ਭਾਰਤ-ਅਮਰੀਕਾ 2+2 ਰਣਨੀਤਕ ਸੰਵਾਦ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਵੱਲੋਂ ਸੁਰੱਖਿਆ ਸੰਵਾਦ ਦੇ ਤੀਜੇ ਗੇੜ੍ਹ , ਜਿਸ ਨੂੰ ਕਿ 2+2 ਵਾਰਤਾ ਕਿਹਾ ਜਾਂਦਾ ਹੈ, ਉਸ ‘ਚ ਸ਼ਮੂਲੀਅਤ ਕਰਨ ਲਈ ਨਵੀਂ ਦਿੱਲੀ ਦੇ ਦੌਰੇ ‘ਤੇ ਸਨ । ਇਸ ਵਾਰਤਾ ‘ਚ ਭਾਰਤੀ ਪੱਖ ਵੱਲੋਂ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਿੱਸਾ ਲਿਆ ਅਤੇ ਆਪਸੀ ਹਿੱਤਾਂ ਦੇ ਦੁਵੱਲੇ ,ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਵਿਚਾਰਿਆ। ਇਸ ਮੁਲਾਕਾਤ ਨੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ।
ਇਹ ਸੰਵਾਦ ਅਮਰੀਕਾ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਹੀ ਆਯੋਜਿਤ ਹੋਇਆ ਹੈ।ਇਸ ਦੇ ਨਾਲ ਹੀ ਮਹਾਮਾਰੀ ਕੋਰੋਨਾਵਾਇਰਸ ਨਾਲ ਭਾਵੇਂ ਕਿ ਦੋਵੇਂ ਹੀ ਦੇਸ਼ ਜੂਝ ਰਹੇ ਹਨ ਪਰ ਫਿਰ ਵੀ ਇਸ ਮਹੱਤਵੂਰਨ ਵਾਰਤਾ ਲਈ ਦੋਵਾਂ ਦੇਸ਼ਾਂ ਨੇ ਸਮਾਂ ਕੱਢਿਆ ਹੈ।ਇਸ ਬੈਠਕ ਦੌਰਾਨ ਕਈ ਅਹਿਮ ਮੁੱਦਿਆਂ ਨੂੰ ਵਿਚਾਰਿਆ ਗਿਆ ਹੈ।ਦੋਵਾਂ ਧਿਰਾਂ ਦਰਮਿਆਨ ਜੋ ਸਮਝੌਤੇ ਸਹੀਬੱਧ ਹੋਏ ਹਨ, ਉਨ੍ਹਾਂ ‘ਚੋਂ ਬੇਸਿਕ ਐਕਸਚੇਂਜ ਅਤੇ ਸਹਿਕਾਰਤਾ ਇਕਰਾਰਨਾਮਾ ਸਭ ਤੋਂ ਖਾਸ ਹੈ।ਦੋਵਾਂ ਧਿਰਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਵਿਗੜ ਰਹੀ ਸੁਰੱਖਿਆ ਸਥਿਤੀ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ।
ਭਾਰਤ ਅਤੇ ਅਮਰੀਕਾ ਦੁਨੀਆ ਦੇ ਸਭ ਤੋਂ ਵੱਧ ਮਹਾਮਾਰੀ ਪ੍ਰਭਾਵਿਤ ਮੁਲਕ ਹਨ।ਜਿਸ ਕਰਕੇ ਦੋਵੇਂ ਹੀ ਦੇਸ਼ ਆਪਣੀਆਂ ਸਿਹਤ ਸੁਰੱਖਿਆ ਪ੍ਰਣਾਲੀਆਂ ਅਤੇ ਆਰਥਿਕ ਗਤੀਵਿਧੀਆਂ ‘ਚ ਆਈ ਗਿਰਾਵਟ ਨਾਲ ਨਜਿੱਠਣ ਦਾ ਯਤਨ ਕਰ ਰਹੇ ਹਨ।
