ਪ੍ਰਧਾਨ ਮੰਤਰੀ ਨੇ ਹੁਨਰ, ਹੁਨਰ ‘ਚ ਸੁਧਾਰ ਅਤੇ ਹੁਨਰ ਨੂੰ ਮੁੜ ਅਪਣਾਉਣ ਦੀ ਕੀਤੀ ਮੰਗ
ਇਹ ਸਮਾਂ ਕੋਵਿਡ-19 ਮਹਾਮਾਰੀ ਦੇ ਕਾਰਨ ਪਹਿਲਾਂ ਹੀ ਬਹੁਤ ਮੁਸ਼ਕਿਲਾਂ ਨਾਲ ਭਰਿਆ ਹੋਇਆ ਹੈ, ਪਰ ਫਿਰ ਇਹ ਬਦਲਾਅ, ਪਰਿਵਰਤਨ ਅਤੇ ਮੌਕਿਆਂ ਨੂੰ ਸੰਭਾਲਣ ਦਾ ਸਮਾਂ ਹੈ।ਕੋਵਿਡ-19 ਨੇ ਦੁਨੀਆ ਭਰ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ।ਭਾਰਤ ਨੇ ਵੀ ਇਸ ਦਾ ਖ਼ਮਿਆਜ਼ਾ ਭਰਿਆ ਹੈ।ਇਸ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ ਭਾਰਤ ਨੂੰ ਵੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ , ਪਰ ਭਾਰਤ ਨੇ ਸਮਾਂ ਰਹਿੰਦਿਆਂ ਆਪਣੀ ਆਰਥਿਕਤਾ ਨੂੰ ਸੰਭਾਲ ਲਿਆ ਹੈ ਜਦਕਿ ਦੁਨੀਆ ਦੇ ਕਈ ਦੂਜੇ ਦੇਸ਼ ਅਜੇ ਵੀ ਆਰਥਿਕ ਮੰਦੀ ਦੀ ਲਪੇਟ ‘ਚ ਹਨ।
ਅਜਿਹੀ ਸਥਿਤੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਨਰ, ਸਕਿਿਲੰਗ,ਰੀਸਕਿਿਲੰਗ ਅਤੇ ਅਪਸਕਿਿਲੰਗ ਸਮੇਂ ਦੀ ਅਸਲ ਜ਼ਰੂਰਤ ਹੈ।ਮੈਸੂਰ ਯੂਨੀਵਰਸਿਟੀ ਦੇ ਸ਼ਤਾਬਦੀ ਕਨਵੋਕੇਸ਼ਨ ਸਮਾਗਮ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਮੈਸੂਰ ਯੂਨੀ. ਪ੍ਰਾਚੀਨ ਭਾਰਤ ਦੀ ਮਹਾਨ ਸਿੱਖਿਆ ਪ੍ਰਣਾਲੀ ,ਭਵਿੱਖ ਦੀਆਂ ਭਾਰਤ ਦੀਆ ਇੱਛਾਵਾਂ ਅਤੇ ਸਮਰੱਥਾਵਾਂ ਦਾ ਪ੍ਰਮੁੱਖ ਕੇਂਦਰ ਹੈ ਅਤੇ ਇਸ ਨੇ ‘ਰਾਜਰਸ਼ੀ’ ਨਲਵਾੜੀ ਕ੍ਰਿਸ਼ਨਰਾਜਾ ਵਡੀਆਰ ਅਤੇ ਡਾ. ਐਮ ਵਿਸ਼ਵੇਸ਼ਵਰਿਆ ਦੇ ਦਰਸ਼ਨ ਨੂੰ ਪੇਸ਼ ਕੀਤਾ ਹੈ।ਪ੍ਰਧਾਨ ਮੰਤਰੀ ਨੇ ਇਸ ਯੂਨੀ. ‘ਚ ਪੜ੍ਹਾ ਚੁੱਕੇ ਭਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਵਰਗੇ ਮਹਾਨ ਅਹੁਦੇਦਾਰਾਂ ਦਾ ਵੀ ਜ਼ਿਕਰ ਕੀਤਾ।
