ਭਾਰਤ ਨੇ ਫਿਨਲੈਂਡ ਨੂੰ ਅੱਤਵਾਦ ‘ਤੇ ਆਪਣੇ ਰੁਖ਼ ਪ੍ਰਤੀ ਕਰਵਾਇਆ ਜਾਣੂ
ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ.ਜੈਸ਼ੰਕਰ ਤਿੰਨ ਦਿਨਾਂ ਲਈ ਫਿਨਲੈਂਡ ਦੇ ਦੌਰੇ ‘ਤੇ ਸਨ।ਬਤੌਰ ਵਿਦੇਸ਼ ਮੰਤਰੀ ਇਹ ਉਨ੍ਹਾਂ ਦੀ ਨੋਰਡਿਕ ਦੇਸ਼ ਦੀ ਪਹਿਲੀ ਫੇਰੀ ਹੈ। ਹਾਲਾਂਕਿ 1950 ਤੋਂ ਉੱਚ ਪੱਧਰੀ ਬੈਠਕਾਂ ਦਾ ਸਿਲਸਿਲਾ ਜਾਰੀ ਹੈ।ਜਿਸ ਕਰਕੇ ਦੋਵੇਂ ਮੁਲਕਾਂ ਦਰਮਿਆਨ ਡੂੰਗੀ ਸਾਂਝ ਕਾਇਮ ਹੋਈ ਹੈ।ਦੁਵੱਲੇ ਸਬੰਧਾਂ ‘ਤੇ ਧਿਆਨ ਕੇਂਦਰਿਤ ਕਰਨ ਤੋਂ ਇਲਾਵਾ ਇਸ ਵਾਰ ਦੀ ਮੁਲਾਕਾਤ ਦੌਰਾਨ ਹੋਰ ਕਈ ਖੇਤਰਾਂ ਵੱਲ ਧਿਆਨ ਕੇਂਦਰਿਤ ਕੀਤਾ ਗਿਆ।ਫਿਨਲੈਂਡ ਦੀ ਇਹ ਫੇਰੀ ਇਸ ਲਈ ਵੀ ਭਾਰਤ ਲਈ ਖਾਸ ਹੈ ਕਿਉਂਕਿ ਫਿਨਲੈਂਡ ਯੂਰੋਪੀਅਂ ਯੂਨੀਅਨ ਦਾ ਮੌਜੂਦਾ ਪ੍ਰਧਾਨ ਹੈ ਅਤੇ ਭਾਰਤ ਆਲਮੀ ਬੁਰਾਈ ਅੱਤਵਾਦ ਖਿਲਾਫ ਕਾਰਵਾਈ ਲਈ ਅੰਤਰਰਾਸ਼ਟਰੀ ਮਦਦ ਹਾਸਲ ਕਰਨ ਦੇ ਯਤਨ ਕਰ ਰਿਹਾ ਹੈ।ਦਰਅਸਲ ਭਾਰਤ ਆਪਣੇ ਗੁਆਂਢੀ ਮੁਲਕ ਵੱਲੋਂ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਦਾ ਸ਼ਿਕਾਰ ਹੋ ਰਿਹਾ ਹੈ।
ਡਾ.ਜੈਸ਼ੰਕਰ ਨੇ ਫਿਨਲੈਂਡ ਦੀ ਉੱਚ ਲੀਡਰਸ਼ਿਪ ਨਾਲ ਸਰਹੱਦ ਪਾਰ ਅੱਤਵਾਦ ‘ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ।ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ‘ਤੇ ਮਨਘੜਤ ਕਹਾਣੀਆਂ ਦੇ ਬਿਆਨ ਦੌਰਾਨ ਹੀ ਭਾਰਤ-ਫਿਨਲੈਂਡ ਦੀ ਬੈਠਕ ਵਿਸ਼ੇਸ਼ ਮਹੱਤਵ ਰੱਖਦੀ ਹੈ।
