Posts

ਇਮਰਾਨ ਖ਼ਾਨ ਦੀ ਬਿਆਨਬਾਜ਼ੀ ਨਹੀਂ ਦੇ ਪਾ ਰਹੀ ਉਸ ਨੂੰ ਫਾਇਦਾ

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਵੱਲੋਂ 29 ਜੂਨ, 2020 ਨੂੰ ਕਰਾਚੀ ਦੀ ਸਟਾਕ ਐਕਸਚੈਂਜ ‘ਤੇ ਹੋਏ ਹਮਲੇ ਲਈ ਭਾਰਤ ਨੂੰ ਦੋਸ਼ੀ ਠਹਿਰਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ ਹੈ। ਇਸ ਹਮਲੇ ਪਿੱਛੇ ਬਾਲੋਚ ਵੱਖਵਾਦੀ ਦੱਸੇ ਜਾ ਰਹੇ ਹਨ।ਦੱਸਣਯੋਗ ਹੈ ਕਿ ਇਸ ਹਮਲੇ ‘ਚ ਚਾਰ ਅੱਤਵਾਦੀਆਂ ਸਮੇਤ 13 ਲੋਕਾਂ ਦੀ ਮੌਤ ਹੋਈ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਪਾਕਿਸਤਾਨ ਵੱਲੋਂ ਆਪਣੇ ਮੁਲਕ ਅੰਦਰ ਵਾਪਰੀ ਕਿਸੇ ਵੀ ਘਟਨਾ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੋਵੇ।ਪਹਿਲਾਂ ਵੀ ਕਈ ਵਾਰ ਪਾਕਿ ਆਗੂਆਂ ਵੱਲੋਂ ਭਾਰਤ ਨੂੰ ਆਪਣੀ ਬਿਆਨਬਾਜ਼ੀ ਜ਼ਰੀਏ ਨਿਸ਼ਾਨੇ ‘ਤੇ ਲਿਆ ਗਿਆ ਹੈ।ਖਾਸ ਕੲਰਕੇ ਜਦੋਂ ਉਹ ਸਥਿਤੀ ਨੂੰ ਸੰਭਾਲਣ ‘ਚ ਅਸਫਲ ਰਹੇ ਹੋਣ। ਦਰਅਸਲ ਪਾਰਟੀ ‘ਚ ਇਮਰਾਨ ਦੇ ਅਹੁਦੇਦਾਰਾਂ ਨੇ ਹਮਲੇ ਤੋਂ ਕੁੱਝ ਦਿਨ ਪਹਿਲਾਂ ਹੀ ਭਾਰਤ ਵੱਲੋਂ ਝੂਠੇ ਆਪ੍ਰੇਸ਼ਨਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਦੇਸ਼ ਅੰਦਰ ਭਾਰਤ ਖਿਲਾਫ ਮਾਹੌਲ ਤਿਆਰ ਕੀਤਾ ਜਾ ਸਕੇ।ਜਨਾਬ ਖ਼ਾਨ ਨੇ ਤਾਂ ਇਹ ਵੀ ਕਿਹਾ ਕਿ ਇਸ ਹਮਲੇ ਬਾਰੇ ਏਜੰਸੀਆਂ ਨੂੰ ਪਹਿਲਾਂ ਹੀ ਖ਼ਬਰ ਸੀ।ਫਿਰ ਪਾਕਿ ਏਜੰਸੀਆਂ ਇਸ ਹਮਲੇ ਨੂੰ ਟਾਲ ਕਿਉਂ ਨਾ ਸਕੀਆਂ? ਇਹ ਇੱਕ ਅਹਿਮ ਸਵਾਲ ਹੈ। ਸਾਲਾਂ ਤੋਂ ਹੀ ਪਾਕਿ ਆਗੂਆਂ ਵੱਲੋਂ ਆਪਣੇ ਨਾਗਰਿਕਾਂ ਦਾ ਧਿਆਨ ਆਪਣੀਆਂ ਸਰਕਾਰਾਂ ਤੋਂ ਪਰੇ ਕਰਨ ਲਈ ਅਜਿਹੇ ਰਾਹਾਂ ਨੂੰ ਅਪਣਾਇਆ ਗਿਆ ਹੈ।ਇਸ ਲਈ ਇਮਰਾਨ ਖ਼ਾਨ ਨੇ ਕੁੱਝ ਵੱਖਰਾ ਨਹੀਂ ਕੀਤਾ।ਸਗੋਂ ਭਾਰਤ ਖਿਲਾਫ ਅਜ...

