ਭਾਰਤ-ਰੂਸ ਰਣਨੀਤਕ ਸਾਂਝੇਦਾਰੀ
ਭਾਰਤ ਅਤੇ ਰੂਸ ਦਰਮਿਆਨ 20ਵਾਂ ਸਲਾਨਾ ਸੰਮੇਲਨ ਵਿਸ਼ਵ ਪ੍ਰਬੰਧ ਦੀ ਬਦਲ ਰਹੀ ਗਤੀਸ਼ੀਲਤਾ ‘ਚ ‘ਵਿਸ਼ੇਸ਼, ਸਮੇਂ ਦੀ ਪਰਖ ‘ਤੇ ਖਰੇ ਉਤਰਨ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ’ ਰਣਨੀਤਕ ਭਾਈਵਾਲੀ ਦੀ ਗਵਾਹੀ ਸੀ।ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ 5ਵੇਂ ਪੂਰਬੀ ਆਰਥਿਕ ਫੋਰਮ ‘ਚ ਸ਼ਿਰਕਤ ਕਰਨ ਲਈ ਦੋ ਦਿਨਾਂ ਲਈ ਵਲਾਦੀਵਸਤੋਕ ਦੇ ਦੌਰੇ ‘ਤੇ ਸਨ, ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਾਲਾਨਾ ਸੰਮੇਲਨ ‘ਚ ਸ਼ਮੂਲੀਅਤ ਵੀ ਕੀਤੀ।
ਆਰਥਿਕ ਫੋਰਮ ਦੌਰਾਨ, ਭਾਰਤ ਨੇ ਆਪਣੀ ‘ਐਕਟ ਫਾਰ ਈਸਟ’ ਨੀਤੀ ਦਾ ਉਦਘਾਟਨ ਕੀਤਾ, ਜਿਸ ਨੂੰ ਕਿ ਭਾਰਤ ਦੀ ਆਰਥਿਕ ਕੂਟਨੀਤਕ ਨੂੰ ਜਾਰੀ ਰੱਖਣ ਦੇ ਕਦਮ ਵੱਜੋਂ ਵੇਖਿਆ ਜਾ ਰਿਹਾ ਹੈ।ਪੀਐਮ ਮੋਦੀ ਨੇ ਸਰੋਤ ਭਰਪੂਰ ਇਸ ਖੇਤਰ ਦੇ ਵਿਕਾਸ ਲਈ 1 ਬਿਲੀਅਨ ਡਾਲਰ ਦੇ ਕਰਜੇ ਦਾ ਐਲਾਨ ਕੀਤਾ।ਇਹ ਨੀਤੀ ਨਵੀਂ ਦਿੱਲੀ ਨੂੰ ਇਸ ਖੇਤਰ ‘ਚ ਵਧੇਰੇ ਨਿਵੇਸ਼ ਕਰਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ‘ਚ ਮਦਦ ਕਰੇਗੀ।ਭਾਰਤ ਹੀਰਾ, ਕੋਲ ਅਤੇ ਸੋਨ ਖਨਨ ਦੇ ਖੇਤਰਾਂ ‘ਚ ਨਿਵੇਸ਼ ਕਰ ਰਿਹਾ ਹੈ।
ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਵਿਲੱਖਣ, ਭਰੋਸੇਯੋਗ ਅਤੇ ਕੁਦਰਤੀ ਪੱਖੋਂ ਆਪਸੀ ਲਾਭਕਾਰੀ ਹੋਣ ਦੇ ਨਾਤੇ ਸਰਾਹਿਆ ਗਿਆ ਹੈ।ਇਸ ਤੋਂ ਇਲਾਵਾ ਇਕ ਸਮਾਨ ਸਭਿਅਕ ਕਦਰਾਂ ਕੀਮਤਾਂ, ਸਮੇਂ ਦੀ ਪਰਖ ‘ਤੇ ਅਧਾਰਿਤ ਦੋਸਤੀ, ਆਪਸੀ ਸਮਝ, ਵਿਸ਼ਵਾਸ, ਸਾਂਝੇ ਹਿੱਤ ਅਤੇ ਵਿਕਾਸ ਅਤੇ ਨਾਲ ਹੀ ਆਰਥਿਕ ਤਰੱਕੀ ਦੇ ਬੁਨਿਆਦੀ ਮੁੱਦਿਆਂ ਨੇ ਭਾਰਤ ਅਤੇ ਰੂਸ ਨੂੰ ਖੇਤਰੀ ਅਤੇ ਵਿਸ਼ਵ ਪੱਧਰ ‘ਤੇ ਇਕ ਦੂਜੇ ਦੇ ਨਜ਼ਦੀਕ ਲਿਆਂਦਾ ਹੈ।ਦੋਵੇਂ ਆਗੂਆਂ ਦੀ ਗੱਲਬਾਤ ਦੌਰਾਨ ਸ਼ੰਘਾਈ ਸਹਿਕਾਰਤਾ ਕੌਂਸਲ ਚਰਚਾ ਦਾ ਮੁੱਖ ਵਿਸ਼ਾ ਰਿਹਾ।
