ਜਲਵਾਯੂ ਤਬਦੀਲੀ ਅਸਲ ਚੁਣੌਤੀ ਹੈ: ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ‘ਚ ਮੁੜ ਦੁਹਰਾਇਆ
ਨਿਊਯਾਰਕ ‘ਚ ਆਯੋਜਿਤ ਸੰਯੁਕਤ ਰਾਸ਼ਟਰ ਮਹਾਂਸਭਾ ਲਈ ਇੱਕਠੇ ਹੋਏ ਵਿਸ਼ਵ ਭਰ ਦੇ ਆਗੂਆਂ ਨੂੰ ਸਵੀਡਨ ਤੋਂ ਆਈ 16 ਸਾਲਾਂ ਵਾਤਾਵਰਣ ਕਾਰਕੁੰਨ ਗ੍ਰੇਟਾ ਥਨਬਰਗ ਦੀ ਦਿਲ ਨੂੰ ਛੂਹਣ ਵਾਲੀ ਅਪੀਲ ਨੇ ਝੰਜੋਰ ਕੇ ਰੱਖ ਦਿੱਤਾ।ਉਸ ਨੇ ਦੁਨੀਆਂ ਭਰ ਦੇ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ, “ ਆਉਣ ਵਾਲਅੀਾਂ ਪੀੜ੍ਹੀਆਂ ਦੀਆਂ ਨਜ਼ਰਾਂ ਤੁਹਾਡੇ ‘ਤੇ ਹੀ ਟਿੱਕੀਆਂ ਹੋਈਆਂ ਹਨ।ਜੇਕਰ ਤੁਸੀਂ ਸਾਨੂੰ ਅਸਫਲ ਕਰਨਾ ਚਾਹੁੰਦੇ ਹੋ ਤਾਂ ਮੈਂ ਕਹਿਣਾ ਚਾਹਾਂਗੀ ਕਿ ਅਸੀਂ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਾਂਗੇ।”
ਮੌਜੂਦਾ ਸਮੇਂ ‘ਚ ਮਨੁੱਖੀ ਹੋਂਦ ਲਈ ਸਭ ਤੋਂ ਵੱਡਾ ਖ਼ਤਰਾ ਜਲਵਾਯੂ ਤਬਦੀਲੀ ਦਾ ਹੈ। ਜਲਵਾਯੂ ਪ੍ਰਣਾਲੀ ‘ਚ ਅਣਚਾਹੇ ਅਤੇ ਬੇਲੋੜੇ ਹੋ ਰਹੇ ਪਰਿਵਰਤਨ ਵਿਸ਼ਵ ਭਰ ਲਈ ਵਿਨਾਸ਼ਕਾਰੀ ਸਿੱਟੇ ਲੈ ਕੇ ਆਉਣਗੇ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਆਗੂਆਂ ਨੂੰ ਕਿਹਾ ਕਿ , “ ਸਾਨੂੰ ਮੰਨ ਲੈਣਾ ਪਵੇਗਾ ਕਿ ਜੇਕਰ ਅਸੀਂ ਜਲਵਾਯੂ ਤਬਦੀਲੀ ਵਰਗੀ ਚੁਣੌਤੀ ‘ਤੇ ਜਿੱਤ ਦਰਜ ਕਰਨਾ ਚਾਹੁੰਦੇ ਹਾਂ ਤਾਂ ਮੌਜੂਦਾ ਸਮੇਂ ‘ਚ ਇਸ ਸਬੰਧੀ ਜੋ ਯਤਨ ਹੋ ਰਹੇ ਹਨ ਉਹ ਬਹੁਤ ਘੱਟ ਹਨ। ਇਸ ਲਈ ਵਿਸ਼ਵ ਪੱਧਰ ‘ਤੇ ਪੂਰੇ ਵਤੀਰੇ ‘ਚ ਤਬਦੀਲੀ ਦੀ ਲੋੜ ਹੈ।”