ਨੇਪਾਲ ‘ਚ ਸਿਆਸੀ ਸੰਕਟ

ਕੋਵਿਡ-19 ਦੇ ਦੌਰ ‘ਚ ਨੇਪਾਲ ਨੂੰ ਇੱਕ ਵੱਡੀ ਸਿਆਸੀ ਗੜਬੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਨੇਪਾਲ ਕਮਿਸੂਨਿਸਟ ਪਾਰਟੀ ਦੇ ਕੁੱਝ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਅਸਤੀਫੇ ਦੀ ਮੰਗ ਕੀਤੀ ਹੈ।ਇਹ ਪਹਿਲੀ ਵਾਰ ਹੈ ਕਿ ਜਦੋਂ ਸਥਾਈ ਕਮੇਟੀ , ਐਸਸੀ ਦੇ 44 ਮੈਂਬਰਾਂ ‘ਚੋਂ 31 ਮੈਂਬਰ ਪੀਐਮ ਓਲੀ ਦੀ ਖ਼ਿਲਾਫਤ ਕਰ ਰਹੇ ਹਨ।ਐਸਸੀ ਦੀ ਬੈਠਕ 24 ਮਈ ਨੂੰ ਸ਼ੁਰੂ ਹੋਈ ਸੀ ਜਿਸ ‘ਚ ਤਿੰਨ ਏਜੰਡਾ ਨੁਕਤਿਆਂ ਦੇ ਅਧਾਰ ‘ਤੇ ਨੇਪਾਲ ਸਰਕਾਰ ਦੀ ਨੀਤੀ ਅਤੇ ਪਰਦਰਸ਼ਨ ਦਾ ਮੁਲਾਂਕਣ ਸ਼ਾਮਲ ਸੀ।ਇਸ ‘ਚ ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਾਵਾਂ ਅਤੇ ਕਾਰਜਾਂ , ਭਾਰਤ-ਨੇਪਾਲ ਸਰਹੱਦ ਮਸਲਾ ਅਤੇ ਸੰਯੁਕਤ ਰਾਸ਼ਟਰ ਮੀਲੇਨੀਅਮ ਚੁਣੌਤੀ ਸਹਿਕਾਰਤਾ ਦੀ ਸੰਸਦੀ ਪ੍ਰਵਾਨਗੀ ਦਾ ਮਾਮਲਾ ਵੀ ਸ਼ਾਮਲ ਕੀਤਾ ਗਿਆ ਸੀ। ਸਥਾਈ ਕੇਮਟੀ ਦੀ ਬੈਠਕ ਦੇ ਸ਼ੁਰੂ ‘ਚ ਆਗੂਆਂ ਨੇ ਪ੍ਰਧਾਨ ਮੰਤਰੀ ਓਲੀ ਵੱਲੋਂ ਵਧੀਆ ਪ੍ਰਸ਼ਾਸਨ ਮੁਹੱਈਆ ਕਰਵਾਉਣ ‘ਚ ਅਸਫਲ ਰਹਿਣ, ਭ੍ਰਿਸ਼ਟਾਚਾਰ ਦੇ ਵਾਧੇ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ‘ਚ ਅਸਮਰਥ ਰਹਿਣ ਦੀ ਸਿਰਫ ਆਲੋਚਨਾ ਹੀ ਕੀਤੀ।ਇਹ ਆਲੋਚਨਾ ਉਸ ਸਮੇਂ ਗੰਭੀਰ ਸਥਿਤੀ ‘ਚ ਪਹੁੰਚ ਗਈ ਜਦੋਂ ਪੁਸ਼ਪਾ ਕਮਲ ਦਾਹਲ ਉਰਫ ਪਰਚੰਡਾ, ਜੋ ਕਿ ਪਾਰਟੀ ‘ਚ ਓਲੀ ਦੇ ਸਹਿ ਪ੍ਰਧਾਨ ਹਨ ਅਤੇ ਸੀਨੀਅਰ ਆਗੂ ਮਾਧਵ ਕੁਮਾਰ ਨੇਪਾਲ, ਝਾਲਾ ਨਾਥ ਖਨਲ ਅਤੇ ਬਾਮਦੇਵ ਗੌਤਮ ਨੇ ਪੀਐਮ ਓਲੀ ਦੇ ਪਾਰਟੀ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫੇ ਦੀ ...

