ਭਾਰਤ ਅਤੇ ਇਟਲੀ ਦਰਮਿਆਨ ਰੁਝੇਵਿਆਂ ‘ਚ ਹੋ ਰਿਹਾ ਵਿਸਥਾਰ
ਯੂਰਪੀਅਨ ਦੇਸ਼ਾਂ ਨਾਲ ਦੁਵੱਲੇ ਸੰਬੰਧ ਸਥਾਪਤ ਕਰਨਾ ਭਾਰਤ ਦੀ ਵਿਦੇਸ਼ ਨੀਤੀ ਦੇ ਟੀਚਿਆਂ ‘ਚੋ ਇੱਕ ਮਕਸਦ ਰਿਹਾ ਹੈ ਅਤੇ ਇਸ ਨੇ ਫਲਦਾਇਕ ਨਤੀਜੇ ਵੀ ਪੇਸ਼ ਕੀਤੇ ਹਨ।ਪਿਛਲੇ ਦਿਨਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਯੂਰਪੀਅਨ ਦੇਸ਼ਾਂ ਜਿਵੇਂ ਕਿ ਡੈਨਮਾਰਕ, ਫਿਨਲੈਂਡ ਅਤੇ ਫਰਾਂਸ ਅਤੇ ਹੋਰਨਾਂ ਯੂਰਪੀ ਦੇਸ਼ਾਂ ਨਾਲ ਦੁਵੱਲੇ ਸੰਮੇਲਨਾਂ ‘ਚ ਸ਼ਿਰਕਤ ਕੀਤੀ ਹੈ।ਉਨ੍ਹਾਂ ਦੀ ਇਸ ਨੀਤੀ ਨੇ ਭਾਰਤ ਅਤੇ ਯੂਰਪੀਅਨ ਤਾਕਤਾਂ ਨਾਲ ਸਾਂਝ ਨੂੰ ਉਤਸ਼ਾਹਤ ਕੀਤਾ ਹੈ ਅਤੇ ਇਸ ਸਮੇਂ ਦੁਨੀਆ ਭਰ ‘ਚ ਹਰ ਕਿਸੇ ਨਾਲ ਸੰਤੁਲਿਤ ਸੰਬੰਧ ਕਾਇਮ ਰੱਖਣਾ ਹੀ ਸਮੇਂ ਦੀ ਅਸਲ ਮੰਗ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਇਟਲੀ ਦੇ ਹਮਰੁਤਬਾ ਪ੍ਰੋਫੈਸਰ ਜਿਸੇਪ ਕੌਂਟੇ ਨਾਲ 6 ਨਵੰਬਰ 2020 ਨੂੰ ਇਕ ਵਰਚੁਅਲ ਸਿਖਰ ‘ਚ ਸ਼ਿਰਕਤ ਕੀਤੀ। ਸੰਮੇਲਨ ਨੇ ਦੁਵੱਲੇ ਸਬੰਧਾਂ ਦੇ ਵਿਆਪਕ ਫਰੇਮਵਰਕ ਦੀ ਸਮੀਖਿਆ ਅਤੇ ਭਵਿੱਖ ਦੇ ਆਪਸੀ ਸਹਿਯੋਗ ਲਈ ਰਾਹ ਪੱਧਰਾ ਕਰਨ ਦਾ ਮੌਕਾ ਪ੍ਰਦਾਨ ਕੀਤਾ।
ਇਟਲੀ ਦੇ ਨੇਤਾ ਨਾਲ ਵਰਚੁਅਲ ਦੁਵੱਲੀ ਸਿਖਰ ਸੰਮੇਲਨ ਵਿਚ ਆਪਣੀ ਸ਼ੁਰੂਆਤੀ ਟਿੱਪਣੀ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਇਟਲੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਰੋਸਾ ਦੁਆਇਆ ਕਿ ਬਿਮਾਰੀ ਨਾਲ ਲੜਨ ਵਿਚ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਇਸ ਦੇ ਮਾੜੇ ਨਤੀਜਿਆਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।
