ਭਾਰਤ ‘ਚ ਬਾਘਾ ਦੀ ਗਿਣਤੀ ‘ਚ ਹੋਇਆ ਵਾਧਾ
ਭਾਰਤ ‘ਚ ਬਾਘਾਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਗਿਆ ਹੈ।ਭਾਰਤ ‘ਚ ਵੱਡੀਆਂ ਬਿੱਲੀਆਂ ਦੀ ਇਸ ਪ੍ਰਜਾਤੀ ਦੀ ਆਬਦੀ 3 ਹਜ਼ਾਰ ਨੂੰ ਅੱਪੜ ਗਈ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਦੁਨੀਆ ਭਰ ‘ਚੋਂ ਭਾਰਤ ਹੀ ਅਜਿਹਾ ਸਥਾਨ ਹੈ ਜਿੱਥੇ ਬਾਘ ਸਭ ਤੋਂ ਵੱਧ ਸੁਰੱਖਿਅਤ ਹਨ। ਦੁਨੀਆ ਭਰ ਦੇ ਜੰਗਲੀ ਬਾਘਾਂ ਦੀ 75% ਵਸੋਂ ਭਾਰਤ ‘ਚ ਮੌਜੂਦ ਹੈ।ਦੱਸਣਯੋਗ ਹੈ ਕਿ ਸਾਲ 2014 ‘ਚ ਇੰਨ੍ਹਾਂ ਦੀ ਗਿਣਤੀ 2,226 ਸੀ ਜੋ ਕਿ ਸਾਲ 2018 ‘ਚ 2,967 ਹੋ ਗਈ। ਇਹ ਅੰਕੜੇ ਦਰਸਾਉਂਦੇ ਹਨ ਕਿ ਚਾਰ ਸਾਲਾਂ ‘ਚ 33% ਵਾਧਾ ਹੋਇਆ ਹੈ।
ਟਾਈਗਰ ਮਰਦਮਸ਼ੁਮਾਰੀ ਦੀ ਤਾਜ਼ਾ ਰਿਪੋਰਟ- ਆਲ ਇੰਡੀਆ ਟਾਈਗਰ ਐਸਟੀਮੇਸ਼ਨ, 2018 ਤਹਿਤ ਬਾਘ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।ਇਸ ਤੋਂ ਪਹਿਲਾਂ 2006 ਤੋਂ 2010 ‘ਚ 21% ਅਤੇ 2010 ਤੋਂ 2014 ‘ਚ 30% ਵਾਧਾ ਦਰਜ ਕੀਤਾ ਗਿਆ ਸੀ ਅਤੇ ਇਸ ਵਾਰ ਦਾ 33% ਵਾਧਾ ਆਪਣੇ ਆਪ ‘ਚ ਹੀ ਇੱਕ ਰਿਕਾਰਡ ਹੈ।
ਮੱਧ ਪ੍ਰਦੇਸ਼ ‘ਚ ਸਭ ਤੋਂ ਜ਼ਿਆਦਾ 526 ਬਾਘ ਪਾਏ ਗਏ ਹਨ, ਜਦਕਿ ਕਰਨਾਟਕਾ ‘ਚ 524 ਅਤੇ ਉੱਤਰਾਖੰਡ ‘ਚ 442 ਬਾਘ ਮੌਜੂਦ ਹਨ।ਜਨਗਣਨਾ ਰਿਪੋਰਟ ਭਾਰਤ ਦੇ ਜੰਗਲੀ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਹੈ।ਇਸ ਰਿਪੋਰਟ ‘ਤੇ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਅਤੇ ਸੂਬਾਈ ਜੰਗਲੀ ਵਿਭਾਗ ਦੀ ਵੀ ਮੋਹਰ ਹੈ।
