Posts

ਰਾਸ਼ਟਰੀ ਸਿੱਖਿਆ ਨੀਤੀ 2020

ਪਿਛਲੇ ਹਫ਼ਤੇ, ਕੇਂਦਰੀ ਮੰਤਰੀ ਮੰਡਲ ਨੇ ਨਵੀਂ ਰਾਸ਼ਟਰੀ ਵਿਦਿਅਕ ਨੀਤੀ (ਐਨਈਪੀ) 2020 ਨੂੰ ਪ੍ਰਵਾਨਗੀ ਦਿੱਤੀ, ਜਿਸ ਨਾਲ ਦੇਸ਼ ਵਿੱਚ ਸਕੂਲ ਅਤੇ ਉੱਚ ਸਿੱਖਿਆ ਖੇਤਰ ਵਿੱਚ ਤਬਦੀਲੀ ਲਿਆਉਣ ਦੇ ਰਾਹ ਪੱਧਰੇ ਹੋਣਗੇ। ਮੰਤਰੀ ਮੰਡਲ ਨੇ ਸਿੱਖਿਆ ਬਾਰੇ 34 ਸਾਲ ਪੁਰਾਣੀ ਰਾਸ਼ਟਰੀ ਨੀਤੀ ਨੂੰ ਬਦਲ ਦਿੱਤਾ ਅਤੇ ਮਨੁੱਖੀ ਸਰੋਤ ਵਿਕਾਸ (ਐਚਆਰਡੀ) ਮੰਤਰਾਲੇ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਭਾਰਤ ਨੂੰ ਇਕ '' ਗਿਆਨ ਕੇਂਦਰ '' ਵਿੱਚ ਬਦਲ ਦੇਵੇਗੀ। ਸਿਖਿਆ ਪ੍ਰਣਾਲੀ ਵਿਚ ਤਬਦੀਲੀਆਂ ਦੱਸਦਿਆਂ ਇਸ ਦਾ ਖਰੜਾ ਦਸੰਬਰ 2018 ਵਿਚ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਚੇਅਰਮੈਨ ਡਾ. ਕੇ ਕਸਤੂਰੀਆਂਗਨ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਨਵੀਂ ਐਨਈਪੀ ਨੇ ਲਾਜ਼ਮੀ ਸਕੂਲ ਸਿੱਖਿਆ ਨੂੰ 6 ਤੋਂ 14 ਸਾਲ ਦੀ ਉਮਰ ਤੋਂ ਵਧਾ ਕੇ 3 ਅਤੇ 18 ਸਾਲ ਦੇ ਵਿਚਕਾਰ ਕੀਤਾ ਹੈ . ਬੱਚਿਆਂ ਨੂੰ ਬਿਹਤਰ ਸਿਖਲਾਈ ਦੇ ਨਤੀਜੇ ਪ੍ਰਾਪਤ ਕਰਨ ਵਿਚ ਸਹਾਇਤਾ ਲਈ, ਪੌਸ਼ਟਿਕ ਮਿਡ-ਡੇਅ ਮੀਲ ਦੇ ਨਾਲ-ਨਾਲ energyਰਜਾ ਨਾਲ ਭਰੇ ਨਾਸ਼ਤੇ ਦਾ ਪ੍ਰਬੰਧ ਸਕੂਲ ਤੋਂ ਪਹਿਲਾਂ ਦੇ ਬੱਚਿਆਂ ਲਈ ਵੀ ਕੀਤਾ ਗਿਆ ਹੈ. ਸਿੱਖਿਆ ਨੀਤੀ ‘ਚ ਇਸ ਬਦਲਾਵ ‘ਚ ਸਕੂਲੀ ਸਿੱਖਿਆ ਦੇ ਮੌਜੂਦਾ 10+2 ਢਾਂਚੇ ਨੂੰ 5+3+3+4 ਡਿਜ਼ਾਇਨ ‘ਚ ਤਬਦੀਲ ਕੀਤ ਜਾਵੇਗਾ।ਜਿਸ ‘ਚ ਐਨਈਪੀ ‘ਚ 3-8 ਸਾਲ ਦੀ ਉ...

