ਅਹਿੰਸਾ: ਵਿਸ਼ਵ ਸ਼ਾਂਤੀ ਲਈ ਗਾਂਧੀ ਜੀ ਦਾ ਹਥਿਆਰ
ਅਹਿੰਸਾ ਅਤੇ ਸ਼ਾਂਤੀ ਦੀ ਸਮਾਨਾਰਥੀ ਵਿਸ਼ਵ ਦੀ ਸਭ ਤੋਂ ਪ੍ਰਸਿੱਧ ਸ਼ਖਸੀਅਤ, ਮੋਹਨਦਾਸ ਕਰਮਚੰਦ ਗਾਂਧੀ ਹੈ। ਭਾਰਤ ਵਿਚ ਉਨ੍ਹਾਂ ਨੂੰ ‘ਰਾਸ਼ਟਰ ਪਿਤਾ’ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ, ਜਦਕਿ ਵਿਸ਼ਵ ਉਨ੍ਹਾਂ ਨੂੰ ਮਹਾਤਮਾ ਵਜੋਂ ਜਾਣਦਾ ਹੈ। ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਨੇ ਵਿਸ਼ਵ ਪੱਧਰ 'ਤੇ ਅਹਿੰਸਾ ਅਤੇ ਸ਼ਾਂਤੀ ਦੇ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਗਾਂਧੀ ਜੀ ਦੇ ਜਨਮ ਦਿਨ 2 ਅਕਤੂਬਰ ਨੂੰ ‘ਅੰਤਰਰਾਸ਼ਟਰੀ ਅਹਿੰਸਾ ਦਿਵਸ’ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ 'ਤੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ। ਗਾਂਧੀ ਜੀ ਦਾ ਮੰਨਣਾ ਸੀ ਕਿ ਅਹਿੰਸਾ ਕਿਸੇ ਵੀ ਮਨੁੱਖ ਦੇ ਮਨ ਨੂੰ ਜਿੱਤਣ ਲਈ ਸਭ ਤੋਂ ਵੱਡੀ ਸ਼ਕਤੀ ਹੈ। ਇਹ ਮਨੁੱਖ ਦੁਆਰਾ ਚਾਲਾਕੀ ਨਾਲ ਤਿਆਰ ਕੀਤੇ ਗਏ ਸ਼ਕਤੀਸ਼ਾਲੀ ਤਬਾਹਕੁੰਨ ਹਥਿਆਰਾਂ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਹੈ।
ਵਿਸ਼ਵ ਦੇ ਬਹੁਤ ਸਾਰੇ ਨੇਤਾ, ਦੇਸ਼ ਅਤੇ ਸੰਸਥਾਵਾਂ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹਨ। ਲੋਕਾਂ ਨੂੰ ਲਾਮਬੰਦ ਕਰਨ ਦੀ ਗਾਂਧੀਵਾਦੀ ਮੁਹਾਰਤ ਨੂੰ ਦੁਨੀਆ ਭਰ ਦੇ ਅਨੇਕਾਂ ਹਾਸ਼ੀਏ ਤੇ ਪਏ ਹੋਏ ਸਮਾਜਾਂ ਨੇ ਸਫ਼ਲਤਾ ਪੂਰਵਕ ਵਰਤਿਆ ਹੈ। ਅਮਰੀਕਾ ਦੇ ਮਾਰਟਿਨ ਲੂਥਰ ਕਿੰਗ, ਵਿਅਤਨਾਮ ਦੇ ਕ੍ਰਾਂਤੀਕਾਰੀ ਨੇਤਾ ਹੋ ਚੀ ਮਿਨ ਅਤੇ ਮਿਆਂਮਾਰ ਦੀ ਨੇਤਾ ਆਂਗ ਸਾਂ ਸੂ ਕੀ, ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਵਾਲੇ ਪ੍ਰਤੱਖ ਸਬੂਤ ਹਨ।
