ਭਾਰਤ ਨੇ ਸਾਊਦੀ ਅਰਬ ਨਾਲ ਆਪਣੇ ਸਬੰਧਾਂ ‘ਚ ਲਿਆਂਦੀ ਤੇਜ਼ੀ
ਭਾਰਤ ਅਤੇ ਸਾਊਦੀ ਅਰਬ ਰਿਵਾਇਤੀ ਦੋਸਤਾਨਾ ਸਬੰਧਾਂ ਦਾ ਆਨੰਦ ਮਾਣ ਰਹੇ ਹਨ।ਦੋਵੇਂ ਹੀ ਮੁਲਕ ਰਣਨੀਤਕ ਭਾਈਵਾਲ ਹਨ ਅਤੇ ਕਈ ਮੰਚਾਂ ‘ਤੇ ਮਿਲ ਕੇ ਕੰਮ ਵੀ ਕਰ ਰਹੇ ਹਨ।ਅਜਿਹੇ ਮਿੱਤਰਤਾ ਭਰਪੂਰ ਸਬੰਧਾਂ ਦੇ ਅਧਾਰ ‘ਤੇ ਹੀ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦੋ ਦਿਨਾਂ ਲਈ ਸਾਊਦੀ ਅਰਬ ਦਾ ਦੌਰਾ ਕੀਤਾ।ਉਨ੍ਹਾਂ ਨੇ ਉੱਥੋਂ ਦੇ ਵਲੀ ਅਹਿਦ ਮੁਹੰਮਦ ਬਿਨ-ਸਲਮਾਨ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਹਮਅਹੁਦਾ ਮੁਸੈਦ ਬਿਨ-ਏਬਨ ਨਾਲ ਗੱਲਬਾਤ ਕੀਤੀ।ਇੰਨ੍ਹਾਂ ਬੈਠਕਾਂ ਦੌਰਾਨ ਕਈ ਮਹੱਤਵਪੂਰਨ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਵਿਚਾਰਿਆ ਗਿਆ।
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਮਹਾ ਸਭਾ ਦੇ 74ਵੇਂ ਇਜਲਾਸ ‘ਚ ਸ਼ਿਰਕਤ ਕੲਨ ਲਈ ਆਪਣੀ ਅਮਰੀਕਾ ਫੇਰੀ ਦੌਰਾਨ ਰਿਆਧ ਰੁਕੇ ਸਨ।ਜਨਾਬ ਖਾਨ ਦੀ ਸਾਊਦੀ ਅਰਬ ਦੀ ਇਸ ਫੇਰੀ ਨੂੰ ਖਾਸ ਦੱਸਿਆ ਗਿਆ ਸੀ ਕਿਉਂ ਕਿ ਉਹ ਭਾਰਤ ਵੱਲੋਂ ਕਸ਼ਮੀਰ ਦੇ ਖਾਸ ਰੁਤਬੇ ਨੂੰ ਮਨਸੂਖ ਕੀਤੇ ਜਾਣ ‘ਤੇ ਪਾਕਿਸਤਾਨੀ ਕੂਟਨੀਤਕ ਨਜ਼ਰੀਏ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।ਇਮਰਾਨ ਖਾਨ ਦੇ ਇਸ ਦੌਰੇ ਦਾ ਮੁੱਖ ਏਜੰਡਾ ਸਾਊਦੀ ਅਰਬ ਨੂੰ ਕਸ਼ਮੀਰ ਮੁੱਦੇ ‘ਤੇ ਆਪਣੇ ਹੱਕ ‘ਚ ਖੜ੍ਹਾ ਕਰਨਾ ਸੀ।
ਸ੍ਰੀ ਡੋਵਾਲ ਦੀ ਫੇਰੀ ਦਾ ਮਕਸਦ ਸਾਊਦੀ ਅਰਬ ਦੀ ਲੀਡਰਸ਼ਿਪ ਅੱਗੇ ਭਾਰਤੀ ਨਜ਼ਰੀਏ ਨੂੰ ਪੇਸ਼ ਕਰਨਾ ਸੀ ਅਤੇ ਨਾਲ ਹੀ ਇਹ ਦੱਸਣਾ ਸੀ ਕਿ ਭਾਰਤ ਸਰਹੱਦ ਪਾਰ ਤੋਂ ਅੱਤਵਾਦੀ ਗਤੀਵਿਧੀਆਂ ਤੋਂ ਕਿੰਨ੍ਹਾਂ ਪ੍ਰੇਸ਼ਾਨ ਹੈ।ਸਾਊਦੀ ਅਰਬ ਵੀ ਅੱਤਵਾਦ ਦੀ ਮਾਰ ਝੱਲ ਰਿਹਾ ਹੈ।ਸਤੰਬਰ ਮਹੀਨੇ ਅਬਕੇਕ ਅਤੇ ਖੁਰੈਸ ਵਿਖੇ ਦੋ ਅਰਮੈਕੋ ਤੇਲ ਪ੍ਰੋਸੈਸਿੰਗ ਠਿਕਾਣਿਆਂ ਨੂੰ ਡਰੋਨ ਹਮਲੇ ਨਾਲ ਤਬਾਹ ਕੀਤਾ ਗਿਆ।ਇੰਨ੍ਹਾਂ ਹਮਲਿਆਂ ਪਿੱਛੇ ਯਮਨ ਦੇ ਹਾਊਥੀ ਬਾਗ਼ੀਆਂ ਦਾ ਹੱਥ ਰਿਹਾ ਹੈ।ਇਰਾਕ ਅਤੇ ਸੀਰੀਆ ‘ਚ ਇਸਲਾਮਿਕ ਰਾਜ ਵੱਲੋਂ ਸਾਊਦੀ ਅਰਬ ਨੂੰ ਆਪਣੇ ਨਿਸ਼ਾਨੇ ‘ਤੇ ਰੱਖਿਆ ਗਿਆ ਹੈ।
