ਭਾਰਤ ਅਤੇ ਕੇਂਦਰੀ ਏਸ਼ੀਆਈ ਦੇਸ਼ਾਂ ਨੇ ਆਪਸੀ ਸਹਿਯੋਗ ਦੀ ਕੀਤੀ ਪੁਸ਼ਟੀ
ਵਿਦੇਸ਼ ਮੰਤਰੀ ਪੱਧਰ 'ਤੇ ਦੂਜਾ ਭਾਰਤ-ਕੇਂਦਰੀ ਏਸ਼ੀਆ ਸੰਵਾਦ ਇਸ ਹਫਤੇ ਦੇ ਸ਼ੁਰੂ ਵਿਚ ਹੋਇਆ । ਭਾਰਤ ਅਤੇ ਮੱਧ ਏਸ਼ੀਆ ਦੇ ਪੰਜ ਦੇਸ਼, ਕਜ਼ਾਕਿਸਤਾਨ, ਕਿਰਗਿਜ਼ ਰੀਪਬਲਿਕ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਆਪਸੀ ਡੂੰਘੇ ਇਤਿਹਾਸਕ ਅਤੇ ਸਭਿਅਕ ਸੰਬੰਧ ਹਨ। 1990 ਦੇ ਦਹਾਕੇ ਦੇ ਆਰੰਭ ਵਿਚ ਇਸ ਖੇਤਰ ਦੇ ਪੰਜ ਗਣਤੰਤਰਾਂ ਦੀ ਆਜ਼ਾਦੀ ਤੋਂ ਬਾਅਦ, ਭਾਰਤ ਇਹਨਾਂ ਨਾਲ ਨੇੜਲੇ ਰਾਜਨੀਤਿਕ, ਆਰਥਿਕ ਅਤੇ ਸਭਿਆਚਾਰਕ ਸੰਬੰਧ ਬਣਾਉਂਦਾ ਆ ਰਿਹਾ ਹੈ। ਵਿਦੇਸ਼ੀ ਮੰਤਰੀਆਂ ਦੇ ਪੱਧਰ 'ਤੇ ਸੀ5+1 ਫਾਰਮੈਟ, ਜਿਥੇ ਪੰਜ ਕੇਂਦਰੀ ਏਸ਼ੀਆਈ ਦੇਸ਼ ਭਾਰਤ ਨਾਲ ਮਿਲਦੇ ਹਨ,ਇਸ ਖੇਤਰ ਦੇ ਸਾਰੇ ਪੰਜ ਦੇਸ਼ਾਂ ਲਈ ਅੰਤਰਰਾਸ਼ਟਰੀ ਸ਼ਮੂਲੀਅਤ ਲਈ ਇਕ ਮਹੱਤਵਪੂਰਣ ਪਲੇਟਫਾਰਮ ਹੈ।
ਉਦਘਾਟਨੀ ਭਾਰਤ-ਮੱਧ ਏਸ਼ੀਆ ਸੰਵਾਦ ਜਨਵਰੀ 2019 ਵਿੱਚ ਸਮਰਕੰਦ ਵਿਖੇ ਭਾਰਤ ਅਤੇ ਉਜ਼ਬੇਕਿਸਤਾਨ ਦੁਆਰਾ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ ਸੀ। ਦੂਜਾ ਸੰਵਾਦ ਇਸ ਸਾਲ ਅਪ੍ਰੈਲ ਵਿੱਚ ਹੋਣਾ ਸੀ, ਪਰ ਕੋਵਿਡ -19 ਮਹਾਂਮਾਰੀ ਦੇ ਕਾਰਨ, ਇਸ ਨੂੰ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਕੀਤਾ ਗਿਆ। ਇਸ ਦੀ ਮੇਜ਼ਬਾਨੀ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕੀਤੀ । ਜਿਸ ਵਿਚ ਕਜ਼ਾਕਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਗੱਲਬਾਤ ਵਿਚ ਹਿੱਸਾ ਲਿਆ। ਕਿਰਗਿਸਤਾਨ ਦੀ ਨੁਮਾਇੰਦਗੀ ਪਹਿਲੇ ਉਪ ਵਿਦੇਸ਼ ਮੰਤਰੀ ਨੇ ਕੀਤੀ। ਕਿਰਗਿਸਤਾਨ ਅੰਦਰ ਹਾਲ ਵਿੱਚ ਹੀ ਸਰਕਾਰ ਵਿੱਚ ਤਬਦੀਲੀ ਆਈ ਹੈ। ਪਿਛਲੇ ਸਾਲਾਂ ਦੀ ਤਰ੍ਹਾਂ, ਅਫਗਾਨਿਸਤਾਨ ਇੱਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਇਆ ਅਤੇ ਇਸਦੀ ਨੁਮਾਇੰਦਗੀ ਕਾਰਜਕਾਰੀ ਵਿਦੇਸ਼ ਮੰਤਰੀ ਵਲੋਂ ਕੀਤੀ ਗਈ ।