ਚੀਨ ਵੱਲੋਂ ਅਫ਼ਰੀਕਾ ‘ਚ ਨਿਵੇਸ਼ ‘ਚ ਲਗਾਤਾਰ ਵਾਧਾ: ਪ੍ਰਭਾਵ ਚਿੰਤਾਜਨਕ

ਚੀਨ ਅਤੇ ਭਾਰਤ ਏਸ਼ੀਆ ਦੀਆਂ ਦੋ ਉਭਰ ਰਹੀਆਂ ਸ਼ਕਤੀਆਂ ਅਫ਼ਰੀਕਾ ਮਹਾਂਦੀਪ ਲਈ ਨਵੀਂਆਂ ਨਹੀਂ ਹਨ।ਦੋਵਾਂ ਹੀ ਦੇਸ਼ਾਂ ਦੇ ਅਫ਼ਰੀਕਾ ਨਾਲ ਪੁਰਾਣੇ, ਇਤਿਹਾਸਕ, ਸਿਆਸੀ ਅਤੇ ਆਰਥਿਕ ਸਬੰਧ ਹਨ, ਜੋ ਕਿ ਹਾਲ ਦੇ ਕੁੱਝ ਸਲਾਂ ‘ਚ ਲਗਾਤਾਰ ਮਜ਼ਬੂਤ ਹੋਏ ਹਨ।ਭਾਰਤ ਅਤੇ ਚੀਨ ਵੱਲੋਂ ਅਫ਼ਰੀਕਾ ਨਾਲ ਨਵੇਂ ਰੁਝਾਨ ਲਗਭਗ ਇਕ ਹੀ ਸਮੇਂ ‘ਤੇ ਸਾਹਮਣੇ ਆਏ ਹਨ।ਇਸ ਸਮੇਂ ਪੂਰੇ ਅਫ਼ਰੀਕਾ ‘ਚ ਕਾਰੋਬਾਰੀ ਮਾਹੌਲ ‘ਚ ਸੁਧਾਰ ਹੋਇਆ ਹੈ ਅਤੇ ਇਸੇ ਕਰਕੇ ਹੀ ਅਫ਼ਰੀਕਾ ‘ਚ ਇੰਨ੍ਹਾਂ ਦੇਸ਼ਾਂ ਦੀ ਦਿਲਚਸਪੀ ‘ਚ ਵਾਧਾ ਹੋਇਆ ਹੈ। ਹਾਲ ਦੇ ਹੀ ਸਾਲਾਂ ‘ਚ ਚੀਨ ਅਤੇ ਅਫ਼ਰੀਕਾ ਦਰਮਿਆਨ ਜੋ ਸਬੰਧ ਕਾਇਮ ਹੋਏ ਹਨ ਉਹ ਚੀਨ ਦੀ ਬੀਆਰਆਈ ਪਹਿਲਕਦਮੀ ਦਾ ਹੀ ਹਿੱਸਾ ਹਨ।ਇਸ ਪਹਿਕਦਮੀ ਤਹਿਤ ਕੁੱਝ ਅਫ਼ਰੀਕੀ ਮੁਲਕਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।ਬੀਆਰਆਈ ਪਲਿਕਦਮੀ ਤਹਿਤ ਚੀਨ ਪ੍ਰਾਚੀਨ ਸਿਲਕ ਰੋਡ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ ਅਤੇ ਨਾਲ ਹੀ ਸਮੁੰਦਰੀ ਅਤੇ ਭੂਮੀ ਮਾਰਗ ਰਾਹੀਂ ਚੀਨ ਨੂੰ ਅਫ਼ਰੀਕਾ ਅਤੇ ਯੂਰਪ ਨਾਲ ਜੋੜਣਾ ਚਾਹੁੰਦਾ ਹੈ। ਸਾਲ 2000 ਤੋਂ 2007 ਦਰਮਿਆਨ ਚੀਨੀ ਸਰਕਾਰ, ਇਸ ਦੇ ਐਗਜ਼ਿਮ ਬੈਂਕ ਅਤੇ ਇਸ ਦੀਆਂ ਕੰਪਨੀਆਂ ਨੇ ਮਿਲ ਕੇ ਲਗਭਗ 143 ਡਾਲਰ ਦਾ ਕਰਜ਼ਾ ਅਫ਼ਰੀਕਾ ਨੂੰ ਦਿੱਤਾ, ਜੋ ਕਿ ਵੱਡੇ ਪੱਧਰ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਹੈ।ਅਮਰੀਕਾ ਦੀ ਜੋਹਨਸ ਹੋਪਕਿਨਜ਼ ਯੂਨੀ, ਦੀ ਚੀਨ ਅਫ਼ਰੀਕਾ ਖੋਜ ਸੰਸਥਾ ਦੀਆਂ ਰਿਪੋਰਟਾਂ ਤਹਿਤ ਇਹ ਕਰਜਾ ਅਫ਼ਰੀਕਾ ‘ਚ ਬੁਨਿਆਦੀ...

ਰਾਫੇਲ: ਖੇਡ ਬਦਲਣ ਵਾਲਾ ਲੜਾਕੂ ਜਹਾਜ਼

ਪੰਜ ਰਾਫੇਲ ਲਾੜਕੂ ਜਹਾਜਾਂ ਦੀ ਪਹਿਲੀ ਖੇਪ ਅੰਬਾਲਾ ਏਅਰ ਫੋਰਸ ਵਿਖੇ ਪਹੁੰਚਣ ਨਾਲ ਨਿਰਸੰਦੇਹ ਭਾਰਤੀ ਹਵਾਈ ਫੌਜ ਜੰਗੀ ਸਮਰੱਥਾ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ। ਇਸਦੇ ਨਾਲ ਹੀ ਅੰਬਾਲਾ ਹਵਾਈ ਅੱਡੇ ਤੇ ਰਣਨੀਤਕ ਤੌਰ ਮਹੱਤਵਪੂਰਣ ਸਮਝੇ ਜਾਂਦੇ 17 ਗੋਲਡਨ ਐਰੋਜ਼ ਸਕੁਐਡਰਨ ਦਾ ਉਦਾਘਟਨ ਵੀ ਅਹਿਮ ਹੈ।ਕਿਉੰਕਿ ਇਸ ਨਾਲ ਪੱਛਮੀ ਮੋਰਚੇ ਤੋਂ ਸਿਰਫ 250 ਕਿਲੋਮੀਟਰ ਦੀ ਦੂਰੀ ਤੇ ਹਵਾਈ ਫੌਜ ਦੀ ਕਾਰਜਸ਼ੀਲ ਤਿਆਰੀ ਵੀ ਸ਼ਪੱਸ਼ਟ ਨਜ਼ਰੀਂ ਆਉਂਦੀ ਹੈ। ਫਰਾਂਸ ਦੀ ਹਵਾਬਾਜੀ ਫਰਮ ਡਾਸਾਲਟ ਦੁਆਰਾ ਬਣਾਏ ਗਏ ਇਹ ਲੜਾਕੂ ਜਹਾਜ,ਦੱਖਣੀ ਫਰਾਂਸ ਦੇ ਬਾਰਡੋ ਦੇ ਮੈਰੀਗਨੈਕ ਏਅਰਬੇਸ ਤੋਂ ਚਲ ਕੇ ਬਾਅਦ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਫ੍ਰੈਚ ਦੇ ਇਕਲੌਤੇ ਏਅਰਬੇਸ ਤੇ ਠਹਿਰਣ ਉਪਰੰਤ ਅਸਮਾਨ ਵਿਚ ਹੀ ਪੈਟਰੋਲ (AIR TO AIR REFELLING) ਭਰਦੇ ਹੋਏ 7000 ਕਿਲੋਮੀਟਰ ਦੀ ਦੂਰੀ ਤਹਿ ਕਰਕੇ ਅੰਬਾਲਾ ਵਿਖੇ ਪਹੁੰਚੇ ਹਨ। ਭਾਰਤੀ ਹਵਾਈ ਫੌਜ ਦੀ ਸਮੁੱਚੀ ਸ਼ਕਤੀ ਨੂੰ ਬਦਲਣ ਅਤੇ ਨਵਾਂ ਰੂਪ ਦੇਂਣ ਦੇ ਸਮਰੱਥ ਇਹਨਾਂ ਲਾੜਕੂ ਰਾਫੇਲ ਹਵਾਈ ਜਹਾਜਾਂ ਤੋ ਉਮੀਦ ਕੀਤੀ ਜਾਂਦੀ ਹੈ ਕਿ ਇਹ ਭਾਰਤ ਦੀਆਂ ਅੰਤਰ ਰਾਸ਼ਟਰੀ ਸਰਹੱਦਾਂ ਤੇ ਹਵਾਈ ਸ਼ਕਤੀ ਸਮੀਕਰਣਾਂ ਨੂੰ ਬਦਲ ਕੇ ਰੱਖ ਦੇਵੇਗਾ।