ਭਾਰਤੀ ਵਿਦੇਸ਼ ਨੀਤੀ ਦੇ ਯੂਰਪੀਅਨ ਦਾਇਰੇ ਦੀ ਮਜ਼ਬੂਤੀ

ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਸ਼੍ਰੀਂਗਲਾ ਨੇ 3 ਵੱਡੇ ਯੂਰਪੀ ਮੁਲਕਾਂ , ਜਿੰਨ੍ਹਾਂ ਨਾਲ ਭਾਰਤ ਦੀ ਰਣਨੀਤਕ ਸਾਂਝੇਾਦਰੀ ਹੈ, ਦਾ ਦੌਰਾ ਕੀਤਾ।ਇਹ ਦੇਸ਼ ਹਨ-ਫਰਾਂਸ, ਜਰਮਨੀ ਅਤੇ ਯੂਕੇ।ਵਿਦੇਸ਼ ਸਕੱਤਰ 29 ਅਕਤੂਬਰ ਤੋਂ 4 ਨਵੰਬਰ ਤੱਕ ਇੰਨ੍ਹਾਂ ਦੇਸ਼ਾਂ ਦੇ ਦੌਰੇ ‘ਤੇ ਰਹੇ।ਇਹ ਦੌਰਾ ਕੋਵਿਡ-19 ਦੇ ਵੱਧ ਰਹੇ ਫੈਲਾਅ, ਪ੍ਰਭਾਵ ਅਤੇ ਖਿੱਤੇ ‘ਚ ਚੀਨ ਨਾਲ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਬਹੁਤ ਖਾਸ ਰਿਹਾ।ਇਸ ਫੇਰੀ ਦਾ ਮਕਸਦ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਾ ਅਤੇ ਵਪਾਰ ਤੇ ਨਿਵੇਸ਼ ਨੂੰ ਉਤਸ਼ਾਹਤ ਕਰਨਾ ਸੀ।ਫਰਾਂਸ ਏਜੰਡੇ ‘ਤੇ ਸਭ ਤੋਂ ਸਿਖਰ ‘ਤੇ ਸੀ ਅਤੇ ਇੱਥੇ ਇਹ ਦੱਸਣਾ ਬਹੁਤ ਮਹੱਤਵਪੂਰਨ ਹੈ ਕਿ ਇਸ ਸਾਲ ਸਤੰਬਰ ਮਹੀਨੇ ਭਾਰਤੀ ਫੌਜ ‘ਚ ਰਾਫੇਲ ਹਵਾਈ ਜਹਾਜਾਂ ਦੀ ਸ਼ਮੂਲੀਅਤ ‘ਚ ਫਰਾਂਸ ਨੇ ਅਹਿਮ ਭੂਮਿਕਾ ਨਿਭਾਈ ਹੈ।ਰਾਫੇਲ ਦੀ ਮੌਜੂਦਗੀ ਭਾਰਤੀ ਹਵਾਈ ਫੌਜ ਦੀ ਸਮਰੱਥਾ ਨੂੰ ਵਧਾ ਰਹੀ ਹੈ ਅਤੇ ਮੌਜੂਦਾ ਸਮੇਂ ਚੀਨ ਨਾਲ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਭਾਰਤੀ ਹਵਾਈ ਫੌਜ ਲਈ ਇਹ ਅਪਗ੍ਰੇਡਸ਼ਨ ਬਹੁਤ ਮਹੱਤਤਾ ਰੱਖਦੀ ਹੈ।
ਪੈਰਿਸ ‘ਚ ਪ੍ਰਮੁੱਖ ਫ੍ਰੈਂਚ ਥਿੰਕ ਟੈਂਕ, ਆਈਐਫਆਰਆਈ ‘ਚ ਬੋਲਦਿਆਂ ਵਿਦੇਸ਼ ਸਕੱਤਰ ਸ਼੍ਰੀਂਗਲਾ ਨੇ ਕੋਵਿਡ -19 ਤੋਂ ਬਾਅਦ ਦੇ ਵਿਸ਼ਵ ‘ਚ ਭਾਰਤ ਦੀ ਵਿਦੇਸ਼ ਨੀਤੀ ਦੀ ਰੂਪ ਰੇਖਾ ਨੂੰ ਪੇਸ਼ ਕੀਤਾ।