ਪੋਲੈਂਡ ਅਤੇ ਹੰਗਰੀ ਨਾਲ ਭਾਰਤ ਦੇ ਮੁੜ ਸਥਾਪਿਤ ਹੁੰਦੇ ਸਬੰਧ

ਭਾਰਤੀ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਦੀ ਪੋਲੈਂਡ ਅਤੇ ਹੰਗਰੀ ਯਾਤਰਾ ਮੱਧ ਅਤੇ ਪੂਰਬੀ ਯੂਰਪ ਨਾਲ ਭਾਰਤ ਦੇ ਵੱਧ ਰਹੇ ਸਬੰਧਾਂ ਦੀ ਨਵੀਂ ਦਿੱਲੀ ਦੀ ਵਚਨਬੱਧਤਾ ਨੂੰ ਪੇਸ਼ ਕਰਦੀ ਹੈ।

ਪਿਛਲੇ ਕੁੱਝ ਸਾਲਾਂ ‘ਚ ਹੰਗਰੀ ਦੇ ਨਾਲ ਭਾਰਤ ਦੇ ਸਬੰਧਾਂ ‘ਚ ਮਹਤਵਪੂਰਣ ਅਤੇ ਬਹੁਪੱਖੀ ਵਿਕਾਸ ਹੋਇਆ ਹੈ।ਵਿਦੇਸ਼ ਮੰਤਰੀ ਜੈਸ਼ੰਕਰ ਨੇ ਹੰਗਰੀ ਦੇ ਆਪਣੇ ਹਮਅ੍ਹੁਦਾ ਪੀਟਰ ਸਿਜਾਤਰੋ ਨਾਲ ਮੁਲਾਕਾਤ ਕੀਤੀ।ਹੰਗਰੀ ਦੇ ਵਿਦੇਸ਼ ਮੰਤਰੀ ਨੇ ਫਿਲਮ ਨਿਰਮਾਣ, ਡਿਜ਼ੀਟਲਾਈਜੇਸ਼ਨ, ਜਲ ਪ੍ਰਬੰਧਨ, ਸੌਰ ਊਰਜਾ ਅਤੇ ਫਾਰਮਾ ਵਰਗੇ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ।ਹੰਗਰੀ ‘ਚ ਭਾਰਤੀ ਨਿਵੇਸ਼ ਦੇ ਸਕਾਰਾਤਮਕ ਰੁਝਾਨ ਅਤੇ ਅਨੁਕੂਲ ਵਪਾਰਕ ਮਾਹੌਲ ਦੀ ਭਾਰਤ ਵੱਲੋਂ ਸ਼ਲਾਘਾ ਕੀਤੀ ਗਈ।ਦੋਵਾਂ ਧਿਰਾਂ ਨੇ ਸਿੱਖਿਆ, ਸੈਰ-ਸਪਾਟਾ ਅਤੇ ਵਿਿਗਆਨ ਦੇ ਖੇਤਰਾਂ ‘ਚ ਦੁਵੱਲੀ ਗੱਲਬਾਤ ਨੂੰ ਵਧਾਉਣ ਦੀ ਸਹਿਮਤੀ ਪ੍ਰਗਟ ਕੀਤੀ।ਹੰਗਰੀ ਵੱਲੋਂ ਅੰਤਰਰਾਸ਼ਟਰੀ ਸੋਲਰ ਗੱਠਜੋੜ ‘ਚ ਸ਼ਾਮਲ ਹੋਣ ਦੇ ਫ਼ੈਸਲੇ ਨੇ ਸੌਰ ਊਰਜਾ ਨੂੰ ਉਤਸ਼ਾਹਿਤ ਕਰਨ ‘ਚ ਸਹਿਯੋਗ ਵਧਾਉਣ ਲਈ ਸਹੀ ਦਿਸ਼ਾ ‘ਚ ਕਦਮ ਪੁੱਟਿਆ ਹੈ।ਦੋਵਾਂ ਦੇਸ਼ਾਂ ਨੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੰਸਦੀ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਵਧਾਉਣ ਦੀ ਲੋੜ ‘ਤੇ ਵੀ ਵਿਚਾਰ ਵਟਾਂਧਰਾ ਕੀਤਾ।

