ਰਾਸ਼ਟਰਪਤੀ ਕੋਵਿੰਦ ਦਾ ਆਈਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਦਾ ਦੌਰਾ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਆਈਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਦਾ 9 ਦਿਨਾਂ ਦੌਰਾ ਕੀਤਾ ਗਿਆ , ਜਿਸ ਦਾ ਉਦੇਸ਼ ਦੁਵੱਲੇ ਸਿਆਸੀ ਅਤੇ ਆਰਥਿਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਸੀ।
ਭਾਰਤ ਅਤੇ ਆਈਸਲੈਂਡ ਨੇ ਮੱਛੀ ਪਾਲਣ ਸਹਿਯੋਗ, ਸਭਿਆਚਾਰਕ ਸਹਿਯੋਗ, ਅਧਿਕਾਰੀਆਂ ਲਈ ਵੀਜ਼ਾ ਸਹੂਲਤ ਅਤੇ ਆਈਸਲੈਂਡ ਯੂਨੀਵਰਸਿਟੀ ‘ਚ ਹਿੰਦੀ ਚੇਅਰ ਦੀ ਸਥਾਪਨਾ ਸਬੰਧੀ ਸਮਝੌਤਿਆਂ ਅਤੇ ਮੰਗ ਪੱਤਰਾਂ ਨੂੰ ਸਹੀਬੱਧ ਕੀਤਾ।ਆਈਸਲੈਂਡ ਨਰੋਡਿਕ ਸਮੂਹ ਦੇ ਦੇਸ਼ਾਂ ਦਾ ਇੱਕ ਹਿੱਸਾ ਹੈ।ਭਾਰਤੀ ਰਾਸ਼ਟਰਪਤੀ ਨੇ ਮੰਨਿਆ ਹੈ ਕਿ ਰੇਕਾਵਿਕ ਟਿਕਾਊ ਮੱਛੀ ਪਾਲਣ, ਸਮੁੰਦਰੀ ਆਰਥਿਕਤਾ,ਜਹਾਜ਼ਰਾਨੀ, ਗ੍ਰੀਨ ਵਿਕਾਸ, ਊਰਜਾ, ਨਿਰਮਾਣ ਅਤੇ ਖੇਤੀਬਾੜੀ ਖੇਤਰਾਂ ‘ਚ ਅਹਿਮ ਯੋਗਦਾਨ ਪਾਉਣ ਦੀ ਸਮਰੱਥਾ ਰੱਖਦਾ ਹੈ।
ਆਈਸਲੈਂਡ ਆਰਕਟਿਕ ਕੌਂਸਲ ਦੀ ਪ੍ਰਧਾਨਗੀ ਕਰਦਾ ਹੈ।ਇਹ ਕੌਂਸਲ ਇੱਕ ਅੰਤਰ-ਸਰਕਾਰੀ ਸੰਗਠਨ ਹੈ ਜੋ ਕਿ ਆਰਕਟਿਕ ‘ਚ ਸਥਾਈ ਵਿਕਾਸ ਅਤੇ ਵਾਤਾਵਰਣ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰਦਾ ਹੈ।ਆਈਸਲੈਂਡ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਭਾਰਤ ਦੀ ਉਮੀਦਵਾਰੀ ਲਈ ਆਪਣਾ ਸਮਰਥਨ ਵੀ ਪੇਸ਼ ਕੀਤਾ ਹੈ।