ਤੱਥ ਇਹ ਵੀ ਹੈ ਕਿ ਹਵਾਈ ਸ਼ਕਤੀ ਭਵਿੱਖ ਦੇ ਯੁੱਧ ਖੇਤਰਾਂ ਵਿਚ ਨਿਰਣੇਜਨਕ ਭੂਮਿਕਾ ਨਿਭਾਵੇਗੀ। ਵਧੇਰੇ ਪ੍ਰਭਾਵਸ਼ੀਲਤਾ, ਲੰਮੀ ਪਹੁੰਚ ਅਤੇ ਢੁੱਕਵੀ ਹਥਿਆਰ ਵੰਡ ਨਿਸ਼ਚਿਤ ਸ਼ਕਤੀ ਪ੍ਰਦਾਨ ਕਰਦਾ ਹੈ। ਰਾਫੇਲ ...

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਭਾਰਤ ਅਤੇ ਬ੍ਰਿਟੇਨ ਵਿਚਕਾਰ ਇਕ ਮੁਕਤ ਵਪਾਰ ਸਮਝੌਤੇ (ਐਫਟੀਏ)ਵਾਸਤੇ ਹੋਈ ਗੱਲਬਾਤ ਦੀ ਪੁਸ਼ਟੀ ਦੇ ਐਲਾਨ ਨਾਲ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਇਕ ਨਵੀਂ ਦਿਸ਼ਾ ਮਿਲਣ ਦੀ ਸੰਭਾਵਨਾ ਦਿਖਾਈ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਈ 14 ਵੀ ਸਾਂਝੀ ਆਰਥਿਕ ਅਤੇ ਵਪਾਰ ਕਮੇਟੀ (ਜੇਟਕੋ) ਦੀ ਵਰਚੁਅਲ ਬੈਠਕ ਵਿਚ ਇਸ ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ। ਇਸ ਬੈਠਕ ਦੀ ਪ੍ਰਧਾਨਗੀ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਅਤੇ ਯੂਕੇ ਦੇ ਅੰਤਰ ਰਾਸ਼ਟਰੀ ਵਪਾਰ ਰਾਜ ਦੇ ਸਕੱਤਰ ਐਲਿਜਾਬੈਥ ਟਰੱਸ ਨੇ ਕੀਤੀ। ਨਤੀਜਿਆਂ ਦੀ ਪ੍ਰਾਪਤੀ ਹਿੱਤ ਯਤਨਾਂ ਨੂੰ ਤੇਜ ਕਰਨ ਦੇ ਵਾਸਤੇ ਕੰਮ ਕਰਨ ਵਾਲੇ ਗਰੁੱਪਾਂ ਦੀਆਂ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਤਰਾਂ ਰਾਜ ਮੰਤਰੀਆਂ ਦੀ ਮਹੀਨਾਵਾਰ ਮੀਟਿੰਗਾਂ ਤੋਂ ਇਲਾਵਾ ਕੇਂਦਰੀ ਮੰਤਰੀ ਪਿਯੂਸ਼ ਗੋਇਲ ਅਤੇ ਸ਼੍ਰੀਮਤੀ ਟਰੱਸ ਵਿਚਕਾਰ ਵੀ ਇਸ ਸਾਲ ਦੌਰਾਨ ਨਵੀਂ ਦਿੱਲੀ ਵਿਚ ਮੀਟਿੰਗ ਆਯੋਜਿਤ ਹੋਵੇਗੀ । ਇਸ ਮੌਕੇ ਤੇ ਜਾਰੀ ਬਿਆਨ ਵਿਚ ਸੰਯੁਕਤ ਵਪਾਰ ਸਮੀਖਿਆ ਰਾਹੀਂ ਵਪਾਰ ਦੀ ਬੁਨਿਆਦੀ ਪਹਿਲਕਦਮੀਆਂ ਨੂੰ ਪੇਸ਼ ਕੀਤਾ ਗਿਆ। ਜਿਸ ਵਿਚ ਜੀਵ ਵਿਗਿਆਨ, ਸਿਹਤ, ਸੂਚਨਾ, ਟੈਕਨਾਲੋਜੀ, ਭੋਜਨ, ਪਾਣੀ ਅਤੇ ਰਸਾਇਣ ਖਣਿਜ ਆਦਿ ਉਹ ਖੇਤਰ ਹਨ, ਜਿਹਨਾਂ ਨੂੰ ਪਹਿਲ ਦੇ ਆਧਾਰ ਤੇ ਸ਼ਾਮਿਲ ਕੀਤਾ ਗਿਆ ਹੈ ਅਤੇ ਇਹਨਾਂ ਬਾਰੇ ਵਪਾਰ ਨਾਲ ਸਬੰਧਿਤ ਸਾਲਾਨਾ ਮੀਟਿੰਗਾਂ ਵਿਚ ਗੱਲਬਾਤ ਕੀਤੀ ਜਾਵੇਗੀ। ਵਣਜ ਅਤੇ ਉਦਯੋਗ ਮੰਤਰਾਲੇ ਦੇ ਵਪਾਰ ਸਬੰਧ...

ਕੋਵਿਡ-19 ਦੇ ਟੀਕੇ ਦੀ ਖੋਜ ਲਈ ਭਾਰਤੀ ਯਤਨ

ਚੀਨ ਦੇ ਵੁਹਾਨ ਸ਼ਹਿਰ ਤੋਂ ਅਚਾਨਕ ਸ਼ੁਰੂ ਹੋਈ ਕੋਰੋਨਾਵਾਇਰਸ ਮਹਾਂਮਾਰੀ ਨੇ ਲਗਭਗ ਪੂਰੀ ਦੁਨੀਆਂ ਨੂੰ ਆਪਣੀ ਮਾਰ ਹੇਠ ਲੈ ਲਿਆ ਹੈ।ਪਹਿਲਾਂ ਤਾਂ ਵਿਸ਼ਵ ਇਸ ਦੇ ਫੈਲਾਅ, ਫਿਰ ਇਸ ਦੇ ਲੱਛਣਾਂ ਨਾਲ ਪ੍ਰੇਸ਼ਾਨ ਰਿਹਾ।