ਪ੍ਰਧਾਨ ਮੰਤਰੀ ਨੇ ਗਰੀਬ ਕਲਿਆਣ ਅੰਨ ਯੋਜਨਾ ਦੇ ਵਾਧੇ ਦਾ ਕੀਤਾ ਐਲਾਨ

ਅਨਲੌਕ-2 ਦੀ ਸ਼ੁਰੂਆਤ ਤੋਂ ਇਕਦਮ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਰਾਸ਼ਟਰ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਦੇਸ਼ ‘ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਮੀਂਹ ਦੇ ਦਿਨਾਂ ‘ਚ ਕਈ ਬਿਮਾਰੀਆਂ ਵੀ ਪੈਦਾ ਹੋ ਜਾਂਦੀਆਂ ਹਨ , ਇਸ ਲਈ ਸਾਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ‘ਚ ਕੋਵਿਡ-19 ਨਾਲ ਠੀਕ ਹੋਣ ਵਾਲੇ ਲੋਕਾਂ ਦੀ ਦਰ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਦੂਜੇ ਦੇਸ਼ਾਂ ਦੇ ਮੁਕਾਬਲਤਨ ਭਾਰਤ ਦੀ ਸਥਿਤੀ ਬਿਹਤਰ ਹੈ।ਸਮੇਂ ਸਿਰ ਲੌਕਡਾਊਨ ਲਗਾਉਣ ਅਤੇ ਹੋਰ ਦੂਜੇ ਉਪਾਵਾਂ ਸਬੰਧੀ ਲਏ ਗਏ ਫ਼ੈਸਲਿਆਂ ਨੇ ਲੱਖਾਂ ਹੀ ਜਾਨਾਂ ਸੁਰੱਖਿਅਤ ਕੀਤੀਆਂ ਹਨ।ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਅਸੀਂ ਇਸ ਪ੍ਰਤੀ ਬਹੁਤ ਸੁਚੇਤ ਸੀ ਅਤੇ ਮਾਸਕ ਪਹਿਣਨਾ, ਸੋਸ਼ਲ ਦੂਰੀ ਤੇ 20 ਸੈਕਿੰਡ ਤੱਕ ਹੱਥ ਧੌਣਾ ਵਰਗੇ ਉਪਾਵਾਂ ਵੱਲ ਖਾਸ ਧਿਆਨ ਦੇ ਰਹੇ ਸੀ। ਪਰ ਮੌਜੂਦਾ ਸਮੇਂ ਅਸੀਂ ਕੁੱਝ ਲਾਪਰਵਾਹ ਹੋ ਰਹੇ ਹਾਂ ਅਤੇ ਅਜਿਹੇ ‘ਚ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਸਾਡੀ ਅਣਗਹਿਲੀ ਕਈਆਂ ‘ਤੇ ਭਾਰੀ ਪੈ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਕੰਟੇਨਮੈਂਟ ਜ਼ੋਨਾਂ ‘ਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ।ਜੋ ਲੋਕ ਨੇਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ ਉਨ੍ਹਾਂ ਨੂੰ ਆਪਣੀ ਇਸ ਲਾਪਰਵਾਹੀ ਨੂੰ ਰੋਕਣਾ ਚਾਹੀਦਾ ਹੈ ਅਤੇ ਨਾਲ ਹੀ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।ਤੁਸੀਂ ਸਾਰਿਆਂ ਨੇ ਖ਼ਬਰਾਂ ‘ਚ ਵੇਖਿਆ-ਸੁਣਿਆ ਹੋਵੇਗ...

