ਭਾਰਤ ਆਰਥਿਕ ਸੰਮੇਲਨ ਵਿੱਚ ਅੱਗੇ ਦੀ ਰਾਹ ਦੇ ਸੰਕੇਤ
ਮੁੜ-ਉਤਪਾਦਕਤਾ, ਸੰਮਲਿਤ ਅਤੇ ਟਿਕਾਊ ਆਰਥਿਕਤਾ ਦੀ ਦੂਰਅੰਦੇਸ਼ੀ ਤੋਂ ਪ੍ਰੇਰਿਤ ਭਾਰਤ ਦੇ ਨੀਤੀਗਤ ਨਿਪਟਾਰੇ, ਇਹ ਯਕੀਨੀ ਬਣਾਉਣਗੇ ਕਿ ਦਸ ਖਰਬ ਡਾਲਰ ਦੀ ਆਰਥਿਕਤਾ ਦਾ ਟੀਚਾ ਵਿਸ਼ਵ ਪੱਧਰ 'ਤੇ ਇੱਕ ਠੋਸ ਰੂਪ ਨਾਲ ਵਾਪਰਨ ਲਈ ਤਿਆਰ ਹੈ। ਗੌਰਤਲਬ ਹੈ ਕਿ ਇਹ ਵਿਚਾਰ ਵਿਸ਼ਵ ਆਰਥਿਕ ਫੋਰਮ (ਡਬਲਿਊ.ਈ.ਐੱਫ.) ਦੇ ਪ੍ਰਧਾਨ ਬਰਗੇ ਬਰੈਂਡੇ ਦੁਆਰਾ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਹਾਲ ਹੀ ਵਿੱਚ ਨਵੀਂ ਦਿੱਲੀ ਵਿਖੇ ਸੀ.ਆਈ.ਆਈ. ਦੇ ਨਾਲ ਸਾਂਝੇ ਤੌਰ ਤੇ ਆਯੋਜਿਤ ਕੀਤੇ ਗਏ ਭਾਰਤੀ ਆਰਥਿਕ ਸੰਮੇਲਨ ਵਿੱਚ ਹਿੱਸਾ ਲਿਆ ਸੀ। ਖਾਸ ਤੌਰ 'ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵਿਦੇਸ਼ੀ ਅਤੇ ਦੇਸ਼ ਦੇ ਨੇਤਾਵਾਂ ਅਤੇ ਕਾਰੋਬਾਰੀ ਆਗੂਆਂ ਸਮੇਤ ਬਹੁਤ ਸਾਰੇ ਭਾਗੀਦਾਰਾਂ ਨੇ ਇਸ ਨੂੰ ਮਹਿਸੂਸ ਕੀਤਾ। ਇੱਥੇ ਇਸ ਗੱਲ ਵਿੱਚ ਸਰਬਸੰਮਤੀ ਦਿਖਾਈ ਦਿੱਤੀ ਕਿ ਜਟਿਲ ਵਿਸ਼ਵੀ ਚੁਣੌਤੀਆਂ ਦੇ ਨਿਪਟਾਰਿਆਂ ਲਈ ਵਿਸ਼ਵ ਨੂੰ ਇੱਕ ਪ੍ਰਤੀਕੂਲ ਅਤੇ ਉਚਿਤ ਮਾਡਲ ਪ੍ਰਦਾਨ ਕਰਕੇ ਵਿਸ਼ਵ ਨੇਤਾ ਦੇ ਤੌਰ ਤੇ ਉਭਰਨ ਪ੍ਰਤੀ ਬਾਕੀ ਦੁਨੀਆ ਦੇ ਲਈ ਇੱਕ ਰੋਲ ਮਾਡਲ ਅਤੇ ਪ੍ਰੇਰਨਾ ਦੇ ਤੌਰ ਤੇ ਭਾਰਤ ਖੁਦ ਨੂੰ ਸਥਾਪਿਤ ਕਰ ਸਕਦਾ ਹੈ। ਡਬਲਿਊ.ਈ.ਐਫ. ਦੀ ਮੈਨੇਜਿੰਗ ਡਾਇਰੈਕਟਰ ਸਰਿਤਾ ਨਈਅਰ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਬੈਂਕਾਂ ਦੇ ਰਲੇਵੇਂ ਅਤੇ ਕਾਰਪੋਰੇਟ ਟੈਕਸ ਵਿੱਚ ਕਟੌਤੀਆਂ ਵਰਗੇ ਸੁਧਾਰਾਂ ਨੇ ਭਾਰਤ ਵਿੱਚ ਨਿਵੇਸ਼ ਦੇ ਲਈ ਨਿਵੇਸ਼ਕਾਂ ਦੀ ਖਿੱਚ ਨੂੰ ਵਧਾਇਆ ਹੈ। ਕਾਰਪੋਰੇਟ ਟੈਕਸ ਘਟਾਉਣਾ, ਆਰਥਿਕਤ...