ਭਾਰਤ ਅਤੇ ਨਾਰਵੇ ਨੇ ਸੰਬੰਧਾਂ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਦੁਹਰਾਈ
ਭਾਰਤ ਅਤੇ ਨਾਰਵੇ ਵਿਚਾਲੇ ਆਰਥਿਕ ਅਤੇ ਵਪਾਰਕ ਸੰਬੰਧਾਂ ਨੂੰ ਅੱਗੇ ਵਧਾਉਣ ਅਤੇ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਦੋਵਾਂ ਦੇਸ਼ਾਂ ਦੀ ਸੰਯੁਕਤ ਕਮੇਟੀ ਇਸ ਤੇ ਵਿਚਾਰ-ਚਰਚਾ ਕਰ ਰਹੀ ਹੈ। ਭਾਰਤ-ਨਾਰਵੇ ਸਾਂਝੇ ਕਮਿਸ਼ਨ ਦੀ ਛੇਵੀਂ ਬੈਠਕ ਹਾਲ ਹੀ ਵਿੱਚ ਵਰਚੁਅਲ ਤੌਰ ਤੇ ਆਯੋਜਿਤ ਕੀਤੀ ਗਈ ਸੀ। ਨਾਰਵੇ ਦੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਨਾਰਵੇ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਇਨੇ ਐਰਿਕਸਨ ਸੋਰਾਇਡ ਅਤੇ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕੀਤੀ। ਦੁਵੱਲੇ ਸੰਬੰਧਾਂ ਦੇ ਹੋਰ ਅੱਗੇ ਵਧਣ ਬਾਰੇ ਦੋਵਾਂ ਧਿਰਾਂ ਨੇ ਗੈਰ-ਰਵਾਇਤੀ ਖੇਤਰਾਂ, ਖ਼ਾਸ ਤੌਰ ਤੇ ਮਹਾਮਾਰੀ ਪ੍ਰਭਾਵਿਤ ਦੁਨੀਆ ਵਿਚ ਸੰਭਾਵਿਤ ਸਹਿਯੋਗ ਦੇ ਖੇਤਰਾਂ ਦਾ ਜ਼ਿਕਰ ਕੀਤਾ ਜੋ ਵਧੇਰੇ ਟਿਕਾਊ ਅਰਥਚਾਰਿਆਂ ਦੇ ਨਿਰਮਾਣ ਦੇ ਮੌਕੇ ਪ੍ਰਦਾਨ ਕਰਦੇ ਹਨ। ਦੋਰਾਂ ਦੇਸ਼ਾਂ ਦੇ ਆਗੂਆਂ ਨੇ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਸਵੀਕਾਰਦਿਆਂ ਵਿਸ਼ਵ-ਪੱਧਰ ਤੇ ਕੋਵੈਕਸ ਸਹੂਲਤ ਦੀ ਸਥਾਪਨਾ ਅਤੇ ਟੀਕਿਆਂ ਦੀ ਸਹੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਯਤਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਮਾਂ ਅਤੇ ਬੱਚੇ ਦੀ ਸਿਹਤ ਪ੍ਰਤੀ ਦੁਵੱਲੇ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਦਾ ਵੀ ਵਾਅਦਾ ਕੀਤਾ।