ਭਾਰਤ ਅਤੇ ਸਾਊਦੀ ਅਰਬ ਦੋਵੇਂ ਹੀ ਮੁਲਕ ਦੱਖਣ ਅਤੇ ਪੱਛਮੀ ਏਸ਼ੀਆ ‘ਚ ਅੱਤਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ‘ਚ ਸਭ ਤੋਂ ਅਗਾਂਹ ਹਨ।ਰਿਆਧ ਨੇ ਅੱਤਵਾਦ ਅਤੇ ਕੱਟੜਵਾਦ ਦੇ ਖਿਲਾਫ ਮੁਸਲਿਮ ਦੇਸ਼ਾਂ ਦੀ ਰਾਏ ਤੈਅ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ।ਭਾਰਤ ਵੱਲੋਂ ਡੱਟ ਕੇ ਅੱਤਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਸਾਊਦੀ ਅਰਬ ਨੇ ਭਾਰਤ ਦੀ ਇਸ ਪਹਿਲ ਨੂੰ ਮਾਨਤਾ ਦਿੱਤੀ ਹੈ।ਜਿਸ ਕਰਕੇ ਦੋਵਾਂ ਦੇਸ਼ਾਂ ਦਰਮਿਆਨ ਨਜ਼ਦੀਕੀ ਸਹਿਯੋਗ ਨੂੰ ਮਜ਼ਬੂਤੀ ਮਿਲੀ ਹੈ ਅਤੇ ਬਾਰਤ ਅਤੇ ਸਾਊਦੀ ਅਰਬ ਦੀਆਂ ਸੁਰੱਖਿਆ ਏਜੰਸੀਆਂ ਅੱਤਵਾਦ ਖਿਲਾਫ ਜੰਗ ‘ਚ ਇਕ ਦੂਜੇ ਦੇ ਨਾਲ ਖੜੀਆਂ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੋਵਾਂ ਮੁਲਕਾਂ ਵਿਚਾਲੇ ਸੁਰੱਖਿਆ ਸਹਿਯੋਗ ਪਹਿਲਾਂ ਨਾਲੋਂ ਕਿਤੇ ਮਜ਼ਬੂਤ ਹੋਇਆ ਹੈ।
ਫਰਵਰੀ 2019 ‘ਚ ਵਲੀਅਹਿਦ ਬਿਨ ਸਲਮਾਨ ਦੀ ਨਵੀਂ ਦਿੱਲੀ ਦੀ ਫੇਰੀ ਤੋਂ ਬਾਅਧ ਜਾਰੀ ਇਕ ਸਾਂਝੇ ਬਿਆਨ ‘ਚ ਦਹਿਸ਼ਤਗਰਦੀ ਦੇ ਬੁਨਿਆਦੀ ਢਾਂਚੇ ਅਤੇ ਵਿੱਤੀ ਮਦਦ ਮੁਹੱਈਆ ਕਰਵਾਉਣ ਵਾਲੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਜ਼ਰੂਰਤ ਸਬੰਧੀ ਧਿਆਨ ਕੇਂਦਰਿਤ ਕੀਤਾ ਗਿਆ ਸੀ।ਹਾਲ ਦੇ ਸਾਲਾਂ ‘ਚ ਸਾਊਦੀ ਅਰਬ ਨੇ ਭਾਰਤ ‘ਚ ਹੋ ਰਹੇ ਅੱਤਵਾਦੀ ਹਮਲਿਆਂ ਦੀ ਖੁੱਲ ਕੇ ਨਿਖੇਧੀ ਕੀਤੀ ਹੈ।
ਪੁਲਵਾਮਾ ਹਮਲੇ ਅਤੇ ਜਵਾਬੀ ਕਾਰਵਾਈ ਕਰਦਿਆਂ ਭਾਰਤ ਵੱਲੋਂ ਬਾਲਾਕੋਟ ਵਿਖੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਸਾਊਦੀ ਅਰਬ ਨੇ ਦੱਖਣੀ ਏਸ਼ੀਆ ‘ਚ ਤਣਾਅ ਦੀ ਸਥਿਤੀ ਨੂੰ ਘਟਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ।
