Posts

ਭਾਰਤ ਆਰਥਿਕ ਸੰਮੇਲਨ ਵਿੱਚ ਅੱਗੇ ਦੀ ਰਾਹ ਦੇ ਸੰਕੇਤ

ਮੁੜ-ਉਤਪਾਦਕਤਾ, ਸੰਮਲਿਤ ਅਤੇ ਟਿਕਾਊ ਆਰਥਿਕਤਾ ਦੀ ਦੂਰਅੰਦੇਸ਼ੀ ਤੋਂ ਪ੍ਰੇਰਿਤ ਭਾਰਤ ਦੇ ਨੀਤੀਗਤ ਨਿਪਟਾਰੇ, ਇਹ ਯਕੀਨੀ ਬਣਾਉਣਗੇ ਕਿ ਦਸ ਖਰਬ ਡਾਲਰ ਦੀ ਆਰਥਿਕਤਾ ਦਾ ਟੀਚਾ ਵਿਸ਼ਵ ਪੱਧਰ 'ਤੇ ਇੱਕ ਠੋਸ ਰੂਪ ਨਾਲ ਵਾਪਰਨ ਲਈ ਤਿਆਰ ਹੈ। ਗੌਰਤਲਬ ਹੈ ਕਿ ਇਹ ਵਿਚਾਰ ਵਿਸ਼ਵ ਆਰਥਿਕ ਫੋਰਮ (ਡਬਲਿਊ.ਈ.ਐੱਫ.) ਦੇ ਪ੍ਰਧਾਨ ਬਰਗੇ ਬਰੈਂਡੇ ਦੁਆਰਾ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਹਾਲ ਹੀ ਵਿੱਚ ਨਵੀਂ ਦਿੱਲੀ ਵਿਖੇ ਸੀ.ਆਈ.ਆਈ. ਦੇ ਨਾਲ ਸਾਂਝੇ ਤੌਰ ਤੇ ਆਯੋਜਿਤ ਕੀਤੇ ਗਏ ਭਾਰਤੀ ਆਰਥਿਕ ਸੰਮੇਲਨ ਵਿੱਚ ਹਿੱਸਾ ਲਿਆ ਸੀ। ਖਾਸ ਤੌਰ 'ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵਿਦੇਸ਼ੀ ਅਤੇ ਦੇਸ਼ ਦੇ ਨੇਤਾਵਾਂ ਅਤੇ ਕਾਰੋਬਾਰੀ ਆਗੂਆਂ ਸਮੇਤ ਬਹੁਤ ਸਾਰੇ ਭਾਗੀਦਾਰਾਂ ਨੇ ਇਸ ਨੂੰ ਮਹਿਸੂਸ ਕੀਤਾ। ਇੱਥੇ ਇਸ ਗੱਲ ਵਿੱਚ ਸਰਬਸੰਮਤੀ ਦਿਖਾਈ ਦਿੱਤੀ ਕਿ ਜਟਿਲ ਵਿਸ਼ਵੀ ਚੁਣੌਤੀਆਂ ਦੇ ਨਿਪਟਾਰਿਆਂ ਲਈ ਵਿਸ਼ਵ ਨੂੰ ਇੱਕ ਪ੍ਰਤੀਕੂਲ ਅਤੇ ਉਚਿਤ ਮਾਡਲ ਪ੍ਰਦਾਨ ਕਰਕੇ ਵਿਸ਼ਵ ਨੇਤਾ ਦੇ ਤੌਰ ਤੇ ਉਭਰਨ ਪ੍ਰਤੀ ਬਾਕੀ ਦੁਨੀਆ ਦੇ ਲਈ ਇੱਕ ਰੋਲ ਮਾਡਲ ਅਤੇ ਪ੍ਰੇਰਨਾ ਦੇ ਤੌਰ ਤੇ ਭਾਰਤ ਖੁਦ ਨੂੰ ਸਥਾਪਿਤ ਕਰ ਸਕਦਾ ਹੈ। ਡਬਲਿਊ.ਈ.ਐਫ. ਦੀ ਮੈਨੇਜਿੰਗ ਡਾਇਰੈਕਟਰ ਸਰਿਤਾ ਨਈਅਰ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਬੈਂਕਾਂ ਦੇ ਰਲੇਵੇਂ ਅਤੇ ਕਾਰਪੋਰੇਟ ਟੈਕਸ ਵਿੱਚ ਕਟੌਤੀਆਂ ਵਰਗੇ ਸੁਧਾਰਾਂ ਨੇ ਭਾਰਤ ਵਿੱਚ ਨਿਵੇਸ਼ ਦੇ ਲਈ ਨਿਵੇਸ਼ਕਾਂ ਦੀ ਖਿੱਚ ਨੂੰ ਵਧਾਇਆ ਹੈ। ਕਾਰਪੋਰੇਟ ਟੈਕਸ ਘਟਾਉਣਾ, ਆਰਥਿਕਤ...

