ਅਮਰੀਕੀ ਰਾਸ਼ਟਰਪਤੀ ਚੋਣ 2020 ਅਤੇ ਭਾਰਤ-ਅਮਰੀਕਾ ਸਬੰਧਾਂ ਦਾ ਭਵਿੱਖ
ਹਾਲਾਂਕਿ 3 ਨਵੰਬਰ, 2020 ਨੂੰ ਆਯੋਜਿਤ ਹੋਈਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਅੰਤਿਮ ਨਤੀਜੇ ਆਉਣ ‘ਚ ਕੁੱਝ ਹੋਰ ਹਫ਼ਤੇ ਲੱਗਣਗੇ, ਪਰ ਹੁਣ ਤੱਕ ਜੋ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ, ਉਨ੍ਹਾਂ ਤੋਂ ਹਾਸਲ ਹੋਏ ਰੁਝਾਨ ਦਰਸਾਉਂਦੇ ਹਨ ਕਿ ਬਾਇਡਨ ਦੇ ਸੰਯੁਕਤ ਰਾਜ ਦੇ ਅਗਲੇ ਰਾਸ਼ਟਰਪਤੀ ਬਣਨ ਦੀ ਪੂਰੀ ਪੂਰੀ ਸੰਭਾਵਨਾ ਹੈ।
ਇਸ ਵਾਰ ਦੀਆਂ ਇਹ ਰਾਸ਼ਟਰਪਤੀ ਚੋਣਾਂ ਵਾਈਟ ਹਾਊਸ ਦੀਆਂ ਸਭ ਤੋਂ ਵੱਧ ਵਿਵਾਦਪੂਰਨ ਰਹੀਆਂ ਹਨ।ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਸੰਯੁਕਤ ਰਾਜ ਅਮਰੀਕਾ ਇੱਕ ਮਹਾਂ ਸ਼ਕਤੀ ਦੇ ਰੂਪ ‘ਚ ਉਭਰਿਆ ਹੈ, ਉਦੋਂ ਤੋਂ ਹੀ ਹਰ ਚੌਥੇ ਸਾਲ ਨਵੰਬਰ ਮਹੀਨੇ ਹੋਣ ਵਾਲੀਆਂ ਚੋਣਾਂ ਇੱਕ ਅਜਿਹੀ ਘਟਨਾ ਬਣ ਗਈਆਂ ਹਨ, ਜਿਸ ‘ਚ ਨਾ ਸਿਰਫ ਅਮਰੀਕੀ ਲੋਕਾਂ ਨੂੰ ਦਿਲਚਸਪੀ ਹੁੰਦੀ ਹੈ ਕਿ ਬਲਕਿ ਸਮੁੱਚਾ ਵਿਸ਼ਵ ਵੀ ਇਸ ‘ਤੇ ਆਪਣੀਆਂ ਨਜ਼ਰਾਂ ਟਿਕਾਈ ਰੱਖਦਾ ਹੈ।
ਇਸ ਸਾਲ ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਕੋਵਿਡ-19 ਮਹਾਮਾਰੀ ਦੇ ਦੌਰਾਨ ਆਯੋਜਿਤ ਕੀਤੀਆਂ ਗਈਆਂ ਹਨ।ਦੱਸਣਯੋਗ ਹੈ ਕਿ ਅਮਰੀਕਾ ‘ਚ ਸਭ ਤੋਂ ਵੱਧ ਮਹਾਮਾਰੀ ਸੰਕ੍ਰਮਿਤ ਮਾਮਲੇ ਹਨ ਅਤੇ ਇੱਥੈ ਹੀ ਹੁਣ ਤੱਕ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ।ਇਸ ਲਈ ਇਹ ਸੁਭਾਵਿਕ ਸੀ ਕਿ ਬਹੁਤ ਸਾਰੇ ਅਮਰੀਕੀ ਨਾਗਰਿਕ ਕੋਵਿਡ-19 ਦੇ ਡਰ ਕਾਰਨ ਵੋਟ ਪਾਉਣ ਨਹੀਂ ਜਾਣਗੇ, ਪਰ ਹੋਇਆ ਇਸ ਦੇ ਉਲਟ।