15-16 ਜਨਵਰੀ, 2020 ਨੂੰ ਨਵੀਂ ਦਿੱਲੀ ਵਿਖੇ ਬੁਲਾਏ ਗਏ ਟ੍ਰੇਡ ਐਂਡ ਇਨਵੈਸਟਮੈਂਟ ਡਾਇਲਾਗ (ਡੀਟੀਆਈ) ਦੇ ਅਨੁਸਾਰ, ਦੋਵਾਂ ਦੇਸ਼ਾਂ ਨੇ ਇਸ ਬਲੂ ਇਕੋਨਮੀ ਅਤੇ ਸਮੁੰਦਰੀ ਜਹਾਜ਼, ਸੰਚਾਰ ਤਕਨਾਲੋਜੀ, ਨਵਿਆਉਣਯੋਗ ਊਰਜਾ, ਮੱਛੀ ਪਾਲਣ ਅਤੇ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਸਹਿਯੋਗ ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਭਾਰਤ ਅਤੇ ਨਾਰਵੇ ਦੀਆਂ ਸਮਰੱਥਾਵਾਂ ਦੇ ਸਹਿਯੋਗੀਕਰਨ ਲਈ ਬਲੂ ਇਕੋਨੋਮੀ ਬਾਰੇ ਸਮੁੰਦਰੀ ਸੰਵਾਦ ਅਤੇ ਟਾਸਕ ਫੋਰਸ ਵਿੱਚ ਪਛਾਣੇ ਗਏ ਹੋਰ ਖੇਤਰਾਂ ਵਿੱਚ ਮੱਛੀ ਪਾਲਣ, ਐਕੁਆਕਲਚਰ, ਸਮੁੰਦਰੀ ਵਰਤੋਂ ਲਈ ਗ੍ਰੀਨ ਤਕਨਾਲੋਜੀ ਅਤੇ ਸਮੁੰਦਰੀ ਜਹਾਜ਼ਾਂ ਦੀ ਉਸਾਰੀ, ਸਮੁੰਦਰੀ ਜ਼ਹਾਜ਼-ਰੀਸਾਈਕਲਿੰਗ ਅਤੇ ਗ੍ਰੀਨ ਬੰਦਰਗਾਹਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਸਮੁੰਦਰੀ ਪ੍ਰਦੂਸ਼ਣ, ਏਕੀਕ੍ਰਿਤ ਸਮੁੰਦਰੀ ਪ੍ਰਬੰਧਨ ਅਤੇ ਖੋਜ ਸਮੇਤ ਸਮੁੰਦਰੀ ਸਥਾਨਕ ਯੋਜਨਾਵਾਂ ਦੇ ਖੇਤਰਾਂ ਲਈ ਏਕੀਕ੍ਰਿਤ ਕਾਰਜ ਯੋਜਨਾ ਉੱਤੇ ਜ਼ੋਰ ਦਿੱਤਾ ਗਿਆ।
ਗੌਰਤਲਬ ਹੈ ਕਿ ਦੁਵੱਲੇ ਸੰਬੰਧਾਂ ਦੇ ਦਾਇਰੇ ਵਿੱਚ ਭਾਰਤ ਅਤੇ ਨਾਰਵੇ ਨੇ ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਉੱਚ-ਸਿੱਖਿਆ, ਹਾਈਡ੍ਰੋਕਾਰਬਨ, ਸਭਿਆਚਾਰ, ਸਥਾਨਕ ਪ੍ਰਸ਼ਾਸਨ, ਸਮੁੰਦਰੀ ਮਾਮਲਿਆਂ ਅਤੇ ਮੱਛੀ ਪਾਲਣ ਵਰਗੇ ਵਿਭਿੰਨ ਖੇਤਰਾਂ ਵਿੱਚ ਬਹੁਤ ਸਾਰੇ ਸਾਂਝੇ ਕਾਰਜ ਸਮੂਹ ਸਥਾਪਿਤ ਕੀਤੇ ਹਨ। ਇਸ ਮੌਕੇ ਭਾਰਤ-ਨਾਰਵੇ ਦੇ ਮੰਤਰੀਆਂ ਨੇ ਸਥਾਈ ਵਿਕਾਸ ਦੇ ਟੀਚਿਆਂ ਨੂੰ ਉਤਸ਼ਾਹਿਤ ਕਰਨ, ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਅਤੇ ਗ੍ਰੀਨ ਇਕੋਨੋਮੀ ਵੱਲ ਅੱਗੇ ਵਧਣ ਦੀ ਲੋੜ ਅਤੇ ਇਸ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਇਸ ਦ੍ਰਿਸ਼ਟੀਕੋਣ ਦੇ ਮੱਦੇਨਜ਼ ਦੁ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਗਲੋਬਲ ਕਮਿਊਨਿਟੀ ਨੂੰ ਪ੍ਰਭਾਵਿਤ ਕਰਨ ਵਾਲੇ ਸਮਕਾਲੀ ਮੁੱਦਿਆਂ ਨਾਲ ਵੀ ਨਜਿੱਠਿਆ ਜਾ ਸਕੇ।