ਪੋਲਿਸ਼ ਗਾਂਧੀਵਾਦੀ ਲੇਚ ਵਾਲੇਸਾ ਦੀ ਅਗਵਾਈ ਵਿੱਚ ਸਾਮਵਾਦ ਦੇ ਖਿਲਾਫ਼ ਛੇੜੀ ਗਈ ਲੜਾਈ ਵੀ ਅਹਿੰਸਾ ਦੇ ਸਿਧਾਂਤ ’ਤੇ ਆਧਾਰਿਤ ਸੀ। ਕਾਰਡੀਨਲ ਜੇਮੇ ਸਿਨ ਦੀ ਅਗਵਾਈ ਹੇਠ ਫਿਲਪੀਨੋ ਪੀਪਲਜ਼ ਪਾਵਰ ਮੂਵਮੈਂਟ ਨੇ ਰਾਸ਼ਟਰਪਤੀ ਮਾਰਕੋਸ ਦੀ ਤਾਨਾਸ਼ਾਹੀ ਦੇ ਪਤਨ ਵਿੱਚ ਅਹਿਮ ਭੂਮਿਕਾ ਨਿਭਾਈ। ਅਹਿੰਸਕ ਸੰਘਰਸ਼ ਨੇ ਚੈਕੋਸਲੋਵਾਕੀਆ ਵਿੱਚ ਸੋਵੀਅਤ ਰਾਜ ਦਾ ਤਖ਼ਤਾ ਪਲਟ ਦਿੱਤਾ।
1990 ਦੇ ਦਹਾਕੇ ਦੇ ਸ਼ੁਰੂ ਵਿੱਚ, ਦੱਖਣੀ ਅਫ਼ਰੀਕਾ ਵਿੱਚ ਨਸਲਵਾਦ ਦੇ ਵਿਰੁੱਧ ਲੋਕਾਂ ਦੁਆਰਾ ਸਮੂਹਿਕ ਤੌਰ ਤੇ ਅਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਹੀ ਨੇਲਸਨ ਮੰਡੇਲਾ ਨੂੰ ਰਿਹਾਅ ਕੀਤਾ ਗਿਆ ਅਤੇ ਉਹ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ। ਗਾਂਧੀ ਜੀ ਦੀ ਅਹਿੰਸਾ ਦੀ ਨੀਤੀ 'ਤੇ ਚੱਲਣ ਵਾਲੇ ਮੰਡੇਲਾ ਦੀ ਅਗਵਾਈ ਵਿੱਚ ਦੱਖਣੀ ਅਫ਼ਰੀਕਾ ਤੋਂ ਨਸਲਵਾਦ ਨੂੰ ਸਫ਼ਲਤਾ ਖ਼ਤਮ ਕਰ ਦਿੱਤਾ ਗਿਆ। ਮੈਕਸੀਕਨ-ਅਮਰੀਕੀ ਮਜ਼ਦੂਰ ਅੰਦੋਲਨ ਅਤੇ ਨਾਗਰਿਕ ਅਧਿਕਾਰਾਂ ਦੇ ਨੇਤਾ, ਸੀਜ਼ਰ ਸ਼ਾਵੇਜ਼ ਅਤੇ ਲਾਤੀਨੀ ਖੇਤ ਮਜ਼ਦੂਰਾਂ ਦੇ ਲਈ ਉਨ੍ਹਾਂ ਦੀ ਵਕਾਲਤ ਉੱਤੇ ਗਾਂਧੀ ਜੀ ਦਾ ਬਹੁਤ ਪ੍ਰਭਾਵ ਸੀ। ਹਾਲ ਹੀ ਵਿੱਚ ਲੋਕਤੰਤਰ ਅਤੇ ਮਨੁੱਖੀ ਹੱਕਾਂ ਦੀ ਸ਼ਾਂਤਮਈ ਮੁਹਿੰਮ ਵਿੱਚ ਅਹਿੰਸਾ ਪ੍ਰਮੁਖਤਾ ਨਾਲ ਉੱਭਰ ਕੇ ਸਾਹਮਣੇ ਆਈ, ਜਿਸ ਨੂੰ 2011 ਦੀ ਅਰਬ ਸਪਰਿੰਗ ਵਜੋਂ ਅਸੀਂ ਜਾਣਦੇ ਹਾਂ। ਮੱਧ ਪੂਰਬ ਅਤੇ ਅਫ਼ਰੀਕਾ ਵਿੱਚ ਦਹਾਕਿਆਂ ਦੀ ਤਾਨਾਸ਼ਾਹੀ ਅਤੇ ਜ਼ੁਲਮ ਦੇ ਸ਼ਾਸਨ ਨੂੰ ਖ਼ਤਮ ਕਰਨ ਲਈ ਸ਼ਾਂਤਮਈ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਖਾੜੀ ਖੇਤਰ ਅਤੇ ਪੱਛਮੀ ਏਸ਼ੀਆ ਵਿੱਚ ਸੁਧਾਰ ਅਤੇ ਤਬਦੀਲੀ ਲਿਆਉਣ ਵਿੱਚ ਸਫ਼ਲ ਰਹੇ। ਪ੍ਰਦਰਸ਼ਨਕਾਰੀਆਂ ਨੇ ਸਿੱਧ ਕਰ ਦਿੱਤਾ ਕਿ ਸੰਘਰਸ਼ਾਂ ਨੂੰ ਖ਼ਤਮ ਕਰਨ ਵਿੱਚ ਸ਼ਾਂਤੀ, ਅਤੇ ਅਹਿੰਸਾ ਕਿਤੇ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੇ ਹਨ।