ਸਾਲਾਨਾ ਸੰਮੇਲਨ ਦੌਰਾਨ ਦੋਵਾਂ ਆਗੂਆਂ ਵੱਲੋਂ ਵਧੀਆ ਅਗਵਾਈ ਦੀ ਮਿਸਾਲ ਦਿੱਤੀ ਗਈ।ਦੋਵੇਂ ਮੁਲਕ ਹੀ ਆਪੋ ਆਪਣੀ ਥਾਂਈ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।ਨਵੀਂ ਦਿੱਲੀ ਤਾਂ ਆਪਣੇ ਗੁਆਂਢੀ ਮੁਲਕ ਵੱਲੋਂ ਬੇਬੁਨਿਆਦ ਪੈਦਾ ਕੀਤੀ ਤਣਾਅ ਦੀ ਸਥੀਤੀ ਨੂੰ ਝੇਲ ਰਿਹਾ ਹੈ।ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮੈਂਬਰ ਮੁਲਕਾਂ ਸਮੇਤ ਰੂਸ ਨੇ ਭਾਰਤ ਦੇ ਧਾਰਾ 370 ਨੂੰ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਨਵੀਂ ਦਿੱਲੀ ਦਾ ਅੰਦਰੂਨੀ ਮਸਲਾ ਦੱਸਿਆ ਹੈ।
20ਵੇਂ ਸਾਲਾਨਾ ਸੰਮੇਲਨ ‘ਚ ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਨਵੇਂ ਢੰਗ ਤਰੀਕਿਆਂ ਦੀ ਭਾਲ ‘ਤੇ ਧਿਆਨ ਕੇਂਦਰਿਤ ਕੀਤਾ।ਜਿਸ ‘ਚ ਵਪਾਰ, ਰੱਖਿਆ, ਪੁਲਾੜ, ਊਰਜਾ ਅਤੇ ਸਮੁੰਦਰੀ ਸੰਪਰਕ ਸ਼ਾਮਲ ਹੈ।
ਆਰਥਿਕ ਮੰਚ ‘ਤੇ ਰਾਸ਼ਟਰਪਤੀ ਪੁਤਿਨ ਨੇ ਸਾਲਾਨਾ ਵਪਾਰ ਦੀ ਮਾਤਰਾ ‘ਚ 17% ਵਾਧੇ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ, ਜੋ ਕਿ ਸਾਲ 2018 ‘ਚ 11 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ।ਦੋਵਾਂ ਨੇਤਾਵਾਂ ਨੇ ਇੱਕ ਮਜ਼ਬੂਤ, ਬਹੁਪੱਖੀ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਤਰਜੀਹ ਦਿੱਤੀ ਤਾਂ ਜੋ ਆਰਥਿਕ ਅਤੇ ਵਪਾਰਕ ਰੁਝੇਵਿਆਂ ਨੂੰ ਹੁਲਾਰਾ ਦਿੱਤਾ ਜਾ ਸਕੇ।ਭਾਰਤ ਦੇ ਵੱਖ-ਵੱਖ ਪ੍ਰਾਜੈਕਟਾਂ ਅਤੇ ‘ਮੇਕ ਇਨ ਇੰਡੀਆ’ ਪਠੋਗਰਾਮ ‘ਚ ਰੂਸ ਦੀ ਭਾਗੀਦਾਰੀ ਵਧਾਉਣ ਸੰਬੰਧੀ ਵੀ ਚਰਚਾ ਕੀਤੀ ਗਈ।
ਜੇਕਰ ਊਰਜਾ ਖੇਤਰ ਦੀ ਗੱਲ ਕਰੀਏ ਤਾਂ ਮੌਜੂਦਾ ਊਰਜਾ ਰੁਝੇਵਿਆਂ ਦੀ ਸ਼ਲਾਘਾ ਕਰਦਿਆਂ ਦੋਵਾਂ ਦੇਸ਼ਾਂ ਨੇ ਭੂਵਿਿਗਆਨਕ ਖੋਜ ਅਤੇ ਤੇਲ ਤੇ ਗੈਸ ਦੇ ਖੇਤਰ ‘ਚ ਸਾਂਝੇ ਵਿਕਾਸ ਲਈ ਸਹਿਯੋਗ ਵਧਾਉਣ ਲਈ ਪ੍ਰਤੀਬੱਧਤਾ ਪੇਸ਼ ਕੀਤੀ।
