ਅਰਾਮਕੋ ‘ਤੇ ਹਮਲਿਆਂ ਨੇ ਅਮਰੀਕਾ-ਇਰਾਨ ਤਣਾਅ ‘ਚ ਕੀਤਾ ਵਾਧਾ
ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਵੱਲੋਂ ਦਮਾਮ ਨਜ਼ਦੀਕ ਚਲਾਏ ਜਾ ਰਹੇ ਅਬਕੀਕ ਅਤੇ ਖੁਰੈਸ ਦੇ ਵਿਸ਼ਵ ਦੇ ਸਭ ਤੋਂ ਵੱਡੇ ਕੱਚੇ ਤੇਲ ਦੇ ਸਰੋਤਾਂ ‘ਤੇ ਹੋਏ ਡਰੋਨ ਹਮਲਿਆਂ ਨੇ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ।ਜਿਸ ਕਰਕੇ ਖਾੜੀ ‘ਚ ਸਥਿਤੀ ਨਾਜ਼ੁਕ ਬਣੀ ਹੋਈ ਹੈ।ਇਸ ਲਈ 1991 ‘ਚ ਖਾੜੀ ਜੰਗ ਤੋਂ ਬਾਅਦ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ‘ਚ ਖਾਸਾ ਵਾਧਾ ਦਰਜ ਕੀਤਾ ਗਿਆ।ਯਮਨ ਅਧਾਰਤ ‘ਅੰਸਾਰ ਅੱਲਾ’ ਬਲਾਂ ਨੇ ਇੰਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।ਦੱਸਣਯੋਗ ਹੈ ਇੰਨ੍ਹਾਂ ਡਰੋਨ ਹਮਲਿਆਂ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਹੌਥੀ ਬਾਗ਼ੀ ਸਮੂਹ ਨੇ ਸਾਊਦੀ ਅਰਬ ਨੂੰ ਨਾਲ ਹੀ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਭਵਿੱਖ ‘ਚ ਉਨ੍ਹਾਂ ਵੱਲੋਂ ਹਮਲਿਆਂ ਦੀ ਗਿਣਤੀ ‘ਚ ਵਾਧਾ ਕੀਤਾ ਜਾਵੇਗਾ।ਸਾਊਦੀ ਅਰਬ ਦੇ ਤੇਲ ਸਰੋਤਾਂ ‘ਤੇ ਇਹ ਕੋਈ ਪਹਿਲਾ ਹਮਲਾ ਨਹੀਨ ਹੈ।ਪਿਛਲੇ ਮਹੀਨੇ ਸਾਊਦੀ ਅਰਬ ਦੇ ਇੱਕ ਹੋਰ ਪ੍ਰਮੱੁਖ ਤੇਲ ਸਰੋਤ ਸ਼ਾਬਾਹ ‘ਤੇ ਵੀ ਹੌਥੀ ਬਾਗ਼ੀਆਂ ਵੱਲੋਂ ਡਰੋਨ ਹਮਲਾ ਕੀਤਾ ਗਿਆ ਸੀ।
