ਗਾਂਧੀ: ਅਹਿੰਸਾ ਦੇ ਪ੍ਰਤੀਕ

 ਸਾਲ 2007 ਤੋਂ ਸੰਯੁਕਤ ਰਾਸ਼ਟਰ ਨੇ 2 ਅਕਤੂਬਰ , ਜੋ ਕਿ ਮਹਾਤਮਾ ਗਾਂਧੀ ਦਾ ਜਨਮ ਦਿਵਸ ਹੈ, ਨੂੰ ‘ਅੰਤਰਰਾਸ਼ਟਰੀ ਅਹਿੰਸਾ ਦਿਵਸ ਵੱਜੋਂ ਐਲਾਨਿਆ ਹੈ।ਦੁਨੀਆ ਭਰ ‘ਚ ਅੱਜ ਦਾ ਦਿਨ ਅਮਨ , ਸ਼ਾਂਤੀ ਅਤੇ ਅਹਿੰਸਾ ਨੂੰ ਕਾਇਮ ਕਰਨ ‘ਚ ਮਹਾਤਮਾ ਗਾਂਧੀ ਦੇ ਸਥਾਈ ਯੋਗਦਾਨ ਨੂੰ ਯਾਦ ਕਰਦਿਆਂ ਮਨਾਇਆ ਜਾਂਦਾ ਹੈ।ਇਸ ਦਿਨ ਦਾ ਉਦੇਸ਼ ਵਿਸ਼ਵ ਭਰ ‘ਚ ਅਹਿੰਸਾ ਦੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।ਇਸ ਦਿਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁੱਟਰਸ ਨੇ ਕਿਹਾ ਕਿ “ ਗਾਂਧੀ ਜੀ ਨੇ ਹਮੇਸ਼ਾਂ ਹੀ ਅਸੀਂ ਕੀ ਕਰ ਰਹੇ ਹਾਂ ਅਤੇ ਕੀ ਕਰਨ ਦੇ ਸਮਰੱਥ ਹਾਂ, ਇਸ ਵਿਚਲੇ ਪਾੜੇ ਨੂੰ ਜਾਣਨ ਦੀ ਸ਼ਕਤੀ ਪ੍ਰਦਾਨ ਕੀਤੀ ਹੈ।ਇਸ ਅੰਤਰਰਾਸ਼ਟਰੀ ਅਹਿੰਸਾ ਦਿਵਸ ‘ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਪਾੜੇ ਨੂੰ ਦੂਰ ਕਰਨ ਲਈ ਸਾਨੂੰ ਕੁੱਝ ਵੱਖਰਾ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਹਰ ਕਿਸੇ ਲਈ ਵਧੀਆ ਭਵਿੱਖ ਦੀ ਕਾਮਨਾ ਕਰਦੇ ਹਾਂ।”

ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ਮੁਤਾਬਕ ਅੰਤਰਰਾਸ਼ਟਰੀ ਅਹਿੰਸਾ ਦਿਵਸ ਸਿੱਖਿਆ ਅਤੇ ਲੋਕ ਜਾਗਰੂਕਤਾ ਰਾਹੀਂ “ਅਹਿੰਸਾ ਦੇ ਸੰਦੇਸ਼ ਨੂੰ ਫੈਲਾਉਣ” ਦਾ ਇੱਕ ਉੱਚਿਤ ਮੌਕਾ ਹੈ।ਇਸ ਮਤੇ ਨੇ ‘ਅਹਿੰਸਾ ਦੇ ਸਿਧਾਂਤ ਦੀ ਵਿਸ਼ਵਵਿਆਪੀ ਸਾਰਥਕਤਾ’ ਅਤੇ ਸ਼ਾਂਤੀ, ਸਹਿਣਸ਼ੀਲਤਾ, ਸਮਝ ਅਤੇ ਅਹਿੰਸਾ ਦੀ ਰੀਤ ਦੀ ਭਾਲ ਕਰਨ ਦੀ ਇੱਛਾ’ ਦੀ ਪੁਸ਼ਟੀ ਕੀਤੀ ਹੈ।
ਗਾਂਧੀ ਜੀ ਦੇ ਵਿਚਾਰ ਅਤੇ ਆਦਰਸ਼ ਆਜ਼ਾਦੀ ਅਤੇ ਉਦਾਰਤਾ ਲਈ ਲੜਾਈ ਲੜ ਰਹੇ ਆਗੂਆਂ ਦੀ ਕਲਪਨਾ ਨੂੰ ਨਵਾਂ ਰੂਪ ਦਿੰਦੇ ਹਨ।ਪਿਛਲੇ ਸਾਲ ਇਸੇ ਹੀ ਦਿਨ ਨਿਊਯਾਰਕ ਟਾਈਮਜ਼ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਲਸਨ ਮੰਡੇਲਾ ਦਾ ਹਵਾਲਾ ਦਿੱਤਾ ਸੀ।ਨੇਲਸਨ ਮੰਡੇਲਾ ਨੇ ਗਾਂਧੀ ਨੂੰ “ ਪਵਿੱਤਰ ਅਤੇ ਵਿਲੱਖਣ ਯੋਧਾ” ਦਾ ਨਾਂਅ ਦਿੱਤਾ ਸੀ।ਪੀਐਮ ਮੋਦੀ ਨੇ ਲਿਿਖਆ ਸੀ, “ ਗਾਂਧੀ ਕੋਲ ਮਨੁੱਖੀ ਸਮਾਜ ‘ਚ ਪੈਦਾ ਕੁੱਝ ਸਭ ਤੋਂ ਮਜ਼ਬੂਤ ਵਿਵਾਦਾਂ ਵਿਚਾਲੇ ਇੱਕ ਕੜ੍ਹੀ ਬਣਨ ਦੀ ਯੋਗਤਾ ਸੀ।”
ਪੀਐਮ ਮੋਦੀ ਨੇ ਆਪਣੇ ਲੇਖ ‘ਚ ਲਿਿਖਆ ਸੀ ਕਿ “ਉਹ ਅਲਬਰਟ ਆਈਨਸਟਾਈਨ ਨਾਲ ਸਹਿਮਤ ਹਨ।ਅਲਬਰਟ ਨੇ ਕਿਹਾ ਸੀ ਕਿ “ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਾਇਦ ਹੀ ਵਿਸ਼ਵਾਸ ਹੋਵੇਗਾ ਕਿ ਇਸ ਧਰਤੀ ‘ਤੇ ਅਜਿਹਾ ਵੀ ਕੋਈ ਵਿਅਕਤੀ ਮੌਜੂਦ ਸੀ।”
ਅਜਿਹੇ ਸਮੇਂ ‘ਚ ਜਦੋਂ ਪੂਰੀ ਦੁਨੀਆ ਲੜਾਈ-ਝਗੜੇ ਅਤੇ ਅਹਿੰਸਾ ਦਾ ਘਰ ਬਣੀ ਹੋਈ ਹੈ, ਅਜਿਹੀ ਸਥਿਤੀ ‘ਚ ਗਾਂਧੀ ਦੇ ਵਿਚਾਰ ਅਤੇ ਆਦਰਸ਼ ਵਧੇਰੇ ਢੁਕਵੇਂ ਮਹਿਸੂਸ ਹੋ ਰਹੇ ਹਨ।ਗਾਂਧੀ ਦੇ ਵਿਚਾਰ ਸਿਰਫ ਰਾਜਨੀਤਿਕ ਸੰਘਰਸ਼ ਦੇ ਹੀ ਸਾਧਨ ਨਹੀਂ ਸਨ, ਉਨ੍ਹਾਂ ਦਾ ਉਦੇਸ਼ ਮਨੁੱਖਜਾਤੀ ਨੂੰ ਲਗਾਤਾਰ ਪਦਾਰਥਵਾਦ ਅਤੇ ਖਪਤਾਕਾਰਵਾਦ ਤੋਂ ਬਾਹਰ ਕਰਨਾ ਹੈ।ਇਹ ਉਹ ਤੱਤ ਹਨ ਜੋ ਕਿ ਸਮਾਜ ਦਾ ਘਾਣ ਕਰ ਰਹੇ ਹਨ।ਗਾਂਧੀ ਜੀ ਨੇ ਨਿੱਜੀ ਅਤੇ ਪੇਸ਼ੇਵਰ ਵਿਵਹਾਰ ‘ਚ ਨੈਤਿਕਤਾ ਅਤੇ ਉੱਚ ਚਰਿੱਤਰ ‘ਤੇ ਜ਼ੋਰ ਦਿੱਤਾ ਸੀ।