ਭਾਰਤ ਨੇ ਕੈਰੀਬੀਅਨ ਅਤੇ ਪ੍ਰਸ਼ਾਂਤ ਦੀਪ ਸਮੂਹਾਂ ਨਾਲ ਆਪਣੇ ਸਬੰਧਾਂ ਨੂੰ ਮੁੜ ਕੀਤਾ ਸੁਰਜੀਤ
ਭਾਰਤ ਦੇ ਕੈਰੀਬੀਅਨ ਦੇਸ਼ਾਂ ਨਾਲ ਇਤਿਹਾਸਕ ਅਤੇ ਨਿੱਘੇ ਸਬੰਧ ਹਨ ਅਤੇ ਹੁਣ ਨਿਊ ਯਾਰਕ ਵਿਖੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਤੋਂ ਪਰਾਂ ਕੈਰੀਕੋਮ ਸਮੂਹ ਦੇ 14 ਆਗੂਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਲਣੀ ਨੇ ਇੰਨ੍ਹਾਂ ਸਬੰਧਾਂ ਨੂੰ ਨਵਾਂ ਮੋੜ ਪ੍ਰਦਾਨ ਕੀਤਾ ਹੈ।
ਕੈਰੀਕੋਮ ਸਮੂਹ ਜੋ ਕਿ ਕੈਰੀਬੀਅਨ ਭਾਈਚਾਰੇ ਦਾ ਸਮੂਹ ਹੈ, ਉਸ ਦੇ ਮੌਜੂਦਾ ਚੇਅਰਮੈਨ ਅਤੇ ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ ਐਲਨ ਚੈਸਟੇਨੇਟ ਨੇ ਇਸ ਬੈਠਕ ਦੀ ਸਹਿ ਪ੍ਰਧਾਨਗੀ ਕੀਤੀ।ਇਸ ਬੈਠਕ ‘ਚ ਐਂਟੀਗੁਆ ਅਤੇ ਬਰਬੁਡਾ, ਬਰਬਾਡੋਸ,ਡੋਮੀਨੀਕਾ, ਜਮੈਕਾ, ਸੇਂਟ ਕਿਟਸ ਅਤੇ ਨੇਵਿਸ, ਸੇਂਟ ਲੂਸੀਆ, ਸੇਂਟ ਵਿਨਸੇਂਟ ਤੇ ਗ੍ਰੇਨਾਡੀਜ਼, ਤ੍ਰਿਨੀਦਾਦ ਅਤੇ ਟੋਬਾਗੋ ਦੇ ਮੁੱਖੀਆਂ ਅਤੇ ਸੂਰੀਨਾਮ ਦੇ ਉਪ ਰਾਸ਼ਟਰਪਤੀ ਅਤੇ ਬਾਹਾਮਾਸ, ਬੇਲੀਜ਼,ਗਰੇਨਾਡਾ,ਹੈਤੀ ਅਤੇ ਗੁਆਨਾ ਦੇ ਵਿਦੇਸ਼ ਮੰਤਰੀਆਂ ਨੇ ਰ੍ਰਿਕਤ ਕੀਤੀ।
ਖੇਤਰੀ ਪੱਧਰ ‘ਤੇ ਪੀਐਮ ਮੋਦੀ ਦੀ ਕੈਰੀਕੋਮ ਦੇ ਆਗੂਆਂ ਨਾਲ ਇਹ ਪਹਿਲੀ ਬੈਠਕ ਸੀ।ਇਸ ਦੌਰਾਨ ਭਾਰਤ ਅਤੇ ਕੈਰੀਬੀਅਨ ਦੇ ਭਾਈਵਾਲ ਮੁਲਕਾਂ ਵਿਚਾਲੇ ਲਗਾਤਾਰ ਮਜ਼ਬੂਤ ਹੁੰਦੇ ਸਬੰਧਾਂ ਨੂੰ ਉਜਾਗਰ ਕੀਤਾ ਗਿਆ।ਭਾਰਤ ਕੈਰੀਕੋਮ ਨਾਲ ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।