ਸਾਰੇ ਨੇਤਾਵਾਂ ਵੱਲੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ। ਕੋਰੋਨਾਵਾਇਰਸ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਵਿੱਚ ਸਹਿਯੋਗ ਅਤੇ ਇਸਦੇ ਆਰਥਿਕਤਾ ਸਮੇਤ ਸਮਾਜ ਤੇ ਪੈਣ ਵਾਲੇ ਪ੍ਭਾਵ ਏਜੰਡੇ ਤੇ ਪ੍ਮੁੱਖ ਸਨ। ਮੰਤਰੀਆਂ ਨੇ "ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿਚ ਭਾਰਤ ਦੀ ਸੈਨੇਟਰੀ, ਮਹਾਂਮਾਰੀ ਵਿਗਿਆਨ ਸੇਵਾਵਾਂ ਅਤੇ ਕੇਂਦਰੀ ਏਸ਼ੀਆਈ ਦੇਸ਼ਾਂ ਵਿਚਾਲੇ ਨੇੜਲੇ ਸਹਿਯੋਗ ਨੂੰ ਜਾਰੀ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਮਹਾਂਮਾਰੀ ਦੇ ਵਿਚਕਾਰ ਕਈ ਤਰਾਂ ਦੀਆਂ ਚੁਣੌਤੀਆਂ ਦੇ ਬਾਵਜੂਦ, ਭਾਰਤ ਨੇ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਉਪਕਰਣਾਂ ਦੀ ਸਪਲਾਈ ਕੀਤੀ ਸੀ। ਇਹ ਮੱਧ ਏਸ਼ੀਆ ਤੱਕ ਵੀ ਪਹੁੰਚ ਗਿਆ। ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਮੰਤਰੀਆਂ ਨੇ ਮਹਾਂਮਾਰੀ ਵਿਰੁੱਧ ਲੜਾਈ ਵਿਚ ਭਾਰਤ ਵੱਲੋਂ ਉਨ੍ਹਾਂ ਦੇ ਦੇਸ਼ਾਂ ਨੂੰ ਦਿੱਤੀ ਡਾਕਟਰੀ ਸਹਾਇਤਾ ਦੀ ਪੁਰਜੋਰ ਸ਼ਾਲਘਾ ਕੀਤੀ ।
ਇਹਨਾਂ ਦੇਸ਼ਾਂ ਨਾਲ ਗੁਆਂਢੀ ਨੇੜਤਾ, ਸੁਹਿਰਦ ਰਾਜਨੀਤਿਕ ਸੰਬੰਧਾਂ, ਸਭਿਆਚਾਰ , ਵਪਾਰਕ ਅਤੇ ਆਰਥਿਕ ਸੰਬੰਧ ਹੋਣ ਦੇ ਬਾਵਜੂਦ ਭਾਰਤ ਅਤੇ ਪੰਜ ਕੇਂਦਰੀ ਏਸ਼ੀਆਈ ਗਣਤੰਤਰਾਂ ਦਰਮਿਆਨ ਆਪਸੀ ਉਮੀਦਾਂ ਘੱਟ ਰਹੀਆਂ ਹਨ। ਮਹਾਂਮਾਰੀ ਨੇ ਇਸ ਨੂੰ ਹੋਰ ਪ੍ਰਭਾਵਿਤ ਕੀਤਾ ਹੈ। ਸਿੱਧੀਆਂ ਜ਼ਮੀਨਾਂ ਜਾਂ ਸਮੁੰਦਰੀ ਸੰਪਰਕ ਦੀ ਘਾਟ ਇਕ ਵੱਡੀ ਰੁਕਾਵਟ ਰਹੀ ਹੈ, ਕਿਉਂਕਿ ਇਹ ਖੇਤਰ ਲੈਂਡਲਾਕ ਹੈ। ਇਸ ਲਈ ਭਾਰਤ ਨੇ ਵਿਕਾਸ ਪ੍ਰਾਜੈਕਟਾਂ ਲਈ ਪਹਿਲ ਦੇ ਆਧਾਰ ਤੇ ਇਕ ਬਿਲੀਅਨ ਡਾਲਰ ਦੀ ਲਾਈਨ ਆਫ਼ ਕ੍ਰੈਡਿਟ ਪ੍ਰਦਾਨ ਕੀਤੀ ਹੈ, ਜਿਸ ਵਿਚ ਸੰਪਰਕ ਅਤੇ ਊਰਜਾ ਖੇਤਰ ਆਦਿ ਸ਼ਾਮਲ ਹਨ।
ਜਿਵੇਂ ਕਿ ਪਹਿਲੇ ਭਾਰਤ-ਮੱਧ ਏਸ਼ੀਆ ਸੰਵਾਦ ਦੌਰਾਨ ਕਲਪਨਾ ਕੀਤੀ ਗਈ ਸੀ, ਭਾਰਤ ਨੇ 6 ਫਰਵਰੀ 2020 ਨੂੰ ਨਵੀਂ ਦਿੱਲੀ ਵਿੱਚ ਇੰਡੀਆ-ਕੇਂਦਰੀ ਏਸ਼ੀਆ ਬਿਜਨਸ ਕਾਉਂਸਿਲ (ਆਈਸੀਏਬੀਸੀ) ਦੀ ਸ਼ੁਰੂਆਤ ਕੀਤੀ । ਇਸ ਸਭਾ ਵਿੱਚ ਭਾਰਤ ਅਤੇ ਪੰਜ ਗਣਰਾਜ ਦੇ ਵਪਾਰਕ ਚੈਂਬਰ ਸ਼ਾਮਲ ਹਨ। ਬਿਜ਼ਨਸ ਕੌਂਸਲ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਭਾਰਤ ਅਤੇ ਮੱਧ ਏਸ਼ੀਆ ਦੇ ਲੋਕਾਂ ਵਿਚਕਾਰ ਵਪਾਰ, ਨਿਵੇਸ਼, ਟੈਕਸ ਲਗਾਉਣ ਅਤੇ ਸਬੰਧਤ ਵਿਸ਼ਿਆਂ ਨਾਲ ਸਬੰਧਤ ਨਿਯਮਾਂ ਦੀ ਜਾਗਰੂਕਤਾ ਅਤੇ ਸਮਝ ਨੂੰ ਵਧਾਏਗਾ। ਜੋ ਆਰਥਿਕਤਾ ਦੇ ਮੱਦੇਨਜ਼ਰ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਵਿਸ਼ੇਸ਼ ਤੌਰ 'ਤੇ ਮਦਦਗਾਰ ਹੋ ਸਕਦਾ ਹੈ।
ਈਰਾਨ ਵਿਚ ਚਾਬਹਾਰ ਸਮੁੰਦਰੀ ਬੰਦਰਗਾਹ ਦੇ ਵਿਕਾਸ ਲਈ ਭਾਰਤ ਨਿਵੇਸ਼ ਕਰ ਰਿਹਾ ਹੈ। ਜਿਸ ਨਾਲ ਅੰਤਰਰਾਸ਼ਟਰੀ ਉੱਤਰੀ-ਦੱਖਣੀ ਆਵਾਜਾਈ ਕੋਰੀਡੋਰ (ਆਈਐਨਐਸਟੀਸੀ) ਦੇ ਪੂਰੇ ਸੰਚਾਲਨ ਨਾਲ ਦੋਵਾਂ ਧਿਰਾਂ ਵਿਚਾਲੇ ਵਪਾਰ ਨੂੰ ਹੁਲਾਰਾ ਮਿਲੇਗਾ। ਭਾਰਤ ਅਸ਼ਗਾਬਤ ਸਮਝੌਤੇ ਵਿਚ ਵੀ ਸ਼ਾਮਲ ਹੋ ਗਿਆ ਹੈ, ਜਿਹੜਾ ਕੇਂਦਰੀ ਏਸ਼ੀਆ ਅਤੇ ਪੱਛਮੀ ਏਸ਼ੀਆ ਵਿਚਾਲੇ ਵਪਾਰ ਅਤੇ ਆਵਾਜਾਈ ਲਾਂਘੇ ਦੀ ਸਥਾਪਨਾ ਕਰਦਾ ਹੈ। ਭਾਰਤ ਵਰਗੀ ਵੱਡੀ ਆਰਥਿਕਤਾ ਨੂੰ ਸ਼ਾਮਲ ਕਰਨਾ ਇਸ ਨੂੰ ਵਧੇਰੇ ਵਿਹਾਰਕ ਬਣਾਉਂਦਾ ਹੈ ਅਤੇ ਸਮਝੌਤੇ ਵਿਚ ਦੱਖਣੀ ਏਸ਼ੀਆਈ ਪਹਿਲੂ ਜੋੜਦਾ ਹੈ। ਕੇਂਦਰੀ ਏਸ਼ੀਆ ਦੇ ਮੰਤਰੀਆਂ ਨੇ ਚਾਬਹਾਰ ਬੰਦਰਗਾਹ ਨੂੰ ਆਧੁਨਿਕ ਬਣਾਉਣ ਦੇ ਭਾਰਤ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਇਹ ਕੇਂਦਰੀ ਏਸ਼ੀਆਈ ਅਤੇ ਦੱਖਣੀ ਏਸ਼ੀਆਈ ਬਾਜ਼ਾਰਾਂ ਵਿਚਾਲੇ ਵਪਾਰ ਅਤੇ ਟ੍ਰਾਂਸਪੋਰਟ ਸੰਚਾਰ ਵਿਚ ਇਕ ਮਹੱਤਵਪੂਰਣ ਲਿੰਕ ਬਣ ਸਕਦਾ ਹੈ।
ਸੰਵਾਦ ਨੇ ਆਪਣੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿਚ ਅੱਤਵਾਦ ਦੀ ਨਿੰਦਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦੀ ਸੁਰੱਖਿਅਤ ਪਨਾਹ, ਨੈਟਵਰਕ, ਬੁਨਿਆਦੀ ਢਾਂਚਾ ਅਤੇ ਫੰਡਿੰਗ ਚੈਨਲਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਅਫਗਾਨਿਸਤਾਨ 'ਤੇ, ਇਹ ਕਿਹਾ ਗਿਆ ਹੈ ਕਿ ਅਫਗਾਨ ਸੰਘਰਸ਼ ਨੂੰ ਅਫਗਾਨ-ਨਿਯੰਤਰਿਤ ਸ਼ਾਂਤੀ ਪ੍ਰਕਿਰਿਆ ਦੇ ਸਿਧਾਂਤ' ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਸੰਵਾਦ ਨੇ ਸੱਭਿਆਚਾਰਕ, ਵਿਦਿਅਕ ਅਤੇ ਸੈਰ-ਸਪਾਟਾ ਸਹਿਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵੀਜ਼ਾ ਪ੍ਰਕਿਰਿਆ ਨੂੰ ਅਸਾਨ ਕਰਨ ਦੀ ਮੰਗ ਕੀਤੀ । ਇਸਦੇ ਨਾਲ ਹੀ ਸੈਰ-ਸਪਾਟਾ ਬੁਨਿਆਦੀ ਢਾਂਚੇ ਵਿਚ ਨਿਵੇਸ਼ ਨੂੰ ਉਤਸ਼ਾਹਤ ਕਰਨ ਤੇ ਜੋਰ ਦਿੱਤਾ।
ਵਧ ਰਹੇ ਸੰਪਰਕ, ਵਧ ਰਹੀ ਵਪਾਰਕ ਰੁਚੀਆਂ ਅਤੇ ਵੱਧ ਤੋਂ ਵੱਧ ਲੋਕਾਂ ਦੇ ਆਪਸੀ ਤਾਲਮੇਲ ਦੇ ਕਾਰਨ, ਭਾਰਤ ਅਤੇ ਮੱਧ ਏਸ਼ੀਆ ਵਿਚਾਲੇ ਸਬੰਧ ਹੋਰ ਮਜ਼ਬੂਤ ਕੀਤੇ ਜਾਣ ਦੀ ਤਿਆਰੀ ਹੈ।
ਸਕ੍ਰਿਪਟ: ਡਾ: ਅਤਹਰ ਜ਼ਫਰ, ਕੇਂਦਰੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ
ਅਨੁਵਾਦਕ:ਮਨਜੀਤ ਅਣਖੀ

Comments
Post a Comment