ਸਾਊਦੀ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਸਾਊਦੀ ਅਰਬ ਇਸ ਦੇ ਖਿਲਾਫ ਸਖਤ ਕਾਰਵਾਈ ਕਰੇਗਾ।ਇੰਨ੍ਹਾਂ ਉੱਚ ਪੱਧਰੀ ਹਮਲਿਆਂ ਦੇ ਮੱਦੇਨਜ਼ਰ ਰਿਆਦ ਨੇ ਆਪਣੀ ਤੇਲ ਪਾਈਪ ਲਾਈਨ ਨੂੰ ਬੰਦ ਕਰ ਦਿੱਤਾ ਹੈ ।ਜਿਸ ਰਾਹੀਂ ਪ੍ਰਤੀਦਿਨ 0.2 ਮਿਲੀਅਨ ਬੈਰੇਲ ਅਰਬ ਲਾਈਟ ਕੱਚਾ ਤੇਲ ਸਾਊਦੀ ਅਰਾਮਕੋ ਤੋਂ ਬਹਿਰੀਨ ਪੈਟਰੋਲੀਅਮ ਕੰਪਨੀ ‘ਚ ਭੇਜਿਆ ਜਾਂਦਾ ਸੀ।
ਸਾਊਦੀ ਅਰਬ ਮੱਧ ਪੂਰਬੀ ਜਲਮਾਰਗਾਂ ਨੂੰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਸਾਊਦੀ ਅਰਬ ਨੇ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ‘ਚ ਆਸਟ੍ਰੇਲੀਆ , ਬਿਹਰੀਨ ਅਤੇ ਬਰਤਾਨੀਆ ਦਾ ਸਹਿਯੋਗ ਦੇਵੇਗਾ।ਸਾਊਦੀ ਅਰਬ ਦੇ ਮੰਤਰੀਆਂ ਦੀ ਕੌਂਸਲ ਨੇ ਕਿਹਾ ਕਿ ਅਜਿਹੇ ਹਮਲੇ ਜਹਾਜ਼ਾਂ ਦੀ ਆਵਾਜਈ ਲਈ ਵੱਡਾ ਖ਼ਤਰਾ ਹਨ ਅਤੇ ਨਾਲ ਹੀ ਇੰਨ੍ਹਾਂ ਨੇ ਵਿਸ਼ਵ ਆਰਥਿਕ ਵਿਕਾਸ ਦੀ ਸਥਿਰਤਾ ਨੂੰ ਵੀ ਪ੍ਰਭਾਵਿਤ ਕੀਤਾ ਹੈ।ਰਿਆਦ ਨੇ ਇੰਨ੍ਹਾਂ ਡਰੋਨ ਹਮਲਿਆਂ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸੱਦਾ ਦਿੱਤਾ ਹੈ ਅਤੇ ਨਾਲ ਹੀ ਇੰਨ੍ਹਾਂ ਹਮਲਿਆਂ ‘ਚ ਇਰਾਨੀ ਹਥਿਆਰਾਂ ਦੀ ਵਰਤੋਂ ਦੀ ਪੁਸ਼ਟੀ ਵੀ ਕੀਤੀ ਹੈ।
ਦੁਨੀਆ ਭਰ ‘ਚ ਇਮਨ੍ਹਾਂ ਹਮਲਿਆਂ ਦੀ ਨਿਖੇਧੀ ਕੀਤੀ ਗਈ ਹੈ।ਹਾਲਾਂਕਿ ਇਸ ਖੇਤਰ ‘ਚ ਸਾਊਦੀ ਅਰਬ ਨਾਲ ਮਜ਼ਬੂਤ ਸਬੰਧ ਰੱਖਣ ਵਾਲੇ ਅਮਰੀਕਾ ਨੇ ਸਖਤ ਪ੍ਰਕ੍ਰਿਆ ਦਿੱਤੀ ਹੈ।ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ‘ਤੇ ਦੋਸ਼ ਲਗਾਇਆ ਹੈ ਅਤੇ ਫੌਜੀ ਹਮਲੇ ਦੀ ਆਪਣੀ ਇੱਛਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਮਰੀਕਾ ਇੰਨ੍ਹਾਂ ਹਮਲਿਆਂ ਦਾ ਜਵਾਬ ਦੇਣ ਲਈ ਤਿਆਰ ਅਤੇ ਪ੍ਰਤੀਬੱਧ ਹੈ।