ਭਾਰਤ ਬੰਗਲਾਦੇਸ਼ ਨਾਲ ਆਪਣੇ ਸਬੰਧਾਂ ਨੂੰ ਕਰ ਰਿਹਾ ਹੈ ਮਜ਼ਬੂਤ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਫੇਰੀ ਦੁਵੱਲੇ ਰਾਜਨੀਤਕ ਅਤੇ ਕੂਟਨੀਤਕ ਕਾਰਨਾਂ ਕਰਕੇ ਬਹੁਤ ਖਾਸ ਰਹੀ।ਇਸ ਦੌਰੇ ਦੀ ਸ਼ੁਰੂਆਤ ਪਿਛਲੇ ਹਫ਼ਤੇ ਦਿੱਲੀ ਵਿਖੇ ਆਯੋਜਿਤ ਵਿਸ਼ਵ ਆਰਥਿਕ ਫੋਰਮ ‘ਚ ਦੇਸ਼ ਦੀ ਵੱਧ ਰਹੀ ਨਿਵੇਸ਼ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਨ ਦੇ ਇਕ ਮੌਕੇ ਵੱਜੋਂ ਕੀਤੀ ਗਈ ਸੀ, ਹਾਲਾਂਕਿ ਅਧਿਕਾਰਤ ਸਮਝੌਤਿਆਂ ਅਤੇ ਜਾਰੀ ਕੀਤੇ ਸਾਂਝੇ ਬਿਆਨ ‘ਚ ਦੱਸਿਆ ਗਿਆ ਹੈ ਕਿ ਦੋਵਾਂ ਧਿਰਾਂ ਨੇ ਇਸ ਮੌਕੇ ਕੁੱਝ ਠੋਸ ਕਦਮ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਆਪਣੀ ਹਮਅਹੁਦਾ ਦਾ ਸਵਾਗਤ ਕਰਦਿਆਂ ਆਪਣੇ ਭਾਸ਼ਣ ‘ਚ ਕਿਹਾ ਕਿ ਦੋਵਾਂ ਮੁਲਕਾਂ ਦੀ ਸਾਂਝੇਦਾਰੀ ਦਾ ਉਦੇਸ਼ ਭਾਰਤ ਅਤੇ ਬੰਗਲਾਦੇਸ਼ ਦੇ ਹਰ ਨਾਗਰਿਕ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ।ਇਸ ਸਬੰਧ ‘ਚ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇਕ ਸਾਲ ‘ਚ ਢਾਕਾ ਅਤੇ ਦਿੱਲੀ ਨੇ 9 ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਪੀਐਮ ਹਸੀਨਾ ਦੀ ਇਸ ਤਾਜ਼ਾ ਫੇਰੀ ਦੌਰਾਨ 3 ਹੋਰ ਪ੍ਰਾਜੈਕਟ ਇਸ ਸੂਚੀ ‘ਚ ਸ਼ਾਮਲ ਕੀਤੇ ਗਏ ਹਨ। ਦੋਵਾਂ ਧਿਰਾਂ ਨੇ ਐਲਪੀਜੀ ਦੀ ਖੁੱਲੀ ਸਪਲਾਈ, ਕਿੱਤਾਮੁਖੀ ਹੁਨਰ ਅਤੇ ਢਾਕਾ ਦੇ ਰਾਮਾਕ੍ਰਿਸ਼ਨ ਮਿਸ਼ਨ ‘ਚ ਵਿਵੇਕਾਨੰਦ ਭਵਨ ਦੀਸ ਥਾਪਨਾ ਸਬੰਧੀ ਇਕਰਾਰਨਾਮਿਆਂ ਨੂੰ ਵੀ ਸਹੀਬੱਧ ਕੀਤਾ।ਬੰਗਲਾਦੇਸ਼ ਤੋਂ ਐਲਪੀਜੀ ਦੀ ਸਪਲਾਈ ਦਾ ਉਦੇਸ਼ ਭਾਰਤ ‘ਚ ਉੱਤਰ-ਪੂਰਬੀ ਰਾਜਾਂ ‘ਚ ਐਲਪੀਜੀ ਦੀ ਮਾਤਰਾ ਨੂੰ ਪੂਰਾ ਕਰਨਾ ਹੈ। ਇਸ ਤੋਂ ਇਲਾਵਾ ਦੋਵਾਂ ਧਿਰਾਂ ਨੇ ਸੱਤ ਸਮਝੋਤਿਆਂ...

ਮੁਸ਼ਕਿਲਾਂ ਵਿਚ ਘਿਰਿਆ ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਜ ਵਿੱਚ ਆਪਣੀ ਇੱਕ ਮੀਡੀਆ ਗੱਲਬਾਤ ਦੌਰਾਨ ਕਸ਼ਮੀਰ ਪ੍ਰਤੀ ਵਿਸ਼ਵੀ ਭਾਈਚਾਰੇ ਦੇ ਪ੍ਰਤੀਕਰਮ ਬਾਰੇ ਨਾਖੁਸ਼ੀ ਜ਼ਾਹਿਰ ਕੀਤੀ। ਇਸ ਦੇ ਪਿੱਛੇ ਦੋ ਤੱਥ ਹਨ, ਪਹਿਲਾ, ਵਿਸ਼ਵ ਮੀਡੀਆ ਦੁਆਰਾ ''ਹਾਉਡੀ ਮੋਦੀ'' ਪ੍ਰੋਗਰਾਮ ਵਿਚ ਵਧੇਰੇ ਨਿਵੇਸ਼ ਕੀਤਾ ਗਿਆ ਜਿਸ ਨੇ ਰਾਸ਼ਟਰਪਤੀ ਟਰੰਪ ਦੀ ਭਾਗੀਦਾਰੀ ਨਾਲ ਵਧੇਰੇ ਪ੍ਰਭਾਵ ਪ੍ਰਾਪਤ ਕੀਤਾ। ਦੂਜਾ, ਤੁਰਕੀ ਅਤੇ ਮਲੇਸ਼ੀਆ ਦੀ ਉਦਾਸੀਨ ਪ੍ਰਤੀਕ੍ਰਿਆ ਨੂੰ ਛੱਡ ਕੇ, ਕਿਸੇ ਹੋਰ ਮੁਸਲਿਮ ਦੇਸ਼ ਨੇ ਇਮਰਾਨ ਖਾਨ ਦੇ ਭਾਸ਼ਣ ਅਤੇ ਅਪੀਲ 'ਤੇ ਪ੍ਰਤੀਕ੍ਰਿਆ ਨਹੀਂ ਕੀਤੀ। ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸਾਲਾਨਾ ਸੈਸ਼ਨ ਵਿਚ ਖਾਨ ਦੇ ਭਾਸ਼ਣ ਦਾ ਜੁਆਬ ਇੱਕ ਨੌਜਵਾਨ ਸੈਕਟਰੀ ਦੁਆਰਾ ਦੇਣ ਦੇ ਭਾਰਤ ਦੇ ਫ਼ੈਸਲੇ ਨੇ ਪਾਕਿਸਤਾਨ ਦੇ ਮਾਮਲੇ ਨੂੰ ਹੋਰ ਕਮਜ਼ੋਰ ਕਰ ਦਿੱਤਾ। ਪਾਕਿਸਤਾਨ ਦੀ ਭੂਤ ਉਤੇਜਕ ਪ੍ਰਤਿਕ੍ਰਿਆ ਤੋਂ ਬਾਅਦ, ਯੂ.ਐਨ.ਜੀ.ਏ. ਵਿਚ ਇਮਰਾਨ ਖਾਨ ਦੇ ਭਾਸ਼ਣ ਦੀ ਕਾਰਜਕੁਸ਼ਲਤਾ ਅਤੇ ਭਾਰਤ ਨਾਲ ਨਜਿੱਠਣ ਦੀ ਸਮੁੱਚੀ ਰਣਨੀਤੀ, ਖ਼ਾਸਕਰ ਕਸ਼ਮੀਰ ਮੁੱਦੇ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ, ਅੰਦਰੂਨੀ ਰਾਜਨੀਤੀ ਅਤੇ ਆਰਥਿਕ ਸੰਕਟ ਹੋਣ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਮੁੱਦਿਆਂ ਨੂੰ ਸੰਭਾਲਣ 'ਚ ਅਸਫਲਤਾ ਕਾਰਨ, ਪਾਕਿਸਤਾਨ ਵਿਚ ਆਲੋਚਨਾ ਹਰ ਰੋਜ਼ ਵੱਧ ਰਹੀ ਹੈ। ਕਰੜੀ ਆਲੋਚਨਾ ਇਹ ਹੈ ...

ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ‘ਚ ਆਈ ਮਜ਼ਬੂਤੀ

ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਆਪਣੀ ਹਾਲੀਆ ਅਮਰੀਕਾ ਯਾਤਰਾ ਦੌਰਾਨ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਆਪਣੇ ਵਪਾਰਕ ਮੁੱਦਿਆਂ ਦਾ ਨਿਪਟਾਰਾ ਕਰਨ ਦੇ ਸਮਰੱਥ ਹਨ। ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਦੋਵੇਂ ਦੇਸ਼ ਵਪਾਰਕ ਮੁੱਦਿਆਂ ਬਾਰੇ ਇੱਕੋ ਜਿਹੀਆਂ ਹਕੀਕਤਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੁਸ਼ਕਿਲਾਂ ਪਹਿਲਾਂ ਤੋਂ ਹੀ ਮੌਜੂਦ ਸਨ। ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਉਤਪਾਦਾਂ 'ਤੇ ਭਾਰਤ ਦੁਆਰਾ ਲਾਏ ਗਏ ਉੱਚੇ ਟੈਰਿਫਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਤਾਉਂਦੇ ਰਹੇ ਹਨ। ਅਮਰੀਕਾ ਦੇ ਵਣਜ ਸਕੱਤਰ ਵਿਲਬਰ ਰੋਸ ਆਪਣੇ ਹਮਰੁਤਬਾ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨਾਲ ਕੁਝ ਹਫਤਿਆਂ ਵਿੱਚ ਨਵੀਂ ਦਿੱਲੀ ਵਿੱਚ ਵਪਾਰਕ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਦਰਅਸਲ ਅਮਰੀਕਾ ਭਾਰਤ ਦੀ ਡੇਅਰੀ ਮਾਰਕੀਟ ਤੱਕ ਪਹੁੰਚ ਅਤੇ ਲਾਏ ਗਏ ਵਾਧੂ ਟੈਰਿਫਾਂ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ; ਬਦਲੇ ਵਿੱਚ ਭਾਰਤ, ਅਮਰੀਕਾ ਤੋਂ ਵਪਾਰ ਵਿੱਚ ਤਰਜੀਹ ਦਿੱਤੇ ਜਾਣ ਦੀ ਮੰਗ ਕਰ ਰਿਹਾ ਹੈ, ਜਿਸ ਨੂੰ ਜੀ.ਐਸ.ਪੀ. ਕਿਹਾ ਜਾਂਦਾ ਹੈ। ਗੌਰਤਲਬ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਆਪਣੀ ਮੁਲਾਕਾਤ ਤੋਂ ਬਾਅਦ, ਡਾ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਅੱਗੇ ਵਧੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਛੇਤੀ ਹੀ ਇੱਕ ਸਮਝੌਤਾ ਹੋ ...

ਭਾਰਤ ਨੇ ਸਾਊਦੀ ਅਰਬ ਨਾਲ ਆਪਣੇ ਸਬੰਧਾਂ ‘ਚ ਲਿਆਂਦੀ ਤੇਜ਼ੀ

ਭਾਰਤ ਅਤੇ ਸਾਊਦੀ ਅਰਬ ਰਿਵਾਇਤੀ ਦੋਸਤਾਨਾ ਸਬੰਧਾਂ ਦਾ ਆਨੰਦ ਮਾਣ ਰਹੇ ਹਨ।ਦੋਵੇਂ ਹੀ ਮੁਲਕ ਰਣਨੀਤਕ ਭਾਈਵਾਲ ਹਨ ਅਤੇ ਕਈ ਮੰਚਾਂ ‘ਤੇ ਮਿਲ ਕੇ ਕੰਮ ਵੀ ਕਰ ਰਹੇ ਹਨ।ਅਜਿਹੇ ਮਿੱਤਰਤਾ ਭਰਪੂਰ ਸਬੰਧਾਂ ਦੇ ਅਧਾਰ ‘ਤੇ ਹੀ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦੋ ਦਿਨਾਂ ਲਈ ਸਾਊਦੀ ਅਰਬ ਦਾ ਦੌਰਾ ਕੀਤਾ।ਉਨ੍ਹਾਂ ਨੇ ਉੱਥੋਂ ਦੇ ਵਲੀ ਅਹਿਦ ਮੁਹੰਮਦ ਬਿਨ-ਸਲਮਾਨ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਹਮਅਹੁਦਾ ਮੁਸੈਦ ਬਿਨ-ਏਬਨ ਨਾਲ ਗੱਲਬਾਤ ਕੀਤੀ।ਇੰਨ੍ਹਾਂ ਬੈਠਕਾਂ ਦੌਰਾਨ ਕਈ ਮਹੱਤਵਪੂਰਨ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਵਿਚਾਰਿਆ ਗਿਆ। ਦੱਸਣਯੋਗ ਹੈ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਮਹਾ ਸਭਾ ਦੇ 74ਵੇਂ ਇਜਲਾਸ ‘ਚ ਸ਼ਿਰਕਤ ਕੲਨ ਲਈ ਆਪਣੀ ਅਮਰੀਕਾ ਫੇਰੀ ਦੌਰਾਨ ਰਿਆਧ ਰੁਕੇ ਸਨ।ਜਨਾਬ ਖਾਨ ਦੀ ਸਾਊਦੀ ਅਰਬ ਦੀ ਇਸ ਫੇਰੀ ਨੂੰ ਖਾਸ ਦੱਸਿਆ ਗਿਆ ਸੀ ਕਿਉਂ ਕਿ ਉਹ ਭਾਰਤ ਵੱਲੋਂ ਕਸ਼ਮੀਰ ਦੇ ਖਾਸ ਰੁਤਬੇ ਨੂੰ ਮਨਸੂਖ ਕੀਤੇ ਜਾਣ ‘ਤੇ ਪਾਕਿਸਤਾਨੀ ਕੂਟਨੀਤਕ ਨਜ਼ਰੀਏ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।ਇਮਰਾਨ ਖਾਨ ਦੇ ਇਸ ਦੌਰੇ ਦਾ ਮੁੱਖ ਏਜੰਡਾ ਸਾਊਦੀ ਅਰਬ ਨੂੰ ਕਸ਼ਮੀਰ ਮੁੱਦੇ ‘ਤੇ ਆਪਣੇ ਹੱਕ ‘ਚ ਖੜ੍ਹਾ ਕਰਨਾ ਸੀ। ਸ੍ਰੀ ਡੋਵਾਲ ਦੀ ਫੇਰੀ ਦਾ ਮਕਸਦ ਸਾਊਦੀ ਅਰਬ ਦੀ ਲੀਡਰਸ਼ਿਪ ਅੱਗੇ ਭਾਰਤੀ ਨਜ਼ਰੀਏ ਨੂੰ ਪੇਸ਼ ਕਰਨਾ ਸੀ ਅਤੇ ਨਾਲ ਹੀ ਇਹ ਦੱਸਣਾ ਸੀ ਕਿ ਭਾਰਤ ਸਰਹੱਦ ਪਾਰ ਤੋਂ ਅੱਤਵਾਦੀ ...

