ਇਮਰਾਨ ਖ਼ਾਨ ਦੀ ਬਿਆਨਬਾਜ਼ੀ ਨਹੀਂ ਦੇ ਪਾ ਰਹੀ ਉਸ ਨੂੰ ਫਾਇਦਾ
ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਵੱਲੋਂ 29 ਜੂਨ, 2020 ਨੂੰ ਕਰਾਚੀ ਦੀ ਸਟਾਕ ਐਕਸਚੈਂਜ ‘ਤੇ ਹੋਏ ਹਮਲੇ ਲਈ ਭਾਰਤ ਨੂੰ ਦੋਸ਼ੀ ਠਹਿਰਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ ਹੈ। ਇਸ ਹਮਲੇ ਪਿੱਛੇ ਬਾਲੋਚ ਵੱਖਵਾਦੀ ਦੱਸੇ ਜਾ ਰਹੇ ਹਨ।ਦੱਸਣਯੋਗ ਹੈ ਕਿ ਇਸ ਹਮਲੇ ‘ਚ ਚਾਰ ਅੱਤਵਾਦੀਆਂ ਸਮੇਤ 13 ਲੋਕਾਂ ਦੀ ਮੌਤ ਹੋਈ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਪਾਕਿਸਤਾਨ ਵੱਲੋਂ ਆਪਣੇ ਮੁਲਕ ਅੰਦਰ ਵਾਪਰੀ ਕਿਸੇ ਵੀ ਘਟਨਾ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੋਵੇ।ਪਹਿਲਾਂ ਵੀ ਕਈ ਵਾਰ ਪਾਕਿ ਆਗੂਆਂ ਵੱਲੋਂ ਭਾਰਤ ਨੂੰ ਆਪਣੀ ਬਿਆਨਬਾਜ਼ੀ ਜ਼ਰੀਏ ਨਿਸ਼ਾਨੇ ‘ਤੇ ਲਿਆ ਗਿਆ ਹੈ।ਖਾਸ ਕੲਰਕੇ ਜਦੋਂ ਉਹ ਸਥਿਤੀ ਨੂੰ ਸੰਭਾਲਣ ‘ਚ ਅਸਫਲ ਰਹੇ ਹੋਣ। ਦਰਅਸਲ ਪਾਰਟੀ ‘ਚ ਇਮਰਾਨ ਦੇ ਅਹੁਦੇਦਾਰਾਂ ਨੇ ਹਮਲੇ ਤੋਂ ਕੁੱਝ ਦਿਨ ਪਹਿਲਾਂ ਹੀ ਭਾਰਤ ਵੱਲੋਂ ਝੂਠੇ ਆਪ੍ਰੇਸ਼ਨਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਦੇਸ਼ ਅੰਦਰ ਭਾਰਤ ਖਿਲਾਫ ਮਾਹੌਲ ਤਿਆਰ ਕੀਤਾ ਜਾ ਸਕੇ।ਜਨਾਬ ਖ਼ਾਨ ਨੇ ਤਾਂ ਇਹ ਵੀ ਕਿਹਾ ਕਿ ਇਸ ਹਮਲੇ ਬਾਰੇ ਏਜੰਸੀਆਂ ਨੂੰ ਪਹਿਲਾਂ ਹੀ ਖ਼ਬਰ ਸੀ।ਫਿਰ ਪਾਕਿ ਏਜੰਸੀਆਂ ਇਸ ਹਮਲੇ ਨੂੰ ਟਾਲ ਕਿਉਂ ਨਾ ਸਕੀਆਂ? ਇਹ ਇੱਕ ਅਹਿਮ ਸਵਾਲ ਹੈ। ਸਾਲਾਂ ਤੋਂ ਹੀ ਪਾਕਿ ਆਗੂਆਂ ਵੱਲੋਂ ਆਪਣੇ ਨਾਗਰਿਕਾਂ ਦਾ ਧਿਆਨ ਆਪਣੀਆਂ ਸਰਕਾਰਾਂ ਤੋਂ ਪਰੇ ਕਰਨ ਲਈ ਅਜਿਹੇ ਰਾਹਾਂ ਨੂੰ ਅਪਣਾਇਆ ਗਿਆ ਹੈ।ਇਸ ਲਈ ਇਮਰਾਨ ਖ਼ਾਨ ਨੇ ਕੁੱਝ ਵੱਖਰਾ ਨਹੀਂ ਕੀਤਾ।ਸਗੋਂ ਭਾਰਤ ਖਿਲਾਫ ਅਜ...