ਉਹ ਸਿਰਫ ਸੱਚਾਈ ਅਤੇ ਅਹਿੰਸਾ ਦੇ ਪ੍ਰਚਾਰਕ ਹੀ ਨਹੀਂ ਸਨ, ਸਗੋਂ ਉਨ੍ਹਾਂ ਨੇ ਆਪਣੀ ਅਸਲ ਜ਼ਿੰਦਗੀ ‘ਚ ਇਸ ਨੂੰ ਅਮਲ ‘ਚ ਵੀ ਲਿਆਂਦਾ ਸੀ।ਗਾਂਧੀ ਜੀ ਨੇ ਆਪਣੇ ਹਰ ਵਿਚਾਰ ਨੂੰ ਪਹਿਲਾਂ ਆਪਣੀ ਜ਼ਿੰਦਗੀ ‘ਚ ਉਤਾਰਿਆ , ਇਸੇ ਕਰਕੇ ਉਨ੍ਹਾਂ ਨੇ ਆਪਣੀ ਸਵੈ-ਜੀਵਨੀ ਦਾ ਨਾਂਅ ਵੀ “My experiments with truth” ਰੱਖਿਆ।

ਗਾਂਧੀ ਜੀ ਦੇ ਅਹਿੰਸਾ ਦੇ ਵਿਚਾਰ ਉਨ੍ਹਾਂ ਦੇ ਸੱਤਿਆਗ੍ਰਹਿ ਦੇ ਸੰਕਲਪ ਤੋਂ ਸਹਿਜ ਹੀ ਵਿਖਾਈ ਪੈਂਦੇ ਹਨ।ਇਸ ਦੀ ਸ਼ੁਰੂਆਤ 1907 ‘ਚ ਦੱਖਣੀ ਅਫ਼ਰੀਕਾ ‘ਚ ਹੋਈ ਸੀ, ਜਿੱਥੇ ਉਨ੍ਹਾਂ ਨੇ ਨਸਲਵਾਦ ਅਤੇ ਨਸਲੀ ਵਿਤਕਰੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਸੀ।ਬਾਅਦ ‘ਚ ਉਨ੍ਹਾਂ ਨੇ ਭਾਰਤ ‘ਚ ਬ੍ਰਿਿਟਸ਼ ਬਸਤੀਵਾਦ ਨੂੰ ਖਿਦੇੜਨ ਲਈ ਇਸ ਦਾ ਸਹਾਰਾ ਲਿਆ।ਉਨ੍ਹਾਂ ਨੇ ਪੂਰੀ ਦੁਨੀਆ ਨੂੰ ਵਿਖਾਇਆ ਸੀ ਕਿ ਸੱਚ, ਅਹਿੰਸਾ ਅਤੇ ਪਿਆਰ ‘ਚ ਹਿੰਸਾ ਨਾਲੋਂ ਵਧੇਰੇ ਸ਼ਕਤੀ ਹੁੰਦੀ ਹੈ।

ਇਹ ਸ਼ਕਤੀ ਫੌਜਾਂ ਅਤੇ ਹਿੰਸਕ ਕ੍ਰਾਂਤੀਆਂ ਵੱਲੋਂ ਪੇਸ਼ ਕੀਤੀ ਗਈ ਸ਼ਕਤੀ ਨਾਲੋਂ ਕਿਤੇ ਵੱਖ ਸੀ।ਗਾਂਧੀ ਜੀ ਦੁਨੀਆ ਦੇ ਇੱਕਲੇ ਅਜਿਹੇ ਆਗੂ ਰਹੇ ਹਨ ਜਿੰਨ੍ਹਾਂ ਨੇ ਅਹਿੰਸਾ ਦੀ ਸ਼ਕਤੀ ਨੂੰ ਰਾਜਨੀਤਿਕ ਕਾਰਵਾਈ ‘ਚ ਬਦਲਣ ਦਾ ਕਾਰਜ ਕੀਤਾ ਸੀ।ਦੱਖਣੀ ਅਫ਼ਰੀਕਾ ‘ਚ ਨਾ ਸਿਰਫ ਸੱਤਿਆਗ੍ਰਹਿ ਦਾ ਆਰੰਭ ਹੋਇਆ ਸੀ ਬਲਕਿ ਇੱਥੇ ਹੀ ਇਸ ਨੂੰ ਅਮਲ ‘ਚ ਲਿਆਂਦਾ ਗਿਆ ਸੀ।
