ਭਾਰਤ ਸਾਫ਼ ਵਾਤਾਵਰਣ ਰੱਖਣ ਲਈ ਵਚਣਬੱਧ
ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਵਸ 2 ਅਕਤੂਬਰ ਨੂੰ ਦੇਸ਼ ਵਿਦੇਸ਼ ਬਹੁਤ ਹੀ ਧੁਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਜ਼ਲੀ ਭੇਟ ਕਰਦਿਆਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੀ ਪ੍ਰਤੀਬੱਧਤਾ ਪੇਸ਼ ਕੀਤੀ ਗਈ। ਮਹਾਤਮਾ ਗਾਂਧੀ ਸਫਾਈ ਨੂੰ ਬਹੁਤ ਮਹੱਤਤਾ ਦਿੰਦੇ ਸੀ।ਇਸ ਲਈ ਹੀ ਭਾਰਤ ਨੇ ਇਕਹਰੀ ਵਰਤੋਂ ਵਾਲੀ ਪਲਾਸਟਿਕ ਦੇ ਇਸਤੇਮਾਲ ‘ਤੇ ਰੋਕ ਲਗਾਉਣ ਦੀ ਪਹਿਲ ਸਮੇਤ ਹੋਰ ਕਈ ਸਫਾਈ ਅਭਿਆਨਾਂ ਨੂੰ ਸ਼ੁਰੂ ਕੀਤਾ।
ਹਾਲਾਂਕਿ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ‘ਤੇ ਕੋਈ ਠੋਸ ਪਾਬੰਦੀ ਦਾ ਐਲਾਨ ਨਹੀਂ ਕੀਤਾ ਗਿਆ ਹੈ।ਪਰ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਵੱਲੋਂ 2022 ਤੱਕ ਦੇਸ਼ ‘ਚੋਂ ਇਕਹਰੇ ਪਲਾਸਟਿਕ ਦੀ ਵਰਤੋਂ ਤੋਂ ਮੁਕਤ ਕਰਨ ਦੀ ਵਚਣਬੱਧਤਾ ਨੂੰ ਦੁਹਰਾਇਆ।
ਦੱਸਣਯੋਗ ਹੈ ਕਿ ਕੁੱਝ ਅੰਦਾਜ਼ਿਆਂ ਅਨੁਸਾਰ ਭਾਰਤ ਹਰ ਸਾਲ 62 ਮਿਲੀਅਨ ਟਨ ਕੂੜਾ-ਕਰਕਟ ਪੈਦਾ ਕਰਦਾ ਹੈ।ਜਿਸ ‘ਚ ਪਲਾਸਟਿਕ ਦੀ ਵੱਡੀ ਮਾਤਰਾ ਸ਼ਾਮਲ ਹੈ।‘ਸਵੱਛ ਭਾਰਤ ਮਿਸ਼ਨ’ ਤਹਿਤ ਨਿਰੰਤਰ ਸਫਾਈ ਮੁਹਿੰਮਾਂ ਅਤੇ ਕੂੜਾ ਪ੍ਰਬੰਧਨ ਲਈ ਸੰਗਠਿਤ ਪ੍ਰਣਾਲੀ ਦੇ ਨਿਰਮਾਣ ‘ਤੇ ਜ਼ੋਰ ਦੇਣ ਕਾਰਨ, ਦੇਸ਼ ‘ਚ ਕੂੜੇ-ਕਰਕਟ ਦੀ ਮਾਤਰਾ ‘ਚ ਕਮੀ ਦਰਜ ਕੀਤੀ ਗਈ ਹੈ।ਅਜੇ ਵੀ ਪਲਾਸਟਿਕ ਦੀ ਵਰਤੌਂ ਖ਼ਿਲਾਫ ਨਿਰਣਾਇਕ ਮੁਹਿੰਮ ਚਲਾਉਣ ਦੀ ਲੋੜ ਹੈ।