ਪੀਐਮ ਮੋਦੀ ਨੇ ਵਿਿਦਆਰਥੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਸਿੱਖਿਆ ਦੁਆਰਾ ਪ੍ਰਾਪਤ ਗਿਆਨ ਨੂੰ ਜੀਵਣ ਦੇ ਵੱਖ-ਵੱਖ ਪੜਾਵਾਂ ‘ਤੇ ਵਰਤਣ।ਉਨ੍ਹਾਂ ਕਿਹਾ ਕਿ ਸਾਡੀ ਅਸਲ ਜ਼ਿੰਦਗੀ ਹੀ ਇੱਕ ਮਹਾਨ ਯੂਨੀਵਰਸਿਟੀ ਹੁੰਦੀ ਹੈ, ਜੋ ਕਿ ਸਾਨੂੰ ਸਮੇਂ-ਸਮੇਂ ‘ਤੇ ਬਹੁਤ ਕੁੱਝ ਸਿਖਾਉਂਦੀ ਹੈ।
ਪ੍ਰਧਾਨ ਮੋਦੀ ਨੇ ਕਿਹਾ ਕਿ ਭਾਰਤ ਦੀ ਵਿਕਾਸ ਦੀ ਕਹਾਣੀ ਨੂੰ ਨਿਰੰਤਰ ਜਾਰੀ ਰੱਖਣ ਲਈ ਤਬਦੀਲੀ, ਬਦਲਾਵ ਅਤੇ ਪਰਿਵਰਤਨ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜਦੋਂ ਸਮਾਂ ਪਹਿਲਾਂ ਹੀ ਕਈ ਚੁਣੌਤੀਆਂ ਦੇ ਰਿਹਾ ਹੋਵੇ।ਸੱਚ ਤੋਂ ਅਗਾਂਹ ਕੁੱਝ ਵੀ ਨਹੀਂ ਹੈ।
ਮੈਕਕਿਨਸੇ ਗਲੋਬਲ ਸੰਸਥਾ ਨੇ ਹਾਲ ‘ਚ ਹੀ ਇੱਕ ਤਾਜ਼ਾ ਅਧਿਐਨ ‘ਚ ਕਿਹਾ ਹੈ ਕਿ 2020 ਤੱਕ ਦੁਨੀਆ ਭਰ ‘ਚ 400 ਤੋਂ 800 ਮਿਲੀਅਨ ਤੱਕ ਨੌਕਰੀਆਂ ਤਿਆਰ ਹੋਣਗੀਆਂ।ਪੀਐਮ ਮੋਦੀ ਨੇ ਕਿਹਾ ਕਿ ਕਾਰੋਬਾਰ ਅਤੇ ਉਦਯੋਗ ਨੂੰ ਅਗਲੇ ਪੜਾਅ ਤੱਕ ਲੈ ਜਾਣ ਲਈ ਸਭ ਤੋਂ ਮਹੱਤਵਪੂਰਣ ਹੈ ਕਿ ਹੁਨਰ ਦਾ ਨਵੀਨੀਕਰਣ ਕੀਤਾ ਜਾਵੇ।
ਨੈਸ਼ਨਲ ਐਸੋਸੀਏਸ਼ਨ ਆਫ਼ ਸੌਫਟਵੇਅਰ ਕੰਪਨੀਆਂ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਮੁਤਾਬਕ ਇੱਕਲੇ ਭਾਰਤ ‘ਚ ਹੀ ਆਈ.ਟੀ. ਸੈਕਟਰ ‘ਚ ਲਗਭਗ 40% ਕਾਮਿਆਂ ਜਾਨਿ ਕਿ ਤਕਰੀਬਨ 40 ਲੱਖ ਵਰਕਰਾਂ ਨੂੰ ਆਪਣੇ ਹੁਨਰ ਨੂੰ ਮੁੜ ਸਥਾਪਤ ਕਰਨ ਦੀ ਜ਼ਰੂਰਤ ਹੋਵੇਗੀ।ਹੁਨਰ ਦਾ ਨਵੀਨੀਕਰਨ ਹੀ ਉਨ੍ਹਾਂ ਦੇ ਰੁਜ਼ਗਾਰ ਨੂੰ ਜਾਰੀ ਰੱਖਣ ‘ਚ ਸਹਾਇਕ ਹੋਵੇਗਾ।
ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੂੰ ਆਪਣੀ ਜਵਾਨੀ ਨੂੰ ਵਧੇਰੇ ਕੁਸ਼ਲ ਬਣਾਉਣ ਦੀ ਜ਼ਰੂਰਤ ਹੈ।ਮੌਜੂਦਾ ਸਮੇਂ ‘ਚ ਦੁਨੀਆ ਭਰ ‘ਚ ਪੜ੍ਹੇ ਲਿਖੇ, ਹੁਨਰ ਵਾਲੇ ਕਾਮਿਆਂ ਨੂੰ ਵਧੇਰੇ ਮੌਕੇ ਦਿੱਤੇ ਜਾ ਰਹੇ ਹਨ।ਕੌਮੀ ਕੌਂਸਲ ਦੇ ਹੁਨਰ ਵਿਕਾਸ ਬਾਰੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਦੀ ਰਿਪੋਰਟ ਅਨੁਸਾਰ 15 ਤੋਂ 29 ਸਾਲ ਦੀ ਉਮਰ ਵਾਲੇ ਸਮੂਹ ‘ਚ ਸਿਰਫ 2% ਨੌਜਵਾਨਾਂ ਨੇ ਹੀ ਰਸਮੀ ਪੇਸ਼ੇਵਰ ਸਿਖਲਾਈ ਨੂੰ ਹਾਸਲ ਕੀਤਾ ਹੈ, ਜਦਕਿ 8% ਨੇ ਗੈਰ ਰਸਮੀ ਸਿਖਲਾਈ ਪ੍ਰਾਪਤ ਕੀਤੀ ਹੈ।