ਵਾਸ਼ਿਗੰਟਨ ਨੇ ਸਾਊਦੀ ਅਰਬ ਨਾਲ ਖੁਫ਼ੀਆ ਸੂਚਨਾਵਾਂ ਦਾ ਆਦਾਨ ਪ੍ਰਦਾਨ ਵਧਾ ਦਿੱਤਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਸਾਊਦੀ ਅਰਬ ਅਤੇ ਅਮੀਰਾਤ ਦਾ ਦੌਰਾ ਕਰਨਗੇ।ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਇਸ ਹਮਲੇ ‘ਤੇ ਵਿਚਾਰ ਚਰਚਾ ਕਰਨਾ ਅਤੇ ਖੇਤਰ ‘ਚ ਇਰਾਨੀ ਹਮਲਿਆਂ ਤੋਂ ਬਚਾਵ ਲਈ ਆਪਸੀ ਤਾਲਮੇਲ ਸਤਾਪਿਤ ਕਰਨਾ ਹੈ।
ਦੂਜੇ ਪਾਸੇ ਇਰਾਨ ਨੇ ਆਪਣੇ ‘ਤੇ ਲੱਗੇ ਇੰਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਜੰਗ ਲਈ ਆਪਣੀ ਤਿਆਰੀ ਜਾਜ਼ਰ ਕੀਤੀ ਹੈ।ਇਸ ਦੇ ਨਾਲ ਹੀ ਇਰਾਨ ਨੇ ਦਾਅਵਾ ਕੀਤਾ ਹੈ ਕਿ ਜੇਕਰ ਅਮਰੀਕਾ ਸਾਲ 2015 ਦੇ ਇਰਾਨ ਪ੍ਰਮਾਣੂ ਸਮਜੌਤੇ ‘ਤੇ ਬਣਿਆ ਰਹਿੰਦਾ ਹੈ ਤਾਂ ਇਸ ਵਿਨਾਸ਼ ਨੂੰ ਰੋਕਿਆ ਜਾ ਸਕਦਾ ਹੈ।
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਹੌਥੀ ਬਾਗ਼ੀਆਂ ਵੱਲੋਂ ਰਿਆਦ ਦੇ ਤੇਲ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਯਮਨ ‘ਚ ਲੰਮੇ ਸਮੇਂ ਤੋਂ ਚੱਲ ਰਹੀ ਆਪਣੀ ਜੰਗ ਨੂੰ ਖ਼ਤਮ ਕਰਨ।ਇਹ ਹਮਲੇ ਵਿਸ਼ਵ ਊਰਜਾ ਸੁਰੱਖਿਆ ਨੂੰ ਖ਼ਤਰੇ ‘ਚ ਪਾ ਸਕਦੇ ਹਨ।
ਅੱਬਬੇਕ ‘ਤੇ ਹੋਏ ਹਮਲੇ ਦੇ ਕਾਰਨ, ਸਾਊਦੀ ਅਰਬ ਦਾ ਤੇਲ ਉਤਪਾਦਨ 50% ਤੋਂ ਹੇਠਾਂ ਚਲਾ ਗਿਆ ਹੈ ਅਤੇ 1950 ਤੋਂ ਬਾਅਦ ਸਾਊਦੀ ਨੂੰ ਸਭ ਤੋਂ ਵੱਧ 5.7 ਮਿਲੀਅਨ ਬੀਪੀਡੀ ਦਾ ਨੁਕਸਾਨ ਹੋਇਆ ਹੈ।