ਪਾਕਿਸਤਾਨ ਅੱਗੇ ਮੁੜ ਆਪਣੇ ਹੀ ਟੀਚੇ ਨੂੰ ਹਾਸਲ ਕਰਨ ਦੀ ਚੁਣੌਤੀ

ਮੌਜੂਦਾ ਸਮੇਂ ‘ਚ ਪਾਕਿਸਤਾਨ ‘ਚ ਕੁੱਝ ਵੀ ਲੀਹ ‘ਤੇ  ਨਹੀਂ ਹੈ।ਇੱਕ ਪਾਸੇ ਵਿਸ਼ਵਵਿਆਪੀ ਮਹਾਂਮਾਰੀ ਕੋਵਿਡ-19 ਨੇ ਆਪਣਾ ਕਹਿਰ ਜਾਰੀ ਰੱਖਿਆ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਪਹਿਲਾਂ ਤੋਂ ਹੀ ਆਰਥਿਕ ਮੰਦੀ ਨੂੰ ਝੇਲ ਰਿਹਾ ਹੈ।ਅਜਿਹੇ ‘ਚ ਪਾਕਿਸਤਾਨ ਦੀ ਸਥਿਤੀ ਅੱਗੇ ਖੁਹ ਪਿੱਛੇ ਖਾਈ ਵਾਲੀ ਬਣੀ ਹੋਈ ਹੈ।ਇਸ ਤੋਂ ਇਲਾਵਾ ਆਲਮੀ ਅੱਤਵਾਦ ਪ੍ਰਤੀ ਇਸਲਾਮਾਬਾਦ ਦਾ ਆਪਣਾ ਪੈਂਤੜਾ ਇਸ ਨੂੰ ਹੋਰ ਮੁਸ਼ਕਲਾਂ ‘ਚ ਪਾ ਰਿਹਾ ਹੈ।ਉਹ ਵੀ ਇੱਕ ਸਮਾਂ ਸੀ ਜਦੋਂ ਪਾਕਿਸਤਾਨ ਇਸ ਰਾਹ ਦਾ ਮੋਢੀ ਖਿਡਾਰੀ ਹੁੰਦਾ ਸੀ। ਅਮਰੀਕਾ ਦੇ ਵਿਦੇਸ਼ ਮਹਿਕਮੇ ਨੇ ਆਪਣੀ ਤਾਜ਼ਾ ਰਿਪੋਰਟ ‘ਚ ਕਿਹਾ ਹੈ ਕਿ ਪਾਕਿਸਤਾਨ ਖੇਤਰੀ ਦਹਿਸ਼ਤਗਰਦ ਸਮੂਹਾਂ ਲਈ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾਉਂਦਾ ਹੈ।ਇਸਲਾਮਾਬਾਦ ਵੱਲੋਂ ਇੰਨ੍ਹਾਂ ਹਿੰਸਕ ਅੱਤਵਾਦੀ ਸਮੂਹਾਂ ਖਿਲਾਫ ਕੋਈ ਸਖ਼ਤ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਹੈ।ਪਾਕਿਸਤਾਨ ਦੀ ਲੀਡਰਸ਼ਿਪ ਨੇ ਅਜਿਹੇ ਕਾਰਜਾਂ ਨੂੰ ਰੋਕਣ ਦੀ ਬਜਾਏ ਹੋਰ ਵਿਵਾਦ ਪੈਦਾ ਕਰ ਦਿੱਤੇ ਹਨ।   ਵੀਰਵਾਰ ਨੂੰ ਪਾਕਿਸਤਾਨ ਦੀ ਕੌਮੀ ਅਸੈਂਬਲੀ ‘ਚ ਚੱਲ ਰਹੇ ਬਜਟ ਸੈਸ਼ਨ ‘ਚ ਵਿਚਾਰ ਵਟਾਂਦਰੇ ਦੌਰਾਨ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਮਾਰੇ ਗਏ ਅਲ-ਕਾਇਦਾ ਮੁੱਖੀ ਅਤੇ 9/11 ਦੇ ਮੁੱਖ ਸਾਜਿਸ਼ਕਰਤਾ ਓਸਾਮਾ ਬਿਨ ਲਾਦੇਨ ਨੂੰ ‘ਸ਼ਹੀਦ’ ਕਹਿ ਕੇ ਪੁਕਾਰਿਆ।ਉਨ੍ਹਾਂ ਅੱਗੇ ਕਿਹਾ ਕਿ ਇਸਲਾਮਾਬਾਦ ਨੂੰ  ਅੱਤਵਾਦ ਵਿਰੁੱਧ ਅਮਰੀਕਾ ਦੀ ਜੰਗ ‘ਚ ਹਿੱਸਾ ਲੈ...