ਰਾਸ਼ਟਰਪਤੀ ਕੋਵਿੰਦ ਨੇ ਆਈਸਲੈਂਡ ਦੀ ਯੂਨੀ. ਦੇ ਵਿਿਦਆਰਥੀਆਂ ਨੂੰ ਸੰਬੋਧਨ ਵੀ ਕੀਤਾ।ਉਨ੍ਹਾਂ ਨੇ “ਇੰਡੀਆ-ਆਈਸਲੈਂਡ ਫਾਰ ਗ੍ਰੀਨ ਪਲੈਨਟ” ਦੇ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਆਈਸਲੈਂਡ ਨੂੰ ਅੰਤਰਰਾਸ਼ਟਰੀ ਸੋਲਰ ਗੱਠਜੋੜ ‘ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਸ੍ਰੀ ਕੋਵਿੰਦ ਨੇ ਪੈਰਿਸ ਸਮਝੌਤੇ ਤਹਿਤ ਭਾਰਤ ਦੀਆਂ ਵਚਨਬੱਧਤਾਵਾਂ ਨੂੰ ਵੀ ਤਾਜ਼ਾ ਕੀਤਾ ਅਤੇ 2022 ਤੱਕ ਇਕਹੇਰੀ ਵਰਤੋਂ ਵਾਲੀ ਪਲਾਸਟਿਕ ਦੀ ਵਰਤੋਂ ਨੂੰ ਖ਼ਤਮ ਕਰਨ ਦਾ ਵਾਅਦਾ ਵੀ ਕੀਤਾ।ਉਨ੍ਹਾਂ ਨੇ ਭਾਰਤ-ਆਈਸਲੈਂਡ ਵਪਾਰਕ ਫੋਰਮ ਨੂੰ ਵੀ ਸੰਬੋਧਨ ਕੀਤਾ।ਇਸ ਬੈਠਕ ਦੌਰਾਨ ਉਨ੍ਹਾਂ ਨੇ ਭਾਰਤ ‘ਚ ਨਿਵੇਸ਼ ਦੇ ਮੌਕਿਆਂ ਸਬੰਧੀ ਜਾਣਕਾਰੀ ਦਿੱਤੀ।ਭਾਰਤੀ ਰਾਸ਼ਟਰਪਤੀ ਨੇ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਮਿੱਤਰ ਤਬਕੇ ਵੱਲੋਂ ਦਿੱਤੀ ਰਿਸੈਪਸ਼ਨ ‘ਚ ਸ਼ਿਰਕਤ ਕੀਤੀ। ਇਸ ਸਮਾਗਮ ਦੀ ਮੇਜ਼ਬਾਨੀ ਆਈਸਲੈਂਡ ‘ਚ ਭਾਰਤੀ ਸਫੀਰ ਟੀ.ਆਰਮਸਟ੍ਰਾਂਗ ਚਾਂਗਸਨ ਨੇ ਕੀਤੀ।
ਆਪਣੀ ਹਫ਼ਤੇ ਤੋਂ ਵੀ ਲੰਬੀ ਯਾਤਰਾ ਦੇ ਦੂਜੇ ਪੜਾਅ ਤਹਿਤ ਰਾਸ਼ਟਰਪਤੀ ਕੋਵਿੰਦ ਨੇ ਸਵਿਟਜ਼ਰਲੈਂਡ ਦਾ ਦੌਰਾ ਕੀਤਾ।ਇੱਥੇ ਉਨ੍ਹਾਂ ਨੇ ਭਾਰਤ-ਸਵਿਟਜ਼ਰਲੈਂਡ ਦੀ ਨਵੀਂ ਭਾਈਵਾਲੀ ਦੇ ਵਿਸ਼ੇ ‘ਤੇ ਯੂਨੀਵਰਸਿਟੀ ਵਿਿਦਆਰਥੀਆਂ ਨੂੰ ਸੰਬੋਧਨ ਕੀਤਾ।ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅਲਪਸ ਅਤੇ ਹਿਮਾਲਿਆ ਨੂੰ ਆਪਸ ‘ਚ ਜੋੜਿਆ ਜਾਣਾ ਚਾਹੀਦਾ ਹੈ।ਗ੍ਰੀਨ ਵਿਕਾਸ, ਨੀਲੀ ਆਰਥਿਕਤਾ, ਜਲਵਾਯੂ ਤਬਦੀਲੀ, ਬਣਾਵਟੀ ਬੌਧਿਕਤਾ, ਨਵਿਨਤਾ ਅਤੇ ਸਮਾਰਟ ਹੱਲਾਂ ਦੇ ਖੇਤਰਾਂ ਦੀ ਪਛਾਣ ਕਰਦਿਆਂ , ਸ੍ਰੀ ਕੋਵਿੰਦ ਨੇ ਭਾਰਤ-ਸਵਿਸ ਦੇ ਭਵਿੱਖੀ ਰੁਝੇਵਿਆਂ ਵੱਲ ਸਭਨਾਂ ਦਾ ਧਿਆਨ ਖਿੱਚਿਆ।