ਨੇਤਾਵਾਂ ਨੇ ਸਾਰੇ ਸਬੰਧਤ ਡੋਮੇਨਾਂ ਵਿਚ ਕੋਵਿਡ -19 ਦੇ ਪ੍ਰਭਾਵ ਅਤੇ ਇਸ ਦੇ ਹੁੰਗਾਰੇ ਨੂੰ ਹੱਲ ਕਰਨ ਲਈ ਜੀ -20 ਦੇ ਆਪਣੇ ਪ੍ਰਧਾਨਗੀ ਮੰਡਲ ਲਈ ਵਿਕਾਸ ਮੁਖੀ ਗਲੋਬਲ ਏਜੰਡੇ 'ਤੇ ਕੰਮ ਕਰਨ ਦਾ ਵਾਅਦਾ ਕੀਤਾ।
ਸੰਮੇਲਨ ਦੌਰਾਨ ਕੁਲ ਮਿਲਾ ਕੇ 15 ਵੱਖ ਵੱਖ ਸੈਕਟਰਾਂ ਜਿਵੇਂ ਕਿ ਨਿਵੇਸ਼, ਵਿਗਿਆਨਕ ਅਤੇ ਤਕਨੀਕੀ ਸਹਿਯੋਗ, ਊਰਜਾ , ਪਲਾਸਟਿਕ ਰੀਸਾਈਕਲਿੰਗ, ਮੱਛੀ ਪਾਲਣ, ਜਹਾਜ਼ ਨਿਰਮਾਣ, ਡਿਜ਼ਾਇਨ, ਬਹਾਲੀ ਅਤੇ ਸਮਾਰਕਾਂ ਦੀ ਸੁਰੱਖਿਆ ਆਦਿ ਦੇ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਦਿਲਚਸਪ ਗੱਲ ਇਹ ਹੈ ਕਿ ਸੰਮੇਲਨ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ਅਤੇ ਐਕਸ਼ਨ ਪਲਾਨ 2020-2024 ਨੇ ਦੋਵਾਂ ਪੱਖਾਂ ਨੂੰ ਸਮੂਹਿਕ ਗਲੋਬਲ ਸ਼ਾਸਨ ਤੇ ਅਧਾਰਤ ਇੱਕ ਸੁਤੰਤਰ ਅਤੇ ਨਿਰਪੱਖ ਨਿਯਮਾਂ-ਅਧਾਰਤ ਅੰਤਰਰਾਸ਼ਟਰੀ ਆਰਡਰ ਨਾਲ ਜੁੜੀਆਂ ਪਹਿਲਕਦਮੀਆਂ ਲਈ ਇੰਡੋ-ਪੈਸੀਫਿਕ ਖਿੱਤੇ ਦੀ ਬੁਨਿਆਦੀ ਖੇਤਰ ਵਜੋਂ ਮਹੱਤਤਾ ਉੱਤੇ ਜ਼ੋਰ ਦਿੱਤਾ।
ਇੱਥੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਫਰਾਂਸ ਅਤੇ ਜਰਮਨੀ ਹਾਲ ਹੀ ਵਿੱਚ ਇੰਡੋ-ਪ੍ਰਸ਼ਾਂਤ ਵਿੱਚ ਸਹਿਯੋਗ ਲਈ ਆਪਣੀਆਂ ਵਿਅਕਤੀਗਤ ਰਣਨੀਤੀਆਂ ਲੈ ਕੇ ਆਏ ਸਨ ਅਤੇ ਇਟਲੀ ਦੀ ਇੰਡੋ-ਪੈਸੀਫਿਕ ਦੇ ਖੇਤਰ ਵਿੱਚ ਸਹਿਯੋਗ ਲਈ ਉਤਸੁਕਤਾ ਨਾਲ ਭਾਰਤ ਨੂੰ ਯੂਰਪੀਅਨ ਦੇਸ਼ਾਂ ਦੇ ਨਾਲ ਸਹਿਯੋਗ ਵਧਾਉਣ ਦੇ ਕਈ ਮੌਕੇ ਖੁਲ੍ਹਦੇ ਹਨ।