ਭਾਰਤ ਨੇ ਐਲਏਸੀ ‘ਤੇ ਚੀਨੀ ਕਾਰਵਾਈ ਦਾ ਢੁਕਵਾਂ ਦਿੱਤਾ ਜਵਾਬ

ਚੀਨ ਪਿਛਲੇ ਦੋ ਦਹਾਕਿਆਂ ਤੋਂ ਭਾਰਤ-ਚੀਨ ਸਰਹੱਦ ਦੇ ਨਾਲ ਲੱਗਦੇ ਖੇਤਰਾਂ ‘ਚ ਆਪਣੇ ਫੌਜੀ ਬੁਨਿਆਦੀ ਢਾਂਚੇ ਦੇ ਨਿਰਮਾਣ ‘ਚ ਲੱਗਿਆ ਹੋਇਆ ਹੈ।ਜਿਸ ਤੋਂ ਬਾਅਧ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਭਾਰਤ ਨੇ ਆਪਣੀ ਹਦੂਦ ਅੰਦਰ ਬੁਨਿਆਦੀ ਢਾਂਚੇ ਦੇ ਨਿਰਮਾਣ ਕਾਰਜਾਂ ਨੂੰ ਆਰੰਭ ਕੀਤਾ ਹੈ।2014 ਤੋਂ ਬਾਅਧ ਇੰਨ੍ਹਾਂ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕੀਤੇ ਜਾਣ ਦੀ ਪ੍ਰਕ੍ਰਿਆ ਨੂੰ ਮਜ਼ਬੂਤ ਕੀਤਾ ਗਿਆ ਹੈ।   ਭਾਰਤ ਨੇ ਆਪਣੇ ਸਰਹੱਦੀ ਪ੍ਰਾਜੈਕਟਾਂ ਤਹਿਤ ਹੁਣ ਤੱਕ 1 ਹਜ਼ਾਰ ਕਿਲੋਮੀਟਰ ਤੋਂ ਵੱਧ ਦੀ ਸੜਕ ਦਾ ਨਿਰਮਾਣ ਕਾਰਜ ਮੁਕੰਮਲ ਕਰ ਲਿਆ ਹੈ।ਭਾਰਤ-ਚੀਨ ਸਰਹੱਦੀ ਪ੍ਰਾਜੈਕਟ ਤਿੰਨ ਪੜਾਵਾਂ ‘ਚ ਵੰਡਿਆ ਹੋਇਆ ਹੈ ਅਤੇ ਭਾਰਤ ਲਗਭਗ ਆਪਣੇ ਪਹਿਲੇ ਪੜਾਅ ਨੂੰ ਪੂਰਾ ਕਰਨ ਦੇ ਕਰੀਬ ਹੈ।ਭਾਰਤ ਵੱਲੋਂ ਕੀਤੇ ਜਾ ਰਹੇ ਇੰਨ੍ਹਾਂ ਬੁਨਿਆਦੀ ਢਾਂਚੇ ਦੇ ਨਿਰਮਾਣ ਕਾਰਜਾਂ ਨੇ ਚੀਨ ਨੂੰ ਚਿੰਤਾ ‘ਚ ਪਾ ਦਿੱਤਾ ਹੈ।