ਉਸ ਨੂੰ ਇਹ ਸਮਝਣ ‘ਚ ਵੀ ਸਮਾਂ ਲੱਗਿਆ ਕਿ ਕੀ ਇਹ ਵਾਇਰਸ ਛੂਤ ਦੀ ਬਿਮਾਰੀ ਵਾਲਾ ਹੈ ਜਾਂ ਨਹੀਂ।ਦੂਜਾ ਅਤੇ ਸਭ ਤੋਂ ਮਹੱਤਵਪੂਰਨ ਕੀ ਇਸ ਨਾਲ ਨਜਿੱਠਣ ਲਈ ਕੋਈ ਫੌਰੀ ਐਂਟੀਜੇਨ ਹੈ? ਭਾਰਤ ਨੇ ਮੱਧ ਜਨਵਰੀ ‘ਚ ਆਪਣੇ ਨਾਗਰਿਕਾਂ ਨੂੰ ਸੰਕਰਮਜ਼ ਤੋਂ ਬਚਾਉਣ ਦੇ ਉਦੇਸ਼ ਨਾਲ ਚੀਨ ਲਈ ਯਾਤਰਾ ਸਬੰਧੀ ਇੱਕ ਸਲਾਹ ਜਾਰੀ ਕੀਤੀ।ਵਿਸ਼ਵ ਸਿਤਹ ਸੰਗਠਨ ਵੱਲੋਂ ਸਾਰੇ ਦੇਸ਼ਾਂ ਨੂੰ ਸੰਭਾਵਿਤ ਮਾਮਲਿਆਂ ਦਾ ਪਤਾ ਲਗਾਉਣ , ਜਾਂਚ ਕਰਨ ਅਤੇ ਪ੍ਰਬੰਧਨ ਕਰਨ ਸਬੰਧੀ ਵਿਸਥਾਰਤ ਤਕਨੀਕੀ ਮਾਰਗਦਰਸ਼ਨ ਅਤੇ ਸਲਾਹ ਜਾਰੀ ਕੀਤੇ ਜਾਣ ਤੋਂ ਬਾਅਦ, ਚੀਨ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਤਾਂ ਜੋ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ ਜਾ ਸਕੇ। ਜਿਵੇਂ ਹੀ ਇਸ ਵਾਇਰਸ ਨੇ ਵਧੇਰੇ ਦੇਸ਼ਾਂ ਨੂੰ ਆਪਣੀ ਮਾਰ ਹੇਠ ਲਿਆ ਤਾਂ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਵਿਸ਼ਵਵਿਆਪੀ ਮਹਾਂਮਾਰੀ ਵੱਜੋਂ ਨਾਮਜ਼ਦ ਕੀਤਾ ਅਤੇ ਨਾਲ ਹੀ ਐਲਾਨ ਕੀਤਾ ਕਿ ਇਸ ਦਾ ਕੋਈ ਫੌਰੀ ਇਲਾਜ ਮੌਜੂਦ ਨਹੀਂ ਹੈ।ਬਾਅਦ ‘ਚ ਦੁਨੀਆ ਭਰ ਦੇ ਕਈ ਦੇਸ਼ ਕੋਵਿਡ-19 ਲਈ ਇੱਕ ਪ੍ਰਭਾਵਸ਼ਾਲੀ ਟੀਕਾ ਲੱਭਣ ‘ਚ ਮਸ਼ਰੂਫ ਹੋ ਗਏ , ਜਿਸ ‘ਚ ਭਾਰਤ ਦੀਆਂ ਪ੍ਰਯੋਗਸ਼...