ਭਾਰਤ ਸਾਫ਼ ਵਾਤਾਵਰਣ ਰੱਖਣ ਲਈ ਵਚਣਬੱਧ

ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਵਸ 2 ਅਕਤੂਬਰ ਨੂੰ ਦੇਸ਼ ਵਿਦੇਸ਼ ਬਹੁਤ ਹੀ ਧੁਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਜ਼ਲੀ ਭੇਟ ਕਰਦਿਆਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੀ ਪ੍ਰਤੀਬੱਧਤਾ ਪੇਸ਼ ਕੀਤੀ ਗਈ। ਮਹਾਤਮਾ ਗਾਂਧੀ ਸਫਾਈ ਨੂੰ ਬਹੁਤ ਮਹੱਤਤਾ ਦਿੰਦੇ ਸੀ।ਇਸ ਲਈ ਹੀ ਭਾਰਤ ਨੇ ਇਕਹਰੀ ਵਰਤੋਂ ਵਾਲੀ ਪਲਾਸਟਿਕ ਦੇ ਇਸਤੇਮਾਲ ‘ਤੇ ਰੋਕ ਲਗਾਉਣ ਦੀ ਪਹਿਲ ਸਮੇਤ ਹੋਰ ਕਈ ਸਫਾਈ ਅਭਿਆਨਾਂ ਨੂੰ ਸ਼ੁਰੂ ਕੀਤਾ। ਹਾਲਾਂਕਿ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ‘ਤੇ ਕੋਈ ਠੋਸ ਪਾਬੰਦੀ ਦਾ ਐਲਾਨ ਨਹੀਂ ਕੀਤਾ ਗਿਆ ਹੈ।ਪਰ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਵੱਲੋਂ 2022 ਤੱਕ ਦੇਸ਼ ‘ਚੋਂ ਇਕਹਰੇ ਪਲਾਸਟਿਕ ਦੀ ਵਰਤੋਂ ਤੋਂ ਮੁਕਤ ਕਰਨ ਦੀ ਵਚਣਬੱਧਤਾ ਨੂੰ ਦੁਹਰਾਇਆ। ਦੱਸਣਯੋਗ ਹੈ ਕਿ ਕੁੱਝ ਅੰਦਾਜ਼ਿਆਂ ਅਨੁਸਾਰ ਭਾਰਤ ਹਰ ਸਾਲ 62 ਮਿਲੀਅਨ ਟਨ ਕੂੜਾ-ਕਰਕਟ ਪੈਦਾ ਕਰਦਾ ਹੈ।ਜਿਸ ‘ਚ ਪਲਾਸਟਿਕ ਦੀ ਵੱਡੀ ਮਾਤਰਾ ਸ਼ਾਮਲ ਹੈ।‘ਸਵੱਛ ਭਾਰਤ ਮਿਸ਼ਨ’ ਤਹਿਤ ਨਿਰੰਤਰ ਸਫਾਈ ਮੁਹਿੰਮਾਂ ਅਤੇ ਕੂੜਾ ਪ੍ਰਬੰਧਨ ਲਈ ਸੰਗਠਿਤ ਪ੍ਰਣਾਲੀ ਦੇ ਨਿਰਮਾਣ ‘ਤੇ ਜ਼ੋਰ ਦੇਣ ਕਾਰਨ, ਦੇਸ਼ ‘ਚ ਕੂੜੇ-ਕਰਕਟ ਦੀ ਮਾਤਰਾ ‘ਚ ਕਮੀ ਦਰਜ ਕੀਤੀ ਗਈ ਹੈ।ਅਜੇ ਵੀ ਪਲਾਸਟਿਕ ਦੀ ਵਰਤੌਂ ਖ਼ਿਲਾਫ ਨਿਰਣਾਇਕ ਮੁਹਿੰਮ ਚਲਾਉਣ ਦੀ ਲੋੜ ਹੈ।ਖਾਸ ਕਰਕੇ ਪਲਾਸਟਿਕ ਬੈਗ, ਬੋਤਲਾਂ, ਕੱਪ, ਪਲੇਟਾਂ ਆਦਿ ਦੀ ਵਰਤੋਂ ਬੰਦ ਕੀਤੀ ਜਾਣੀ ਸਮੇਂ ਦੀ ਲੋੜ ਹੈ ਕਿਉਂ...