ਭਾਰਤੀ ਵਿਦੇਸ਼ ਮੰਤਰੀ ਨੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਐਂਟੀ ਰੀਨੇ ਅਤੇ ਆਪਣੇ ਹਮਅਹੁਦਾ ਪੇਕਾ ਹਾਵੀਸਤੋ ਨਾਲ ਹੇਲਸਿੰਕੀ ਵਿਖੇ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਦੇ ਸਮੁੱਚੇ ਦਾਇਰੇ ਨੂੰ ਵਿਚਾਰਿਆ।ਗ੍ਰੀਨ ਤਕਨਾਲੋਜੀ ‘ਤੇ ਖਾਸ ਧਿਆਨ ਦੇਣ ਕਰਕੇ ਵੀ ਦੁਵੱਲੇ ਸਬੰਧ ਦੀ ਸਮੀਖਿਆ ਕੀਤੀ ਗਈ।
ਫਿਨਲੈਂਡ ਦੀ ਅੰਤਰਰਾਸ਼ਟਰੀ ਮਾਮਲਿਆਂ ਦੀ ਸੰਸਥਾ ‘ਚ ‘ਭਾਰਤ ਅਤੇ ਵਿਸ਼ਵ’ ਵਿਸ਼ੇ ‘ਤੇ ਦਿੱਤੇ ਆਪਣੇ ਭਾਸ਼ਣ ‘ਚ ਡਾ.ਜੈਸ਼ੰਕਰ ਨੇ ਮੌਜੂਦਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਨਾਲ ਹੀ ਕਿਹਾ ਕਿ ਭਾਰਤ ਦੀ ਮੌਜੂਦਾ ਵਿਦੇਸ਼ ਨੀਤੀ ਖਾਸ ਤੌਰ ‘ਤੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਵਿਸ਼ਵ ਜਿਸ ਤਰ੍ਹਾਂ ਨਾਲ ਵਧੇਰੇ ਗਿਆਨ ਅਧਾਰਤ ਆਰਥਿਕਤਾ ਵੱਲ ਵੱਧ ਰਿਹਾ ਹੈ, ਅਜਿਹੀ ਸਥਿਤੀ ‘ਚ ਆਪਸੀ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਪੂਰਕ ਸਮਰੱਥਾਵਾਂ ਨੂੰ ਮਜ਼ਬੂਤ ਕੀਤਾ ਜਾਣਾ ਜ਼ਰੂਰੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵੱਲੋਂ ਜੰਮੂ-ਕਸ਼ਮੀਰ ਦੇ ਖਾਸ ਰੁਤਬੇ ਨੂੰ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ‘ਸ਼ਾਸਨ ਅਤੇ ਵਿਕਾਸ’ ਨੇ ਪ੍ਰੇਰਿਤ ਕੀਤਾ ਹੈ ਅਤੇ ਇਹ ਕੌਮੀ ਸੁਰੱਖਿਆ ਦੀ ਭਾਵਨਾ ਨਾਲ ਵੀ ਸੰਬੰਧਿਤ ਹੈ।ਰਾਸ਼ਟਰੀ ਸੁਰੱਖਿਆ ਦੇ ਮਸਲਿਆਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਹੱਦ ਪਾਰ ਅੱਤਵਾਦ ਇਕ ਚੁਣੌਤੀ ਹੈ, ਜਿਸ ਨੇ ਪਿਛਲੇ ਤਿੰਨ ਦਹਾਕਿਆਂ ਦੌਰਾਨ 40 ਹਜ਼ਾਰ ਤੋਂ ਵੀ ਵੱਧ ਮਾਸੂਮ ਭਾਰਤੀ ਲੋਕਾਂ ਦੀਆਂ ਜਾਨਾਂ ਲਈਆਂ ਹਨ।