ਦੂਜੇ ਪਾਸੇ ਚੀਨ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਆਪਣੇ ਗੁਆਂਢੀ ਦੇਸ਼ਾਂ ਦੀਆਂ ਸਰਹੱਦਾਂ ਅੰਦਰ ਵੜ੍ਹ ਕੇ ਜ਼ਮੀਨਾਂ ਅਤੇ ਸਮੁੰਦਰੀ ਇਲਾਕਿਆਂ ‘ਤੇ ਆਪਣਾ ਕਬਜ਼ਾ ਕਰ ਰਿਹਾ ਹੈ।ਇਸ ਹਮਲਾਵਰ ਨੀਤੀ ਸਦਕਾ ਹੀ ਚੀਨ ਲਗਾਤਾਰ ਆਪਣੀ ਤਾਕਤ ਵਧਾਉਣ ‘ਚ ਲੱਗਿਆ ਹੋਇਆ ਹੈ।
ਭਾਰਤ ਦਾ ਰਣਨੀਤਕ ਮਾਹੌਲ ਕਦੇ ਵੀ ਅੱਜ ਜਿੰਨ੍ਹਾਂ ਅਸਥਿਰ ਨਹੀਂ ਰਿਹਾ ਹੈ।ਅਮਰੀਕਾ ਵੀ ਹਿੰਦ-ਪ੍ਰਸ਼ਾਂਤ ਖੇਤਰ ‘ਚ ਆਪਣੇ ਆਰਥਿਕ ਅਤੇ ਸੁਰੱਖਿਆ ਹਿੱਤਾਂ ਸਬੰਧੀ ਚੀਨ ਤੋਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।ਮੌਜੂਦਾ ਸਥਿਤੀ ਦੋਵਾਂ ਦੇਸ਼ਾਂ ਵਿਚਾਲੇ ਵਿਕਸਤ ਰਣਨੀਤਕ ਸਾਝੇਦਾਰੀ ਦੇ ਇੱਕ ਨਾਜ਼ੁਕ ਪਲ ਨੂੰ ਦਰਸਾਉਂਦਾ ਹੈ।
ਕਈ ਲੋਕਾਂ ਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਕੀ ਇਸ ਵਾਰ ਦੀ 2+2 ਬੈਠਕ ਦੌਰਾਨ ਬੀਈਸੀਏ ਨੂੰ ਸਹੀਬੱਧ ਕੀਤਾ ਜਾਵੇਗਾ? ਪਰ ਹੁਣ ਇਸ ਸਬੰਧੀ ਸਾਰੀਆਂ ਆਵਾਜ਼ਾਂ ਬੰਦ ਹੋ ਗਈਆਂ ਹਨ।ਬੀਈਸੀਏ ਦੋਵਾਂ ਦੇਸ਼ਾਂ ਵਿਚਾਲੇ ਉੱਚ ਫੌਜੀ ਤਕਾਨਲੋਜੀ, ਨਕਸ਼ੇ ਅਤੇ ਸੈਟੇਲਾਈਟ ਅੰਕੜਿਆਂ ਨੂੰ ਸਾਂਝਾ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ।
ਜਿਵੇਂ ਕਿ 21ਵੀਂ ਸਦੀ ਦੇ ਸ਼ੁਰੂਆਤੀ ਦੌਰ ਤੋਂ ਹੀ ਭਾਰਤ-ਅਮਰੀਕਾ ਦੀ ਰਣਨੀਤਕ ਭਾਈਵਾਲੀ ‘ਚ ਵਾਧਾ ਵੇਖਣ ਨੂੰ ਮਿਿਲਆ ਹੈ।ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਸਬੰਧ ਨੂੰ ਹੌਲੀ-ਹੌਲੀ ਨਿਖਾਰਿਆ ਹੈ।ਭਾਵੇਂ ਕਿ ਕਈ ਵਾਰ ਦੋਵਾਂ ਦੇਸ਼ਾਂ ਦਰਮਿਆਨ ਸਿਆਸੀ ਅਤੇ ਆਰਥਿਕ ਮਤਭੇਦ ਵੀ ਪੈਦਾ ਹੋਏ ਹਨ, ਪਰ ਫਿਰ ਵੀ ਰੱਖਿਆ ਅਤੇ ਰਣਨੀਤਕ ਸਹਿਯੋਗ ਪਹਿਲਾਂ ਨਾਲੋਂ ਉਤਸ਼ਾਹਤ ਹੋਇਆ ਹੈ।ਬੀਈਸੀਏ ਤੋਂ ਇਲਾਵਾ ਲੀਮੋਆ ਅਤੇ ਕੋਮਕਾਸਾ LEMOA (Logistics Exchange Memorandum of Agreement) and COMCASA (Communications Compatibility and Security Agreement) ਸਮਝੌਤੇ ਸਹੀਬੱਧ ਕੀਤੇ ਗਏ ਹਨ।
ਇੰਨ੍ਹਾਂ ਤਿੰਨਾਂ ਬੁਨਿਆਦੀ ਸਮਝੌਤਿਆਂ ਤੋਂ ਇਲਾਵਾ ਜੀਸੋਮੀਆ (General Security of Military Information Agreement) , ਆਈਐਸਏ (Industrial Security Annex Agreement) ਅਤੇ ਪ੍ਰਮੁੱਖ ਫੌਜੀ ਸਹੂਲਤਾਂ ‘ਚ ਸੰਪਰਕ ਅਧਿਕਾਰੀਆਂ ਦੀ ਤਬਦੀਲੀ ਆਦਿ ਇਹ ਦਰਸਾਉਂਦੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਲਗਾਤਾਰ ਵੱਧ ਰਹੇ ਹਨ।
ਭਾਰਤ ਕਿਸੇ ਹੋਰ ਦੇਸ਼ ਦੇ ਮੁਕਾਬਲੇ ਅਮਰੀਕਾ ਨਾਲ ਵਧੇਰੇ ਫੌਜੀ ਕਿਵਾਇਦਾਂ ਦਾ ਆਯੋਜਨ ਕਰ ਰਿਹਾ ਹੈ।ਇੰਨ੍ਹਾਂ ਸਭ ‘ਚੋਂ ਮਾਲਾਬਾਰ ਕਿਵਾਇਦ ਸਭ ਤੋਂ ਮਹੱਤਵਪੂਰਨ ਹੈ।ਕੁਆਡ ਦੇ ਨਾਂਅ ਨਾਲ ਜਾਣੇ ਜਾਂਦੇ ਚਾਰ ਦੇਸ਼ਾਂ ਦੇ ਗੈਰ ਰਸਮੀ ਫੋਰਮ, ਜਿਸ ‘ਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ, ਹਿੰਦ-ਪ੍ਰਸ਼ਾਂਤ ਖਿੱਤੇ ‘ਚ ਸੁਰੱਖਿਆ ਅਤੇ ਵਿਕਾਸ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਇੱਕਠੇ ਕੰਮ ਕਰਦੇ ਹਨ।ਮੌਜੂਦਾ ਸਮੇਂ ‘ਚ ਚੀਨ ਵੱਲੋਂ ਵੱਧ ਰਹੀ ਖੁਦਮੁਖਤਿਆਰੀ ਦੀ ਕਾਰਵਾਈ ਦੇ ਮੱਦੇਨਜ਼ਰ ਇਸ ਤਰ੍ਹਾਂ ਦੀ ਸਾਂਝ ਦੀ ਬਹੁਤ ਮਹੱਤਤਾ ਹੈ।ਹਿੰਦ ਮਹਾਂਸਾਗਰ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਲਈ ਵੀ ਇਸ ਕੁਆਡ ਦਾ ਬਹੁਤ ਮਹੱਤਵ ਹੈ।
ਨਵੀਂ ਦਿੱਲੀ ‘ਚ ਮੁਕੰਮਲ ਹੋਏ ਤੀਜੇ 2+2 ਰਣਨੀਤਕ ਸੰਵਾਦ ‘ਚ ਰਾਜਨੀਤਿਕ ਲੀਡਰਸ਼ਿਪ ‘ਚ ਤਬਦੀਲੀ ਭਾਰਤ ਅਤੇ ਸੰਯੁਕਤ ਰਾਜ ਵਿਚਾਲੇ ਵੱਧ ਰਹੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਮਜ਼ਬੂਤ ਸਬੰਧਾਂ ਦੀ ਗਵਾਹੀ ਭਰਦਾ ਹੈ।
Comments
Post a Comment