ਵਿਸ਼ਵ ਸੰਸਥਾ ਦੇ ਵਿਸ਼ੇਸ਼ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ “ ਜ਼ਰੂਰਤ ਹੈ ਕਿ ਲਾਲਚ ਤੋਂ ਮੁਕਤੀ ਨੂੰ ਆਪਣਾ ਸਿਧਾਂਤ ਬਣਾਇਆ ਜਾਵੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਇਸ ਮੁੱਦੇ ਦੀ ਗੰਭੀਰਤਾ ਬਾਰੇ ਹੀ ਗੱਲ ਕਰਨ ਨਹੀਂ ਆਇਆ ਹੈ ਬਲਕਿ ਇਸ ਸਬੰਧ ‘ਚ ਇੱਕ ਅਮਲੀ ਪਹੁੰਚ ਅਤੇ ਖਾਕੇ ਨੂੰ ਪੇਸ਼ ਕਰਨ ਵੀ ਆਇਆ ਹੈ।
ਜਰਮਨੀ ‘ਚ ਜਲਵਾਯੂ ਪ੍ਰਭਾਵ ਖੋਜ ਦੀ ਪੋਟਸਡਮ ਸੰਸਥਾ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ‘ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਸਦੀ ਦੇ ਅੰਤ ਤੱਕ ਏਸ਼ੀਆਈ ਹਿੱਸੇ ‘ਚ 6 ਡਿਗਰੀ ਸੈਲਸੀਅਸ ਤਾਪਮਾਨ ‘ਚ ਵਾਧਾ ਹੋਵੇਗਾ।
ਇਸ ਤਾਪਮਾਨ ਦੇ ਵਾਧੇ ਨਾਲ ਮੌਸਮ ਪ੍ਰਣਾਲੀ, ਖੇਤੀਬਾੜੀ ਅਤੇ ਮੱਛੀ ਪਾਲਣ ਦੇ ਖੇਤਰਾਂ, ਘਰੇਲੂ ਅਤੇ ਖੇਤਰੀ ਸੁਰੱਖਿਆ, ਵਪਾਰ, ਸ਼ਹਿਰੀ ਵਿਕਾਸ ਅਤੇ ਸਹਿਤ ‘ਚ ਕਈ ਭਿਆਨਕ ਤਬਦੀਲੀਆਂ ਹੋਣਗੀਆਂ।ਇਸ ਤਰ੍ਹਾਂ ਦੀ ਸਥਿਤੀ ਕਈ ਦੇਸ਼ਾਂ ਦੀ ਹੋਂਦ ਲਈ ਵੀ ਵੱਡਾ ਖ਼ਤਰਾ ਹੋਵੇਗੀ।
ਇਹ ਕੋਈ ਸ਼ਬਦੀ ਧਮਕੀ ਨਹੀਂ ਬਲਕਿ ਅਸਲ ‘ਚ ਇਹ ਸਥਿਤੀ ਬਣੇਗੀ।ਮੌਸਮ ਵਿਿਗਆਨੀਆਂ ਨੇ ਇਸ ਸਬੰਧੀ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ।ਧਿਆਨ ਦੇਣਯੋਗ ਗੱਲ ਇਹ ਹੈ ਕਿ ਅਜੇ ਵੀ ਸਮਾਂ ਹੈ ਕਿ ਅਸੀਂ ਮੁੜ ਪਹਿਲਾਂ ਵਾਲੀ ਸਥਿਤੀ ਨੂੰ ਹਾਸਲ ਕਰ ਸਕਦੇ ਹਾਂ।ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਗਿਆ।
ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਜਿਸ ਕੋਸ਼ਿਸ਼ ਦੀ ਲੋੜ ਹੈ, ਉਹ ਹੈ ਵਿਆਪਕ ਪਹੁੰਚ, ਜਿਸ ‘ਚ ਸਿੱਖਿਆ ਤੋਂ ਲੈ ਕੇ ਕਦਰਾਂ ਕੀਮਤਾਂ ਅਤੇ ਜੀਵਨ ਸ਼ੈਲੀ ਤੋਂ ਲੈ ਕੇ ਵਿਕਾਸ ਦੇ ਫਲਸਫੇ ਤੱਕ ਸਭ ਸ਼ਾਮਲ ਹੈ।
ਉਨਾਂ੍ਹ ਨੇ ਭਾਰਤ ਵੱਲੋਂ ਇਸ ਸਬੰਧ ‘ਚ ਕੀਤੇ ਗਏ ਯਤਨਾਂ ਨੂੰ ਪੇਸ਼ ਕੀਤਾ ਅਤੇ ਨਾਲ ਹੀ ਆਉਣ ਵਾਲੇ ਸਮੇਂ ਲਈ ਇਕ ਖਾਕਾ ਵੀ ਪੇਸ਼ ਕੀਤਾ।ਜਿਸ ‘ਚ ਨਵਿਆਉਣਯੋਗ ਊਰਜਾ ਦੇ ਸਰੋਤਾਂ ਦਾ ਵਿਕਾਸ, ਈ-ਗਤੀਸ਼ੀਲਤਾ, ਤਕਨਾਲੋਜੀ ਨਵੀਨਤਾ ਦੇ ਪ੍ਰਯੋਗ ਦੀ ਗੱਲ ਕਹੀ ਗਈ ਹੈ ਅਤੇ ਨਾਲ ਹੀ ਇਕਹੇਰੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਤੇ ਪੈਟਰੋਲ ਤੇ ਡੀਜ਼ਲ ‘ਚ ਸਮਾਨ ਮਾਤਰਾ ‘ਚ ਬਾਇਓਤੇਲ ਨੂੰ ਵਧਾਉਣਾ ਸ਼ਾਮਲ ਹੈ।
ਭਾਰਤ ਨੇ ਪਹਿਲਾਂ ਹੀ ਤਬਦੀਲੀਆਂ ਨੂੰ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਹੈ।ਬਰਸਾਤ ਦੇ ਸਮੇਂ ‘ਚ ਤਬਦੀਲੀ, ਹੜ੍ਹ ਅਤੇ ਸੋਕੇ ਦੀਆਂ ਸਥਿਤੀਆਂ ਇਸੇ ਕਾਰਨ ਹਨ।ਰਿਪੋਰਟ ਅਨੁਸਾਰ ਦੁਨੀਆਂ ਦੇ 20 ਸ਼ਹਿਰ ਹੜ੍ਹਾਂ ਦੀ ਮਾਰ ਹੇਠ ਹਨ।ਇੰਨ੍ਹਾਂ ‘ਚੋਂ ਚਾਰ ਤਾਂ ਭਾਰਤ ‘ਚ ਹੀ ਹਨ।ਮੁਬੰਈ, ਚੇਨਈ, ਸੁਰਤ ਅਤੇ ਕੋਲਕਾਤਾ।
ਜਲਵਾਯੂ ਤਬਦੀਲੀ ਭੋਜਨ ਦੇ ਉਪਾਦਨ ਨੂੰ ਵੀ ਪ੍ਰਭਾਵਿਤ ਕਰੇਗੀ।ਜਿਸ ਨਾਲ ਕਿ ਉਤਪਾਦਨ ਲਾਗਤ ‘ਚ ਵਾਧਾ ਦਰਜ ਕੀਤਾ ਜਾਵੇਗਾ।ਦੱਖਣੀ ਏਸ਼ੀਆ ‘ਚ ਖੁਰਾਕ ਦੀ ਘਾਟ ਸਦਕਾ ਕੁਪੋਸ਼ਿਤ ਬੱਚਿਆਂ ਦੀ ਗਿਣਤੀ 7 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ।ਜਿਸ ਦਾ ਕਿ ਸਿਹਤ ‘ਤੇ ਬੁਰਾ ਪ੍ਰਭਾਵ ਪਵੇਗਾ।
ਹਵਾ ਪ੍ਰਦੂਸ਼ਣ ਦੇ ਚੱਲਦਿਆਂ ਪਹਿਲਾਂ ਹੀ ਸਾਲਾਨਾ 3.3 ਮਿਲੀਅਨ ਲੋਕ ਮਰਦੇ ਹਨ ਅਤੇ ਚੀਨ , ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ‘ਚ ਮੌਤ ਦਰ ਸਭ ਤੋਂ ਵੱਧ ਹੈ।