ਦਰਅਸਲ ਭਾਰਤ ਵੱਲੋਂ ਕੀਤੇ ਜਾ ਰਹੇ ਸਰਹੱਦੀ ਢਾਂਚੇ ਦੇ ਵਿਕਾਸ ਨਾਲ ਅਸਲ ਕੰਟਰੋਲ ਰੇਖਾ, ਐਲਏਸੀ ‘ਤੇ ਭਾਰਤੀ ਫੌਜ ਦੀ ਗਸ਼ਤ ਕਰਨ ਦੀ ਸਮਰੱਥਾ ‘ਚ ਚੌਖਾ ਵਾਧਾ ਹੋ ਸਕਦਾ ਹੈ।ਮੌਜੂਦਾ ਸਮੇਂ ਇਸ ਖੇਤਰ ‘ਚ ਚੀਨੀ ਫੌਜ ਨੇ ਆਪਣਾ ਦਬਦਬਾ ਕਾਇਮ ਕੀਤਾ ਹੋਇਆ ਹੈ ਅਤੇ ਉਹ ਭਾਰਤ ਨੂੰ ਇੱਥੇ ਆਪਣੀ ਸਥਿਤੀ ਮਜ਼ਬੂਤ ਕਰਦਿਆਂ ਵੇਖ ਨਹੀਂ ਸਖਾ ਰਿਹਾ ਹੈ।   ਜਿਸ ਦੇ ਸਿੱਟੇ ਵੱਜੋਂ ਸਰਹੱਦ ‘ਤੇ ਭਾਰਤ ਅਤੇ ਚੀਨ ਦਰਮਿਆਨ ਤਣਾਅ ਦੀ ਸਥਿਤੀ ਬਣੀ ਹੋਈ ਹੈ।ਦੋਵਾਂ...

ਨੇਪਾਲ ਨੂੰ ਹਾਲ ‘ਚ ਕੀਤੇ ਆਪਣੇ ਕਾਰਜਾਂ ਦੇ ਮੁੜ ਮੁਲਾਂਕਣ ਦੀ ਲੋੜ

ਭਾਰਤ ਨਾਲ ਨੇਪਾਲ ਦੇ ਸਬੰਧ ਬਹੁਪੱਖੀ ਹਨ।ਅਸਲ ‘ਚ ਦੋਵਾਂ ਵਿਚਾਲੇ ਜੋ ਆਪਸੀ ਸਬੰਧ ਕਾਇਮ ਹਨ , ਉਹ ਦੁਨੀਆ ਭਰ ‘ਚ ਹੋਰ ਕਿਤੇ ਵੀ ਵੇਖਣ ਨੂੰ ਨਹੀਂ ਮਿਲਦੇ ਹਨ।ਪਰ ਇਸ ਦੇ ਬਾਵਜੂਦ ਨੇਪਾਲ ਦੀ ਸਿਆਸਤ ‘ਚ ਭਾਰਤ ਵਿਰੋਧੀ ਪ੍ਰਚਾਰ ਆਮ ਹੈ।ਹਾਲ ਹੀ ਦੇ ਕੁੱਝ ਹਫ਼ਤਿਆਂ ‘ਚ ਨੇਪਾਲ ਦੀ ਇਸ ਸਿਆਸਤ ਨੇ ਲੰਬੇ ਸਮੇਂ ਤੋਂ ਚੱਲ ਰਹੇ ਆਪਸੀ ਸਬੰਧਾਂ ਨੂੰ ਦਰਕਿਨਾਰ ਕੀਤਾ ਹੈ ਅਤੇ ਛੋਟੇ ਜਿਹੇ ਮਸਲੇ ਪਿੱਛੇ ਵੱਡੀ ਚੁਣੌਤੀ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਨੇਪਾਲ ਨੇ ਆਪਣੇ ਸੰਵਿਧਾਨ ‘ਚ ਸੋਧ ਕਰਦਿਆਂ ਆਪਣੇ ਨਕਸ਼ੇ ‘ਚ ਕੁੱਝ ਤਬਦੀਲੀਆਂ ਲਿਆਂਦੀਆਂ ਹਨ।ਜਿਸ ਤੋਂ ਬਾਅਧ ਹੀ ਭਾਰਤ ਅਤੇ ਨੇਪਾਲ ਵਿਚਾਲੇ ਤਣਾਅ ਦੀ ਸਥਿਤੀ ਪੈਦਾ ਹੋਈ ਹੈ।ਭਾਰਤ ਨੇ ਦਾਅਵਾ ਕੀਤਾ ਹੈ ਕਿ ਨੇਪਾਲ ਜਿੰਨ੍ਹਾਂ ਖੇਤਰਾਂ ਨੂੰ ਆਪਣੀ ਹਦੂਦ ਅੰਦਰ ਦੱਸ ਰਿਹਾ ਹੈ ਉਹ ਸ਼ੁਰੂ ਤੋਂ ਹੀ ਭਾਰਤ ਦਾ ਅਟੁੱਟ ਹਿੱਸਾ ਰਹੇ ਹਨ।ਇਸ ਲਈ ਭਾਰਤ ਨੇ ਨੇਪਾਲ ਵੱਲੋਂ ਜਾਰੀ ਨਵੇਂ ਸਰਹੱਦੀ ਨਕਸ਼ੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਵੇਂ ਨਕਸ਼ੇ ‘ਚ ਕੁੱਝ ਭਾਰਤੀ ਖੇਤਰ ਨੂੰ ਨੇਪਾਲ ਦੀ ਹਦੂਦ ਅੰਦਰ ਦਰਸਾਇਆ ਗਿਆ ਹੈ।ਜਿਸ ‘ਚ ਉੱਤਰਾਖੰਡ ਦੇ ਪਿਥੌੜਗੜ੍ਹ ਜ਼ਿਲ੍ਹੇ ਨੂੰ ਨੇਪਾਲੀ ਖੇਤਰ ਦਾ ਹਿੱਸਾ ਦੱਸਿਆ ਗਿਆ ਹੈ।ਇਸ ‘ਚ ਕਾਲਾਪਾਣੀ, ਲਿਮਪੀਆਧੁਰਾ ਅਤੇ ਲਿਪੁਲੇਖਾ ਨੂੰ ਨੇਪਾਲ ਦੀ ਸਰਹੱਦ ‘ਚ ਰੱਖਿਆ ਗਿਆ ਹੈ। ਪਰ ਇਹ ਇਲਾਕੇ ਹਮੇਸ਼ਾਂ ਹੀ ਉੱਤਰਾਖੰਡ ਦੇ ਪਿਥੌੜਗੜ੍ਹ ਜ਼ਿਲ੍ਹੇ ਦੇ ਪ੍ਰਸ਼ਾਸਨ ਅਧੀਨ ਭਾਰਤ ਦੇ ਅਟੁੱਟ ਹ...