ਜ਼ਿਕਰਯੋਗ ਹੈ ਕਿ ਭਾਰਤ ‘ਚ ਹਰ ਚਾਰ ਸਾਲਾਂ ਬਾਅਦ ਬਾਘਾਂ ਦੀ ਅਨੁਮਾਨਿਤ ਗਿਣਤੀ ਦਾ ਸਰਵੇਖਣ ਕਰਵਾਇਆ ਜਾਂਦਾ ਹੈ। ਇਹ ਜਨਗਣਨਾ ਦਾ ਚੌਥਾ ਟੀਕਾ ਹੈ।ਇਸ ਤੋਂ ਪਹਿਲਾਂ 2006, 2010 ਅਤੇ 2014 ‘ਚ ਅੰਦਾਜ਼ਨ ਸਰਵੇਖਣ ਕਰਵਾਇਆ ਗਿਆ ਸੀ।
ਭਾਰਤ ‘ਚ ਬਾਘ ਦੀ ਗਿਣਤੀ ਦਾ ਅੰਦਾਜ਼ਾ ਲਗਾਉਣ ਲਈ ਦੋਹਰੀ ਮਾਪਦੰਡ ਨੀਤੀ ਅਪਣਾਈ ਜਾ ਰਹੀ ਹੈ।ਇਸ ਸਰਵੇਖਣ ਦੌਰਾਨ ਦੇਸ਼ ਭਰ ‘ਚ 382,000 ਵਰਗ ਕਿਲੋਮੀਟਰ ਜੰਗਲੀ ਖੇਤਰ ਕਵਰ ਕੀਤਾ ਗਿਆ।ਜਿਸ ‘ਚੋਂ 130,000 ਵਰਗ ਕਿ.ਮੀ. ਖੇਤਰ ਨੂੰ ਕੈਮਰਿਆਂ ਦੀ ਨਜ਼ਰ ਨਾਲ ਵੇਖਿਆ ਗਿਆ।
ਜਨਗਣਨਾ ਵਿਧੀ ਦੋ ਭਾਗਾਂ ‘ਚ ਵੰਡੀ ਹੋਈ ਸੀ।ਪਹਿਲੀ ਵਿਧੀ ਤਹਿਤ ਖੇਤਰ ‘ਚੋਂ ਅੰਕੜੇ ਇੱਕਠੇ ਕੀਤੇ ਗਏ ।ਇਸ ਪੂਰੀ ਵਿਧੀ ਨੂੰ ਸਿਰੇ ਚਾੜ੍ਹਣ ਲਈ ਲਗਭਗ 40,000 ਫੀਲਡ ਸਟਾਫ ਕੰਮ ‘ਤੇ ਲੱਗੇ ਅਤੇ 18 ਪ੍ਰਮੁੱਖ ਬਾਘ ਕੇਂਦਰੀ ਰਾਜਾਂ ‘ਚ ਇਸ ਸਰਵੇਖਣ ਨੂੰ ਅੰਜਾਮ ਦਿੱਤਾ ਗਿਆ।ਉਨ੍ਹਾਂ ਨੇ ਬਾਘਾਂ ਦੀ ਮੌਜੂਦਗੀ, ਰਿਹਾਇਸ਼,ਸਹਿ-ਸ਼ਿਕਾਰੀ ਅਤੇ ਹੋਰ ਪਹਿਲੂਆਂ ਦੇ ਆਧਾਰ ‘ਤੇ ਆਪਣੀ ਰਿਪੋਰਟ ਪੇਸ਼ ਕੀਤੀ।
ਦੂਜੇ ਨਮੂਨੇ ਤਹਿਤ ਸਿਖਲਾਈ ਪ੍ਰਾਪਤ ਜੰਗਲੀ ਜੀਵ ਵਿਿਗਆਨੀਆਂ ਨੇ ਧਰਤੀ ਅੰਦਰ ਕੈਮਰਿਆਂ ਨੂੰ ਸਥਾਪਿਤ ਕੀਤਾ, ਜਿਸ ਤੋਂ ਉਨ੍ਹਾਂ ਨੂੰ ਬਾਘਾਂ ਸਬੰਧੀ ਸੂਚਨਾ ਮਿਲੀ।ਦੇਹਰਾਦੂਨ ‘ਚ ਵਾਈਲਡ ਲਾਈਫ ਸੰਸਥਾ ਵਿਖੇ ਪ੍ਰਾਪਤ ਅੰਕੜਿਆਂ ਨੂੰ ਇੱਕਠਾਂ ਕਰਕੇ ਅੰਤਿਮ ਨਤੀਜੇ ਤਿਆਰ ਕੀਤੇ ਗਏ।