ਵਿਸ਼ਵ ਵਿਆਪੀ ਤੇਲ ਦੀ ਕੁੱਲ ਸਪਲਾਈ ‘ਚ ਪੰਜ ਪ੍ਰਤੀਸ਼ਤ ਕਮੀ ਦਰਜ ਕੀਤੀ ਗਈ ਹੈ।ਜਿਸ ਕਰਕੇ ਤੇਲ ਦੀਆਂ ਕੀਮਤਾਂ ‘ਚ 15% ਵਾਧਾ ਹੋਇਆ ਹੈ।ਸਾਊਦੀ ਅਰਬ ਵੱਲੋਂ ਆਪਣੇ ਏਸ਼ੀਆਈ ਖ੍ਰੀਦਦਾਰਾਂ ਨੂੰ ਭਰੋਸਾ ਦੇ ਰਿਹਾ ਹੈ ਕਿ ਉਹ ਅਕਤੂਬਰ ਮਹੀਨੇ ਦੀ ਤੇਲ ਸਪਾਲਈ ਉਨ੍ਹਾਂ ਦੀ ਮੰਗ ਅਨੁਸਾਰ ਕਰੇਗਾ।
ਰਿਆਦ ਨੇ ਭਾਰਤ ਨੂੰ ਵਿਸ਼ਵਾਸ ਜਤਾਇਆ ਹੈ ਕਿ ਉਤਪਾਦਨ ਕਟੌਤੀ ਦੇ ਬਾਵਜੂਦ ਉਹ ਆਪਣੀ ਸਪਾਲਈ ਸ਼ਰਤਾਂ ਨੂੰ ਜ਼ਰੂਰ ਪੂਰਾ ਕਰੇਗਾ।ਸਾਊਦੀ ਅਰਬ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਨਿਰਯਾਤਕ ਹੈ।ਹਾਲਾਂਕਿ ਹਾਲ ਦੇ ਹਮਲਿਆਂ ਨੇ ਭਾਰਤ ਨੂੰ ਆਪਣੀਆਂ ਤੇਲ ਜ਼ਰੂਰਤਾਂ ਦੀ ਪੂਰਤੀ ਲਈ ਰੂਸ ਅਤੇ ਇਰਾਨ ਸਮੇਤ ਦੂਜੇ ਵਿਕਲਪਾ ਵੱਲ ਧਿਆਨ ਦੇਣ ਲਈ ਮਜ਼ਬੂਰ ਕੀਤਾ ਹੈ।
ਜੇਕਰ ਦੇ ਭਾਰਤ ਪੱਖ ਤੋਂ ਵੇਖਿਆ ਜਾਵੇ ਤਾਂ ਇਹ ਪੂਰੀ ਸਥਿਤੀ ਚਿੰਤਾਜਨਕ ਹੈ।ਇਕ ਪਾਸੇ ਅਮਰੀਕਾ-ਇਰਾਨ ਵਿਚਾਲੇ ਲਗਾਤਾਰ ਵੱਧ ਰਿਹਾ ਤਣਾਅ ਭਾਰਤ ਦੇ ਪੱਖ ‘ਚ ਨਹੀਂ ਹੈ।ਦੂਜਾ ਤੇਲ ਦੀਆਂ ਵੱਧ ਦੀਆਂ ਕੀਮਤਾਂ ਵਿਸ਼ਵ ਆਰਥ ਵਿਵਸਥਾ ਲਈ ਗੰਭੀਰ ਸਿੱਟੇ ਪੇਸ਼ ਕਰ ਸਕਦੀਆਂ ਹਨ।ਭਾਰਤ ਦੀ ਇੱਕ ਵੱਡੀ ਆਬਾਦੀ ਕਾੜੀ ਖੇਤਰ ‘ਚ ਵਾਸ ਕਰਦੀ ਹੈ, ਜਿੰਨ੍ਹਾਂ ਦੀ ਸੁਰੱਖਿਆ ਵੀ ਨਵੀਂ ਦਿੱਲੀ ਲਈ ਚਿੰਤਾ ਦਾ ਮੁੱਦਾ ਹੈ।ਇਸ ਲਈ ਸਾਰੀਆਂ ਧਿਰਾਂ ਨੂੰ ਸਮਝਦਾਰੀ ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਲੋੜ ਹੈ।
ਸਕ੍ਰਿਪਟ : ਡਾ.ਲਕਸ਼ਮੀ ਪ੍ਰਿਆ, ਖੋਜ ਵਿਸ਼ਲੇਸ਼ਕ, ਆਈ.ਡੀ.ਐਸ.ਏ.

Comments
Post a Comment