ ਹੋਏ ਹਨ।ਇਸਲਾਮਾਬਾਦ ਵੱਲੋਂ ਆਪਣੀ ਸਰਜ਼ਮੀਨ ਤੋਂ ਅੱਤਵਾਦ ਦੇ ਜਾਲ ਨੂੰ ਖ਼ਤਮ ਕਰਨ ਲਈ ਹਾਫਿਜ਼ ਸਾਇਦ ਵਰਗੇ ਘਰੇਲੂ ਦਹਿਸ਼ਤਗਰਦਾਂ ‘ਤੇ ਸ਼ਿਕੰਜਾਂ ਕੱਸਿਆ ਜਾ ਰਿਹਾ ਹੈ ਤਾਂ ਜੋ ਉਹ ਇਹ ਸਾਬਿਤ ਕਰ ਸਕੇ ਕਿ ਪਾਕਿਸਤਾਨ ਉਹੀ ਕਰ ਰਿਹਾ ਹੈ ਜੋ ਕਿ ਅਮਰੀਕਾ ਚਾਹੁੰਦਾ ਹੈ।ਜਦਕਿ ਅਸਲੀਅਤ ਤੋਂ ਸਾਰਾ ਜਗ ਜਾਣੂ ਹੈ।
ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਵੱਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨ ਤੋਂ ਬਾਅਦ ਮਿਲੇ ਸਹਿਯੋਗ ਨਾਲ ਵਤਨ ਪਰਤਨ ਤੋਂ ਬਾਅਦ ਇਕ ਨਵੀਂ ਖੇਡ ਦਾ ਆਗਾਜ਼ ਕਰ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਆਪਣੇ ਵੱਖਰੇ ਹੀ ਢੰਗ ਨਾਲ ਕੂਟਨੀਤੀ ਕਰਦੇ ਹਨ ਅਤੇ ਅਮਰੀਕਾ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ਨੂੰ ਆਪਣੀ ਕਲਾ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।ਰਾਸ਼ਟਰਪਤੀ ਟਰੰਪ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਦੱਖਣੀ ਏਸ਼ੀਆ ਦੇ ‘ਪ੍ਰਮਾਣੂ ਫਲੈਸ਼ਪੁਆਇੰਟ’ ‘ਤੇ ਵਿਚੋਲਗੀ ਦਾ ਕਦਮ ਇਹ ਸੰਕੇਤ ਦਿੰਦਾ ਹੈ ਕਿ ਕੌਮਾਂਤਰੀ ਰੁਝੇਵਿਆਂ ਨੂੰ ਮੁੜ ਸਥਾਪਿਤ ਕੀਤਾ ਜਾ ਰਿਹਾ ਹੈ।
ਭਾਰਤ-ਅਮਰੀਕਾ ਸੰਬੰਧਾਂ ਦੀ ਗੱਲ ਕਰੀਏ ਤਾਂ ਭਾਰਤ ਨੂੰ ਆਪਣੀ ਪ੍ਰਭੂਸੱਤਾ ਨੂੰ ਭੰਗ ਕੀਤੇ ਜਾਣ ਦੀ ਚਿੰਤਾ ਤੋਂ ਬਿਨ੍ਹਾਂ ਰਣਨੀਤਕ ਪਹੁੰਚ ਨੂੰ ਅੱਗੇ ਵਧਾਉਣਾ ਚਾਹੀਦਾ ਹੈ।ਇਸ ਦੇ ਨਾਲ ਹੀ ਅਮਰੀਕਾ ਨੂੰ ਵੀ ਸਮਝਣ ਦੀ ਲੋੜ ਹੈ ਕਿ ਵਿਦੇਸ਼ ਨੀਤੀ ਨੂੰ ਪਰਿਪੱਕਤਾ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਈ ਵੀ ਵਿਵਾਦਿਤ ਬਿਆਨ ਹਲਕੇ ‘ਚ ਹੀ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ।
ਕਸ਼ਮੀਰ ਪ੍ਰਤੀ ਭਾਰਤ ਦੀ ਨੀਤੀ ਵੱਖ-ਵੱਖ ਸਰਕਾਰਾਂ ਦੌਰਾਨ ਬਰਾਬਰ ਰਹੀ ਹੈ ਅਤੇ ਕਿਸੇ ਵੀ ਤੀਜੀ ਧਿਰ ਨੂੰ ਇਸ ਮੁੱਦੇ ‘ਚ ਦਖਲਅੰਦਾਜ਼ੀ ਜਾਂ ਫਿਰ ਵਿਚੋਲਗੀ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਸਕ੍ਰਿਪਟ: ਕਲੋਲ ਬੱਟਾਚਰਜੀ, ਸੀਨੀਅਰ ਪੱਤਰਕਾਰ, ਦ ਹਿੰਦੂ

Comments
Post a Comment