ਅਹਿੰਸਾ: ਵਿਸ਼ਵ ਸ਼ਾਂਤੀ ਲਈ ਗਾਂਧੀ ਜੀ ਦਾ ਹਥਿਆਰ

ਅਹਿੰਸਾ ਅਤੇ ਸ਼ਾਂਤੀ ਦੀ ਸਮਾਨਾਰਥੀ ਵਿਸ਼ਵ ਦੀ ਸਭ ਤੋਂ ਪ੍ਰਸਿੱਧ ਸ਼ਖਸੀਅਤ, ਮੋਹਨਦਾਸ ਕਰਮਚੰਦ ਗਾਂਧੀ ਹੈ। ਭਾਰਤ ਵਿਚ ਉਨ੍ਹਾਂ ਨੂੰ ‘ਰਾਸ਼ਟਰ ਪਿਤਾ’ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ, ਜਦਕਿ ਵਿਸ਼ਵ ਉਨ੍ਹਾਂ ਨੂੰ ਮਹਾਤਮਾ ਵਜੋਂ ਜਾਣਦਾ ਹੈ। ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਨੇ ਵਿਸ਼ਵ ਪੱਧਰ 'ਤੇ ਅਹਿੰਸਾ ਅਤੇ ਸ਼ਾਂਤੀ ਦੇ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਗਾਂਧੀ ਜੀ ਦੇ ਜਨਮ ਦਿਨ 2 ਅਕਤੂਬਰ ਨੂੰ ‘ਅੰਤਰਰਾਸ਼ਟਰੀ ਅਹਿੰਸਾ ਦਿਵਸ’ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ 'ਤੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ। ਗਾਂਧੀ ਜੀ ਦਾ ਮੰਨਣਾ ਸੀ ਕਿ ਅਹਿੰਸਾ ਕਿਸੇ ਵੀ ਮਨੁੱਖ ਦੇ ਮਨ ਨੂੰ ਜਿੱਤਣ ਲਈ ਸਭ ਤੋਂ ਵੱਡੀ ਸ਼ਕਤੀ ਹੈ। ਇਹ ਮਨੁੱਖ ਦੁਆਰਾ ਚਾਲਾਕੀ ਨਾਲ ਤਿਆਰ ਕੀਤੇ ਗਏ ਸ਼ਕਤੀਸ਼ਾਲੀ ਤਬਾਹਕੁੰਨ ਹਥਿਆਰਾਂ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਹੈ। ਵਿਸ਼ਵ ਦੇ ਬਹੁਤ ਸਾਰੇ ਨੇਤਾ, ਦੇਸ਼ ਅਤੇ ਸੰਸਥਾਵਾਂ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹਨ। ਲੋਕਾਂ ਨੂੰ ਲਾਮਬੰਦ ਕਰਨ ਦੀ ਗਾਂਧੀਵਾਦੀ ਮੁਹਾਰਤ ਨੂੰ ਦੁਨੀਆ ਭਰ ਦੇ ਅਨੇਕਾਂ ਹਾਸ਼ੀਏ ਤੇ ਪਏ ਹੋਏ ਸਮਾਜਾਂ ਨੇ ਸਫ਼ਲਤਾ ਪੂਰਵਕ ਵਰਤਿਆ ਹੈ। ਅਮਰੀਕਾ ਦੇ ਮਾਰਟਿਨ ਲੂਥਰ ਕਿੰਗ, ਵਿਅਤਨਾਮ ਦੇ ਕ੍ਰਾਂਤੀਕਾਰੀ ਨੇਤਾ ਹੋ ਚੀ ਮਿਨ ਅਤੇ ਮਿਆਂਮਾਰ ਦੀ ਨੇਤਾ ਆਂਗ ਸਾਂ ਸੂ ਕੀ, ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਵਾਲੇ ਪ੍ਰਤੱ...