ਵਿਸ਼ਵ ਵਿਆਪੀ ਅੱਤਵਾਦ ‘ਤੇ ਉਨ੍ਹਾਂ ਕਿਹਾ ਕਿ ਭਾਰਤ ਪਿਛਲੇ ਕਈ ਸਾਲਾਂ ਤੋਂ ਦਹਿਸ਼ਤਗਰਦੀ ਹਮਲਿਆਂ ਨਾਲ ਜੂਝ ਰਿਹਾ ਹੈ ਅਤੇ ਭਾਰਤ ਤੋਂ ਇਲਾਵਾ ਦੁਨੀਆ ਦੇ ਹੋਰ ਕਈ ਅਜਿਹੇ ਮੁਲਕ ਹਨ , ਜੋ ਕਿ ਇਸ ਆਲਮੀ ਬੁਰਾਈ ਦੀ ਮਾਰ ਝੱਲ ਰਹੇ ਹਨ।ਇਸ ਲਈ ਆਲਮੀ ਪੱਧਰ ‘ਤੇ ਅੱਤਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਲਈ ਇੱਕ ਮਜ਼ਬੂਤ ਅਤੇ ਵਿਆਪਕ ਕਾਰਵਾਈ ਦੀ ਲੋੜ ਬਹੁਤ ਜ਼ਰੂਰੀ ਹੈ।ਆਪਣੇ ਭਾਸ਼ਣ ਦੌਰਾਨ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਫ਼ਗਾਨਿਸਤਾਨ ਦੇ ਭਵਿੱਖ ਬਾਰੇ ਬਹੁਤ ਚਿੰਤਤ ਹੈ ਅਤੇ ਨਾਲ ਹੀ ਖਾੜੀ ਖੇਤਰ ‘ਚ ਸਥਿਰਤਾ ਨੂੰ ਯਕੀਨੀ ਬਣਾਉਨ ਲਈ ਵੀ ਯਤਨਸ਼ੀਲ ਹੈ।ਇੰਨ੍ਹਾਂ ਚਿੰਤਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਖੇਤਰ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਲਈ ਨਿਰਪੱਖ ਯਤਨ ਕਰ ਰਿਹਾ ਹੈ।
ਭਾਰਤ ਦੇ ਮਹਾਨ ਸ਼ਕਤੀਆਂ ਨਾਲ ਸਬੰਧਾਂ ਬਾਰੇ ਗੱਲ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦੀ ਪਹੁੰਚ ਹੈ ਕਿ ਉਹ ਦੁਨਅੀਾਂ ਦੀਆਂ ਪ੍ਰਮੁੱਖ ਤਾਕਤਾਂ ਨਾਲ ਆਪਣੇ ਸਬੰਧਾਂ ਨੂੰ ਸੁਖਾਲਾ ਰੱਖੇ।ਉਨ੍ਹਾਂ ਨੇ ਵਿਦੇਸ਼ੀ ਮੁਲਕਾਂ ‘ਚ ਭਾਰਤ ਦੀਆਂ ਪ੍ਰਤੀਬੱਧਤਾਵਾਂ ਪ੍ਰਤੀ ਦੇਸ਼ ਦੀਆਂ ਜ਼ਿੰਮੇਵਾਰੀਆਂ ਅਤੇ ਸੰਵੇਦਨਸ਼ੀਲਤਾ ‘ਤੇ ਜ਼ੋਰ ਦਿੱਤਾ।ਖੇਤਰੀ ਅਤੇ ਅੰਤਰਰਾਸ਼ਟਰੀ ਰਾਜਨੀਤੀ ‘ਚ ਇਕ ਪ੍ਰਮੁੱਖ ਖਿਡਾਰੀ ਹੋਣ ਦੇ ਨਾਤੇ ਭਾਰਤ ਸਰਵ ਵਿਆਪਕਤਾ ਅਤੇ ਵਿੰਭਿਨਤਾ ਦਾ ਸਮਰਥਨ ਕਰਦਾ ਹੈ ਅਤੇ ਲੋਕ ਕੇਂਦਰੀ ਵਿਕਾਸ ਦੀ ਪਹੁੰਚ ‘ਚ ਵਿਸ਼ਵਾਸ ਰੱਖਦਾ ਹੈ।