ਦੋਵੇਂ ਧਿਰਾਂ ਰੂਸ ਤੋਂ ਭਾਰਤ ਲਈ ਲੰਮੇ ਸਮੇਂ ਲਈ ਊਰਜਾ ਪ੍ਰਵਾਹ ਲਈ ਵੀ ਸਹਿਮਤ ਹੋਈਆਂ।ਜਿਸ ‘ਚ ਆਰਕਟਿਕ ਦਾ ਉੱਤਰੀ ਸਮੁੰਦਰੀ ਖੇਤਰ ਸ਼ਾਮਲ ਹੈ।ਭਾਰਤ ਆਰਕਟਿਕ ‘ਚ ਰੂਸ ਨਾਲ ਸਹਿਯੋਗ ਵਧਾਉਣ ਦਾ ਚਾਹਵਾਨ ਹੈ।ਦੋਵਾਂ ਧਿਰਾਂ ਨੇ 2019-24 ਲਈ ਹਾਈਡਰੋਕਾਰਬਨ ਲਈ ਸਹਿਯੋਗ ਤੈਅ ਕਰਨ ਲਈ ਇੱਕ ਖਾਕਾ ਵੀ ਤਿਆਰ ਕੀਤਾ।ਉਮੀਦ ਕੀਤੀ ਜਾ ਰਹੀ ਹੈ ਕਿ ਆਉਂਦੇ ਪੰਜ ਸਾਲਾਂ ‘ਚ ਊਰਜਾ ਸੈਕਟਰ ਨਵੀਆਂ ਉਚਾਈਆਂ ਨੂੰ ਛੂਹੇਗਾ।ਪ੍ਰਮਾਣੂ ਸੈਕਟਰ ‘ਚ ਅਗਲੇ 20 ਸਾਲਾਂ ‘ਚ ਰੂਸ ਵੱਲੋਂ ਤਿਆਰ 12 ਹੋਰ ਪਾਵਰ ਯੂਨਿਟ ਬਣਾਏ ਜਾਣਗੇ।
ਅੰਤਰਰਾਸ਼ਟਰੀ ਉੱਤਰ-ਦੱਖਣੀ ਟਰਾਂਸਪੋਰਟ ਗਲਿਆਰੇ ‘ਤੇ ਵੀ ਵਿਚਾਰ ਚਰਚਾ ਕੀਤੀ ਗਈ।ਚੇਨਈ ਅਤੇ ਵਲਾਦੀਵੋਸਤਕ ਦਰਮਿਆਨ ਇਕ ਨਵਾਂ ਸੰਪਰਕ ਮਾਰਗ ਵੀ ਪੇਸ਼ ਕੀਤਾ ਗਿਆ।ਦਾਅਵਾ ਕੀਤਾ ਗਿਆ ਹੈ ਕਿ ਇਹ ਮਾਰਗ ਆਰਥਿਕ ਅਤੇ ਵਪਾਰਕ ਨਿਵੇਸ਼ਾਂ ‘ਚ ਵਾਧਾ ਕਰੇਗਾ।
ਰੱਖਿਆ ਖੇਤਰ ‘ਚ ਭਾਰਤ ਤਕਨਾਲੋਜੀ ਦੇ ਤਬਾਦਲੇ ਅਤੇ ਨਵੇਂ ਸਾਂਝੇ ਉੱਦਮ ਸਥਾਪਿਤ ਕਰਨ ਦੇ ਉਦੇਸ਼ ਨਾਲ ਰੂਸੀ ਫੌਜੀ ਉਪਕਰਣਾਂ ਲਈ ਸਪੇਅਰ ਪਾਰਟਸ ਅਤੇ ਪੁਰਜ਼ਿਆਂ ਦਾ ਨਿਰਮਾਣ ਕਰੇਗਾ, ਜੋ ਕਿ ਇੱਕ ਵੱਡੀ ਸਫਲਤਾ ਹੈ।
ਪੁਲਾੜ ਖੇਤਰ ‘ਚ ਭਾਰਤ ਨੇ ਐਲਾਨ ਕੀਤਾ ਹੈ ਕਿ ਗਗਨਯਾਨ ਮਾਨਵ ਮਿਸ਼ਨ ਲਈ ਭਾਰਤੀ ਪੁਲਾੜ ਯਾਤਰੀਆਂ ਨੂੰ ਰੂਸ ‘ਚ ਸਿਖਲਾਈ ਦਿੱਤੀ ਜਾਵੇਗੀ।
ਸਭਿਆਚਾਰਕ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਨੂੰ ਧਿਆਨ ‘ਚ ਰੱਖਦਿਆਂ ਰੂਸ ‘ਚ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਮੌਕੇ ਇੱਕ ਯਾਦਗਾਰੀ ਟਿਕਟ ਜਾਰੀ ਕੀਤੀ ਗਈ।
ਸਮੁੱਚੇ ਤੌਰ ‘ਤੇ ਕਹਿ ਸਕਦੇ ਹਾਂ ਕਿ ਸਾਲਾਨਾ ਸੰਮੇਲਨ ਅਤੇ 5ਵਾਂ ਪੂਰਬੀ ਆਰਥਿਕ ਫੋਰਮ ਪੂਰੀ ਤਰ੍ਹਾਂ ਸਫਲਤਾ ਨਾਲ ਮੁਕੰਮਲ ਹੋਏ।
ਸਕ੍ਰਿਪਟ: ਡਾ. ਇੰਦਰਾਨੀ ਤਾਲੁਕਦਰ, ਰੂਸੀ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ

Comments
Post a Comment