ਡਾ.ਜੈਸ਼ੰਕਰ ਵੱਲੋਂ ਪੋਲੈਂਡ ਦਾ ਦੌਰਾ ਕਿਸੇ ਭਾਰਤੀ ਵਿਦੇਸ਼ ਮੰਤਰੀ ਵੱਲੋਂ 32 ਸਾਲਾਂ ‘ਚ ਪਹਿਲਾ ਦੌਰਾ ਰਿਹਾ।ਪੋਲੈਂਡ ਦੇ ਵਿਦੇਸ਼ ਮੰਤਰੀ ਪ੍ਰੋ.ਜਜ਼ੇਕ ਕਜ਼ਾਪੂਟੋਵਿਜ਼ ਨੇ ਜੀ-20 ਅਤੇ ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ।ਇਸ ਦੇ ਨਾਲ ਹੀ ਦੱਖਣੀ ਏਸ਼ੀਆ ‘ਚ ਪੋਲੈਂਡ ਦਾ ਪ੍ਰਮੁੱਖ ਭਾਈਵਾਲ ਹੋਣ ‘ਤੇ ਵੀ ਭਾਰਤ ਦੀ ਭੂਮਿਕਾ ਦੀ ਪ੍ਰਸੰਸਾ ਕੀਤੀ ਗਈ।ਦੋਵਾਂ ਆਗੂਆਂ ਨੇ ਪ੍ਰਭਾਵਸ਼ਾਲੀ ਬਹੁਪੱਖੀ ਪ੍ਰਣਾਲੀ ਅਤੇ ਨੇਮ ਅਧਾਰਿਤ ਵਿਸ਼ਵ ਵਿਸਸਥਾ ਦੀ ਮਹੱਤਤਾ ਨੂੰ ਆਲਮੀ ਸਥਿਰਤਾ ਦੇ ਮੁੱਖ ਕਾਰਕਾਂ ਵੱਜੋਂ ਦੁਹਰਾਇਆ।

ਦੋਵਾਂ ਮੰਤਰੀਆਂ ਨੇ ਦੁਵੱਲੇ ਸਿਆਸੀ ਸਹਿਯੋਗ, ਆਰਥਿਖਤਾ, ਸਿੱਖਿਆ ਅਤੇ ਸਭਿਆਚਾਰ ਦੇ ਖੇਤਰ ‘ਚ ਵਿੱਭਿੰਨ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ।ਪੋਲੈਂਡ ਦੇ ਵਿਦੇਸ਼ ਮੰਤਰੀ ਨੇ ਅੱਤਵਾਦ ਵਿਰੁੱਧ ਜੰਗ ‘ਚ ਪੋਲੈਂਡ ਦੇ ਰੁਖ਼ ਨੂੰ ਪੇਸ਼ ਕੀਤਾ।ਇਸ ਤੋਂ ਇਲਾਵਾ ਹੋਰ ਸੁਰੱਖਿਆ ਸਮੱਸਿਆਵਾਂ ਨੂੰ ਵੀ ਵਿਚਾਰਿਆ ਗਿਆ , ਜਿਸ ‘ਚ ਇੰਡੋ-ਪੈਸਿਿਫਕ ਅਤੇ ਪੱਛਮੀ-ਏਸ਼ੀਆ ‘ਚ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣਾ, ਸਾਈਬਰ ਸੁਰੱਖਿਆ, ਸੂਰਜਾ ਸੁਰੱਖਿਆ, ਮਨੁੱਖਤਾਵਾਦੀ ਮੁੱਦੇ, ਸ਼ਰਨਾਰਥੀ ਅਤੇ ਮਨੁੱਖੀ ਅਧਿਕਾਰ ਸਬੰਧੀ ਮਸਲੇ ਆਦਿ ਹਨ।

