ਜਨਰਲ ਨਾਰਵਣੇ ਵੱਲੋਂ ਨੇਪਾਲ ਦਾ ਦੌਰਾ: ਭਾਰਤ-ਨੇਪਾਲ ਸੰਬੰਧਾ ‘ਚ ਸੁਧਾਰ ਲਈ ਇੱਕ ਵਧੀਆ ਪਹਿਲ
ਭਾਰਤੀ ਫੌਜ ਮੁੱਖੀ ਜਨਰਲ ਮਨੋਜ ਮੁਕੰਦ ਨਰਵਣੇ ਨੇ ਨੇਪਾਲ ਦੀ ਆਪਣੀ ਤਿੰਨ ਦਿਨਾਂ ਯਾਤਰਾ ਮੁਕੰਮਲ ਕੀਤੀ ਹੈ।ਇਸ ਦੌਰੇ ਨੂੰ ਕਈ ਕਾਰਨਾਂ ਕਰਕੇ ਅਹਿਮ ਦੱਸਿਆ ਜਾ ਰਿਹਾ ਹੈ।ਇਹ ਫੇਰੀ ਭਾਰਤ ਅਤੇ ਨੇਪਾਲ ਦਰਮਿਆਨ ਇਤਿਹਾਸਕ ਸੰਬੰਧਾਂ ਨੂੰ ਅਗਾਂਹ ਤੋਰੇਗੀ।ਪਿਛਲੇ ਇੱਕ ਸਾਲ ਤੋਂ ਵੱਧ ਦੇ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਸੰਬੰਧਾਂ ‘ਚ ਆਈ ਖੱਟਾਸ ਤੋਂ ਬਾਅਦ ਭਾਰਤ ਵੱਲੋਂ ਕਾਠਮੰਡੂ ਲਈ ਇਹ ਪਹਿਲੀ ਉੱਚ ਪੱਧਰੀ ਫੇਰੀ ਰਹੀ ਹੈ।ਪਹਿਲਾਂ ਤੋਂ ਚੱਲਦੀ ਆ ਰਹੀ ਪਰੰਪਰਾ ਨੂੰ ਕਾਇਮ ਰੱਖਦਿਆਂ ਜਨਰਲ ਨਾਰਵਣੇ ਨੂੰ ਨੇਪਾਲ ਦੀ ਰਾਸ਼ਟਰਪਤੀ ਬਿਿਦਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਮੌਜੂਦਗੀ ‘ਚ ਨੇਪਾਲ ਸੈਨਾ ਦੇ ਜਨਰਲ ਸਨਮਾਨ ਨਾਲ ਨਿਵਾਜਿਆ।
ਨੇਪਾਲ ਲਈ ਭਾਰਤੀ ਰਾਜਦੂਤ ਵਿਨੈ ਕਵਾਤਰਾ, ਨੇਪਾਲ ਫੌਜ ਦੇ ਮੁੱਖੀ ਪੁਰਨਾ ਚੰਦਰਾ ਥਾਪਾ ਅਤੇ ਦੋਵਾਂ ਧਿਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਮਾਗਮ ‘ਚ ਸ਼ਿਰਕਤ ਕੀਤੀ।ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ‘ਚ ਸਾਲ 1952 ਤੋਂ ਰਿਵਾਇਤ ਹੈ ਕਿ ਦੋਵੇਂ ਦੇਸ਼ ਇੱਕ ਦੂਜੇ ਦੇ ਮਿਲਟਰੀ ਜਨਰਲ ਨੂੰ ਜਨਰਲ ਸਨਮਾਨ ਨਾਲ ਨਵਾਜਦੇ ਹਨ।ਨੇਪਾਲ ਦੀ ਫੌਜ ਦੇ ਮੁੱਖੀ ਜਨਰਲ ਥਾਪਾ ਵੱਲੋਂ ਜਦੋਂ ਜਨਵਰੀ 2019 ‘ਚ ਭਾਰਤ ਦਾ ਦੌਰਾ ਕੀਤਾ ਗਿਆ ਸੀ , ਉਸ ਸਮੇਂ ਉਨ੍ਹਾਂ ਨੂੰ ਵੀ ਆਨਰੇਰੀ ਪਦ ਨਾਲ ਸਨਮਾਨਤ ਕੀਤਾ ਗਿਆ ਸੀ।