ਦਲਾਈ ਲਾਮਾ ਨੇ ਕਿਹਾ ਹੈ ਕਿ "ਅੱਜ ਅਸੀਂ ਵਿਸ਼ਵ ਸ਼ਾਂਤੀ ਅਤੇ ਵਿਸ਼ਵ ਯੁੱਧ, ਮਨ ਦੀ ਸ਼ਾਂਤੀ ਅਤੇ ਪਦਾਰਥਵਾਦ ਦਾ ਜ਼ੋਰ, ਲੋਕਤੰਤਰ ਅਤੇ ਸਰਬ-ਸੱਤਾਵਾਦ ਦੇ ਵਿਚਕਾਰ ਇੱਕ ਵੱਡੀ ਲੜਾਈ ਲੜ ਰਹੇ ਹਾਂ।" ਇਨ੍ਹਾਂ ਵੱਡੀਆਂ ਲੜਾਈਆਂ ਨਾਲ ਸਹੀ ਢੰਗ ਨਾਲ ਲੜਨ ਲਈ ਅਜੋਕੇ ਸਮੇਂ ਵਿੱਚ ਗਾਂਧੀਵਾਦੀ ਫਲਸਫ਼ੇ ਦੀ ਲੋੜ ਹੈ।
ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ “ਜੇ ਮਨੁੱਖਤਾ ਨੇ ਤਰੱਕੀ ਕਰਨੀ ਹੈ ਤਾਂ ਗਾਂਧੀ ਜ਼ਰੂਰੀ ਹੈ। ਸ਼ਾਂਤੀ ਅਤੇ ਸਦਭਾਵਨਾ ਵਾਲੇ ਸੰਸਾਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਉਨ੍ਹਾਂ ਨੇ ਮਾਨਵਤਾ ਦੀ ਨਜ਼ਰੀਏ ਤੋਂ ਜ਼ਿੰਦਗੀ ਗੁਜ਼ਾਰੀ, ਚਿੰਤਨ ਅਤੇ ਕਰਮ ਕੀਤਾ ਅਤੇ ਪ੍ਰੇਰਨਾ ਲਈ।”
ਮਹਾਤਮਾ ਗਾਂਧੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲਿਆ, ਹਾਲਾਂਕਿ ਇਸ ਬਾਰੇ ਉਨ੍ਹਾਂ ਦਾ ਨਾਂ ਕਈ ਵਾਰ ਆਇਆ ਵੀ ਹੈ। ਪਰ ਉਨ੍ਹਾਂ ਦੇ ਪੈਰੋਕਾਰਾਂ ਮਾਰਟਿਨ ਲੂਥਰ ਕਿੰਗ ਜੂਨੀਅਰ, ਨੇਲਸਨ ਮੰਡੇਲਾ, ਦਲਾਈ ਲਾਮਾ, ਆਂਗ ਸਾਂ ਸੂ ਕੀ, ਬਰਾਕ ਓਬਾਮਾ, ਡੇਸਮੰਡ ਟੂਟੂ ਅਤੇ ਅਰਜਨਟੀਨਾ ਦੇ ਅਡੋਲਫੋ ਪਰੇਜ਼ ਐਸਕਿਵੇਲ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲ ਚੁੱਕਾ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਮਹਾਤਮਾ ਗਾਂਧੀ ਨੋਬਲ ਸ਼ਾਂਤੀ ਪੁਰਸਕਾਰ ਤੋਂ ਉੱਪਰ ਹਨ।
ਅਹਿੰਸਾ, ਜਿਸ ਦਾ ਭਾਵ ਸਿਰਫ਼ ਸ਼ਾਂਤੀ ਜਾਂ ਅਤਿ ਹਿੰਸਾ ਦੀ ਅਣਹੋਂਦ ਹੈ, ਜਿਵੇਂ ਕਿ ਮਹਾਤਮਾ ਗਾਂਧੀ ਨੇ ਕਿਹਾ ਹੈ ਕਿ ਹਰੇਕ ਤਰ੍ਹਾਂ ਦੇ ਸਰਗਰਮ ਪਿਆਰ ਨੂੰ ਦਰਸਾਉਣਾ ਹੀ ਅਹਿੰਸਾ ਹੈ। ਮਨੁੱਖ ਜਾਤੀ ਅਤੇ ਪ੍ਰਕਿਰਤੀ ਵਿਚਾਲੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਗਾਂਧੀ ਜੀ ਨੇ ਅਹਿੰਸਾ ਨੂੰ ਜੀਵਨ ਦੇ ਵਿਆਪਕ ਰੂਪਾਂਤਰਣ ਵਿੱਚ ਬਦਲ ਦਿੱਤਾ।