ਇਸ ਵਾਰ ਰਿਕਰਡ ਮਤਦਾਨ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੀ ਇੱਕ ਸਦੀ ਤੋਂ ਹੁਣ ਤੱਕ ਪਈਆਂ ਸਭ ਤੋਂ ਵੱਧ ਵੋਟਾਂ ਦੀ ਗਵਾਹੀ ਭਰਦਾ ਹੈ।ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਦੀ ਰਾਸ਼ਟਰਪਤੀ ਚੋਣ ਟਰੰਪ ਦੀ ਪ੍ਰਧਾਨਗੀ ਖਿਲਾਫ ਇੱਕ ਜਨਮਤ ਸੰਗ੍ਰਹਿ ਹੋਵੇਗੀ ਅਤੇ ਵ੍ਹਾਈਟ ਹਾਊਸ ‘ਚੋਂ ਟਰੰਪ ਨੂੰ ਬਾਹਰ ਕਰੇਗੀ।
ਪਰ ਟਰੰਪ ਨੂੰ ਵੋਟ ਦੇਣ ਵਾਲੇ ਲੋਕਾਂ ਨੇ ਇਸ ਧਾਰਨਾ ਨੂੰ ਗਲਤ ਸਾਬਤ ਕੀਤਾ ਹੈ ਅਤੇ ਵੱਡੀ ਗਿਣਤੀ ‘ਚ ਰਾਸ਼ਟਰਪਤੀ ਟਰੰਪ ਨੂੰ ਵੋਟਾਂ ਪਈਆਂ ਹਨ।ਜਿੰਨ੍ਹਾਂ ਸਰਵੇਖਣਾ ਨੇ ਟਰੰਪ ਨੂੰ ਦਰਕਿਨਾਰ ਕੀਤਾ ਸੀ, ਉਨ੍ਹਾਂ ਦੇ ਨਤੀਜੇ ਵੀ ਗਲਤ ਸਾਬਤ ਹੋਏ ਹਨ।ਪੋਲਸਟਰ ਇਸ ਤੋਂ ਪਹਿਲਾਂ 2016 ਰਾਸ਼ਟਰਪਤੀ ਚੋਣਾਂ ਅਤੇ ਟਰੰਪ ਦੀ ਜਿੱਤ ਸਬੰਧੀ ਭਵਿੱਖਬਾਣੀ ਕਰਨ ‘ਚ ਵੀ ਅਸਫਲ ਰਹੇ ਸਨ।ਇਸ ਵਾਰ ਵੀ ਉਹ ਗੱਲ ਦਾ ਅੰਦਾਜ਼ਾ ਲਗਾਉਣ ‘ਚ ਅਸਫਲ ਰਹੇ ਕਿ ਅਮਰੀਕਾ ‘ਚ ਅੱਧੇ ਤੋਂ ਵੀ ਵੱਧ ਇਲੈਕਟਰੋਲ ਕਾਲੇਜ ਦੀਆਂ ਵੋਟਾਂ ਟਰੰਪ ਦੇ ਹੱਕ ‘ਚ ਹੀ ਭੁਗਤੀਆਂ ਹਨ।
ਗੰਭੀਰ ਆਰਥਿਕ ਸੰਕਟ, ਉੱਚ ਬੇਰੁਜ਼ਗਾਰੀ ਦਰ, ਸਿਹਤ ਬੁਨਿਆਦੀ ਢਾਂਚੇ ਦੀ ਕਮੀ, ਨਸਲੀ ਵਿਤਕਰੇ ਅਤੇ ਪੁਲਿਸ ਦੇ ਬੇਰਹਿਮੀ ਭਰੇ ਵਤੀਰੇ ਵਿਰੁੱਧ ਦੇਸ਼ ਪੱਧਰੀ ਰੋਸ ਧਰਨਿਆਂ ਨੇ ਟਰੰਪ ਦੀਆਂ ਵੋਟਾਂ ਨੂੰ ਵਦੇਰੇ ਪ੍ਰਭਾਵਿਤ ਨਹੀਂ ਕੀਤਾ ਹੈ।ਰਾਸ਼ਟਰਪਤੀ ਚੋਣ ਤੋਂ ਪਹਿਲਾਂ ਜੋ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਟਰੰਪ ਨੂੰ ਮਾਤ ਦੇ ਕੇ ਬਾਇਡਨ ਵੱਡੀ ਸਫਲਤਾ ਹਾਸਲ ਕਰਨਗੇ, ਉਸ ਕਿਆਸ ਨੂੰ ਜਿਵੇਂ ਪਰ ਹੀ ਲੱਗ ਗਏ।ਇਸ ਸਥਿਤੀ ਨੇ ਟਰੰਪ ਨੂੰ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਪਹਿਲਾਂ ਹੀ ਜਿੱਤ ਦਾ ਹੱਕਦਾਰ ਦੱਸਿਆ ਹੈ।
