ਇੰਡੀਆ-ਮੋਰੱਕੋ ਦਾ ਮੇਲ

ਭਾਰਤ ਅਤੇ ਮੋਰੱਕੋ ਵਿਚਲੇ ਸਬੰਧ 14 ਵੀਂ ਸਦੀ ਦੀ ਯਾਦ ਤਾਜਾ ਕਰਵਾ ਦਿੰਦੇ ਹਨ, ਜਦੋਂ ਟਾਂਗੀਅਰ ਦੇ ਪ੍ਰਸਿੱਧ ਯਾਤਰੀ ਅਤੇ ਲੇਖਕ, ਇਬਨ ਬਟੂਟਾ ਨੇ ਭਾਰਤ ਦੀ ਯਾਤਰਾ ਕੀਤੀ ਸੀ। ਆਧੁਨਿਕ ਇਤਿਹਾਸ ਵਿਚ, ਭਾਰਤ ਸੰਯੁਕਤ ਰਾਸ਼ਟਰ ਵਿਚ ਮੋਰੱਕੋ ਦੀ ਆਜ਼ਾਦੀ ਦੀ ਲਹਿਰ ਦਾ ਸਮਰਥਨ ਕਰਨ ਵਿਚ ਸਰਗਰਮ ਸੀ । 20 ਜੂਨ, 1956 ਨੂੰ ਮੋਰੋਕੋ ਨੂੰ ਅਜਾਦ ਦੇਸ਼ ਵਜੋਂ ਮਾਨਤਾ ਦਿੱਤੀ ਸੀ, ਜਦੋਂ ਇਹ ਫਰਾਂਸ ਤੋਂ ਸੁਤੰਤਰ ਹੋ ਗਿਆ ਸੀ। ਡਿਪਲੋਮੈਟਿਕ ਮਿਸ਼ਨਾਂ ਦੀ ਸਥਾਪਨਾ 1957 ਵਿਚ ਕੀਤੀ ਗਈ ਸੀ। ਬੀਤੇ ਸਾਲਾਂ ਦੌਰਾਨ, ਭਾਰਤ ਅਤੇ ਮੋਰੋਕੋ ਨੇ ਆਪਸੀ ਸੁਹਿਰਦਤਾ ਅਤੇ ਦੋਸਤਾਨਾ ਸਬੰਧਾਂ ਦਾ ਆਨੰਦ ਲਿਆ ਹੈ ,ਜਿਸ ਕਾਰਨ ਦੁਵੱਲੇ ਸੰਬੰਧਾਂ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ। ਭਾਰਤ ਦੇ ਉਪ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ 1967 ਵਿਚ ਮੋਰੱਕੋ ਗਏ ਸਨ। ਕਿੰਗ ਮੁਹੰਮਦ ਛੇਵਾਂ, ਜਦੋਂ ਉਹ ਕ੍ਰਾਊਨ ਪ੍ਰਿੰਸ ਸਨ, 1983 ਵਿਚ ਗੈਰ-ਗਠਜੋੜ ਅੰਦੋਲਨ ਸੰਮੇਲਨ ਵਿਚ ਹਿੱਸਾ ਲੈਣ ਲਈ ਅਤੇ ਇਸ ਮਗਰੋਂ 2001 ਅਤੇ 2003 ਵਿਚ, ਮੋਰਾਕੋ ਦੇ ਰਾਜੇ ਵਜੋਂ ਭਾਰਤ ਆਏ ਸਨ। ਕਿੰਗ ਮੁਹੰਮਦ VI ਵੀ ਨਵੀਂ ਦਿੱਲੀ ਵਿੱਚ ਆਯੋਜਿਤ “ਤੀਜੀ ਭਾਰਤ-ਅਫਰੀਕਾ ਫੋਰਮ ਸੰਮੇਲਨ 2015” ਵਿੱਚ ਭਾਗ ਲੈਣ ਲਈ 25 ਅਕਤੂਬਰ ਤੋਂ 4 ਨਵੰਬਰ 2015 ਤੱਕ ਭਾਰਤ ਆਇਆ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ 1999 ਵਿੱਚ ਰਬਾਟ ਗਏ ਸਨ। ਦੋਵਾਂ ਧਿਰਾਂ ਦਰਮਿਆਨ ਮੰਤਰੀ ਮੰਡਲ ਅਤੇ ਅਧਿਕਾਰਤ ਪੱਧਰ 'ਤੇ ਬਾਕਾਇਦਾ ਕਈ ਦੌਰੇ ਹੋਏ ਹਨ।