2018 ਦੀ ਜਨਗਣਨਾ ਦੇਸ਼ ‘ਚ ਹੁਣ ਤੱਕ ਹੋਣ ਵਾਲੀਆਂ ਦੂਜੀਆਂ ਜਨਗਣਨਾਵਾਂ ਦੇ ਮੁਕਾਬਲੇ ਵਧੇਰੇ ਤਕਨਾਲੋਜੀ ਦੀ ਵਰਤੋਂ ਕੀਤੀ ਗਈ।ਜਿਸ ਕਰਕੇ ਇਹ ਪਹਿਲਾਂ ਹੋ ਚੁੱਕੇ ਸਰਵੇਖਣਾ ਦੇ ਮੁਕਾਬਲੇ ਵਧੇਰੇ ਸਹੀ ਅਤੇ ਸਟੀਕ ਦੱਸਿਆ ਜਾ ਰਿਹਾ ਹੈ।ਡਾਟਾ ਇਕੱਤਰ ਕਰਨ ਅਤੇ ਵਿਸ਼ਲੇਸ਼ਣ ਲਈ ਸਾਫਟਵੇਅਰ ਦੀ ਵਰਤੋਂ ਕੀਤੀ ਗਈ।
ਫੋਨ ਐਪਲੀਕੇਸ਼ਨ ਨੇ ਆਪਣੇ ਆਪ ਹੀ ਸਰਵੇਖਣਾਂ ਅਤੇ ਲਾਈਨ ਟ੍ਰਾਂਸੇਕਟਾਂ ਦਾ ਰਿਕਾਰਗ ਤਿਆਰ ਕੀਤਾ।ਜਿਸ ਨੂੰ ਕਿ ਭੂ-ਟੈਗ ਵਾਲੀਆਂ ਤਸਵੀਰਾਂ ਰਾਹੀਂ ਪ੍ਰਮਾਣਿਤ ਵੀ ਕੀਤਾ ਗਿਆ।ਇਸ ਵਾਰ ਤਕਰੀਬਨ 15,000 ਕੈਮਰਿਆਂ ਦੀ ਵਰਤੋਂ ਕੀਤੀ ਗਈ ਜਦਕਿ ਕਿ ਪਹਿਲੀ ਵਾਰ ਸਿਰਫ 9 ਹਜ਼ਾਰ ਕੈਮਰਿਆਂ ਨੂੰ ਹੀ ਸਥਾਪਿਤ ਕੀਤਾ ਗਿਆ ਸੀ।
ਜੰਗਲੀ ਜੀਵ ਵਿਿਗਆਨੀਆਂ ਦਾ ਕਹਿਣਾ ਹੈ ਕਿ ਕੈਮਰਿਆਂ ਦੀ ਵੱਧ ਗਿਣਤੀ ਅਤੇ ਐਂਡਰਾਇਡ ਤਕਨੀਕ ਦੀ ਵਰਤੋਂ ਨਾਲ ਅੰਦਾਜ਼ਨ ਨਤੀਜਿਆਂ ‘ਚ ਸਟੀਕਤਾ ਵਧੀ ਹੈ।ਲਗਭਗ 83 % ਬਾਘ ਕੈਮਰੇ ਦੀ ਨਜ਼ਰ ਨਾਲ ਵੇਖੇ ਗਏ , ਜਿਸ ਨਾਲ ਕਿ ਬਾਘਾਂ ਦੀ ਸੰਖਿਆਂ ਦੀ ਭਰੋਸੇਯੋਗਤਾ ਵਧੀ ਹੈ।ਬਾਕੀ 17% ਆਬਦੀ ਦਾ ਅੰਦਾਜ਼ਾ ‘ਕੈਪਚਰ-ਰੀਕੈਪਚਰ’ ਅੰਕੜਾ ਮਾਡਲ ਦੀ ਵਰਤੋਂ ਕਰਕੇ ਕੀਤਾ ਗਿਆ ਹੈ।
ਇਸ ਵਾਰ ਜੰਗਲੀ ਜੀਵ ਵਿਿਗਆਨੀਆਂ ਵੱਲੋਂ ਕਾਰਜਵਿਧੀ ‘ਚ ਕੁੱਝ ਤਬਦੀਲੀ ਲਿਆਉਂਦੀ ਗਈ ਹੈ।ਕੈਮਰਿਆਂ ਨੂੰ ਵਧੇਰੇ ਮਹੱਤਤਾ ਦਿੱਤੀ ਗਈ।ਪ੍ਰਾਪਤ ਤਸਵੀਰਾਂ ਨੇ ਜਿੱਥੇ ਬਾਘਾਂ ਦੀ ਗਿਣਤੀ ਦੱਸੀ ਉੱਥੇ ਨਾਲ ਹੀ ਉਨ੍ਹਾਂ ਦੇ ਸਰੀਰ ‘ਤੇ ਧੱਬੇ ਅਤੇ ਲਕੀਰਾਂ ਦੀ ਤਰਤੀਬ ਨੂੰ ਵੀ ਪੇਸ਼ ਕੀਤਾ।ਇਹ ਤਸਵੀਰਾਂ ਇਕਲੇ ਬਾਘ ਦੀ ਪਛਾਣ ਨੂੰ ਦਰਸਾਉਣ ‘ਚ ਵੀ ਮਦਦਗਾਰ ਹੋਣਗੀਆਂ।