ਖਾਸ ਕਰਕੇ ਪਲਾਸਟਿਕ ਬੈਗ, ਬੋਤਲਾਂ, ਕੱਪ, ਪਲੇਟਾਂ ਆਦਿ ਦੀ ਵਰਤੋਂ ਬੰਦ ਕੀਤੀ ਜਾਣੀ ਸਮੇਂ ਦੀ ਲੋੜ ਹੈ ਕਿਉਂਕਿ ਇਹ ਉਤਪਾਦ ਜ਼ਹਿਰੀਲੇ ਪਦਾਰਥਾਂ ਅਤੇ ਪ੍ਰਦੂਸ਼ਣ ਭਰਪੂਰ ਕਾਰਕਾਂ ਨਾਲ ਭਰੇ ਹੁੰਦੇ ਹਨ।ਜੋ ਕਿ ਮਨੁੱਖੀ ਸਰੀਰ ਲਈ ਹੱਦੋਂ ਵੱਧ ਹਾਨੀਕਾਰਕ ਹੁੰਦੇ ਹਨ ਅਤੇ ਕੈਂਸਰ ਸਮੇਤ ਹੋਰ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਹਨ।ਇਸ ਤੋਂ ਇਲਾਵਾ ਅਜਿਹੇ ਪਲਾਸਟਿਕ ਉਤਪਾਦਾਂ ਕਾਰਨ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।ਇਕਹਰੇ ਪਲਾਸਟਿਕ ਦੀ ਵਰਤੋਂ ਜਲਵਾਯੂ ਤਬਦੀਲੀ ਲਈ ਵੀ ਜ਼ਿੰਮੇਵਾਰ ਹੈ।
ਇਕ ਰਿਪੋਰਟ ਅਨੁਸਾਰ ਧਰਤੀ ‘ਤੇ 2050 ਤੱਕ ਪਲਾਸਿਟਕ ਕੁੱਲ ਕਾਰਬਨ ਫੁੱਟਪ੍ਰਿੰਟ ਦੇ 13% ਹਿੱਸੇ ਲਈ ਜ਼ਿੰਮੇਵਾਰ ਹੋਵੇਗਾ।ਇੱਥੋਂ ਤੱਕ ਕਿ ਪਲਾਸਿਟਕ ਦੇ ਜੀਵਨ ਚੱਕਰ ਕਾਰਨ ਗਲੋਬਲ ਤਾਪਮਾਨ 1.5 ਡਿਗਰੀ ਤੋਂ ਹੇਠਾਂ ਰੱਖਣ ਦੇ ਆਲਮੀ ਯਤਨਾਂ ਨੂੰ ਵੀ ਖ਼ਤਰੇ ‘ਚ ਪਾਵੇਗਾ।
ਇਸ ਤੋਂ ਇਲਾਵਾ ਪਲਾਸਟਿਕ ਉਤਪਾਦਾਂ ਨੂੰ ਨਦੀਆਂ, ਦਰਿਆਵਾਂ ਜਾਂ ਸਮੁੰਦਰਾਂ ‘ਚ ਸੁੱਟ ਦੇਣ ਕਾਰਨ ਵੀ ਇੱਥੋਂ ਦੀ ਈਕੋ-ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ।ਇਸ ਤੋਂ ਛੁਟਕਾਰਾ ਪਾਉਣ ਦਾ ਇਕੋ ਇਕ ਹੱਲ ਇਹ ਹੈ ਕਿ ਪਲਾਸਿਟਕ ਦੀ ਵਰਤੋਂ ‘ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ।ਭਾਰਤ ਨੇ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਮੌਕੇ ਇਹੀ ਪ੍ਰਣ ਲਿਆ ਹੈ ਕਿ ਉਹ ਆਪਣੀ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੀ ਆਪਣੀ ਪ੍ਰਤੀਬੱਧਤਾ ਨੂੰ ਜ਼ਰੂਰ ਪੂਰਾ ਕਰੇਗਾ।