ਟਰੰਪ ਦੀ ਮੁਹਿੰਮ ਟੀਮਾਂ ਦੁਆਰਾ 40 ਤੋਂ ਉੱਪਰ ਵੱਖ-ਵੱਖ ਰਾਜਾਂ ਵਿੱਚ ਸੈਂਕੜੇ ਕੇਸ ਦਰਜ ਕੀਤੇ ਗਏ ਸਨ ਤਾਂ ਕਿ ਜਾਂ ਤਾਂ ਗਿਣਤੀ ਨੂੰ ਰੋਕਿਆ ਜਾ ਸਕੇ, ਹੋਰ ਵੋਟਿੰਗ ਨੂੰ ਰੋਕਿਆ ਜਾ ਸਕੇ ਜਾਂ ਮੇਲ-ਬੈਲਟ ਦੀ ਗਿਣਤੀ ਨਾ ਕੀਤੀ ਜਾ ਸਕੇ।
ਪਰ ਯੂਐਸ ਸੰਵਿਧਾਨ ਕਿਸੇ ਨੂੰ ਵੀ ਵੋਟ ਦੀ ਕਾਨੂੰਨੀ ਗਿਣਤੀ ਨੂੰ ਰੋਕਣ ਲਈ ਸ਼ਕਤੀ ਨਹੀਂ ਦਿੰਦਾ ਹੈ। ਨਤੀਜੇ ਵਜੋਂ, ਸਵਿੰਗ ਰਾਜਾਂ ਵਿੱਚ ਗਿਣਤੀ ਜਾਰੀ ਹੈ ਅਤੇ ਰੁਝਾਨ ਨਿਰੰਤਰ ਜਾਰੀ ਰਿਹਾ ਹੈ, ਹਾਲਾਂਕਿ ਹੌਲੀ ਹੌਲੀ, ਇਹ ਸੰਕੇਤ ਕਰਦਾ ਹੈ ਕਿ ਜੋ ਬਾਈਡਨ ਵ੍ਹਾਈਟ ਹਾਊਸ ਵਿੱਚ ਦਾਖਲ ਹੋਣ ਦੇ ਲਈ 270 ਚੋਣਾਤਮਕ ਵੋਟਾਂ ਦੀ ਲੋੜੀਂਦੀ ਜਾਦੂ ਦੀ ਗਿਣਤੀ ਪ੍ਰਾਪਤ ਕਰਨ ਦੇ ਯੋਗ ਹੋ ਜਾਵੇਗਾ।
ਬਾਇਡਨ ਦੇ ਕਾਰਜਕਾਲ ‘ਚ ਭਾਰਤ-ਅੰਰੀਕਾ ਸੰਬੰਧ ਕਿਸ ਤਰ੍ਹਾਂ ਦੇ ਹੋਣਗੇ?ਸਭ ਤੋਂ ਪਹਿਲਾਂ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਾਇਡਨ ਭਾਰਤ ਲਈ ਇੱਕ ਜਾਣਕਾਰ ਸਿਆਸੀ ਹਸਤੀ ਹੈ।ਉਹ ਤਿੰਨ ਦਹਾਕਿਆ ਤੋਂ ਅਮਰੀਕਾ ਦੀ ਸੈਨੇਟ ‘ਚ ਰਹੇ ਹਨ ਅਤੇ ਉਨ੍ਹਾਂ ਨੇ ਸੈਨੇਟ ਦੀ ਵਿਦੇਸ਼ ਸਬੰਧ ਕਮੇਟੀ ‘ਚ ਵੀ ਪ੍ਰਭਾਵਸ਼ਾਲੀ ਕੰਮ ਕੀਤਾ ਹੈ।ਓਬਾਮਾ ਪ੍ਰਸ਼ਾਸਨ ਦੌਰਾਨ ਬਾਇਡਨ ਨੇ 8 ਸਾਲ ਤੱਕ ਅਮਰੀਕਾ ਦੇ ਉਪ ਰਾਸ਼ਟਰਪਤੀ ਵੱਜੋਂ ਸੇਵਾਵਾਂ ਨਿਭਾਈਆਂ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰਪਤੀ ਓਬਾਮਾ ਨਾਲ ਸੁਸ਼ੀਲ, ਸਹਿਕਾਰੀ ਅਤੇ ਚੰਗੇ ਸੰਬੰਧ ਰਹੇ ਹਨ।