ਭਾਰਤ-ਅਮਰੀਕਾ ਵਪਾਰਕ ਸੰਬੰਧ ਹੋ ਰਹੇ ਹਨ ਵਧੇਰੇ ਮਜ਼ਬੂਤ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀਆਂ ਕੰਪਨੀਆਂ ਨੂੰ ਭਾਰਤ ‘ਚ ਵੱਖ-ਵੱਖ ਖੇਤਰਾਂ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।ਉਨ੍ਹਾਂ ਨੇ ਬੁਨਿਆਦੀ ਢਾਂਚਾ, ਹਵਾਬਾਜ਼ੀ, ਰੱਖਿਆ ਅਤੇ ਪੁਲਾੜ ਖੋਜ ਦੇ ਖੇਤਰਾਂ ‘ਚ ਅਮਰੀਕੀ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਕਿਹਾ ਹੈ।ਇਸ ਹਫ਼ਤੇ ਹੋਈ ਇੰਡੀਆ ਆਈਡੀਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਇਸ ਗੱਲ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਇਸ ਸੰਮੇਲਨ ਦੀ ਮੇਜ਼ਬਾਨੀ ਅਮਰੀਕਾ-ਭਾਰਤ ਵਪਾਰਕ ਕੌਂਸਲ ਵੱਲੋਂ ਕੀਤੀ ਗਈ ਸੀ।ਇਸ ਸਾਲ ਦਾ ਵਿਸ਼ਾ- “ ਇੱਕ ਵਧੀਆ ਭਵਿੱਖ ਦਾ ਨਿਰਮਾਣ” ਸੀ।ਇਸ ਸੰਮੇਲਨ ਦਾ ਉਦੇਸ਼ ਵਿਦੇਸ਼ੀ ਮੁਦਰਾ ਨੂੰ ਭਾਰਤ ਵੱਲ ਆਕਰਸ਼ਤ ਕਰਨਾ ਹੈ, ਜੋ ਕਿ ਕੋਵਿਡ-19 ਤੋਂ ਬਾਅਧ ਦੇ ਰਿਕਵਰੀ ਏਜੰਡਾ ਦਾ ਹਿੱਸਾ ਹੈ। ਪੀਐਮ ਮੋਦੀ ਨੇ ਦੱਸਿਆ ਕਿ 2020-21 ਦੀ ਪਹਿਲੀ ਤਿਮਾਹੀ ਤਿਮਾਹੀ ਦੌਰਾਨ ਭਾਰਤ ਨੂੰ 20 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਹਾਸਲ ਹੋਇਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਕਾਰੋਬਾਰ ਕਰਨ ਦੀ ਸਹੂਲਤ ‘ਚ ਅਸਾਨੀ ਸਬੰਧੀ ਦਰਜਾਬੰਦੀ ‘ਚ ਵੀ ਸੁਧਾਰ ਹੋਇਆ ਹੈ। ਭਾਰਤ ਨੇ ਸਿੱਧੇ ਵਿਦੇਸ਼ੀ ਨਿਵੇਸ਼ ‘ਚ ਰਿਕਾਰਡ ਪਹੁੰਚ ਸਥਾਪਤ ਕੀਤੀ ਹੈ।ਐਫਆਈਆਈ ਪੋਰਟਫੋਲੀਓ ਤੋਂ ਐਫਡੀਆਈ ਵੱਲ ਹੋਈ ਤਬਦੀਲੀ ਇੱਕ ਸਵਾਗਤਯੋਗ ਰੁਝਾਨ ਨੂੰ ਦਰਸਾਉਂਦੀ ਹੈ।ਐਫਡੀਆਈ ਇੱਕ ਸਥਿਰ ਨਿਵੇਸ਼ ਹੈ ਜਦਕਿ ਐਫਆਈਆਈ ਵੱਧ ਵਿਆਜ਼ ਦਰਾਂ ਕਰਕੇ ਵਧੇਰੇ ਨਿਵੇਸ਼ ਨੂੰ ਆਕਰਸ਼ਤ ਕਰਨ ‘ਚ ਅਸਫਲ ਰਿਹ...

