ਅਫਰੀਕਾ ਵਿੱਚ ਆਪਣੀ ਪਹੁੰਚ ਨੂੰ ਮਜ਼ਬੂਤ ਕਰ ਰਿਹਾ ਭਾਰਤ
ਅਫਰੀਕਾ ਦੇ ਨਾਲ ਆਪਣੇ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਲਈ ਭਾਰਤ ਦੀ ਮੁਹਿੰਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਨੇ ਦੂਜੀ ਵਾਰ ਸੱਤਾ ਸੰਭਾਲਦੇ ਹੀ ਉਪ-ਵਿਦੇਸ਼ ਮੰਤਰੀ ਸ਼੍ਰੀ ਵੀ. ਮੁਰਲੀਧਰਨ ਨੂੰ ਤਿੰਨ ਦਿਨਾਂ ਦੀ ਯਾਤਰਾ ਲਈ ਨਾਈਜੀਰੀਆ ਭੇਜ ਦਿੱਤਾ ਹੈ। 'ਡੇਮੋਕਰੇਸੀ ਡੇ'ਦੇ ਸਮਾਰੋਹ ਵਿੱਚ ਭਾਗ ਲੈਣ ਦੇ ਨਾਲ ਨਾਲ ਉਨ੍ਹਾਂ ਨੇ ਉੱਥੇ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ, ਉਪ ਰਾਸ਼ਟਰਪਤੀ ਐਮੀ ਔਸਿੰਬਜੋ ਸਿਹਤ ਸਮੇਤ ਨਾਈਜੀਰਿਅਨ ਲੀਡਰਾਂ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਸਮਾਰੋਹ ਵਿੱਚ ਹਿੱਸਾ ਲੈ ਰਹੇ ਹੋਰ ਅਫ਼ਰੀਕੀ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਵਿੱਚ ਦੱਖਣ ਅਫਰੀਕਾ, ਨਾਇਜ਼ਰ, ਈਥੋਪੀਆ ਅਤੇ ਮਿਸਰ ਦੇਸ਼ਾਂ ਦੇ ਉਨ੍ਹਾਂ ਦੇ ਹਮਰੁਤਬਾ ਵੀ ਸ਼ਾਮਿਲ ਹੋਏ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਇਹ ਯਾਤਰਾ ਦੋਵੇਂ ਦੇਸ਼ਾਂ ਦੇ ਗਹਿਰੇ ਅਤੇ ਮਜ਼ਬੂਤ ਸੰਬੰਧਾਂ ਦੀ ਸੰਚਾਲਕ ਹੈ। ਉਨ੍ਹਾਂ ਦੱਸਿਆ ਕਿ ਭਾਰਤ-ਨਾਈਜੀਰੀਆ ਦੇ ਸਬੰਧ 2007 ਵਿੱਚ ਭਾਈਵਾਲਤਾ ਵਿੱਚ ਤਬਦੀਲ ਹੋਏ ਅਤੇ ਇਹ ਦੋਵੇਂ ਪੱਖਾਂ ਲਈ ਮਜਬੂਤ ਸਹਿਯੋਗ ਸੰਬੰਧ ਹਨ। 2017-18 ਵਿੱਚ ਦੋਹਰਾ ਵਪਾਰ 11.76 ਬਿਲੀਅਨ ਅਮਰੀਕੀ ਡਾਲਰ ਦਾ ਰਿਹਾ ਅਤੇ ਨਾਈਜੀਰੀਆ, ਜਿਸ ਵਿੱਚ ਭਾਰਤੀ ਕਮਿਊਨਿਟੀ ਵੱਡੀ ਗਿਣਤੀ ਵਿੱਚ ਨਿਵਾਸ ਕਰਦੀ ਹੈ, ਅਫਰੀਕਾ ਵਿੱਚ ਸਾਡਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ। । ਭਾਰਤ ਵੀ ਨਾਈਜੀਰੀਆ ਦਾ ਵਿਸ਼ਵ ਵਿੱਚ ਸਭ ਤੋਂ ਵੱਡਾ...