ਵਿਦੇਸ਼ ਮੰਤਰੀ ਡਾ. ਸ. ਜੈਸ਼ੰਕਰ ਨੇ ਅਫਰੀਕੀ ਸਹਿਕਾਰਤਾ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੋਰੱਕੋ ਦੇ ਮੰਤਰੀ ਸ੍ਰੀ ਨਸੀਰ ਬੌਰੀਟਾ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਦੋਵਾਂ ਪੱਖਾਂ ਨੇ ਸਹਿਮਤੀ ਦਿੱਤੀ ਕਿ ਤੀਜੇ ਭਾਰਤ-ਅਫਰੀਕਾ ਫੋਰਮ ਸੰਮੇਲਨ ਲਈ ਅਕਤੂਬਰ 2015 ਵਿਚ ਰਾਜਾ ਮੁਹੰਮਦ ਛੇਵੇਂ ਦੀ ਮਹੱਤਵਪੂਰਨ ਯਾਤਰਾ ਤੋਂ ਬਾਅਦ ਦੁਵੱਲੇ ਸੰਬੰਧਾਂ ਨੇ ਕਾਫ਼ੀ ਡੂੰਘਾਈ ਅਤੇ ਜੋਸ਼ ਪ੍ਰਾਪਤ ਕੀਤਾ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਆਈ ਟੀ, ​​ਸਿੱਖਿਆ, ਸਭਿਆਚਾਰ, ਖੇਤੀਬਾੜੀ, ਆਪਸੀ ਕਾਨੂੰਨੀ ਸਹਾਇਤਾ, ਸਪੁਰਦਗੀ ਆਦਿ ਵਰਗੇ ਖੇਤਰਾਂ ਵਿੱਚ 23 ਤੋਂ ਵੱਧ ਮੰਤਰੀਆਂ ਦੇ ਦੌਰੇ ਅਤੇ 40 ਤੋਂ ਵੱਧ ਸਮਝੌਤੇ ਅਤੇ ਉਨ੍ਹਾਂ ਦੀ ਸਮਾਪਤੀ ਦੋਵਾਂ ਦੀ ਮਜ਼ਬੂਤ ​​ਇੱਛਾ ਦਾ ਪ੍ਰਮਾਣ ਹੈ। ਵਿਦੇਸ਼ ਮੰਤਰੀ ਨੇ ਮੋਰੱਕੋ ਕਿੰਗ ਦੀ ਦੂਰਅੰਦੇਸ਼ੀ ਕਾਰਨ ਦੁਵੱਲੇ ਸਬੰਧਾਂ ਦੇ ਹੋਰ ਮਜਬੂਤ ਹੋਣ, ਮੋਰੋਕੋ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਹੋਣ ਤੇ ਰਾਹ 'ਤੇ ਭਾਰਤ ਵਲੋਂ ਪੁਰਜੋਰ ਪ੍ਰਸੰਸਾ ਕੀਤੀ ਗਈ।