ਆਪਣੇ ਸੰਬੋਧਨ ‘ਚ ਉਨ੍ਹਾਂ ਦੱਸਿਆ ਕਿ ਕਿਵੇਂ ਮਹਾਮਾਰੀ ਨੇ ਭਾਰਤ ‘ਚ ਨਵੀਨਤਾ ਅਤੇ ਉੱਦਮ ਨੂੰ ਉਤਸ਼ਾਹਤ ਕੀਤਾ ਹੈ ਅਤੇ ਇਸ ਦੇ ਸਦਕਾ ਹੀ ਹੁਣ ਭਾਰਤ ਮਹਾਮਾਰੀ ਨਾਲ ਨਜਿੱਠਣ ਲਈ ਉੱਚ ਗੁਣਵੱਤਾ ਅਤੇ ਕਿਫਾਇਤੀ ਲਾਗਤ ਵਾਲੀਆਂ ਡਾਕਟਰੀ ਵਸਤਾਂ ਦਾ ਉਦਪਾਦਨ ਕਰਨ ਦੇ ਯੋਗ ਹੋ ਗਿਆ ਹੈ।ਆਈਐਫਆਰਆਈ ‘ਚ ਦਿੱਤੇ ਭਾਸ਼ਣ ਨੇ ਸਿੱਧੇ ਤੌਰ ‘ਤੇ ਮਹਾਮਾਰੀ ਤੋਂ ਪ੍ਰਭਾਵਿਤ ਵਿਸ਼ਵ ਦੇ ਪਿਛਕੋੜ ‘ਚ ਭਾਰਤ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾ ਅਤੇ ਪਹਿਕਦਮੀਆਂ ਨੂੰ ਸਪੱਸ਼ਟ ਤੌਰ ‘ਤੇ ਪੇਸ਼ ਕੀਤਾ ਹੈ।ਇਸ ਮਹਾਮਾਰੀ ਨੇ ਭੂ-ਰਾਜਨੀਤਕ ਮੁਕਾਬਲੇਬਾਜ਼ੀ ਅਤੇ ਤਣਾਅ ‘ਚ ਵਾਧਾ ਕੀਤਾ ਹੈ।
ਨਵੀਂ ਦਿੱਲੀ ਦੇ ਨਜ਼ਰੀਏ ਤੋਂ ਬਹੁਪੱਖੀਵਾਦ ਅਤੇ ਨੇਮ ਅਧਾਰਤ ਆਰਡਰ ਬਹੁਤ ਜ਼ਰੂਰੀ ਹੈ ਅਤੇ ਉਹ “ਯੂਰਪ ਅਤੇ ਫਰਾਂਸ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ, ਕਿਉਂਕਿ ਇਹ ਦੇਸ਼ ਬਹੁਪੱਖੀ ਕ੍ਰਮ ‘ਚ ਸੁਤੰਤਰ ਥੰਮ੍ਹ ਵੱਜੋਂ ਉਭਰ ਰਹੇ ਹਨ।”
ਵਿਦੇਸ਼ ਸਕੱਤਰ ਸ਼੍ਰੀਂਗਲਾ ਵੱਲੋਂ ਫਰਾਂਸ ਦਾ ਦੌਰਾ ਉਸ ਸਮੇਂ ਕੀਤਾ ਗਿਆ ਜਦੋਂ ਉੱਥੇ ਅੱਤਵਾਦੀ ਹਮਲਾ ਹੋਇਆ ਸੀ ਅਤੇ ਭਾਰਤ ਵੱਲੋਂ ਇਸ ਦਹਿਸ਼ਤਗਰਦ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਲੋਕਾਂ ਨਾਲ ਹਮਦਰਦੀ ਅਤੇ ਏਕਤਾ ਦਾ ਪ੍ਰਗਟਾਵਾ ਕੀਤਾ ਸੀ।
ਆਪਣੀ ਫੇਰੀ ਦੇ ਦੂਜੇ ਗੇੜ੍ਹ ‘ਚ ਭਾਰਤੀ ਮੰਤਰੀ ਸ਼੍ਰੀਂਗਲਾ ਨੇ ਚਾਂਸਲਰ ਮਾਰਕਲ ਦੇ ਵਿਦੇਸ਼ ਅਤੇ ਸੁਰੱਖਿਆ ਨੀਤੀ ਦੇ ਸਲਾਹਕਾਰ ਜਾਨ ਹੈਕਰ ਨਾਲ ਮੁਲਾਕਾਤ ਕੀਤੀ।