ਕੈਰੀਬੀਅਨ ‘ਚ ਇੱਕ ਮਿਲੀਅਨ ਤੋਂ ਵੀ ਵੱਧ ਪ੍ਰਵਾਸੀ ਭਾਰਤੀਆਂ ਦੀ ਮੌਜੂਦਗੀ ਦੋਵਾਂ ਧਿਰਾਂ ਦਰਮਿਆਨ ਇਕ ਸਕਾਰਾਤਮਕ ਸਾਂਝ ਨੂੰ ਪੈਦਾ ਕਰਦੀ ਹੈ।
ਰਾਜਨੀਤਕ ਅਤੇ ਸੰਸਥਾਗਤ ਵਾਰਤਾ ਪ੍ਰਕ੍ਰਿਆਵਾਂ ‘ਚ ਮਜ਼ਬੂਤ ਕਰਨ, ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ, ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਭਾਰਤ ਦੇ ਪ੍ਰਧਾਨ ਮੰਤਰੀ ਨੇ ਕੈਰੀਕੋਮ ਦੇਸ਼ਾਂ ਨਾਲ ਸਮਰੱਥਾ ਵਾਧਉਣ, ਵਿਕਾਸ ਮਦਦ ਅਤੇ ਆਫ਼ਤ ਪ੍ਰਬੰਧਨ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ।ਬਾਹਾਮਾਸ ‘ਚ ਚੱਕਰਵਾਤ ਡੋਰੀਆਨ ਦੇ ਆਉਣ ਤੋਂ ਬਾਅਦ ਭਾਰਤ ਨੇ ਫੌਰੀ ਤੌਰ ‘ਤੇ 1 ਮਿਲੀਅਨ ਡਾਲਰ ਦੀ ਵਿੱਤੀ ਮਦਦ ਮੁਹੱਈਆ ਕਰਵਾਈ ਸੀ।
ਕੈਰੀਕਾਮ ‘ਚ ਵਿਕਾਸ ਪ੍ਰਾਜੈਕਟਾਂ ਲਈ ਭਾਰਤ ਨੇ 14 ਮਿਲੀਅਨ ਡਾਲਰ ਦੀ ਗ੍ਰਾਂਟ ਦਾ ਐਲਾਨ ਕੀਤਾ ਅਤੇ ਸੌਰ, ਨਵਿਆਉਣਯੋਗ ਊਰਜਾ ਅਤੇ ਜਲਵਾਯੂ ਤਬਦੀਲੀ ਨਾਲ ਸੰਬੰਧਿਤ ਪ੍ਰਾਜੈਕਟਾਂ ਲਈ ਹੋਰ 150 ਮਿਲੀਅਨ ਡਾਲਰ ਦੇ ਕਰਜੇ ਦਾ ਐਲਾਨ ਕੀਤਾ।
ਕੈਰੀਕਾਮ ਆਗੂਆਂ ਨੇ ਦੋਵਾਂ ਧਿਰਾਂ ਦਰਮਿਆਨ ਸ਼ਮੂਲੀਅਤ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੀਐਮ ਮੋਦੀ ਵੱਲੋਂ ਪ੍ਰਸਤਾਵਿਤ ਪਹਿਲਕਦਮੀਆਂ ਦਾ ਸਵਾਗਤ ਕੀਤਾ ਅਤੇ ਆਪਣੀਆਂ ਸਰਕਾਰਾਂ ਵੱਲੋਂ ਪੂਰਨ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ।