ਭਾਰਤ ਅਤੇ ਅਮਰੀਕਾ ਵਿਚਾਲੇ ਜਲਸੈਨਾ ਅਭਿਆਸ

ਭਾਰਤ ਅਤੇ ਅਮਰੀਕਾ ਦੀਆਂ ਜਲ ਸੈਨਾਵਾਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਸਾਂਝੀ ਕਿਵਾਇਦ ਦਾ ਹਿੱਸਾ ਬਣੀਆਂ।ਅਮਰੀਕਾ ਨਾਲ ਹੋਈ ਇਸ ਕਿਵਾਇਦ ਨੂੰ ਪੈਸੇਕਸ ਜਾਂ ਪਾਸਿੰਗ ਅਭਿਆਸ ਦਾ ਨਾਂਅ ਦਿੱਤਾ ਗਿਆ।ਇਸ ‘ਚ ਜ਼ਮੀਨੀ ਕਾਰਵਾਈ , ਨਿਗਰਾਨੀ ਅਤੇ ਦੋ ਸੈਨਾਵਾਂ ਵਿਚਾਲੇ ਅੰਤਰ-ਕਾਰਜਸ਼ੀਲਤਾ ਵਰਗੇ ਅਭਿਆਸ ਅਤੇ ਪਣਡੁੱਬੀ ਵਿਰੋਧੀ ਕਿਵਾਇਦਾਂ ਨੂੰ ਸ਼ਾਮਲ ਕੀਤਾ ਗਿਆ।ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਨੇ ਆਪੋ ਆਪਣੇ ਉੱਤਮ ਤਜ਼ਰਬਿਆਂ ਨੂੰ ਵੀ ਸਾਂਝਾ ਕੀਤਾ। ਦੱਖਣੀ ਚੀਨ ਸਾਗਰ ‘ਚ ਚੀਨ ਦੀ ਫੌਜੀ ਸ਼ਕਤੀ ਦੇ ਵੱਧ ਰਹੇ ਪ੍ਰਭਾਵ ਨੂੰ ਵੇਖਦਿਆਂ ਦੋ ਦੇਸ਼ਾਂ ਦਰਮਿਆਨ ਅਜਿਹੀ ਕਿਵਾਇਦਮਹੱਤਵਪੂਰਨ ਹੈ । ਸਮੁੰਦਰੀ ਖੇਤਰ ‘ਚ ਬੰਗਾਲ ਦੀ ਖਾੜੀ ‘ਚ ਅਜਿਹੇ ਅਭਿਆਸਾਂ ਦਾ ਆਯੋਜਨ, ਜੋ ਕਿ ਮਲਾਕਾ ਸਟਰੇਟਸ ‘ਚ ਹੁੰਦੇ ਹਨ ਉਹ ਬਹੁਤ ਹੀ ਖਾਸ ਅਹਿਮੀਅਤ ਰੱਖਦੇ ਹਨ। ਇਹ ਅੰਤਰਰਾਸ਼ਟਰੀ ਵਪਾਰ ਲਈ ਇੱਕ ਅਹਿਮ ਸਮੁੰਦਰੀ ਰਸਤਾ ਹੈ। ਇਸ ਕਿਵਾਇਦ ‘ਚ ਭਾਰਤੀ ਜਲ ਸੈਨਾ ਦੇ ਚਾਰ ਸਮੁੰਦਰੀ ਜਹਾਜ਼ ਸ਼ਾਮਲ ਹੋਏ ਅਤੇ ਅਮਰੀਕਾ ਜਲ ਸੈਨਾ ਵੱਲੋਂ ਯੂਐਸਐਸ ਨਿਮੀਟਜ਼, ਇੱਕ ਪ੍ਰਮਾਣੂ ਸ਼ਕਤੀ ਲੜਾਕੂ ਜਹਾਜ਼, ਜੋ ਕਿ ਦੱਖਣੀ ਚੀਨ ਸਾਗਰ ‘ਚ ‘ ਨੈਵੀਗੇਸ਼ਨ ਦੀ ਆਜ਼ਾਦੀ’ ਦੀ ਮੁਹਿੰਮ ‘ਚ ਸ਼ਾਮਲ ਹੈ।ਇਸ ਕਿਵਾਇਦ ਨੂੰ ਉਸ ਸਮੇਂ ਕੀਤਾ ਗਿਆ ਹੈ ਜਦੋਂ ਚੀਨ ਦੱਖਣੀ ਚੀਨ ਸਾਗਰ ‘ਚ ਆਪਣੇ ਖੁਦ ਦੇ ਫੌਜੀ ਅਭਿਆਸਾਂ ‘ਚ ਰੁੱਝਿਆ ਹੋਇਆ ਹੈ। ਭਾਰਤੀ ਜਲ ਸੈਨਾ ਕਿਸੇ ਵੀ ਸਥਿਤੀ ‘ਚ ਤ...