ਡਾ.ਜੈਸ਼ੰਕਰ ਨੇ ਫਿਨਲੈਂਡ ਦੇ ਪਹਿਲੇ ਉਪ ਸਪੀਕਰ ਟੂਲਾ ਹਾਟੈਨਿਨ ਅਤੇ ਫਿਨਲੈਂਡ ਦੀ ਸੰਸਦ ਦੀ ਵਿਦੇਸ਼ ਮਾਮਲਿਆਂ ਦੇ ਵਿਦੇਸ਼ ਮਾਮਲਿਆਂ ਦੀ ਕਮੇਟੀ ਨਾਲ ਵੀ ਉਸਾਰੂ ਗੱਲਬਾਤ ਕੀਤੀ।ਉਨ੍ਹਾਂ ਨੇ ਫਿਨਲੈਂਡ ਦੇ ਰਾਸ਼ਟਰਪਤੀ ਸਾਓਲੀ ਨੀਨੀਸਤੋ ਨਾਲ ਵੀ ਮੁਲਾਕਾਤ ਕੀਤੀ।
ਡਾ.ਜੈਸ਼ੰਕਰ ਨੇ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਵੀ ਕੀਤਾ, ਜਿਸ ਨੂੰ ਕਿ ਸਭਿਆਚਾਰ ਸਬੰਧਾਂ ਲਈ ਭਾਰਤੀ ਕੌਂਸਲ ਨੇ ਮਹਾਤਮਾ ਗਾਂਧੀ ਦੀ 150ਵੀਂ ਜੰਯਤੀ ਦੀ ਯਾਦਗਾਰ ‘ਚ ਫਿਨਲੈਂਡ ਨੂੰ ਤੋਹਫ਼ੇ ਦੇ ਰੂਪ ‘ਚ ਦਿੱਤਾ ਹੈ।
ਕਸ਼ਮੀਰ ਮਸਲੇ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਦਿਆਂ, ਭਾਰਤ ਅੰਤਰਰਾਸ਼ਟਰੀ ਸਮਰਥਨ ਹਾਸਲ ਕਰਨ ਦੇ ਯੋਗ ਹੋ ਗਿਆ ਹੈ।ਹਾਲਾਂਕਿ ਉਨ੍ਹਾਂ ਵੱਲੋਂ ਅਮਰੀਕਾ, ਬਰਤਾਨੀਆ ਅਤੇ ਰੂਸ ਦੇ ਆਪਣੇ ਹਮਅਹੁਦਿਆਂ ਨਾਲ ਵੀ ਇਸ ਸਬੰਧੀ ਗੱਲਬਾਤ ਕੀਤੀ ਗਈ ਹੈ ਅਤੇ ਇੰਨ੍ਹਾਂ ਸਰਕਾਰਾਂ ਵੱਲੋਂ ਭਾਰਤ ਪੱਖੀ ਹੁੰਗਾਰਾ ਵੀ ਮਿਿਲਆ ਹੈ।
ਐਫ.ਆਈ.ਆਈ.ਏ. ਵਿਖੇ ਡਾ.ਜੈਸ਼ੰਕਰ ਦੇ ਭਾਸ਼ਣ ਦਾ ਜੇਕਰ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਖਸ਼ਮੀਰ ਮੁੱਦੇ ‘ਤੇ ਭਾਰਤ ਦੇ ਰੁਖ਼ ਨੂੰ ਬਹੁਤ ਹੀ ਸਪਸ਼ੱਟ ਤੌਰ ‘ਤੇ ਪੇਸ਼ ਕੀਤਾ ਹੈ ਅਤੇ ਨਾਲ ਹੀ ਅੱਤਵਾਦ ਨੂੰ ਨਕੇਲ ਪਾਉਣ ਲਈ ਪਾਕਿਸਤਾਨ ਦੀ ਸਮੂਹਿਕ ਤੌਰ ‘ਤੇ ਨਿਖੇਧੀ ਕਰਨ ਦੀ ਜ਼ਰੂਰਤ ਨੂੰ ਵੀ ਪੇਸ਼ ਕੀਤਾ ਹੈ।
ਇਸ ਤੱਥ ਦੀ ਰੋਸ਼ਨੀ ‘ਚ ਕਿ ਈ.ਯੂ ਕਸ਼ਮੀਰ ਮਸਲੇ ‘ਤੇ ਬਹੁਤ ਨਜ਼ਦੀਕ ਤੋਂ ਨਜ਼ਰ ਰੱਖ ਰਿਹਾ ਹੈ, ਇਹ ਮੁਲਾਕਾਤ ਬਹੁਤ ਖਾਸ ਰਹੀ।
ਸਕ੍ਰਿਪਟ: ਡਾ.ਸੰਗਮਿੱਤਰਾ ਸਰਮਾ, ਯੂਰਪੀਅਨ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ

Comments
Post a Comment