ਕਰਤਾਰਪੁਰ ਸਾਹਿਬ ਦੀ ਸਾਰਥਕਤਾ

ਭਾਰਤ ਦੀ ਵੰਡ ਕਾਰਨ ਭਾਈਚਾਰੇ ਤੋਂ ਵੱਖ ਹੋਏ ਆਪਣੇ ਧਾਰਮਿਕ ਅਸਥਾਨਾਂ ਤੱਕ ਮੁਫਤ ਪਹੁੰਚ ਲਈ ਸਾਰੇ ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ। ਕਰਤਾਰਪੁਰ ਸਾਹਿਬ ਅਜਿਹੇ ਧਾਰਮਿਕ ਅਸਥਾਨਾਂ ਵਿਚੋਂ ਇਕ ਪਵਿੱਤਰ ਸਥਾਨ ਹੈ, ਜੋ ਰਾਵੀ ਨਦੀ ਕਿਨਾਰੇ ਬਣਿਆ ਹੋਇਆ ਹੈ ਅਤੇ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ ਅਠਾਰਾਂ ਸਾਲ ਬਿਤਾਏ ਅਤੇ ਜੋਤੀ ਜੋਤ ਸਮਾ ਗਏ ਸਨ। ਇਹ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ਼ ਚਾਰ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਅਤੇ ਇਹ ਭਾਰਤ ਤੋਂ ਦਿਖਾਈ ਦਿੰਦਾ ਹੈ। ਲਾਂਘੇ ਦੇ ਖੁੱਲ੍ਹਣ ਨਾਲ ਰੋਜ਼ਾਨਾ ਹਜ਼ਾਰਾਂ ਸ਼ਰਧਾਲੂਆਂ ਦੀ ਆਮਦ ਹੋ ਸਕੇਗੀ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਭਾਵਨਾਤਮਕ ਅਤੇ ਆਤਮਿਕ ਸ਼ਾਂਤੀ ਹਾਸਿਲ ਹੋਵੇਗੀ।

ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦੀ ਏਕੀਕ੍ਰਿਤ ਚੈਕ ਪੋਸਟ ਦਾ ਉਦਘਾਟਨ ਭਾਰਤ ਵਾਲੇ ਪਾਸਿਓਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਰਬਾਰ ਸਾਹਿਬ ਗੁਰੂਦੁਆਰਾ ਸਾਹਿਬ ਵਿਖੇ ਸ਼ਰਧਾਲੂਆਂ ਲਈ ਮੱਥਾ ਟੇਕਣਾ ਹੁਣ ਸੌਖਾ ਹੋ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਦਾ ਇਕ ਉੱਚ ਪੱਧਰੀ ਵਫ਼ਦ ਦਰਬਾਰ ਸਾਹਿਬ ਦੇ ਸ਼ਰਧਾਲੂਆਂ ਦੇ ਪਹਿਲੇ ਭਾਰਤੀ ‘ਜਥੇ’ ਦਾ ਹਿੱਸਾ ਸਨ।

ਗੁਰੂ ਨਾਨਕ ਦੇਵ ਜੀ ਦਾ 550 ਵਾਂ ਜਨਮ ਦਿਹਾੜਾ ਉਨ੍ਹਾਂ ਦੇ ਵਿਚਾਰਾਂ ਦੀ ਮੁੜ ਖੋਜ ਅਤੇ ਦੁਹਰਾਓ ਲਈ ਇਕ ਸੁਨਹਿਰਾ ਅਵਸਰ ਹੈ। ਇਸ ਸੰਦੇਸ਼ ਦੇ ਕਈ ਮਹੱਤਵਪੂਰਨ ਪਹਿਲੂ ਕਰਤਾਰਪੁਰ ਸਾਹਿਬ ਵਿਖੇ ਗੁਰੂ ਜੀ ਦੇ ਜੀਵਨ ਰਾਹੀਂ ਸਾਹਮਣੇ ਆਏ, ਜਿਥੇ ਉਹ ਦੋ ਦਹਾਕਿਆਂ ਤੋਂ ਵੱਧ ਨਿਰੰਤਰ ਯਾਤਰਾ ਕਰਨ ਤੋਂ ਬਾਅਦ ਵਸ ਗਏ ਸਨ, ਇਨ੍ਹਾਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਮਨੁੱਖਾਂ ਵਿਚ ਹਮਦਰਦੀ ਅਤੇ ਸਮਾਨਤਾ ਦੇ ਸੱਚ ਅਤੇ ਸੱਚੇ ਜੀਵਨ ਜਿਉਣ ਦੇ ਆਪਣੇ ਸੰਦੇਸ਼ ਨੂੰ ਫੈਲਾਇਆ ਅਤੇ ਸੱਚੇ ਸੁਭਾਅ ਦਾ ਨਿਰਮਾਣ ਅਤੇ ਪੂਜਾ ਕੀਤੀ। ਉਨ੍ਹਾਂ ਨੇ ਸਾਰੇ ਧਰਮਾਂ ਦੇ ਵਿਦਵਾਨਾਂ ਨਾਲ ਵਿਆਪਕ ਤੌਰ 'ਤੇ ਉਪਦੇਸ਼ ਦਿੱਤੇ, ਅਗਿਆਨਤਾ ਅਤੇ ਹਨੇਰੇ ਨੂੰ ਦੂਰ ਕੀਤਾ, ਤਿਆਗ ਅਤੇ ਹੋਸੇ ਕ੍ਰਮ-ਕਾਂਡਾਂ ਨੂੰ ਖ਼ਾਰਿਜ ਕੀਤਾ ਸੀ।

ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਤਮਿਕ ਸੰਦੇਸ਼ ਨੂੰ ਵਿਵਹਾਰਕ ਰੂਪ ਦਿੱਤਾ। ਉਹ ਆਮ ਗ੍ਰਹਿਸਥੀ ਜੀਵਨ ਜਿਉਂਦੇ ਸਨ ਅਤੇ ਕਿਸਾਨ ਵਜੋਂ ਕੰਮ ਕਰਦੇ ਸਨ। ਅਨੁਆਈਆਂ ਦੇ ਇਕ ਸਮੁਦਾਇ ਹਿੰਦੂ ਅਤੇ ਮੁਸਲਮਾਨ, ਅਮੀਰ ਅਤੇ ਗਰੀਬ, ਦਰਵੇਸ਼ ਅਤੇ ਵਪਾਰੀਆਂ ਨੇ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਸਵੀਕਾਰ ਕਰ ਲਿਆ ਸੀ। ਇਹ ਬਣਾਉਣ ਵਿਚ ਕੋਈ ਮੱਠਵਾਸੀ ਆਦੇਸ਼ ਨਹੀਂ ਸੀ ਪਰ ਵਪਾਰੀਆਂ, ਕਿਸਾਨਾਂ ਅਤੇ ਕਾਰੀਗਰਾਂ ਦਾ ਸਮੂਹ ਅਤੇ ਦੁਨਿਆਵੀ ਜ਼ਿੰਮੇਵਾਰੀਆਂ ਵਾਲਾ ਸਮੂਹ ਸੀ। ਸੰਦੇਸ਼ ਦਾ ਅਧਾਰ ਸੰਸਾਰ ਦੀ ਪੁਸ਼ਟੀ ਕਰਨਾ ਸੀ, ਜਿਸਨੂੰ ਬ੍ਰਹਮ ਮਕਸਦ ਦੇ ਪ੍ਰਤੀਬਿੰਬ ਵਜੋਂ ਵੇਖਿਆ ਗਿਆ ਸੀ; ਮਨੁੱਖੀ ਮਾਰਗ ਇਸ ਹਕੀਕਤ ਵਿਚ ਹੀ ਰਹਿਣਾ ਸੀ ਅਤੇ ਆਪਣੀਆਂ ਅਸ਼ੁੱਧੀਆਂ ਤੋਂ ਉਪਰ ਉਠ ਕੇ ਉਹ ਸਭ ਕਰਨਾ ਸੀ, ਜਿਸ ਨਾਲ ਮਨੁੱਖੀ ਦੁੱਖ ਘੱਟ ਹੋ ਸਕਦੇ ਸਨ। ਅਨੁਸ਼ਠਾਨਾਂ ਅਤੇ ਆਤਮ ਨਿਵਾਰਨ ਵਿਚ ਪ੍ਰਸਤੁਤ ਸ਼ੁੱਧ ਧਰਮ ਨੂੰ ਸਤਹੀ ਪੱਧਰ 'ਤੇ ਵੇਖਿਆ ਗਿਆ ਸੀ, ਜੋ ਉੱਚ ਮਹੱਤਵ ਵਿਵਹਾਰਕ ਗੁਣਾਂ ਨਾਲ ਜੁੜਿਆ ਹੋਇਆ ਹੈ। ਇਸ ਸੰਦੇਸ਼ ਨੂੰ ਸਰਲ ਸ਼ਬਦਾਂ ਵਿਚ ਸਮੁਦਾਇ ਲਈ ਇਸ ਤਰ੍ਹਾਂ ਸਮਝਾਇਆ ਗਿਆ ਸੀ- ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਆਦਿ।

ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀਆਂ ਕਈ ਮਹੱਤਵਪੂਰਣ ਪਰੰਪਰਾਵਾਂ ਵੇਖੀਆਂ ਜਾ ਸਕਦੀਆਂ ਸਨ, ਜਿਨ੍ਹਾਂ ਵਿਚੋਂ ਧਰਮਸ਼ਾਲਾ, ਸੰਗਤ ਅਤੇ ਪੰਗਤ ਦੀਆਂ ਧਾਰਨਾਵਾਂ ਹਨ। ਧਰਮਸ਼ਾਲਾ ਇਕ ਪੂਜਾ ਦਾ ਸਥਾਨ ਸੀ ਜਿਥੇ ਭਾਈਚਾਰਾ ਇਕੱਠਾ ਹੋ ਕੇ ਸਿਰਜਣਹਾਰ ਦੀ ਉਸਤਤ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣਿਆ ਕਰਦੇ ਸਨ; ਇਹ ਬਾਣੀ ਗੁਰੂ ਦੀ ਸੰਗਤ ਦੁਆਰਾ ਹਾਸਿਲ ਕੀਤਾ ਬ੍ਰਹਮ ਗਿਆਨ ਮੰਨਿਆ ਜਾਂਦਾ ਹੈ। ਧਰਮਸ਼ਾਲਾ ਬਾਅਦ ਵਿਚ ਗੁਰੂਦੁਆਰੇ ਵਿਚ ਵਿਕਸਤ ਹੋਈ, ਜੋ ਪੁਜਾਰੀ ਵਰਗਾਂ ਦੇ ਸਵਾਰਥੀ ਮੱਠਾਂ ਤੋਂ ਦੂਰ ਘਰ-ਘਰ ਵਿਚ ਧਰਮ ਦੀ ਬਹਾਲੀ ਲਈ ਇਕ ਮਹੱਤਵਪੂਰਣ ਰੂਪਕ ਸੀ।

ਬਾਣੀ ਜਾਂ ਕੀਰਤਨ ਸਰਵਣ ਕਰਨ ਲਈ ਇਕੱਤਰ ਹੋਏ ਲੋਕਾਂ ਦੀ ਮੰਡਲੀ ਨੂੰ 'ਸੰਗਤ' ਵਜੋਂ ਜਾਣਿਆ ਜਾਂਦਾ ਹੈ। 'ਇਕ ਸਮੁਦਾਇ ਜਾਂ ਇਕ ਭਾਈਚਾਰੇ ਦੀ ਸਿਰਜਣਾ' ਕਰਕੇ ਸੰਗਤ ਨੇ ਇੱਕ ਸਮਾਜਿਕ ਕਾਰਜ ਵੀ ਕੀਤਾ ਹੈ। ਸੰਗਤ ਬਰਾਬਰਤਾ ਅਤੇ ਭਾਈਚਾਰੇ ਦੇ ਅਧਾਰ 'ਤੇ ਉਦੇਸ਼ਾਂ ਅਤੇ ਕਾਰਜਾਂ ਦਾ ਸਮੂਹ ਸੀ, ਜੋ ਊਚ-ਨੀਚ, ਜਾਤ-ਪਾਤ ਤੋਂ ਉਪਰ ਉਠ ਕੇ ਆਮ ਲੋਕਾਂ ਦੇ ਇਕੱਠੇ ਹੋਣ ਦਾ ਰਾਹ ਬਣ ਗਿਆ ਸੀ। ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਇਸੇ ਤਰਾਂ ਦੀ ਦੁਹਾਈ ਪੰਗਤ ਜਾਂ ਪੰਗਤੀ ਦੀ ਪ੍ਰੰਪਰਾ ਦੁਆਰਾ ਹੋਈ ਜਿਸ ਵਿਚ ਅਮੀਰ ਅਤੇ ਗਰੀਬ ਜਾਤੀ, ਸਮਾਜਿਕ ਸਥਿਤੀ ਜਾਂ ਦਰਜੇ ਦੀ ਪਰਵਾਹ ਕੀਤੇ ਬਿਨਾਂ ਲੰਗਰ ਵਿਚ ਇਕੱਠੇ ਬੈਠਦੇ ਸਨ, ਜੋ ਲੰਗਰ ਸੇਵਾ ਜਾਂ ਸਵੈ-ਇੱਛੁਕ ਸੇਵਾ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ, ਇਸ ਭਾਵਨਾ ਲਈ ਸਿੱਖ ਕੌਮ ਅੱਜ ਦੁਨੀਆਂ ਭਰ ਵਿੱਚ ਜਾਣੀ ਜਾਂਦੀ ਹੈ।

ਕਰਤਾਰਪੁਰ ਲਾਂਘੇ ਦਾ ਉਦਘਾਟਨ ਸਾਨੂੰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਮਨੁੱਖ ਦੀ ਬਰਾਬਰੀ, ਮਨੁੱਖੀ ਰਹਿਮਤਾ ਅਤੇ ਪਰਮਾਤਮਾ ਦੀ ਏਕਤਾ ਨਾਲ ਸੰਬੰਧਤ ਸੰਦੇਸ਼ ਨੂੰ ਸਮਰਪਿਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ।

ਸਕ੍ਰਿਪਟ: ਨਵਤੇਜ ਸਰਨਾ, 'ਦ ਬੁੱਕ ਆਫ ਨਾਨਕ' ਦੇ ਲੇਖਕ ਅਤੇ
ਸੰਯੁਕਤ ਰਾਜ ਵਿੱਚ ਭਾਰਤ ਦੇ ਸਾਬਕਾ ਰਾਜਦੂਤ
ਅਨੁਵਾਦਕ: ਸਿਮਰਨਜੀਤ ਕੌਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