ਇਹ ਗੱਲਬਾਤ ਬਹੁਪੱਖੀ ਸੰਸਥਾਵਾਂ ‘ਚ ਸੁਧਾਰ, ਜਰਮਨੀ ਵੱਲੋਂ ਹਾਲ ‘ਚ ਜਾਰੀ ਕੀਤੀ ਗਈ ਹਿੰਦ-ਪ੍ਰਸ਼ਾਂਤ ਰਣਨੀਤੀ ਤੇ ਭਾਰਤੀ ਪਹੁੰਚ ਨਾਲ ਮੇਲ-ਜੋਲ ਅਤੇ ਭਾਰਤ ਦੇ ਆਧੁਨਿਕੀਕਰਨ ਪ੍ਰੋਗਰਾਮਾਂ ‘ਚ ਇਸ ਦੀ ਭੂਮਿਕਾ ਆਦਿ ਮੁੱਦਿਆਂ ‘ਤੇ ਕੇਂਦਰਤ ਸੀ।ਭਾਰਤ ਉਨ੍ਹਾਂ ਕੁੱਝ ਦੇਸ਼ਾਂ ‘ਚੋਂ ਇੱਕ ਦੇਸ਼ ਹੈ, ਜਿੰਨ੍ਹਾਂ ਨਾਲ ਜਰਮਨੀ ਹਰ ਦੋ ਸਾਲ ‘ਚ ਅੰਤਰ-ਸਰਕਾਰੀ ਸੰਵਾਦ ਦੇ ਪੱਧਰ ‘ਤੇ ਸੰਬੰਧਤ ਮੰਤਰੀਆਂ ਦੀ ਅਗਵਾਈ ‘ਚ ਵਾਰਤਾ ਕਰਦਾ ਹੈ।ਜਰਮਨੀ ਯੂਰਪੀਅਨ ਯੁਨੀਅਨ ‘ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਵੀ ਹੈ।
ਭਾਰਤ ਜਰਮਨੀ ਦੇ ਨਾਲ ਜੀ4 ਸਮੂਹ ਦਾ ਵੀ ਹਿੱਸਾ ਹੈ।ਜੀ-4 ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ‘ਚ ਸੁਧਾਰ ਲਈ ਜ਼ੋਰਦਾਰ ਜ਼ੋਰ ਲਗਾ ਰਿਹਾ ਹੈ।ਇਹ ਮੁਲਾਕਾਤ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਭਾਰਤ ਅਗਲੇ ਸਾਲ ਸੁਰੱਖਿਆ ਕੌਂਸਲ ਦੀ ਮੈਂਬਰਸ਼ਿਪ ਹਾਸਲ ਕਰ ਲਵੇਗਾ।
ਆਪਣੇ ਦੌਰੇ ਦੇ ਤੀਜੇ ਅਤੇ ਅੰਤਿਮ ਗੇੜ੍ਹ ‘ਚ ਵਿਦੇਸ਼ ਸਕੱਤਰ ਨੇ ਯੂਕੇ ਦਾ ਦੌਰਾ ਕੀਤਾ।ਨਵੀਂ ਦਿੱਲੀ ਦੁਵੱਲੇ ਸਬੰਧਾਂ ਨੂੰ ਉਤਸ਼ਾਹਤ ਕਰਨ ਅਤੇ ਰਣਨੀਤਕ ਭਾਈਵਾਲੀ ਨੂੰ ਵਧੇਰੇ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ।ਇੱਥੇ ਉੱਚ ਪੱਧਰੀ ਸੰਵਾਦ ਤੋਂ ਇਲਾਵਾ ਉਨ੍ਹਾਂ ਨੇ ਪ੍ਰਮੁੱਖ ਥਿੰਕ ਟੈਂਕ-ਨੀਤੀ ਐਕਸਚੈਂਜ ‘ਚ ਭਾਸ਼ਣ ਵੀ ਦਿੱਤਾ।ਆਪਣੇ ਭਾਸ਼ਣ ‘ਚ ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਬਾਰੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ।ਵਿਦੇਸ਼ ਸਕੱਤਰ ਸ੍ਰੀਂਗਲਾ ਨੇ ਚਾਰ ਪ੍ਰਮੁੱਖ ਨੁਕਤਿਆਂ ਨੂੰ ਪੇਸ਼ ਕੀਤਾ: -ਸਭ ਤੋਂ ਪਹਿਲਾਂ , ਹਿੰਦ-ਪ੍ਰਾਂਸ਼ਤ ਖੇਤਰ ਨੂੰ ਭਾਰਤ ਲਈ ਮਹੱਤਵਪੂਰਣ ਵਿਸ਼ਾਲ ਸਮੁੰਦਰੀ ਖੇਤਰ ਵੱਜੋਂ ਦਰਸਾਉਣਾ ਅਤੇ ਵਿਦੇਸ਼ ਮੰਤਰਾਲੇ ਵੱਲੋਂ ਨਵੇਂ ਹਿੰਦ-ਪ੍ਰਸ਼ਾਂਤ ਅਤੇ ਓਸ਼ੀਨੀਆ ਡਵੀਜ਼ਨ ਦੇ ਨਿਰਮਾਣ ਬਾਰੇ ਦੱਸਣਾ।
ਦੂਜਾ, ਇਹ ਖੇਤਰ ਭਾਰਤ ਦੇ ਲੰਮੇ ਸਮੁੰਦਰੀ ਇਤਿਹਾਸ ਦਾ ਅਹਿਮ ਹਿੱਸਾ ਰਿਹਾ ਹੈ।ਇਸ ਖੇਤਰ ‘ਚ ਨਿਯਮ ਅਧਾਰਤ ਆਰਡਰ ਦੀ ਜ਼ਰੂਰਤ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਇਸ ਖੇਤਰ ‘ਚ ਬਹੁਤ ਸਾਰੇ ਹਿੱਸੇਦਾਰਾਂ ਦੀ ਮੌਜੂਦਗੀ ਹੈ।
ਤੀਜਾ, ਉਨ੍ਹਾਂ ਨੇ ਪੀਐਮ ਮੋਦੀ ਵੱਲੋਂ ਸਾਲ 2018 ‘ਚ ਐਲਾਨੇ ਗਏ ਸਾਗਰ ਸਿਧਾਂਤ ‘ਤੇ ਵੀ ਜ਼ੋਰ ਦਿੱਤਾ।
ਚੌਥਾ, ਇੱਕ ਮਜ਼ਬੂਤ ਸੁਰੱਖਿਆ ਪ੍ਰਦਾਤਾ ਵੱਜੋਂ ਭਾਰਤ ਵੱਖ-ਵੱਖ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।ਇਸ ਲਈ ਇਹ ਸਪੱਸ਼ਟ ਹੈ ਕਿ ਸਪਲਾਈ ਚੇਨ ਨੂੰ ਸਹੀ ਢੰਗ ਨਾਲ ਜਾਰੀ ਰੱਖਣ ਲਈ ਆਜ਼ਾਦ ਹਿੰਦ-ਪ੍ਰਸ਼ਾਂਤ ਨੀਤੀ ਨੂੰ ਉਤਸ਼ਾਹਤ ਕਰਨਾ ਨਵੀਂ ਦਿੱਲੀ ਦੀ ਨੀਤੀ ਦਾ ਮੁੱਖ ਏਜੰਡਾ ਹੈ।
ਕੋਵਿਡ-19 ਦੇ ਮੱਦੇਨਜ਼ਰ ਵਿਸ਼ਵ ਭਰ ‘ਚ ਵਰਚੁਅਲ ਬੈਠਕਾਂ ਦਾ ਹੀ ਆਯੋਜਨ ਹੋ ਰਿਹਾ ਹੈ ਅਤੇ ਅਜਿਹੇ ‘ਚ ਭਾਰਤੀ ਵਿਦੇਸ਼ ਸਕੱਤਰ ਵੱਲੋਂ ਕੀਤਾ ਗਿਆ ਇਹ ਦੌਰਾ “ ਕਿਿਰਆਸ਼ੀਲ ਕੂਟਨੀਤੀ” ਦੀ ਗਵਾਹੀ ਭਰਦਾ ਹੈ।ਇਸ ਫੇਰੀ ਨਾਲ ਪੈਰਿਸ, ਬਰਲਿਨ ਅਤੇ ਲੰਡਨ ਨਾਲ ਨਵੀਂ ਦਿੱਲੀ ਦੇ ਰਣਨੀਤਕ ਸਬੰਧ ਮਜ਼ਬੂਤ ਹੋਣਗੇ।

ਸਕ੍ਰਿਪਟ: ਉਮਾ ਸਲਮਾ ਬਾਵਾ, ਪ੍ਰੋਫੈਸਰ, ਜੇਐਨਯੂ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