ਗਾਂਧੀ ਨੇ 1909 ‘ਚ ਪਰੈਟੋਰੀਆ ਜੇਲ੍ਹ ‘ਚ ਤਿੰਨ ਮਹੀਨੇ ਵੀ ਬਿਤਾਏ ਸਨ।ਇੱਥੇ ਹੀ ਉਨ੍ਹਾਂ ਨੇ ਉਪਨਿਸ਼ਦ, ਬਾਈਬਲ ਅਤੇ ਜੌਹਨ ਰਸਕਿਨ , ਲਿਓ ਟਾਲਸਟਾਏ ਤੇ ਹੈਨਰੀ ਡੇਵਿਡ ਵੱਲੋਂ ਕੀਤੇ ਕਾਰਜਾਂ ਨੂੰ ਪੜ੍ਹਿਆ।ਉਹ ਇੰਨ੍ਹਾਂ ਦੇ ਕਾਰਜਾਂ ਅਤੇ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਸਨ।
ਗਾਂਧੀ ਨੇ ਸਰਵਵਿਆਪੀ ਆਪਸੀ ਮੇਲ ਮਿਲਾਪ ਲਈ ਅਹਿੰਸਾ ਨੂੰ ਇੱਕ ਮਹੱਤਵਪੂਰਣ ਸਰੋਤ ਦੱਸਿਆ।ਜਿਵੇਂ ਕਿ ਅਹਿੰਸਾ ਅਤੇ ਪਿਆਰ ਮਨੁੱਖ ਦੇ ਕੁਦਰਤੀ ਸੁਬਾੳੇ ਹਨ, ਉਸੇ ਤਰ੍ਹਾਂ ਹੀ ਇਸ ਸ਼੍ਰਿਸ਼ਟੀ ਦੇ ਸਾਰੇ ਜੀਵਾਂ ਦਾ ਵੀ ਸਧਾਰਣ ਵਿਵਹਾਰ ਵੀ ਇਹੀ ਹੈ।
ਗਾਂਧੀ ਜੀ ਨੇ ਪੂਰੀ ਦੁਨੀਆ ਨੂੰ ਦੱਸਿਆ ਸੀ ਕਿ ਜੇਕਰ ਸਮੂਹਿਕ ਰੂਪ ‘ਚ ਅਹਿੰਸਾਵਾਦੀ ਕਾਰਵਾਈ ਨੂੰ ਪੂਰੀ ਤਨਦੇਹੀ ਨਾਲ ਕੀਤਾ ਜਾਵੇ ਤਾਂ ਅਜਿਹਾ ਮਾਹੌਲ ਪੈਦਾ ਹੋਵੇਗਾ ਜਿਸ ‘ਚ ਹਿੰਸਕ ਵਿਚਾਰਾਂ ਲਈ ਕੋਈ ਜਗ੍ਹਾ ਨਹੀਂ ਹੋਵੇਗੀ।
ਗਾਂਧੀ ਜੀ ਨੇ ਇਹ ਵੀ ਕਿਹਾ ਸੀ ਕਿ ਅਹਿੰਸਾ ਦਾ ਮਤਲਬ ਕੰਮਜ਼ੋਰ ਹੋਣਾ ਨਹੀਂ ਹੈ।ਗਾਂਧੀ ਦੇ ਸ਼ਾਂਤੀ ਤੇ ਅਹਿੰਸਾ ਦੇ ਵਿਚਾਰ ਆਸ਼ਾਵਾਦੀ ਹੋਣ ਦਾ ਸੰਕੇਤ ਦਿੰਦੇ ਹਨ।
ਇਸ ‘ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਗਾਂਧੀ ਦੇ ਸਿਧਾਂਤ ਅਤੇ ਅਹਿੰਸਾ ਸਬੰਧੀ ਵਿਚਾਰਾਂ ਦਾ ਪੂਰੀ ਦੁਨੀਆ ‘ਚ ਫੈਲਾਅ ਹੋ ਰਿਹਾ ਹੈ।ਚੀਨ ਵਰਗੇ ਦੇਸ਼ ਜਿਸ ਦਾ ਕਿ ਉਥਾਨ ਹੀ ਹਥਿਆਰਬੰਦ ਸੰਘਰਸ਼ ਨਾਲ ਹੋਇਆ ਹੈ, ਉੱਥੇ ਵੀ ਅਹਿੰਸਾ ਨੂੰ ਸਵੀਕਾਰਿਆ ਜਾ ਰਿਹਾ ਹੈ।
ਸਕ੍ਰਿਪਟ: ਰੂਪਾ ਨਾਰਾਇਣ ਦਾਸ, ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