ਭਾਰਤ ਨੇ ਗਲਵਾਨ ਘਾਟੀ 'ਤੇ ਚੀਨ ਦੇ ਦਾਅਵੇ ਨੂੰ ਕੀਤਾ ਖਾਰਿਜ

ਭਾਰਤ-ਚੀਨ ਸਰਹੱਦ 'ਤੇ ਵਾਸਤਵਿਕ ਨਿਯੰਤਰਣ ਰੇਖਾ ਵਿੱਚ 15 ਜੂਨ ਨੂੰ ਭਾਰਤ ਦੀ ਖੇਤਰੀ ਅਖੰਡਤਾ ਦਾ ਬਚਾਅ ਕਰਨ ਵਾਲੇ 20 ਭਾਰਤੀ ਸੈਨਿਕਾਂ ਅਤੇ ਅਧਿਕਾਰੀਆਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਮਗਰੋਂ ਚੀਨ ਨੇ ਬਿਨਾਂ ਵਜ੍ਹਾ ਲੱਦਾਖ ਦੀ ਗਲਵਾਨ ਘਾਟੀ 'ਤੇ ਆਪਣੇ ਝੂਠੇ ਦਾਅਵਿਆਂ ਦੀਆਂ ਊਲ-ਜਲੂਲ ਗੱਲਾਂ ਕੀਤੀਆਂ ਹਨ। ਗੌਰਤਲਬ ਹੈ ਕਿ ਇਹ ਅਜਿਹਾ ਖੇਤਰ ਹੈ ਜਿਸ ਤੇ ਪੂਰੀ ਤਰ੍ਹਾਂ ਨਾਲ ਭਾਰਤ ਦਾ ਅਧਿਕਾਰ ਹੈ ਜਦ ਕਿ ਚੀਨ ਪਹਿਲਾਂ ਵਾਲੀ ਸਥਿਤੀ ਨੂੰ ਮੰਨਣ ਦੇ ਬਜਾਇ ਧੋਖੇਬਾਜ਼ੀ ਅਤੇ ਬੇਈਮਾਨੀ ਭਰਿਆ ਵਤੀਰਾ ਅਪਣਾ ਰਿਹਾ ਹੈ। ਚੀਨ ਦੇ ਅਜਿਹੇ ਝੂਠੇ ਦਾਅਵਿਆਂ ਦਾ ਭਾਰਤ ਸਰਕਾਰ ਨੇ ਸਖ਼ਤ ਖੰਡਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਗਲਵਾਨ ਘਾਟੀ ਵਿੱਚ ਭਾਰਤ ਦੀ ਸਥਾਪਿਤ ਇਤਿਹਾਸਕ ਸਥਿਤੀ ਨੂੰ ਦੁਹਰਾਇਆ ਹੈ। ਨਵੀਂ ਦਿੱਲੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਐੱਲ.ਏ.ਸੀ ਦੇ ਸੰਬੰਧ ਵਿੱਚ ਚੀਨ ਦੁਆਰਾ ਕੀਤੇ ਗਏ ਨਾਕਾਮ ਦਾਅਵਿਆਂ ਨੂੰ ਉਹ ਮੁੱਢੋਂ ਹੀ ਖਾਰਿਜ ਕਰਦਾ ਹੈ। ਇਹ ਚਾਲਾਂ ਚੀਨ ਦੀ ਆਪਣੀ ਸਥਿਤੀ ਦੇ ਲਈ ਵੀ ਢੁਕਵੀਆਂ ਨਹੀਂ ਹਨ। ਇਹ ਇਲਾਕਾ ਨਾ ਸਿਰਫ਼ ਭੁਗੌਲਿਕ ਨਜ਼ਰੀਏ ਤੋਂ ਭਾਰਤ ਦੇ ਨਿਯੰਤਰਣ ਵਿੱਚ ਹੈ, ਸਗੋਂ ਇਸ ਦੇ ਨਾਂ ਤੋਂ ਵੀ ਇਹੋ ਸਿੱਧ ਹੁੰਦਾ ਹੈ। ਬ੍ਰਿਟਿਸ਼-ਭਾਰਤ ਦੇ ਸਮੇਂ ਗੁਲਾਮ ਰਸੂਲ ਗਲਵਾਨ ਨਾਂ ਦੇ ਇੱਕ ਸਥਾਨਕ ਨਿਵਾਸੀ ਦੇ ਨਾਂ ਤੇ ਇਸ ਦਾ ਨਾਮਕਰਣ ਕੀਤਾ ਗਿਆ ਸੀ। ਇੰਨੇ ਪੱਕੇ ਸਬੂਤਾਂ ਦੇ ਬਾਵਜੂਦ ਬੀਜਿੰਗ ਨੇ ਇਸ ਖੇਤਰ...