ਕੀ ਪਾਕਿਸਤਾਨ ਦੀ ਏਪੀਸੀ ਖ਼ਾਨ ਹਕੂਮਤ ਲਈ ਵੱਡੇ ਖ਼ਤਰੇ ਦਾ ਸੰਕੇਤ
ਪਾਕਿਸਤਾਨ ‘ਚ ਦੇਰ ਨਾਲ ਸਹੀ ਪਰ ਹੁਣ ਆਖ਼ਰਕਾਰ ਵੱਡੀਆਂ ਵਿਰੋਧੀ ਧਿਰਾਂ ਨੇ ਆਪਸੀ ਇੱਕਜੁੱਟਤਾ ਵਿਖਾਉਂਦਿਆਂ ਇਮਰਾਨ ਖ਼ਾਨ ਖਿਲਾਫ ਮੋਰਚਾ ਖੋਲ੍ਹ ਹੀ ਦਿੱਤਾ ਹੈ। ਇਸਲਾਮਾਬਾਦ ‘ਚ ਪਾਕਿਸਤਾਨ ਪੀਪਲਜ਼ ਪਾਰਟੀ, ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਦੇ ਸੱਦੇ ‘ਤੇ ਆਲ ਪਾਰਟੀ ਸੰਮੇਲਨ, ਏਪੀਸੀ ਦਾ ਆਯੋਜਨ ਕੀਤਾ ਗਿਆ।ਇਸ ਕਾਨਫਰੰਸ ਦੌਰਾਨ ਭਵਿੱਖ ਲਈ ਸਾਂਝੇ ਯਤਨਾਂ ਲਈ ਇੱਕ ਏਜੰਡੇ ਨੂੰ ਤੈਅ ਕੀਤਾ ਗਿਆ।ਜਮਾਤ-ਏ-ਇਸਲਾਮੀ ਨੇ ਆਪਣੇ ਆਪ ਨੂੰ ਇਸ ਇੱਕਠ ਤੋਂ ਦੂਰ ਹੀ ਰੱਖਿਆ, ਜਦਕਿ ਹੋਰ 12 ਵਿਰੋਧੀ ਪਾਰਟੀਆਂ ਨੇ ਇਸ ਸੰਮੇਲਨ ‘ਚ ਸ਼ਮੂਲੀਅਤ ਕੀਤੀ। ਜੁਲਾਈ 2018 ਦੀਆਂ ਚੋਣਾਂ ਤੋਂ ਬਾਅਦ ਇਹ ਚੌਥੀ ਵਾਰ ਸੀ ਜਦੋਂ ਵਿਰੋਧੀ ਪਾਰਟੀਆਂ ਨੇ ਏਪੀਸੀ ਆਯੋਜਿਤ ਕੀਤੀ ਹੋਵੇ।ਪਹਿਲੀ ਏਪੀਸੀ ਚੋਣਾਂ ਤੋਂ ਮਹਿਜ਼ 3 ਦਿਨ ਬਾਅਦ ਹੀ 28 ਜੁਲਾਈ, 2018 ਨੂੰ ਆਯੋਜਿਤ ਕੀਤੀ ਗਈ ਸੀ।ਜਿਸ ‘ਚ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਹੱਕ ‘ਚ ਨਤੀਜੇ ਜਾਰੀ ਕਰਨ ਦੇ ਦੋਸ਼ ਲਗਾਏ ਸਨ।ਦੂਜੀਆਂ ਦੋ ਏਪੀਸੀ ਜੂਨ 2019 ਅਤੇ ਜੂਨ 2020 ‘ਚ ਜੇਯੂਆਈ-ਐਫ ਵੱਲੋਂ ਸੱਦੀਆਂ ਗਈਆਂ ਸਨ।ਇੰਨਾਂ ‘ਚ ਬਹੁਤ ਘੱਟ ਆਗੂਆਂ ਨੇ ਸ਼ਿਰਕਤ ਕੀਤੀ ਸੀ।ਇੰਨ੍ਹਾਂ ਬੈਠਕਾਂ ਦੌਰਾਨ ਹਕੂਮਤ ਦੀ ਮਾੜੀ ਕਾਰਗੁਜ਼ਾਰੀ ਤੋਂ ਇਲਾਵਾ ਹੋਰ ਮੁੱਦਿਆਂ ਨੂੰ ਵਿਚਾਰਿਆ ਨਹੀਂ ਗਿਆ ਸੀ। ਪਰ ਇਸ ਤਾਜ਼ਾ ਏਪੀਸੀ, ਜਿਸ ਨੂੰ ਕਿ ਬਹੁ-ਪਾਰਟੀ ਸੰਮੇਲਨ ਦਾ ਨਾਂਅ ਦਿੱਤਾ ਗਿਆ ਹੈ, ਇਸ ‘ਚ ਪਾਕਿ ਸਰਕਾਰ ਦੇ ...