ਭਾਰਤ-ਪ੍ਰਸ਼ਾਂਤ ਦੀਪ ਸਮੂਹ ਵਿਕਾਸਸ਼ੀਲ ਰਾਜਾਂ ਦੇ ਆਗੂਆਂ ਦੀ ਵੀ ਨਿਊਯਾਰਕ ਵਿਖੇ ਬੈਠਕ ਆਯੋਜਿਤ ਹੋਈ।ਇਸ ਬੈਠਕ ‘ਚ ਫਿਜੀ, ਗਣਤੰਤਰ ਕਿਰੀਬਾਤੀ, ਗਣਤੰਤਰ ਮਾਰਸ਼ਲ ਟਾਪੂ, ਮਾਈਕਰੋਨੇਸ਼ੀਆ ਦੇ ਸੰਘੀ ਰਾਜ , ਗਣਤੰਤਰ ਨੌਰੂ, ਪਾਲਾਓ, ਪਾਪੂਆ ਅਤੇ ਨਿੳੈ ਗੁਨੀਆ ਦੇ ਸੁਤੰਤਰ ਰਾਜ, ਸਮੋਆ ਦੇ ਸੁਤੰਤਰ ਰਾਜ, ਸੋਲੋਮਾਨ ਦੀਪ ਸਮੂਹ, ਟੋਂਗਾ ਅਤੇ ਵੈਨੂਆਤੂ ਦੇ ਮੁੱਖੀਆਂ ਨੇ ਸ਼ਿਰਕਤ ਕੀਤੀ।
ਪ੍ਰਸ਼ਾਂਤ ਆਈਲੈਂਡ ਦੇ ਮੁਲਕਾਂ ਨਾਲ ਭਾਰਤ ਦੇ ਸਬੰਧਾਂ ਨੂੰ ‘ਐਕਟ ਈਸਟ ਨੀਤੀ’ ਤੋਂ ਬਾਅਦ ਬਹੁਤ ਹੁਲਾਰਾ ਮਿਿਲਆ ਹੈ।ਇਸ ਦੇ ਸਿੱਟੇ ਵੱਜੋਂ ਕਾਰਜ ਅਧਾਰਤ ਫੋਰਮ ਭਾਰਤ-ਪ੍ਰਸ਼ਾਂਤ ਦੀਪ ਸਮੂਹ ਸਹਿਕਾਰਤਾ (ਐਫ.ਆਈ.ਪੀ.ਆਈ.ਸੀ) ਦੀ ਸਥਾਪਨਾ ਕੀਤੀ ਗਈ।ਐਫ.ਆਈ.ਪੀ.ਆਈ.ਸੀ ਦਾ ਪਹਿਲਾ ਅਤੇ ਦੂਜਾ ਸੰਸਕਰਣ ਫਿਜੀ ‘ਚ 2015 ਅਤੇ ਜੈਪੁਰ ‘ਚ 2016 ‘ਚ ਆਯੋਜਿਤ ਕੀਤਾ ਗਿਆ ਸੀ।
ਐਫ.ਆਈ.ਪੀ.ਆਈ.ਸੀ. ਦੇ ਸੰਮੇਲਨਾਂ ਦੌਰਾਨ ਪੀਐਮ ਮੋਦੀ ਨੇ ਪ੍ਰਸ਼ਾਂਤ ਟਾਪੂ ਮੁਲਕਾਂ ਨਾਲ ਨੇੜਲੇ ਭਾਈਵਾਲ ਬਣਨ ਦੀ ਭਾਰਤ ਦੀ ਇੱਛਾ ਅਤੇ ਉਨਾਂ੍ਹ ਦੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਦਾਉਣ ਲਈ ਨੇੜਿਓਂ ਕੰਮ ਕਰਨ ਦੀ ਤਿਆਰੀ ਜ਼ਾਹਰ ਕੀਤਾ।
ਆਗੂਆਂ ਨੇ ਐਸ.ਡੀ.ਜੀ. ਦੀ ਪ੍ਰਾਪਤੀ ਲਈ ਵਿਕਾਸ ਦੇਤ ਜ਼ਰਬਿਆਂ ਨੂੰ ਸਾਂਝਾ ਕਰਨ, ਨਵਿਆਉਣਯੋਗ ਊਰਜਾ ‘ਚ ਸਹਿਯੋਗ ਵਧਾਉਣ ਲਈ ਵਿਆਪਕ ਮੁੱਦਿਆਂ ਨੂੰ ਸ਼ਾਮਲ ਕੀਤਾ।ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਪੀਐਸਆਈਡੀਐਸ ਦੇ ਸਾਂਝੇ ਕਦਰਾਂ-ਕੀਮਤਾਂ ਅਤੇ ਸਾਂਝਾ ਭਵਿੱਖ ਹੈ।