ਭਾਰਤ ਨੇ ਫਰਾਂਸ ਨਾਲ ਮਿਲ ਕੇ ਉਪਰਾਲਾ ਕਰਦਿਆਂ ਅੰਤਰਰਾਸ਼ਟਰੀ ਸੋਲਰ ਗੱਠਜੋੜ ਦਾ ਗਠਨ ਕੀਤਾ ਤਾਂ ਜੋ ਸੌਰ ਊਰਜਾ ਨੂੰ ਸਹੂਲਤਯੋਗ, ਕਿਫਾਇਤੀ, ਬਰਾਬਰ ਅਤੇ ਟਿਕਾਊ ਤਰੀਕੇ ਨਾਲ ਵਦਾਉਣ ਦੇ ਸਾਂਝੇ ਯਤਨਾਂ ਨੂੰ ਪ੍ਰਾਪਤ ਕੀਤਾ ਜਾ ਸਕੇ।
ਭਾਰਤ ਨੇ ਗ਼ੈਰ-ਜੀਵਾਸੀ ਬਾਲਣ ਦੇ ਹਿੱਸੇ ‘ਚ ਵਾਧਾ ਕਰਨ ਦੀ ਯੋਜਨਾ ਬਣਾਈ ਹੈ ਅਤੇ ਨਾਲ ਹੀ 2022 ਤੱਕ ਨਵਿਆਉਣਯੋਗ ਊਰਜਾ ਸਮਰੱਥਾ ਨੂੰ 175 ਗੀਗਾਵਾਟ ਤੋਂ ਅਗਾਂਹ ਵਧਾਉਣ ਦਾ ਟੀਚਾ ਰੱਖਿਆ ਹੈ।ਪੀਐਮ ਮੋਦੀ ਨੇ ਭਾਰਤੀ ਖਾਕੇ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਈ-ਗਤੀਸ਼ੀਲਤਾ ਦੇ ਜ਼ਰੀਏ ਆਪਣੇ ਟਰਾਂਸਪੋਰਟ ਖੇਤਰ ਨੂੰ ਹਰਿਆ ਭਰਿਆ ਬਣਾਉਣ ਬਾਰੇ ਸੋਚ ਰਹੇ ਹਾਂ।
ਸੰਯੁਕਤ ਰਾਸ਼ਟਰ ਜੋ ਕਿ ਇੱਕ ਵਿਸ਼ਵ ਵਿਆਪੀ ਸੰਸਥਾ ਹੈ ਉਸ ਨੂੰ ਕਾਨੂੰਨੀ ਤੌਰ ‘ਤੇ ਕਿਸੇ ਵੀ ਮੁਲਕ ਨੂੰ ਆਪਣੇ ਹੁਕਮਾਂ ਦੀ ਪਾਲਣਾ ਕਰਨ ਲਈ ਪਾਬੰਦ ਕਰਨ ਦੀ ਲੋੜ ਹੈ।
ਪੀਐਮ ਮੋਦੀ ਨੇ ਕਿਹਾ ਕਿ ਹੋਰਨਾਂ ਕਈ ਮੁਲਕਾਂ ਦੀ ਤਰ੍ਹਾਂ ਹੀ ਭਾਰਤ 1.3 ਮਿਲੀਅਨ ਲੋਕਾਂ ਦੀ ਇੱਛਾਵਾਂ ਅਤੇ ਜ਼ਰੂਰਤਾਂ ਨੂੰ ਸੰਤੁਲਿਤ ਕਰਨ ‘ਚ ਲੱਗਾ ਹੋਇਆ ਹੈ, ਪਰ ਨਾਲ ਹੀ ਜਲਵਾਯੂ ਤਬਦੀਲੀ ਵੱਲ ਵੀ ਖਾਸ ਧਿਆਨ ਦੇ ਰਿਹਾ ਹੈ।ਜੇਕਰ ਅੱਜ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਫੇਰ ਲਿਆ ਤਾਂ ਭਵਿੱਖ ‘ਚ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ।
ਸਕ੍ਰਿਪਟ: ਐਨ.ਭਦਰਨ ਨਾਇਰ, ਕਾਰਜਕਾਰੀ ਸੰਪਾਦਕ, ਇੰਡੀਅਨ ਸਾਇੰਸ ਜਨਰਲ
Comments
Post a Comment