ਕਹਿ ਸਕਦੇ ਹਾਂ ਕਿ ਦੋਵੇਂ ਗੁਆਂਢੀ ਮੁਲਕਾਂ ਭਾਰਤ ਅਤੇ ਨੇਪਾਲ ਕੋਲ ਇਹ ਇੱਕ ਬਹੁਤ ਹੀ ਵਧੀਆ ਮੌਕਾ ਸੀ, ਜਿਸ ਦਾ ਫਾਇਦਾ ਚੁੱਕਦਿਆਂ ਦੋਵੇਂ ਧਿਰਾਂ ਇਕ ਦੂਜੇ ਦੀ ਸੁਰੱਖਿਆ ਚਿੰਤਾਵਾਂ ਨੂੰ ਸੰਬੋਧਨ ਕਰ ਸਕਦੇ ਸਨ।ਦੋਵਾਂ ਦੇਸ਼ਾਂ ਦਰਮਿਆਨ 1800 ਕਿਮੀ. ਦੀ ਹੀ ਮਹਿਜ ਦੂਰੀ ਹੈ ।ਆਪਣੀ ਭੂਗੋਲਿਕ ਅਤੇ ਭੂ-ਰਾਜਨੀਤਿਕ ਨੇੜਤਾ ਨੂੰ ਸਮਝਦਿਆਂ ਦੋਵਾਂ ਦੇਸ਼ਾਂ ਨੇ ਫੌਜੀ ਸੰਬੰਧਾਂ ਤੋਂ ਇਲਾਵਾ ਸਦੀਆਂ ਪੁਰਾਣੇ ਧਾਰਮਿਕ, ਸਭਿਆਚਾਰਕ, ਸਮਾਜਿਕ ਅਤੇ ਆਰਥਿਕ ਸਬੰਧਾਂ ਨੂੰ ਆਪਸੀ ਲਾਭ ਲਈ ਵਰਤਿਆ ਹੈ।
ਭਾਰਤ ਨੇ ਨੇਪਾਲ ਫੌਜ ਦੇ ਆਧੁਨਿਕੀਕਰਨ ਲਈ ਅਤੇ ਉਸ ਦੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਮਦਦ ਪ੍ਰਦਾਨ ਕੀਤੀ ਹੈ ਅਤੇ ਨਾਲ ਹੀ ਲੋੜੀਂਦੇ ਉਪਕਰਣ ਵੀ ਮੁਹੱਈਆ ਕਰਵਾਏ ਹਨ।ਦੋਵਾਂ ਦੇਸ਼ਾਂ ਦੀਆਂ ਫੌਜਾਂ ਵਾਰੀ-ਵਾਰੀ ਸਾਂਝੀ ਫੌਜੀ ਕਿਵਾਇਦ ਦਾ ਆਯੋਜਨ ਵੀ ਕਰਦੀਆਂ ਹਨ।
ਕਈ ਮਹੀਨਿਆਂ ਤੋਂ ਬਾਅਧ ਹੋਈ ਇਸ ਉੱਚ ਪੱਧਰੀ ਫੇਰੀ ਤੋਂ ਇਲਾਵਾ , ਹੋਰ ਕਈ ਅਜਿਹੇ ਮੌਕੇ ਆਏ ਹਨ ਜਦੋਂ ਦੋਵਾਂ ਦੇਸ਼ਾਂ ਨੂੰ ਇੱਕ ਦੂਜੇ ਦੀਆਂ ਚਿੰਤਾਵਾਂ ਨੂੰ ਸਮਝਣ ਦਾ ਮੌਕਾ ਮਿਿਲਆ ਹੈ।ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਓਲੀ ਨੇ ਜਨਰਲ ਨਾਰਵਣੇ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ।ਉਨ੍ਹਾਂ ਦੇ ਵਿਦੇਸ਼ੀ ਸੰਬੰਧਾਂ ਲਈ ਸਲਾਹਕਾਰ ਨੇ ਬਾਅਦ ‘ਚ ਕਿਹਾ ਕਿ ਨੇਪਾਲ ਭਾਰਤ ਤੋਂ ਕਾਲਾਪਾਣੀ ਕਤਾਰ ਨੂੰ ਸੁਲਝਾਉਣ ਦੀ ਮੰਗ ਕਰਦਾ ਹੈ, ਜਿਸ ਸਬੰਧੀ ਬੈਠਕ ਦੌਰਾਨ ਚਰਚਾ ਕੀਤੀ ਗਈ।
ਦਰਅਸਲ ਭਾਰਤ ਅਤੇ ਨੇਪਾਲ ਦਰਮਿਆਨ ਪੈਦਾ ਹੋਇਆ ਤਣਾਅ ਉਸ ਸਮੇਂ ਬਹੁਤ ਘੱਟ ਗਿਆ ਸੀ ਜਦੋਂ ਪੀਐਮ ਓਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਜ਼ਾਦੀ ਦਿਵਸ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਗੈਰ ਸਥਾਈ ਮੈਂਬਰ ਵੱਜੋਂ ਚੁਣੇ ਜਾਣ ‘ਤੇ ਵਧਾਈ ਦਿੱਤੀ ਸੀ।