ਇਸ ਤੋਂ ਇਲਾਵਾ ਸ੍ਰੀ ਡੋਵਾਲ ਦੀ ਸਾਊਦੀ ਅਰਬ ਦੀ ਫੇਰੀ ਦਾ ਦੂਜਾ ਖਾਸ ਉਦੇਸ਼ ਐਫ.ਏ.ਟੀ.ਐਫ. ਵੱਲੋਂ ਪਾਕਿਸਤਾਨ ਨੂੰ ਆਪਣੀ ਕਾਲੀ ਸੂਚੀ ‘ਚ ਨਾਮਜ਼ਦ ਕੀਤੇ ਜਾਣ ਦੇ ਪ੍ਰਸਤਾਵ ਨੂੰ ਹੁਲਾਰਾ ਦੇਣਾ ਸੀ।ਸਾਲ 2018 ‘ਚ ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ‘ਚ ਨਾਮਜ਼ਦ ਕੀਤਾ ਸੀ।
ਐਫ.ਏ.ਟੀ.ਐਫ. ਦੇ ਏਸ਼ੀਆ ਪੈਸੀਫਿਕ ਸਮੂਹ ਮੁਤਾਬਿਕ ਇਸਲਾਮਾਬਾਦ ਨੇ ਅਜੇ ਤੱਕ ਅੱਤਵਾਦੀ ਵਿੱਤੀ ਨੈੱਟਵਰਕ ਨੂੰ ਖ਼ਤਮ ਕਰਨ ਲਈ ਕੋਈ ਨਿਰਣਾਇਕ ਕਾਰਵਾਈ ਨਹੀਂ ਕੀਤੀ ਹੈ ਅਤੇ ਜੇ ਕੁੱਝ ਕਦਮ ਚੁੱਕੇ ਵੀ ਹਨ ਤਾਂ ਉਹ ਵੀ ਤਸੱਲੀ ਬਖ਼ਸ਼ ਨਹੀਂ ਹਨ।ਅਜਿਹੇ ‘ਚ ਪਾਕਿਸਤਾਨ ਨੂੰ ਕਾਲੀ ਸੂਚੀ ‘ਚ ਪਾਇਆ ਜਾਣਾ ਤੈਅ ਹੈ।ਸਾਊਦੀ ਅਰਬ ਵੱਲੋਂ ਐਫ.ਏ.ਟੀ.ਐਫ. ਦੇ ਇਜਲਾਸ ਦੌਰਾਨ ਅੱਤਵਾਦੀ ਗਤੀਵਿਧੀਆਂ ਦਾ ਖੰਡਣ ਕੀਤਾ ਜਾਣਾ ਭਾਰਤ-ਸਾਊਦੀ ਸਬੰਧਾਂ ਨੂੰ ਉਤਸ਼ਾਹਿਤ ਕਰਦਾ ਹੈ।
ਪਿਛਲੇ ਪੰਜ ਸਾਲਾਂ ‘ਚ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਮਿਿਲਆ ਹੈ।ਸਾਲ 2016 ‘ਚ ਪੀਐਮ ਮੋਦੀ ਵੱਲੋਂ ਰਿਆਧ ਦਾ ਦੌਰਾ ਕੀਤਾ ਗਿਆ ਸੀ , ਜਿਸ ਨਾਲ ਦੋਵਾਂ ਮੁਲਕਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਦੇ ਇਕ ਨਵੇਂ ਅਧਿਆਏ ਦਾ ਆਗਾਜ਼ ਹੋਇਆ।
ਦੋਵੇਂ ਹੀ ਮੁਲਕ ਦੁਵੱਲੇ ਸਬੰਧਾਂ ਨੂੰ ਖਾਸਾ ਮਹੱਤਵ ਦਿੰਦੇ ਹਨ ਅਤੇ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹਨ। ਇਸ ਦੇ ਨਾਲ ਹੀ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਜਾ ਰਹੀ ਹੈ।
ਸਕ੍ਰਿਪਟ: ਡਾ. ਮੁਹੰਮਦ ਮੁਦਾਸਿਰ ਕੁਆਮਰ, ਪੱਛਮੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ

Comments
Post a Comment