ਭਾਰਤ ਨੇ ਈਯੂ-ਭਾਰਤ ਏਜੰਡੇ ਪ੍ਰਤੀ ਪੋਲੈਂਡ ਦੀ ਪ੍ਰਤੀਬੱਧਾ ਦੀ ਸ਼ਲਾਘਾ ਕੀਤੀ।ਇਸ ਤੋਂ ਇਲਾਵਾ ਦੋਵਾਂ ਮੰਤਰੀਆਂ ਦੀ ਬੈਠਕ ਦੌਰਾਨ ਐਲਾਨ ਕੀਤਾ ਗਿਆ ਕਿ ਪੋਲੈਂਡ ਦੀ ਕੌਮੀ ਕੈਰੀਅਰ ਐਲ.ਓ.ਟੀ. ਵਾਰਸਾ ਤੋਂ ਨਵੀਂ ਦਿੱਲੀ ਤੱਕ ਸਿੱਧੀ ਹਵਾਈ ਸੇਵਾ ਸ਼ੁਰੂ ਕਰੇਗੀ।ਇਸ ਕਦਮ ਨਾਲ ਸੈਰ-ਸਪਾਟਾ, ਵਪਾਰ ਅਤੇ ਦੁਵੱਲੇ ਸਬੰਧਾਂ ‘ਚ ਮਜ਼ਬੂਤੀ ਆਵੇਗੀ।

ਵਪਾਰ ਦੀ ਗੱਲ ਕਰੀਏ ਤਾਂ ਜ਼ਿਕਰਯੋਗ ਹੈ ਕਿ ਪੋਲੈਂਡ ਭਾਰਤ ਦਾ ਮੱਧ ਯੂਰਪ ਖੇਤਰ ‘ਚ ਸਭ ਤੋਂ ਵੱਡਾ ਵਪਾਰਕ ਭਾਈਵਾਲ ਮੁਲਕ ਹੈ।ਦੋਵਾਂ ਮੁਲਕਾਂ ਦਰਮਿਆਨ ਦੁਵੱਲਾ ਵਪਾਰ ਤਕਰੀਬਨ 3 ਅਰਬ ਡਾਲਰ ਦੇ ਬਰਾਬਰ ਹੈ।ਏਸ਼ੀਆ ‘ਚ ਭਾਰਤ ਵੀ ਪੋਲੈਂਡ ਦੇ ਸਿੱਧੇ ਵਿਦੇਸ਼ੀ ਨਿਵੇਸ਼ ਲਈ ਮਹੱਤਵਪੂਰਨ ਪੰਧ ਹੈ।

ਸ਼ੀਤ ਯੁੱਧ ਦੇ ਸਮੇਂ ਭਾਰਤ ਦੇ ਪੂਰਬੀ ਅਤੇ ਮੱਧ ਯੂਰਪੀ ਮੁਲਕਾਂ ਨਾਲ ਵਧੀਆ ਸਬੰਧ ਸਨ। ਹਾਲਾਂਕਿ ਭਾਰਤ ਅਤੇ ਮੱਧ ਯੂਰਪੀ ਦੇਸ਼ਾਂ ਦਰਮਿਆਨ ਸਹਿਯੋਗ ਦੀ ਸੰਭਾਵਨਾ ਨਾ ਦੇ ਬਰਾਬਰ ਸੀ।

ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਐਮ.ਵੈਂਕਿਆਂ ਨਾਇਡੂ ਵੱਲੋਂ ਪਿਛਲੇ ਦਿਨੀ ਪੂਰਬੀ, ਦੱਖਣੀ ਅਤੇ ਮੱਧ ਯੂਰਪ ਦੀਆਂ ਉੱਚ ਪੱਧਰੀ ਯਾਤਰਾਵਾਂ ਨੇ ਇਸ ਖੇਤਰ ਨਾਲ ਸਬੰਧਾਂ ਨੂੰ ਮੁੜ ਸੁਰਜੀਤ ਕੀਤਾ ਹੈ।

ਪੋਲੈਂਡ ਈ.ਯੂ. ‘ਚ ਸੱਤਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਜਿਸ ਦੀ ਕੁੱਲ਼ ਜੀਡੀਪੀ 524 ਬਿਲੀਅਨ ਡਾਲਰ ਹੈ।ਭਾਰਤੀ ਨਿਵੇਸ਼ਕਾਂ ਲਈ ਪੋਲੈਂਡ ਇਕ ਲਾਹੇਵੰਦ ਸਥਾਨ ਹੈ।

ਸਕ੍ਰਿਪਟ: ਡਾ.ਸੰਗਾਮਿੱਤਰਾ ਸਰਮਾ, ਯੂਰੋਪੀਅਨ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