ਭਾਰਤ ਨੇ ਨਾ ਸਿਰਫ ਅਗਲੇ ਤਿੰਨ ਸਾਲਾਂ ‘ਚ ਪਲਾਸਟਿਕ ਦੀ ਵਰਤੋਂ ‘ਤੇ ਰੋਕ ਲਗਾਉਣ ਦੀ ਵੱਚਣਬੱਧਤਾ ਪ੍ਰਗਟ ਕੀਤੀ ਹੈ ਬਲਕਿ ਗਾਂਧੀ ਦੀਆਂ ਪੈੜਾਂ ‘ਤੇ ਚੱਲਦਿਆਂ ਦੇਸ਼ ਨੂੰ ਸਾਫ ਸੁਥਰਾ ਰੱਖਣ ਦਾ ਵੀ ਪ੍ਰਣ ਲਿਆ ਹੈ।ਦੇਸ਼ ਦੇ 99% ਪਿੰਡਾਂ ਨੂੰ ਖੁੱਲੇ ‘ਚ ਪਖਾਨਾ ਮੁਕਤ ਐਲਾਨਿਆ ਗਿਆ ਹੈ।ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪਿਛਲੇ 60 ਮਹੀਨਿਆਂ ‘ਚ 11 ਕਰੋੜ ਪਖਾਨੇ ਤਿਆਰ ਕਰਕੇ 60 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਪਖਾਨਿਆਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।ਇਸ ਦਾ ਸਿਹਰਾ ਪੀਐਮ ਮੋਦੀ ਨੂੰ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸਾਲ 2014 ‘ਚ ਆਪਣੀ ਸਰਕਾਰ ਦੇ ਪ੍ਰਮੁੱਖ ਮਿਸ਼ਨ ਵੱਜੋਂ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਸੀ।
ਇਕ ਰਿਪੋਰਟ ਅਨੁਸਾਰ ਭਾਰਤ ‘ਚ ਸਾਲਾਨਾ ਇਕ ਲੱਖ ਤੋਂ ਵੀ ਵੱਧ ਬੱਚੇ ਸਵੱਛਤਾ ਅਤੇ ਸਫਾਈ ਦੀ ਘਾਟ ਕਾਰਨ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ।ਦੁਨੀਆ ਦੇ ਸਭ ਤੋਂ ਪੁਰਾਣੇ ਮੈਡੀਕਲ ਰਸਾਲੇ ਲੈਂਸੇਟ ਨੇ ਕੁਪੋਸ਼ਣ ਅਤੇ ਸੈਪਟਿਕ ਬੈਕਟੀਰੀਆ ਲਾਗ ਦਾ ਮੁੱਖ ਕਾਰਨ ਦੂਸ਼ਿਤ ਪਾਣੀ ਦੱਸਿਆ ਹੈ। ਭਾਰਤ ‘ਚ ਗਰੀਬ ਤਬਕਾ ਦਸਤ ਨਾਲ ਸੰਬੰਧਿਤ ਬਿਮਾਰੀਆਂ ਦਾ ਸ਼ਿਕਾਰ ਵਧੇਰੇ ਹੁੰਦਾ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ।