ਵਪਾਰ ਅਤੇ ਨਿਵੇਸ਼ ਸੰਬੰਧਾਂ ਦੇ ਵਾਧੇ ਦਾ ਸਕਾਰਾਤਮਕ ਢੰਗ ਨਾਲ ਮੁਲਾਂਕਣ ਕਰਦਿਆਂ, ਦੋਵਾਂ ਮੰਤਰੀਆਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਖ਼ਾਸਕਰ ਖਾਦ, ਕੱਪੜਾ, ਫਾਰਮਾਸਿਊਟੀਕਲ, ਆਟੋਮੋਬਾਈਲਜ਼ ਅਤੇ ਆਈ.ਸੀ.ਟੀ. ਸੈਕਟਰਾਂ ਵਿੱਚ ਨੇੜਲੇ ਸਹਿਯੋਗ ਨੂੰ ਹੋਰ ਵਧਾਇਆ ਜਾਵੇ। ਉਨ੍ਹਾਂ ਅੱਗੇ ਇਸ ਤੱਥ ਤੇ ਵੀ ਸਹਿਮਤੀ ਪ੍ਗਟਾਈ ਕਿ ਸਾਈਬਰ ਸੁਰੱਖਿਆ, ਅੱਤਵਾਦ ਦਾ ਮੁਕਾਬਲਾ ਕਰਨ ਅਤੇ ਸਪੇਸ ਦੇ ਖੇਤਰਾਂ ਵਿਚ ਪਿਛਲੇ ਦੋ ਸਾਲਾਂ ਵਿਚ ਹੋਏ ਸਮਝੌਤਿਆਂ ਨੂੰ ਮਜ਼ਬੂਤ ​​ਢੰਗ ਨਾਲ ਨੇੜੇ ਚਾੜਿਆ ਜਾਵੇ। ਦੋਵਾਂ ਨੇਤਾਵਾਂ ਨੇ ਇਸ ਮੁੱਦੇ ਤੇ ਵੀ ਸਹਿਮਤੀ ਜਿਤਾਈ ਕਿ ਦੋਵਾਂ ਧਿਰਾਂ ਨੂੰ ਰੱਖਿਆ ਸਹਿਯੋਗ ਅਤੇ ਸਭਿਆਚਾਰਕ ਵਟਾਂਦਰੇ ਦੇ ਪ੍ਰੋਗਰਾਮ ਬਾਰੇ ਸਮਝੌਤਾ ਦੇ ਅੰਤਮ ਰੂਪ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਇਨ੍ਹਾਂ 'ਤੇ ਜਲਦ ਦਸਤਖਤ ਜਲਦੀ ਹੋ ਸਕਣ।


ਦੋਵਾਂ ਧਿਰਾਂ ਨੇ ਕੋਵਿਡ -19 ਮਹਾਂਮਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਬੰਧਤ ਰਾਸ਼ਟਰੀ ਪਹੁੰਚ ਬਾਰੇ ਵਿਚਾਰ ਵਟਾਂਦਰਾ ਕੀਤਾ। ਡਾ ਜੈਸ਼ੰਕਰ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ ਰੋਕਣ ਕਾਰਨ ਮੋਰੱਕੋ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਮੋਰੱਕਾ ਸਰਕਾਰ ਵੱਲੋਂ ਦਿੱਤੇ ਸਹਿਯੋਗ ਲਈ ਸ੍ਰੀ ਬੌਰਿਤਾ ਦਾ ਧੰਨਵਾਦ ਕੀਤਾ। ਸ੍ਰੀ ਬੌਰੀਟਾ ਨੇ ਬਦਲੇ ਵਿੱਚ ਇਸ ਔਖੇ ਸਮੇਂ ਦੌਰਾਨ ਦਵਾਈਆਂ ਦੀ ਵਪਾਰਕ ਨਿਰਯਾਤ ਦੀ ਭਾਰਤ ਵਲੋਂ ਦਿੱਤੀ ਸਹੂਲਤ ਦਾ ਆਪਣੀ ਸਰਕਾਰ ਵਲੋਂ ਧੰਨਵਾਦ ਕੀਤਾ ।


ਦੋਵੇਂ ਮੰਤਰੀਆਂ ਨੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ 'ਤੇ ਗਹਿਰਾਈ ਨਾਲ ਵਿਚਾਰ ਵਟਾਂਦਰੇ ਕੀਤੇ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਦੇ ਸੁਧਾਰ, ਅੱਤਵਾਦ ਵਿਰੁੱਧ ਅੰਤਰਰਾਸ਼ਟਰੀ ਲੜਾਈ, ਮੌਸਮ ਵਿੱਚ ਤਬਦੀਲੀ, ਨਵਿਆਉਣਯੋਗ ਊਰਜਾ ਅਤੇ ਇੰਡੀਆ ਅਫਰੀਕਾ ਫੋਰਮ ਸੰਮੇਲਨ (ਆਈਏਐਫਐਸ) ਵਿਧੀ ਦੇ ਤਹਿਤ ਸਹਿਯੋਗ ਸ਼ਾਮਲ ਹੈ।