ਕਾਬਿਲੇਗੌਰ ਹੈ ਕਿ ਇਸ ਬੈਠਕ ਵਿੱਚ ਵਿਸ਼ਵ ਦੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਵਿਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਅਤੇ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਸੰਯੁਕਤ ਰਾਸ਼ਟਰ ਦੇ ਅੰਦਰ ਦੋਵਾਂ ਦੇਸ਼ਾਂ ਲਈ ਇਕ ਵੱਡੀ ਭੂਮਿਕਾ ਦੀ ਕਲਪਨਾ ਕੀਤੀ ਗਈ ਹੈ ਕਿਉਂਕਿ ਦੋਵੇਂ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਚੁਣੇ ਹੋਏ ਮੈਂਬਰ ਹਨ ਅਤੇ ਜਿਵੇਂ ਕਿ ਦੋਵੇਂ ਧਿਰਾਂ ਕਾਰਜਕਾਲ ਮਿਆਦ 2021-22 ਦੌਰਾਨ ਸੁਰੱਖਿਆ ਪ੍ਰੀਸ਼ਦ ਦੇ ਮੁੱਦਿਆਂ 'ਤੇ ਸੀਨੀਅਰ ਅਧਿਕਾਰੀਆਂ ਦੇ ਪੱਧਰ 'ਤੇ ਨਿਯਮਤ ਸਲਾਹ-ਮਸ਼ਵਰੇ ਵਿਚ ਸ਼ਾਮਿਲ ਹੋਣ ਲਈ ਸਹਿਮਤ ਹੋਏ ਹਨ। ਸੰਯੁਕਤ ਰਾਸ਼ਟਰ ਤੋਂ ਇਲਾਵਾ ਦੋਵਾਂ ਵਿਦੇਸ਼ ਮੰਤਰੀਆਂ ਨੇ ਖੇਤਰੀ, ਬਹੁਪੱਖੀ ਅਤੇ ਵਿਸ਼ਵ-ਪੱਧਰੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਅਜਿਹੇ ਸਮੇਂ ਵਿਚ ਜਦੋਂ ਬਹੁਪੱਖੀ ਸ਼ਾਸਨ ਪ੍ਰਣਾਲੀਆਂ ਦੇ ਕਮਜ਼ੋਰ ਹੋਣ ਦੇ ਹਾਲਾਤ ਬਣ ਰਹੇ ਹਨ, ਭਾਰਤ-ਨਾਰਵੇ ਸਹਿਯੋਗ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਸੁਧਾਰਾਂ 'ਤੇ ਮਿਲ ਕੇ ਕੰਮ ਕਰਨ ਦਾ ਸੰਦੇਸ਼ ਦਿੰਦਾ ਹੈ।
ਭਾਰਤ-ਨਾਰਵੇ ਸੰਬੰਧਾਂ ਦੀ ਸਥਾਪਨਾ 1947 ਤੋਂ ਪੁਰਾਣੀ ਹੈ। ਦੋਵੇਂ ਦੇਸ਼ ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਸ਼ਾਸਨ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ। ਹਾਲ ਹੀ ਦੇ ਸਾਲਾਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਸੰਬੰਧਾਂ ਵਿੱਚ ਗਤੀਸ਼ੀਲਤਾ ਅਤੇ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਬਾਇਓ-ਫੋਟੋਨਿਕਸ, ਸਿਹਤ ਅਤੇ ਡਾਇਗਨੋਸਟਿਕ ਟੂਲਜ਼, ਨੈਨੋ-ਤਕਨਾਲੋਜੀ, ਜਲ ਪ੍ਰਬੰਧਨ, ਨਵਿਆਉਣਯੋਗ ਊਰਜਾ, ਪਣ ਬਿਜਲੀ, ਪ੍ਰੋਜੈਕਟ ਅਧਾਰਿਤ ਸਿਖਲਾਈ ਅਤੇ ਵਿਦਿਆਰਥੀ ਤੇ ਖੋਜਕਰਤਾਵਾਂ ਦੀ ਗਤੀਸ਼ੀਲਤਾ ਵਰਗੇ ਖੇਤਰਾਂ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਉੱਚ ਸਿੱਖਿਆ ਅਤੇ ਖੋਜ ਵਿੱਚ ਚਾਰ ਸਮਝੌਤਿਆਂ ਤੇ ਹਸਤਾਖਰ ਕਰਨ ਨਾਲ ਦੋਵਾਂ ਦੇਸ਼ਾਂ ਵਿੱਚ ਆਪਸੀ ਭਾਈਵਾਲੀ ਵਿੱਚ ਵਾਧਾ ਹੋਇਆ ਹੈ।
ਹਾਲਾਂਕਿ ਦੋਹਾਂ ਦੇਸ਼ਾਂ ਵਿਚਕਾਰ ਰੁਝੇਵਿਆਂ ਦੇ ਨਵੇਂ ਅਤੇ ਵਿਆਪਕ ਖੇਤਰਾਂ 'ਤੇ ਜ਼ੋਰ ਦਿੱਤਾ ਗਿਆ ਹੈ ਪਰ ਫਿਰ ਵੀ ਆਰਥਿਕ ਅਤੇ ਵਪਾਰਕ ਖੇਤਰ ਵਿਚ ਸਹਿਯੋਗ ਦੀ ਹੋਰ ਸੰਭਾਵਨਾ ਨੂੰ ਤਲਾਸ਼ਣ ਦੀ ਲੋੜ ਹੈ। ਕਿਉਂਕਿ ਦੋਵੇਂ ਦੇਸ਼ ਨੇਮ ਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਦਾ ਸਮਰਥਨ ਕਰਦੇ ਹਨ ਇਸ ਲਈ ਵਪਾਰ ਅਤੇ ਨਿਵੇਸ਼ ਦਾ ਇੱਕ ਟਿਕਾਊ ਢਾਂਚਾ, ਵਪਾਰਕ ਦੋਸਤਾਨਾ ਨੀਤੀਆਂ, ਨਿੱਜੀ ਖੇਤਰ ਦੀ ਸ਼ਮੂਲੀਅਤ, ਖੋਜ ਅਤੇ ਤਕਨੀਕੀ ਸਹਿਯੋਗ ਨੂੰ ਸ਼ਾਮਿਲ ਕਰਨ ਦੀ ਰਣਨੀਤੀ ਦੇ ਨਾਲ ਆਰਥਿਕ ਸਾਂਝੇਦਾਰੀ ਨੂੰ ਹੋਰ ਅੱਗੇ ਲਿਜਾਉਣਾ ਸਮੇਂ ਦੀ ਮੰਗ ਹੈ। ਭਾਰਤ ਅਤੇ ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ (ਐਫ.ਟੀ.ਏ.) ਮੁਕਤ ਵਪਾਰ ਗੱਲਬਾਤ ਦਾ ਮੁਢਲਾ ਸਿੱਟਾ ਵਪਾਰ ਅਤੇ ਕਾਰੋਬਾਰੀ ਮੌਕਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾਏਗਾ, ਜਿਸ ਨਾਲ ਟੈਰਿਫਾਂ ਵਿੱਚ ਕਮੀ ਆਵੇਗੀ ਅਤੇ ਹੋਰ ਲਾਭਕਾਰੀ ਤਕਨਾਲੋਜੀ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। 2020 ਦੇ ਸਾਂਝੇ ਕਮਿਸ਼ਨ ਦੀ ਬੈਠਕ ਦੀ ਸਫ਼ਲਤਾ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਕਿਸੇ ਸੁਵਿਧਾਜਨਕ ਤਾਰੀਖ 'ਤੇ ਓਸਲੋ ਵਿਖੇ ਸਾਂਝੇ ਕਮਿਸ਼ਨ ਦੀ ਬੈਠਕ ਦਾ ਅਗਲਾ ਦੌਰ ਕਰਵਾਉਣ ਦਾ ਫੈਸਲਾ ਵੀ ਕੀਤਾ।
ਸਕ੍ਰਿਪਟ: ਡਾ. ਸੰਘਮਿਤਰਾ ਸਰਮਾ, ਯੂਰਪੀਅਨ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ

Comments
Post a Comment