ਸਫਾਈ ਦੀ ਘਾਟ ਕਾਰਨ ਸਿੱਧੇ ਤੌਰ ‘ਤੇ ਮੱਛਰਾਂ ਦੀ ਪੈਦਾਵਾਰ ‘ਚ ਵਾਧਾ ਹੁੰਦਾ ਹੈ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਘੇਰਾ ਵੱਧ ਜਾਂਦਾ ਹੈ, ਜਿਸ ‘ਚ ਮਲੇਰੀਆ ਅਤੇ ਡੇਂਗੂ ਵਰਗੀਆਂ ਗੰਭੀਰ ਬਿਮਾਰੀਆਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰ-ਵਾਰ ਇਕੋ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਸਾਨੂੰ ਸਾਫ ਸਫਾਈ ਪ੍ਰਤੀ ਆਪਣੇ ਰੱਵਈਏ ਨੂੰ ਬਦਲਣ ਦੀ ਲੋੜ ਹੈ, ਤਾਂ ਜੋ ਦੇਸ਼ ਨੂੰ ਬਿਮਾਰੀ ਮੁਕਤ ਬਣਾਇਆ ਜਾ ਸਕੇ।ਜ਼ਿਕਰਯੋਗ ਹੈ ਕਿ ਹਾਲ ‘ਚ ਹੀ ਬਿਲ ਅਤੇ ਮੇਲੰਿਡਾ ਫਾਊਂਡੇਸ਼ਨ ਵੱਲੋਂ ਪੀਐਮ ਮੋਦੀ ਨੂੰ ‘ਗਲੋਬਲ ਗੋਲਕੀਪਰ’ ਪੁਰਸਕਾਰ ਨਾਲ ਸਨਾਮਨਿਤ ਕੀਤਾ ਗਿਆ ਸੀ ਅਤੇ ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਰਤ ਦਾ ਸਵੱਛ ਭਾਰਤ ਮਿਸ਼ਨ ਦੇਸ਼ ‘ਚ ਸਫਾਈ ਮਹਿੰਮ ਨੂੰ ਤੇਜ਼ ਕਰਨ ‘ਚ ਲੱਗਾ ਹੋਇਆ ਹੈ।
ਇਸ ਮਿਸ਼ਨ ਦਾ ਉਦੇਸ਼ ਭਾਰਤ ਦੇ ਕਰੋੜਾਂ ਹੀ ਲੋਕਾਂ ਦੀ ਸਿਹਤ, ਸੁਰੱਖਿਆ ਅਤੇ ਮਾਣ ‘ਚ ਸੁਧਾਰ ਕਰਕੇ ਸਥਿਤੀ ਨੂੰ ਤਬਦੀਲ ਕਰਨਾ ਹੈ।ਯੂਨੀਸੈਫ ਦੀ ਰਿਪੋਰਟ ਮੁਤਾਬਿਕ ਭਾਰਤ ਦੀ ਪ੍ਰਮੁੱਖ ਯੋਜਨਾ ਨੇ 75 ਲੱਖ ਤੋਂ ਵੀ ਵੱਧ ਨੌਕਰੀਆਂ ਦਾ ਨਿਰਮਾਣ ਕੀਤਾ ਹੈ ਅਤੇ ਨਾਲ ਹੀ ਦੇਸ਼ ਦੀ ਆਰਥਿਕਤਾ ‘ਤੇ ਸਕਾਰਾਤਮਕ ਤੌਰ ‘ਤੇ 20 ਲੱਖ ਕਰੋੜ ਰੁਪਏ ਦਾ ਪ੍ਰਭਾਵ ਪਾਇਆ ਹੈ।
ਅਸਲ ‘ਚ ਸਫਾਈ ਦਾ ਕੋਈ ਇਕ ਰੂਪ ਨਹੀਂ ਹੈ।ਇਹ ਵਿਕਾਸ ਅਤੇ ਸਸ਼ਕਤੀਕਰਨ ਲਈ ਵੀ ਲਾਜ਼ਮੀ ਹੈ।ਅੰਤ ‘ਚ ਕਹਿ ਸਕਦੇ ਹਾਂ ਕਿ ਮਹਾਤਮਾ ਗਾਂਧੀ ਨੂੰ ਦਿੱਤੀ ਗਈ ਕੋਈ ਵੀ ਸ਼ਰਧਾਜ਼ਲੀ ਉਦੋਂ ਤੱਕ ਪੂਰੀ ਨਹੀਂ ਹੈ ਜਦੋਂ ਤੱਕ ਸਾਫ ਸੁਥਰੇ ਵਾਤਾਵਰਨ ਦੀ ਨੀਂਵ ਨੂੰ ਮਜ਼ਬੂਤ ਨਾ ਕੀਤਾ ਜਾਵੇ।
ਸਕ੍ਰਿਪਟ: ਸ਼ੰਕਰ ਕੁਮਾਰ, ਸੀਨੀਅਰ ਪੱਤਰਕਾਰ

Comments
Post a Comment