ਭਾਰਤ ‘ਚ ਬਾਘਾਂ ਦੀ ਸੰਖਿਆਂ ਜਾਣਨ ਵਾਲਾ ਇਹ ਸਰਵੇਖਣ ਦੁਨੀਆ ਭਰ ਦੇ ਜੰਗਲੀ ਜੀਵ ਸਰਵੇਖਣਾਂ ‘ਚੋਂ ਸਭ ਤੋਂ ਵੱਡਾ ਅਭਿਆਸ ਹੈ।
ਭਾਰਤ ਨੇ ਸੇਂਟ ਪੀਟਰਸਬਰਗ ਐਲਾਨਨਾਮੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੇਸ਼ ਕੀਤਾ ਹੈ, ਜਿਸ ਦੀ ਕਿ ਮਿਆਦ 2022 ਹੈ।ਸਰਵੇਖਣ ਦੇ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਵਿਸ਼ਵ ਟਾਈਗਰ ਦਿਵਸ ਵਾਲੇ ਦਿਨ ਐਲਾਨਿਆ ਗਿਆ।ਇਸ ਮੌਕੇ ਉਨ੍ਹਾਂ ਕਿਹ ਾਕਿ ਭਾਰਤ ਵਾਤਾਵਰਨ ਅਤੇ ਵਿਕਾਸ ਵਿਚਾਲੇ ਸੰਤੁਲਨ ਕਾਇਮ ਰੱਖੇਗਾ।ਪੀਐਮ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਲਈ ਵਧੇਰੇ ਘਰ ਬਣਾਏਗਾ ਉੱਥੇ ਹੀ ਪਸ਼ੂਆਂ, ਜਾਨਵਰਾਂ ਲਈ ਗੁਣਵੱਤਾ ਭਰਪੂਰ ਰਿਹਾਇਸ਼ ਵੀ ਪ੍ਰਦਾਨ ਕਰੇਗਾ।
ਬਾਘਾਂ ਦੀ ਵਧੀ ਗਿਣਤੀ ਨਾਲ ਜੰਗਲੀ ਜੀਵ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਜਿਸ ਨਾਲ ਭਾਰਤੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।ਇਸ ਤੋਂ ਇਲਾਵਾ ਈਕੋ ਸੈਰ ਸਪਾਟਾ ਸਥਾਨਕ ਲੋਕਾਂ ਲਈ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ।
ਸਕ੍ਰਿਪਟ: ਕੇ.ਵੀ. ਵੇਂਕਾਟਾਸੁਬਰਮਨੀਅਨ, ਪੱਤਰਕਾਰ

Comments
Post a Comment