ਵਰਚੁਅਲ ਸੰਮੇਲਨ ਵਿਚ, ਭਾਰਤ ਅਤੇ ਇਟਲੀ ਨੇ ਰੱਖਿਆ, ਅੱਤਵਾਦ ਅਤੇ ਸੁਰੱਖਿਆ, ਬਹੁਪੱਖੀਵਾਦ, ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ, ਸਭਿਆਚਾਰ ਦੇ ਤਿਉਹਾਰਾਂ, ਸੈਰ-ਸਪਾਟਾ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਿਚ ਕਈ ਹੋਰ ਖੇਤਰਾਂ ਵਿਚ ਸ਼ਮੂਲੀਅਤ ਨੂੰ ਹੋਰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਕੌਂਟੇ ਨੇ ਸਾਂਝੀ ਰੱਖਿਆ ਕਮੇਟੀ ਅਤੇ ਮਿਲਟਰੀ ਸਹਿਕਾਰਤਾ ਸਮੂਹ ਰਾਹੀਂ ਵਿਚਾਰ ਵਟਾਂਦਰੇ ਨੂੰ ਤੇਜ਼ ਕਰਦਿਆਂ, ਦੋ-ਪੱਖੀ ਸਹਿਯੋਗ ਅਤੇ ਤਕਨਾਲੋਜੀ ਦੇ ਸਹਿਯੋਗ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੀ ਜ਼ਰੂਰਤ ਬਾਰੇ ਚਾਨਣਾ ਪਾਇਆ। ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ, ਦੋਵਾਂ ਧਿਰਾਂ ਨੇ ਬਹੁਪੱਖੀ ਧਾਰਾ, ਖਾਸ ਕਰਕੇ ਜੀ -20' ਤੇ ਨੇੜਲੇ ਤਾਲਮੇਲ ਅਤੇ ਵਾਤਾਵਰਣ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੇ ਫਰੇਮਵਰਕ ਸੰਮੇਲਨ (ਯੂ.ਐੱਨ.ਐੱਫ. ਸੀ. ਸੀ.) ਅਤੇ ਇਸਦੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਵੱਲ ਸਹਿਮਤੀ ਦਿੱਤੀ। ਪ੍ਰਸਤਾਵ ਪ੍ਰਕ੍ਰਿਆ ਦੇ ਮੁਕੰਮਲ ਹੁੰਦੇ ਹੀ ਭਾਰਤ ਨੇ ਅੰਤਰਰਾਸ਼ਟਰੀ ਸੋਲਰ ਅਲਾਇੰਸ ਵਿੱਚ ਸ਼ਾਮਲ ਹੋਣ ਦੇ ਇਟਲੀ ਦੇ ਫੈਸਲੇ ਦਾ ਸਵਾਗਤ ਕੀਤਾ।
ਰਾਜਨੀਤਿਕ ਆਦਾਨ-ਪ੍ਰਦਾਨ ਦੇ ਨਿਰੰਤਰ ਵਾਧੇ ਅਤੇ ਹਰ ਪੱਧਰ 'ਤੇ ਨੀਤੀਗਤ ਤਾਲਮੇਲ' ਤੇ ਤਸੱਲੀ ਪ੍ਰਗਟ ਕਰਦਿਆਂ, ਦੋਵਾਂ ਧਿਰਾਂ ਨੇ ਆਪਣੇ ਆਰਥਿਕ ਸਹਿਯੋਗ ਦੇ ਪੱਧਰ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ' ਤੇ ਜ਼ੋਰ ਦਿੱਤਾ। ਸਾਲ 2019 ਵਿਚ ਦੁਵੱਲੇ ਵਪਾਰ ਦੀ ਮਾਤਰਾ ਸਿਰਫ 9.52 ਅਰਬ ਯੂਰੋ ਸੀ, ਹਾਲਾਂਕਿ ਲਗਭਗ 600 ਵੱਡੀਆਂ ਇਟਾਲੀਅਨ ਕੰਪਨੀਆਂ ਫੈਸ਼ਨ ਅਤੇ ਕੱਪੜਾ ,ਕੱਪੜਾ ਮਸ਼ੀਨਰੀ, ਆਟੋਮੋਟਿਵ ਹਿੱਸੇ, ਬੁਨਿਆਦੀ ਢਾਂਚਾ, ਰਸਾਇਣ , ਊਰਜਾ, ਕਨਫੈਕਸ਼ਨਰੀ ਅਤੇ ਬੀਮਾ ਵਰਗੇ ਖੇਤਰਾਂ ਨੂੰ ਭਾਰਤ ਵਿਚ ਕਵਰ ਕਰ ਰਹੀਆਂ ਹਨ । ਵਰਚੁਅਲ ਸੰਮੇਲਨ ਦਾ ਇਕ ਮਹੱਤਵਪੂਰਣ ਸਕਾਰਾਤਮਕ ਨੁਕਤਾ ਇਹ ਸੀ ਕਿ ਇਟਲੀ ਨੇ ਭਾਰਤ ਨਾਲ ਵਧੇਰੇ ਠੋਸ ਅਤੇ ਅਰਥਪੂਰਨ ਆਰਥਿਕ ਭਾਈਵਾਲੀ ਲਈ ਆਪਣੀ ਸਪਲਾਈ ਚੇਨ ਅਤੇ ਨਿਵੇਸ਼ ਨੂੰ ਵਿਭਿੰਨ ਕਰਨ ਲਈ ਆਪਣੀ ਦਿਲਚਸਪੀ ਜਤਾਈ। ਦਰਅਸਲ, ਸੰਮੇਲਨ ਵਿਚ ਦੁਵੱਲੇ ਆਰਥਿਕ ਸਹਿਯੋਗ ਸਪਲਾਈ ਚੇਨ ਦੇ ਵਿਭਿੰਨਤਾ 'ਤੇ ਕੇਂਦ੍ਰਤ ਸੀ, ਜੋ ਕਿ ਕੋਵਿਡ-ਸੰਕਰਮਿਤ ਵਿਸ਼ਵ ਵਿਚ ਸਮੇਂ ਦੀ ਜ਼ਰੂਰਤ ਹੈ। ਇਸ ਸਬੰਧ ਵਿੱਚ, ਦੋਵੇਂ ਨੇਤਾ ਦੁਵੱਲੇ ਨਿਵੇਸ਼ਾਂ ਵਿੱਚ ਸਹਾਇਤਾ ਕਰਨ ਦੇ ਸਮਰੱਥ ਨਵੀਨਤਾਕਾਰੀ ਵਿੱਤੀ ਯੋਜਨਾਵਾਂ ਨੂੰ ਉਤਸ਼ਾਹਤ ਕਰਨ ਲਈ ਸਹਿਮਤ ਹੋਏ।
ਭਾਰਤ ਅਤੇ ਈਯੂ ਦੇ ਆਪਸੀ ਲਾਭਕਾਰੀ ਵਪਾਰ ਅਤੇ ਨਿਵੇਸ਼ ਸਮਝੌਤਿਆਂ ਲਈ ਗੱਲਬਾਤ ਦੇ ਜਲਦੀ ਮੁੜ ਤੋਂ ਸ਼ੁਰੂ ਹੋਣ ਨਾਲ ਸਰਗਰਮੀ ਨਾਲ ਜੁੜਣ ਦੀ ਜ਼ਰੂਰਤ ਦੇ ਜ਼ੋਰ ਦਿੰਦਿਆਂ ਦੋਵਾਂ ਆਗੂਆਂ ਨੇ 2020-2025 ਦੇ ਅਰਸੇ ਲਈ ਤਰਜੀਹਾਂ, ਰਣਨੀਤਕ ਟੀਚਿਆਂ ਅਤੇ ਦੁਵੱਲੀ ਸਾਂਝੇਦਾਰੀ ਦੀ ਵਿਧੀ ਨੂੰ ਤੈਅ ਕਰਨ ਲਈ ਇੱਕ ਕਾਰਜ ਯੋਜਨਾ ਨੂੰ ਅਪਣਾਇਆ ਹੈ।
ਸਕ੍ਰਿਪਟ: ਡਾ.ਸੰਘਮਿੱਤਰਾ ਸਰਮਾ, ਯੂਰਪੀਅਨ ਮਾਮਲਿਆਂ ਦੇ ਰਣਨਿਤਕ ਵਿਸ਼ਲੇਸ਼ਕ
Comments
Post a Comment