ਅੱਜ ਜਦੋਂ ਵਿਸ਼ਵ ਸ਼ਾਂਤੀ ਨੂੰ ਮਨੁੱਖ ਜਾਤੀ ਨੂੰ ਖ਼ਤਮ ਕਰਨ ਦੀ ਸਮਰੱਥਾ ਵਾਲੇ ਪਰਮਾਣੂ ਹਥਿਆਰਾਂ ਤੋਂ ਖ਼ਤਰਾ ਹੈ, ਅਜਿਹੇ ਸਮੇਂ ਵਿੱਹ ਮਹਾਤਮਾ ਗਾਂਧੀ ਦੀਆਂ ਪਿਆਰ ਅਤੇ ਸੱਚ ਦੀਆਂ ਸਿੱਖਿਆਵਾਂ ਅਤੇ ਦੂਜਿਆਂ ਦੇ ਅਧਿਕਾਰਾਂ ਪ੍ਰਤੀ ਸਤਿਕਾਰ ਦੀਆਂ ਸਿੱਖਿਆਵਾਂ ਕਿਸੇ ਵੀ ਸਮੇਂ ਨਾਲੋਂ ਵਧੇਰੇ ਅਰਥਪੂਰਨ ਹੋ ਗਈਆਂ ਹਨ।
ਅਲਬਰਟ ਆਈਨਸਟਾਈਨ ਅਤੇ ਗਾਂਧੀ ਜੀ ਇੱਕ-ਦੂਜੇ ਦੇ ਵੱਡੇ ਪ੍ਰਸ਼ੰਸਕ ਸਨ ਅਤੇ ਅਕਸਰ ਚਿੱਠੀਆਂ ਦਾ ਆਦਾਨ-ਪ੍ਰਦਾਨ ਕਰਦੇ ਸਨ। ਆਈਨਸਟਾਈਨ ਗਾਂਧੀ ਜੀ ਨੂੰ “ਆਉਣ ਵਾਲੀਆਂ ਪੀੜ੍ਹੀਆਂ ਲਈ ਰੋਲ ਮਾਡਲ” ਮੰਨਦੇ ਸਨ। ਅੱਜ ਸਮੁੱਚੀ ਦੁਨੀਆ ਜਿਵੇਂ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਿਹਾ ਹੈ, ਅਜਿਹੇ ਸਮੇਂ ਆਈਨਸਟਾਈਨ ਦੇ ਇਨ੍ਹਾਂ ਸ਼ਬਦਾਂ ਨੂੰ ਸਮਝਣਾ ਹੋਵੇਗਾ ਕਿ “ਵਿਸ਼ਵ ਵਿੱਚ ਮਹਾਤਮਾ ਗਾਂਧੀ ਦੀ ਪ੍ਰਸੰਸਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਇਸ ਨੈਤਿਕ ਪਤਨ ਦੇ ਸਮੇਂ ਵਿੱਚ ਸਿਆਸੀ ਪਿੜ ਵਿੱਚ ਉਹ ਇਕੱਲੇ ਅਜਿਹੇ ਵਿਚਾਰਕ ਹਨ ਜਿਨ੍ਹਾਂ ਨੂੰ ਮਨੁੱਖੀ ਸੰਬੰਧਾਂ ਦੇ ਇੱਕ ਉੱਚ ਪੱਧਰ ਦੇ ਲਈ ਜਾਣਿਆ ਜਾਂਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੌਮਾਂਤਰੀ ਸੰਬੰਧਾਂ ਵਿੱਚ ਵੀ ਮਨੁੱਖਤਾ ਦਾ ਸਥਾਈ ਭਵਿੱਖ ਉਦੋਂ ਹੀ ਸੰਭਵ ਹੋ ਸਕੇਗਾ, ਜਦੋਂ ਫੈਸਲੇ ਕਾਨੂੰਨ ਅਤੇ ਨਿਆਂ ਉੱਤੇ ਅਧਾਰਿਤ ਹੋਣ ਨਾ ਕਿ ਕਿਸੇ ਜ਼ੋਰ ਜਾਂ ਸ਼ਕਤੀ ਦੇ ਪ੍ਰਭਾਵ ਹੇਠ।”
ਸਕ੍ਰਿਪਟ: ਡੋਮਿਨਿਕ ਥਾਮਸ, ਗਾਂਧੀਵਾਦੀ ਅਧਿਐਨ ਦੇ ਟਿੱਪਣੀਕਾਰ

Comments
Post a Comment