ਦੁਨੀਆ ਭਰ ‘ਚ ਲੱਖਾਂ ਹੀ ਨੌਜਵਾਨ ਹੁਨਰ ਕਲਾਂ ਦੀ ਘਾਟ ਕਰਕੇ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ।ਨੌਜਵਾਨਾਂ ‘ਚ ਬੇਰੁਜ਼ਗਾਰੀ ਦਾ ਇੱਕ ਪ੍ਰਮੁੱਖ ਕਾਰਨ ਢਾਂਚਾਗਤ ਬੇਰੁਜ਼ਗਾਰੀ ਵੀ ਹੈ।ਜਿਸ ਦਾ ਮਤਲਬ ਹੈ ਵਿਵਸਥਾ ‘ਚ ਮੌਜੂਦ ਪੇਸ਼ੇਵਰ ਕਾਮਿਆਂ ਅਤੇ ਕੰਪਨੀਆਂ ਵੱਲੋਂ ਕੀਤੀ ਗਈ ਮੰਗ ‘ਚ ਇੱਕ ਪਾੜਾ ਮੌਜੂਦ ਰਹਿੰਦਾ ਹੈ।ਇਸ ਤੋਂ ਇਲਾਵਾ ਔਰਤਾਂ ‘ਚ ਬੇਰੁਜ਼ਗਾਰੀ ਵਧੇਰੇ ਪਾਈ ਜਾਂਦੀ ਹੈ ਅਤੇ ਉਨਾਂ ਨੂੰ ਸਭ ਤੋਂ ਘੱਟ ਅਦਾਇਗੀ ਵੀ ਹੁੰਦੀ ਹੈ।ਵਧੇਰੇਤਰ ਮਹਿਲਾਵਾਂ ਨੂੰ ਪਾਰਟ-ਟਾਈਮ ਜਾਂ ਅਸਥਾਈ ਨੌਕਰੀ ਲਈ ਮਜ਼ਬੂਰ ਕੀਤਾ ਜਾਂਦਾ ਹੈ।ਢਾਂਚਾਗਤ ਬੇਰੁਜ਼ਗਾਰੀ ਨੇ ਲਗਭਗ ਸਾਰੇ ਹੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਨਵੀਨਤਾ ਹੁਨਰ ਵਿਕਾਸ ਦੀ ਕੁੰਜੀ ਹੈ।ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣੇ ਸੰਬੋਧਨ ਦੌਰਾਨ ਇਸ ਸਬੰਧੀ ਸੰਕੇਤ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸੰਸਥਾਵਾਂ ਨੂੰ ਤਕਨਾਲੋਜੀ ਵਿਕਾਸ ਕੇਂਦਰ, ਉਦਯੋਗਿਕ-ਅਕਾਦਮੀ ਸੰਪਰਕ ਕੇਂਦਰ ਅਤੇ ਅੰਤਰ ਅਨੁਸ਼ਾਸਨੀ ਖੋਜ ‘ਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ।
ਪਿਛਲੇ ਕੁੱਝ ਸਾਲਾਂ ਤੋਂ ਮੋਦੀ ਸਰਕਾਰ ਵੱਲੋਂ ਬੁਨੀਆਦੀ ਢਾਂਚੇ ਦੇ ਨਿਰਮਾਣ ਅਤੇ ਢਾਂਚਾਗਤ ਸੁਧਾਰਾਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਸਕ੍ਰਿਪਟ: ਸੁਨੀਲ ਗਟਡੇ, ਸਿਆਸੀ ਟਿੱਪਣੀਕਾਰ

Comments
Post a Comment