ਭਾਰਤ ਅਤੇ ਨੇਪਾਲ ਵਿਚਾਲੇ ਟਕਰਾਵ ਉਸ ਸਮੇਂ ਵਧਿਆ ਜਦੋਂ ਨੇਪਾਲ ਨੇ ਆਪਣਾ ਖੇਤਰੀ ਨਕਸ਼ਾ ਜਾਰੀ ਕੀਤਾ ਸੀ।ਨੇਪਾਲ ਨੇ ਭਾਰਤ ਵੱਲੋਂ ਉੱਤਰਾਖੰਡ ‘ਚ ਧਰਚੁਲਾ ਤੋਂ ਭਾਰਤ, ਨੇਪਾਲ ਅਤੇ ਤਿੱਬਤ ਦੇ ਤਿਕੌਣੇ ਖੇਤਰ ਤੱਕ 80 ਕਿਮੀ. ਲੰਬੀ ਸੜਕ ਦੇ ਉਦਘਾਟਨ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ।ਨੇਪਾਲ ਸਰਹੱਦੀ ਤਣਾਅ ਨੂੰ ਹੱਲ ਕਰਨ ਲਈ ਫੌਰੀ ਵਿਦੇਸ਼ ਸਕੱਤਰ ਪੱਧਰੀ ਸੰਵਾਦ ਦੀ ਇੱਛਾ ਰੱਖਦਾ ਸੀ ਪਰ ਕੋਵਿਡ-19 ਮਹਾਮਾਰੀ ਦੇ ਦੋਵਾਂ ਦੇਸ਼ਾਂ ‘ਚ ਵੱਧ ਰਹੇ ਫੈਲਾਅ ਦੇ ਕਾਰਨ ਭਾਰਤ ਨੇ ਇਸ ਮੰਗ ਨੂੰ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ।
ਨੇਪਾਲ ਵਿਚਲੀ ਓਲੀ ਸਰਕਾਰ ਨੇ ਇਕ ਸੰਸ਼ੋਧਿਤ ਦੇਸ਼ ਦਾ ਨਕਸ਼ਾ ਜਾਰੀ ਕੀਤਾ ਜਿਸ ਵਿਚ ਲਿਪੁਲੇਖ, ਲਿਮਪਿਆਧੁਰਾ ਅਤੇ ਕਲਾਪਾਨੀ ਦਿਖਾਇਆ ਗਿਆ, ਜੋ ਲਗਭਗ 335 ਵਰਗ ਕਿਲੋਮੀਟਰ ਦਾ ਖੇਤਰ ਹੈ ਅਤੇ ਇਸ ਨੂੰ ਸੰਸਦ ਤੋਂ ਮਨਜ਼ੂਰੀ ਮਿਲ ਗਈ ਹੈ। ਭਾਰਤ ਅਜਿਹੇ ਨਾਜਾਇਜ਼ ਕਾਰਟੋਗ੍ਰਾਫਿਕ ਦਾਅਵੇ 'ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਕਾਠਮੰਡੂ ਨੂੰ ਬਕਾਇਆ ਸੀਮਾ ਮੁੱਦਿਆਂ ਦੇ ਹੱਲ ਲਈ ਗੱਲਬਾਤ ਲਈ ਸਕਾਰਾਤਮਕ ਮਾਹੌਲ ਪੈਦਾ ਕਰਨਾ ਚਾਹੁੰਦਾ ਸੀ। ਸਥਿਤੀ ਨੂੰ ਸੌਖਾ ਕਰਨ ਲਈ ਨੇਪਾਲ ਨੇ ਸਕੂਲ ਦੇ ਪਾਠਕ੍ਰਮ ਤੋਂ ਆਪਣਾ ਨਵਾਂ ਖੇਤਰੀ ਨਕਸ਼ ਵਾਪਸ ਲੈ ਲਿਆ ਹੈ।
ਰਿਪੋਰਟਾਂ ਵਿੱਚ ਰਣਨੀਤਕ ਵਿਸ਼ਲੇਸ਼ਕਾਂ ਅਤੇ ਸੁਰੱਖਿਆ ਮਾਹਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਨਰਲ ਨਰਵਾਣੇ ਦਾ ਦੌਰਾ ਅਤੇ ਨੇਪਾਲ ਸਰਕਾਰ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਕਦਮਾਂ ਨਾਲ ਬਕਾਇਆ ਮੁੱਦਿਆਂ ਦੇ ਸਥਾਈ ਹੱਲ ਲਈ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਲਈ ਆਪਸੀ ਵਿਸ਼ਵਾਸ ਅਤੇ ਵਿਸ਼ਵਾਸ ਪੈਦਾ ਕਰਨ ਵਿੱਚ ਮਦਦ ਮਿਲੇਗੀ।
ਸਕ੍ਰਿਪਟ: ਰਤਨ ਸਲਦੀ, ਸਿਆਸੀ ਟਿੱਪਣੀਕਾਰ
Comments
Post a Comment