ਇਸ ਲਈ ਭਾਰਤੀ ਕੂਟਨੀਤੀ ਬਾਇਡਨ ਪ੍ਰਸ਼ਾਸਨ ਨਾਲ ਕੰਮ ਕਰਨ ‘ਚ ਸਹਿਜ ਮਹਿਸੂਸ ਕਰੇਗੀ ਅਤੇ ਰਣਨੀਤਕ ਸਾਂਝੇਦਾਰੀ ਵੀ ਮਜ਼ਬੂਤ ਹੋਵੇਗੀ।ਜੋਰਜ ਬੁਸ਼ ਤੋਂ ਬਾਅਦ ਜਦੋਂ ਬਰਾਕ ਓਬਾਮਾ ਨੇ ਬਤੌਰ ਅਮਰੀਕੀ ਰਾਸ਼ਟਰਪਤੀ ਵੱਜੋਂ ਅਹੁਦਾ ਸੰਭਲਿਆ ਸੀ ਤਾਂ ਭਾਰਤ ‘ਚ ਕਈ ਚਿੰਤਾਵਾਂ ਨੇ ਜਨਮ ਲਿਆ ਸੀ ਕਿ , ਕੀ ਓਬਾਮਾ ਪਿਛਲੇ ਸਮਝੌਤਿਆਂ ਅਤੇ ਵਚਨਬੱਧਤਾਵਾਂ ਨੂੰ ਜਾਰੀ ਰੱਖਣਗੇ ਜਾਂ ਪਿਰ ਨਹੀਂ।ਪਰ ਜਦੋਂ ਉਨ੍ਹਾਂ ਨੇ ਰਾਸ਼ਟਰਪਤੀ ਦਾ ਕਾਰਜਭਾਰ ਸੰਭਲਿਆ ਤਾਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਸਬੰਧ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਣ ਲੱਗੇ ਅਤੇ ਭਾਰਤ ਓਬਾਮਾ ਦੀ ਏਸ਼ੀਆ ਨੀਤੀ ਦੇ ‘ਲੰਿਚਪਿਨ’ ਵੱਜੋਂ ਜਾਣਿਆ ਜਾਣ ਲੱਗਾ। ਪਰ ਡੌਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਏਸ਼ੀਆ ਪ੍ਰਤੀ ਆਪਣੇ ਸਿਧਾਂਤਾ ਨੂੰ ਬਦਲਿਆ ਅਤੇ ਇਸ ਨੂੰ ਹਿਮਦ ਪ੍ਰਸ਼ਾਂਤ ਰਣਨੀਤੀ ਦਾ ਨਾਂਅ ਦਿੱਤਾ।ਕਹਿ ਸਕਦੇ ਹਾਂ ਕਿ ਟਰੰਪ ਪ੍ਰਸ਼ਾਸਨ ਦੌਰਾਨ ਵੀ ਭਾਰਤ ਇੱਕ ਅਹਿਮ ਸ਼ਕਤੀ ਵੱਜੋਂ ਜਾਣਿਆ ਗਿਆ ਹੈ।
ਚੀਨ ਲਗਾਤਾਰ ਅਮਰੀਕਾ ਲਈ ਪ੍ਰਮੁੱਖ ਰਣਨੀਤਕ ਚੁਣੌਤੀਆਂ ਪੈਦਾ ਕਰ ਰਿਹਾ ਹੈ ਅਤੇ ਇਹ ਅਗਾਂਹ ਵੀ ਜਾਰੀ ਰਹੇਗਾ।ਪਾਕਿਸਤਾਨ ਵੀ ਹਮੇਸ਼ਾਂ ਹੀ ਅਮਰੀਕਾ ਲਈ ਇੱਕ ਵੱਡੀ ਸਿਰਦਰਦ ਦਾ ਕਾਰਨ ਰਿਹਾ ਹੈ।ਇਸ ਲਈ ਬਾਇਡਨ ਦੇ ਕਾਰਜਕਾਲ ਦੌਰਾਨ ਵੀ ਭਾਰਤ-ਅਮਰੀਕਾ ਸਬੰਧਾਂ ਦਾ ਰਣਨੀਤਕ ਤਰਕ ਇਸੇ ਤਰ੍ਹਾਂ ਹੀ ਕਾਇਮ ਰਹੇਗਾ।
ਸਕ੍ਰਿਪਟ: ਪ੍ਰੋ.ਚਿੰਤਾਮਨੀ ਮਹਾਪਤਰਾ, ਜੇਐਨਯੂ
Comments
Post a Comment