ਉਨ੍ਹਾਂ ਨੇ ਵਿਕਾਸ ਨੀਤੀਆਂ ਨੂੰ ਸ਼ਾਮਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਲੋਕਾਂ ਨੂੰ ਇਕ ਸਮਾਨ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਵਵਚਨਬੱਧ ਹੈ ਅਤੇ ਪੀਐਸਆਈਡੀਐਸ ਵੱਲੋਂ ਆਪਣੇ ਵਿਕਾਸ ਟੀਚਿਆਂ ਨੂੰ ਲੋੜੀਂਦੇ ਵਿਕਾਸ ਅਤੇ ਤਕਨੀਕੀ ਮਦਦ ਰਾਹੀਂ ਮੁਕੰਮਲ ਕਰਨ ਦੇ ਯਤਨਾਂ ਦਾ ਭਾਰਤ ਸਮਰਥਨ ਕਰਦਾ ਹੈ।
ਉਨ੍ਹਾਂ ਨੇ ਜਲਵਾਯੂ ਤਬਦੀਲੀ ਦੀ ਹਕੀਕਤ ਨੂੰ ਪੇਸ਼ ਕੀਤਾ ਅਤੇ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਕੁੱਲ ਊਰਜਾ ਮਿਸ਼ਰਣ ‘ਚ ਨਵਿਆਉਣਯੋਗ ਊਰਜਾ ਦੇ ਹਿੱਸੇ ‘ਚ ਵਾਧਾ ਕਰਨ ਦੀ ਮੰਗ ਕੀਤੀ।
ਖੇਤਰ ਦੇ ਬਹੁਤ ਸਾਰੇ ਦੇਸ਼ ਅੰਤਰਰਾਸ਼ਟਰੀ ਸੋਲਰ ਗੱਠਜੋੜ ‘ਚ ਸ਼ਾਮਲ ਹੋਏ ਹਨ ਅਤੇ ਇਸ ਸਥਿਤੀ ‘ਤੇ ਪੀਐਮ ਮੋਦੀ ਨੇ ਸੰਤੁਸ਼ਟੀ ਜ਼ਾਹਰ ਕੀਤੀ ਹੈ।ਉਨ੍ਹਾਂ ਨੇ ਬਾਕੀ ਰਹਿੰਦੇ ਮੁਲਕਾਂ ਨੂੰ ਵੀ ਇਸ ਗੱਠਜੋੜ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕੀਤੀ।ਪੀਐਮ ਮੋਦੀ ਨੇ ਪੀਐਸਆਈਡੀਐਸ ਦੇ ਆਗੂਆਂ ਨੂੰ ਸੀਡੀਆਰਆਈ ਲਈ ਗੱਠਜੋੜ ‘ਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ।
ਭਾਰਤ ਨੇ ਆਪਣੀ ਪਸੰਦ ਦੇ ਖੇਤਰ ‘ਚ ਉੱਚ ਪ੍ਰਭਾਵ ਵਾਲੇ ਵਿਕਾਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ 12 ਮਿਲੀਅਨ ਡਾਲਰ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ, ਜਿਸ ‘ਚ ਪ੍ਰਤੀ ਪੀਐਸਆਈਡੀਐਸ ਨੂੰ 1 ਮਿਲੀਅਨ ਡਾਲਰ ਮਿਲੇਗਾ।
ਸਕ੍ਰਿਪਟ: ਕੌਸ਼ਿਕ ਰਾਏ, ਏ.ਆਈ.ਆਰ. ਨਿਊਜ਼ ਵਿਸ਼ਲੇਸ਼ਕ

Comments
Post a Comment