ਉਨ੍ਹਾਂ ਨੇ ਸੰਕੇਤ ਕੀਤਾ ਕਿ ਵਿਸ਼ਵ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਤੇ ਸਭ ਤੋਂ ਵੱਡੇ ਲੋਕਤੰਤਰ ਦੇ ਮਿਲਾਪ ਦੀ ਪ੍ਰਸੰਸਾ ਕਰਦਾ ਹੈ।1896 ‘ਚ ਸਵਾਮੀ ਵਿਵੇਕਾਨੰਦ ਨੇ ਇੱਥੋਂ ਦਾ ਦੌਰਾ ਕਰਕੇ ਪੂਰਬ ਅਤੇ ਪੱਛਮ ਦੇ ਮਿਲਾਪ ਦਾ ਸੁਨੇਹਾ ਦਿੱਤਾ ਸੀ।ਇਸ ਤੋਂ ਬਾਅਦ 1931 ‘ਚ ਨੋਬਲ ਪੁਰਸਕਾਰ ਜੇਤੂ ਰੋਮੇਨ ਰੋਲੈਂਡ ਦੇ ਸੱਦੇ ‘ਤੇ ਗਾਂਧੀ ਜੀ ਨੇ ਸਵਿਟਜ਼ਰਲੈਂਡ ਦਾ ਦੌਰਾ ਕੀਤਾ ਸੀ।ਇਸ ਲਈ ਹੀ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਵਸ ਦੇ ਮੌਕੇ ਰਾਸ਼ਟਰਪਤੀ ਕੋਵਿਮਦ ਨੇ ਵਿਲੇਨੇਯੂਵ ਸ਼ਹਿਰ ਵਿਖੇ ਗਾਂਧੀ ਜੀ ਦੇ ਬੁੱਤ ਦਾ ਉਦਘਾਟਨ ਕੀਤਾ।
ਭਾਰਤ-ਸਵਿਟਜ਼ਰਲੈਂਡ ਸਬੰਧਾਂ ਨੂੰ ਮਜ਼ਬੂਤ ਆਰਥਿਕ ਸਾਂਝੇਦਾਰੀ ਨੇ ਉਤਸ਼ਾਹਿਤ ਕੀਤਾ ਹੈ।ਤਕਰੀਬਨ 250 ਸਵਿਸ ਕੰਪਨੀਆਂ ਭਾਰਤ ‘ਚ ਕੰਮ ਕਰ ਰਹੀਆਂ ਹਨ।ਇਸ ਤੋਂ ਇਲਾਵਾ ਚੇਨਈ ‘ਚ ਇੰਟਰਗਲ ਰੇਲਵੇ ਕੋਚ ਫੈਕਟਰੀ ਨੂੰ ਸਵਿਟਜ਼ਰਲੈਂਡ ਦੀ ਮਦਦ ਨਾਲ ਸਥਾਪਿਤ ਕੀਤਾ ਗਿਆ, ਜਿਸ ਦੀ ਕਿ ਡਾਇਮੰਡ ਜੁਬਲੀ ਸਾਲ 2015 ‘ਚ ਮਨਾਈ ਗਈ ਸੀ।
ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਵਿਿਗਆਨ ਅਤੇ ਤਕਨਾਲੋਜੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਅਧਾਰ ਦਿੰਦੇ ਹਨ ਸ੍ਰੀ ਕੋਵਿੰਦ ਨੇ ਕਿਹਾ ਕਿ “ ਸਵਿਟਜ਼ਰਲੈਂਡ ਨਵਿਨਤਾ ‘ਚ ਵਿਸ਼ਵ ਆਗੂ ਹੈ” ਅਤੇ ਭਾਰਤ ਉਸ ਤੋਂ ਪ੍ਰੇਰਣਾ ਲੈਂਦਾ ਹੈ।
ਰਾਸ਼ਟਰਪਤੀ ਕੋਵਿੰਦ ਨੇ ਭਾਰਤ-ਸਵਿਟਜ਼ਰਲੈਂਡ ਵਪਾਰਕ ਗੋਲਟੇਬਲ ਨੂੰ ਸੰਬੋਧਨ ਵੀ ਕੀਤਾ।ਉਨ੍ਹਾਂ ਨੇ ਵਿਸ਼ਵ ਬੈਂਕ ਦੇ ਅਸਾਨ ਵਾਪਰਕ ਮਾਹੌਲ ਸੂਚਕ ‘ਚ ਭਾਰਤ ਦੇ ਵੱਧੇ ਦਰਜੇ ਅਤੇ ਭਾਰਤ ਦੇ ਪ੍ਰਮੁੱਖ ਪ੍ਰੋਗਰਾਮਾਂ ਮਿਸਾਲਨ ‘ ਮੇਕ ਇਨ ਇੰਡੀਆ’ , ਸਮਾਰਟ ਸ਼ਹਿਰ, ਡਿਜ਼ੀਟਲ ਇੰਡੀਆ, ਕਲੀਨ ਇੰਡੀਆ, ਸਟਾਰਟਅਪ ਇੰਡੀਆ ਅਤੇ ਸਕਿਲ ਇੰਡੀਆ ‘ਚ ਸਵਿਸ ਕੰਪਨੀਆਂ ਦੀ ਸ਼ਮੂਲੀਅਤ ਬਾਰੇ ਵੀ ਗੱਲ ਕੀਤੀ।
ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਇਸ ਗੱਲ ਤੋਂ ਪਤਾ ਚੱਲ ਜਾਂਦੀ ਹੈ ਜਦੋਂ ਦੋਵਾਂ ਧਿਰਾਂ ਨੇ ਸਾਲ 1948 ‘ਚ ਸਹੀਬੱਧ ਹੋਈ ਭਾਰਤ-ਸਵਿਟਜ਼ਰਲੈਂਡ ਸੰਧੀ ਦੀ 70ਵੀਂ ਵਰ੍ਹੇਗੰਢ ਮਨਾਈ।
ਆਪਣੀ ਫੇਰੀ ਦੇ ਆਖਰੀ ਪੜਾਅ ਤਹਿਤ ਰਾਸ਼ਟਰਪਤੀ ਕੋਵਿੰਦ ਨੇ ਸਲੋਵੇਨੀਆ ਦਾ ਦੌਰਾ ਕੀਤਾ।ਕਿਸੇ ਭਾਰਤੀ ਰਾਸ਼ਟਰਪਤੀ ਵੱਲੋਂ ਇਸ ਦੇਸ਼ ਦਾ ਇਹ ਪਹਿਲਾ ਦੌਰਾ ਸੀ।ਦੇਸ਼ ਦੀ ਤੇਜ਼ੀ ਨਾਲ ਤਬਦੀਲ ਹੋ ਰਹੀ ਆਰਥਿਕ ਸਥਿਤੀ ‘ਤੇ ਜ਼ੋਰ ਦਿੰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਭਾਰਤ ਸਲੋਵੇਨੀਆ ਦੀ ਉੱਚ ਪੱਧਰੀ ਤਕਨਾਲੋਜੀ, ਸਥਾਈ ਵਿਕਾਸ ਅਭਿਆਸ ਅਤੇ ਖੋਜ, ਗਿਆਨ ਅਤੇ ਨਵੀਨਤਾ ਦੀਆਂ ਯੋਗਤਾਵਾਂ ਨੂੰ ਆਪਣੇ ਵਿਕਾਸ ‘ਚ ਮਦਦਗਾਰ ਕਰਨ ਲਈ ਇੱਛੁਕ ਹੈ।
ਭਾਰਤ ਅਤੇ ਸਲੋਵੇਨੀਆ ਵਿਚਾਲੇ ਸੱਤ ਮੰਗ ਪੱਤਰ ਸਹੀਬੱਧ ਹੋਏ, ਜਿਸ ‘ਚ ਨਿਵੇਸ਼, ਖੇਡਾਂ, ਸਭਿਆਚਾਰ, ਦਰਿਆ ਪੁਨਰਗਠਨ (ਕਲੀਨ ਗੰਗਾ ਮਿਸ਼ਨ), ਵਿਿਗਆਨ ਅਤੇ ਤਕਨਾਲੋਜੀ ਦੇ ਖੇਤਰ ਸ਼ਾਮਲ ਹਨ।
ਰਾਸ਼ਟਰਪਤੀ ਕੋਵਿੰਦ ਨੇ ਭਾਰਤ-ਸਲੋਵੇਨੀਆ ਵਪਾਰਕ ਫੋਰਮ ਨੂੰ ਵੀ ਸੰਬੋਧਨ ਕੀਤਾ।ਸਲੋਵੇਨੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਭਾਰਤ ਦੀ ਸਥਾਈ ਉਮੀਦਵਾਰੀ ਦੀ ਹਿਮਾਇਤ ਕੀਤੀ ਹੈ।ਇਸ ਮਹੀਨੇ ਦੇ ਅੰਤ ‘ਚ ਸਲੋਵੇਨੀਆ ਦੀ ਸਰਕਾਰ ਵੱਲੋਂ ਮਹਾਤਮਾ ਗਾਂਧੀ ਦੀ ਯਾਦਗਾਰ ‘ਚ ਇੱਕ ਡਾਕ ਟਿਕਟ ਜਾਰੀ ਕੀਤੀ ਜਾਵੇਗੀ।
ਸਕ੍ਰਿਪਟ: ਪ੍ਰੋ. ਉਮੂ ਸਲਮਾ ਬਾਵਾ, ਚੇਅਰਪਰਸਨ ਅਤੇ ਜੀਨ ਮੋਨੇਟ ਚੇਅਰ, ਯੁਰਪੀਅਨ ਅਧਿਐਨ ਕੇਂਦਰ, ਜੇ.ਐਨ.ਯੂ

Comments
Post a Comment