ਹਾਲ ਹੀ ਵਿੱਚ ਹੋਏ ਅੰਤਰ-ਲੀਬੀਆ ਸੰਵਾਦ ਵਿੱਚ ਸ੍ਰੀ ਬੌਰੀਤਾ ਦੀ ਲੀਬੀਆ ਵਿੱਚ ਹੋਈਆਂ ਘਟਨਾਵਾਂ ਬਾਰੇ ਦਿੱਤੇ ਸੰਖੇਪ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਨੇ ਮੋਰੋਕੋ ਦੇ ਸੰਕਟ ਦੀ ਸ਼ੁਰੂਆਤ ਤੋਂ ਬਾਅਦ ਸਾਰੀਆਂ ਲੀਬੀਆ ਪਾਰਟੀਆਂ ਦੇ ਦ੍ਰਿੜ ਸੰਕਲਪ ਅਤੇ ਉਸਾਰੂ ਸ਼ਮੂਲੀਅਤ ਦੀ ਪ੍ਸੰਸਾ ਕੀਤੀ ਅਤੇ ਸੰਯੁਕਤ ਰਾਸ਼ਟਰ ਵਿੱਚ ਇਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਹਨਾਂ ਕੋਸ਼ਿਸ਼ਾਂ ਦਾ ਸਬੰਧ ਰਾਜਨੀਤਿਕ ਪ੍ਰਕਿਰਿਆ ਰਾਹੀਂ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਦਿਆਂ ਲੀਬੀਆ ਦੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਾਂਤਮਈ ਹੱਲ ਲੱਭਣ ਦੇ ਉਦੇਸ਼ ਨਾਲ ਹੈ। 


ਸ੍ਰੀ ਬੌਰੀਟਾ ਨੇ 2021-2022 ਦੇ ਕਾਰਜਕਾਲ ਲਈ ਯੂ ਐਨ ਐਸ ਸੀ ਦੀ ਗੈਰ-ਸਥਾਈ ਸੀਟ ਲਈ ਚੋਣ ਲਈ ਭਾਰਤ ਨੂੰ ਵਧਾਈ ਦਿੱਤੀ ਅਤੇ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਵਿੱਚ ਵਧਾਏ ਗਏ ਮੋਰੋਕੋ ਸਰਕਾਰ ਦੀ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਸਮਰਥਨ ਵੀ ਜ਼ਾਹਰ ਕੀਤਾ। ਦੋਵਾਂ ਪੱਖਾਂ ਨੇ ਸੰਯੁਕਤ ਰਾਸ਼ਟਰ ਸਮੇਤ ਵੱਖ-ਵੱਖ ਅੰਤਰਰਾਸ਼ਟਰੀ ਸੰਗਠਨਾਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਨੇੜਲੇ ਤਾਲਮੇਲ 'ਤੇ ਤਸੱਲੀ ਪ੍ਰਗਟਾਈ।


ਡਾ. ਜੈਸ਼ੰਕਰ ਨੇ ਸਹਾਰ ਦੇ ਮੁੱਦੇ 'ਤੇ ਯਥਾਰਥਵਾਦੀ ਪਹੁੰਚ ਅਪਣਾਉਦਿਆਂ ਆਪਸੀ ਗੱਲਬਾਤ ਅਤੇ ਸਵੀਕਾਰਯੋਗ ਰਾਜਨੀਤਕ ਹੱਲ ਦੀ ਪ੍ਰਾਪਤੀ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਦੇ ਯਤਨਾਂ ਵਿੱਚ ਭਾਰਤ ਦੀ ਹਮਾਇਤ ਜ਼ਾਹਰ ਕੀਤੀ । ਜਿਸ ਵਿਚ ਮੋਰੱਕੋ ਦੇ ਰਾਜ ਦੇ ਯਤਨਾਂ ਦਾ ਜ਼ਿਕਰ ਕੀਤਾ।


ਵਿਦੇਸ਼ ਮੰਤਰੀ ਨੇ ਸ੍ਰੀ ਬੌਰੀਟਾ ਨੂੰ ਭਾਰਤ ਆਉਣ ਦਾ ਸੱਦਾ ਦੁਹਰਾਇਆ, ਜਿਸ ਨੂੰ ਮੋਰੱਕਾ ਦੇ ਵਿਦੇਸ਼ ਮੰਤਰੀ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ।


ਸਕ੍ਰਿਪਟ: ਪਦਮ ਸਿੰਘ,,
ਏ ਆਈ ਆਰ
ਨਿਊਜ ਵਿਸ਼ੇਸ਼ਗ
ਅਨੁਵਾਦਕ: ਮਨਜੀਤ ਅਣਖੀ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