ਭਾਰਤ ਚੀਨ ਦੀ ‘ਬੇਲਟ ਅਤੇ ਰੋਡ’ ਪਹਿਲ ‘ਤੇ ਆਪਣੇ ਰੁਖ਼ ‘ਤੇ ਕਾਇਮ
ਭਾਰਤ ਨੇ ‘ਬੇਲਟ ਅਤੇ ਰੋਡ ਪਹਿਲ’ ‘ਤੇ ਚੀਨ ਦੇ ਸੱਦੇ ਨੂੰ ਦਰਕਿਨਾਰ ਕਰਦਿਆਂ ਆਪਣੇ ਰੁਖ਼ ਦੀ ਮੁੜ ਪੁਸ਼ਟੀ ਕੀਤੀ ਹੈ।ਚੀਨ ਵੱਲੋਂ ਇਸ ਮਹੀਨੇ ਦੇ ਅੰਤ ‘ਚ ਹੋਣ ਵਾਲੇ ਬੀ.ਆਰ.ਆਈ. ‘ਚ ਸ਼ਾਮਿਲ ਹੋਣ ਲਈ ਭਾਰਤ ਨੂੰ ਸੱਦਾ ਦਿੱਤਾ ਗਿਆ ਸੀ ਪਰ ਭਾਰਤ ਨੇ ਸਿਰੇ ਤੋਂ ਮਨ੍ਹਾ ਕਰ ਦਿੱਤਾ ਹੈ।ਇਹ ਦੂਜੀ ਵਾਰ ਹੈ ਜਦੋਂ ਭਾਰਤ ਨੇ ਚੀਨ ਦੀ ਇਸ ਪਹਿਲ ‘ਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਹੈ।ਇਸ ਤੋਂ ਪਹਿਲਾਂ 2017 ‘ਚ ਬੀ.ਆਈ.ਆਰ. ਯੋਜਨਾ ‘ਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ਨੂੰ ਸੱਦਾ ਦਿੱਤਾ ਗਿਆ ਸੀ।ਇਸ ਵਾਰ ਦੇ ਬੀ.ਆਈ.ਆਰ. ਸੰਮੇਲਨ ‘ਚ ਦੁਨੀਆ ਦੇ ਲਗਭਗ 100 ਮੁਲਕਾਂ ਦੇ ਨੁਮਾਇੰਦੇ ਸ਼ਿਰਕਤ ਕਰ ਰਹੇ ਹਨ, ਜਿਸ ‘ਚ 40 ਦੇਸ਼ਾਂ ਦੇ ਮੁੱਖੀ ਵੀ ਸ਼੍ਰਿਕਤ ਕਰਨਗੇ। ਭਾਰਤ ਦਾ ਮੰਨਣਾ ਹੈ ਕਿ ਚੀਨ-ਪਾਕਿਸਤਾਨ ਆਰਥਿਕ ਗਲਿਆਰਾ, ਜੋ ਕਿ ਭਾਰਤ ਦੇ ਸੂਬੇ ਜੰਮੂ-ਕਸ਼ਮੀਰ ਦੇ ਪਾਕਿਸਤਾਨ ਵੱਲੋਂ ਕੀਤੇ ਗ਼ੈਰ ਕਾਨੂੰਨੀ ਕਬਜ਼ੇ ਵਾਲੇ ਹਿੱਸੇ ‘ਚੋਂ ਹੋ ਕੇ ਲੰਘਦਾ ਹੈ, ਭਾਰਤੀ ਚਿੰਤਾਵਾਂ ਨੂੰ ਸੰਬੋਧਨ ਨਹੀਂ ਕਰਦਾ ਹੈ।ਭਾਰਤ ਦਾ ਕਹਿਣਾ ਹੈ ਕਿ ਇਸ ਨਾਲ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਏਕਤਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।ਵੱਖ-ਵੱਖ ਮੌਕਿਆਂ ‘ਤੇ ਚੀਨ ਨਾਲ ਇਸ ਮੁੱਦੇ ਸਬੰਧੀ ਚਿੰਤਾ ਪ੍ਰਗਟ ਕੀਤੀ ਗਈ ਹੈ।ਸੀ.ਪੀ.ਈ.ਸੀ. ਚੀਨ ਅਤੇ ਪਾਕਿਸਤਾਨ ਵਿਚਾਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਪਹਿਲ ਹੈ।ਇਸ ਪ੍ਰਾਜੈਕਟ ਤਹਿਤ ਚੀਨ ਦੇ ਸਭ ਤੋਂ ਵੱਡੇ ਪ੍ਰਾਂਤ ਜ਼ਿਨਜੀਆਂਗ ਨੂੰ ਪਾਕਿਸਤਾਨ ਦੇ ਬਲੋਚਿਸ...