ਭਾਰਤ ਨੂੰ ਪੰਜ ਟ੍ਰਿਲੀਅਨ ਅਰਥ ਵਿਵਸਥਾ ਬਣਾਉਣ ਦੀ ਦਿਸ਼ਾ ‘ਚ ਲਿਜਾਣ ਲਈ ਕੇਂਦਰ ਨੇ ‘ਨਿਪ’ ਯੋਜਨਾ ਦਾ ਕੀਤਾ ਆਗਾਜ਼
102 ਲੱਖ ਕਰੋੜ ਰੁਪਏ ਦੀ ਲਾਗਤ ਵਾਲੀ ਨੈਸ਼ਨਲ ਬੁਨਿਆਦੀ ਢਾਂਚਾ ਪਾਈਪਲਾਈਨ, ਐਨਆਈਪੀ ਦੀ ਸ਼ੁਰੂਆਤ ਕਰਕੇ ਕੇਂਦਰ ਨੇ ਅਗਲੇ ਪੰਜ ਸਾਲਾਂ ‘ਚ ਭਾਰਤ ‘ਚ ਸਮਾਜਿਕ ਅਤੇ ਆਰਥਿਕ ਪੱਧਰ ‘ਤੇ ਤਬਦੀਲੀ ਲਿਆਉਣ ਦੀ ਆਪਣੀ ਵਚਣਬੱਧਤਾ ਦਾ ਸੰਕੇਤ ਦਿੱਤਾ ਹੈ।ਹਾਲਾਂਕਿ ਆਜ਼ਾਦੀ ਤੋਂ ਬਾਅਦ, ਸਰਕਾਰ ਦੀ ਸਰਪ੍ਰਸਤੀ ਵਾਲੀਆਂ ਕਈ ਅਜਿਹੀਆਂ ਯੋਜਨਾਵਾਂ ਆਈਆਂ ਹਨ, ਜਿੰਨ੍ਹਾਂ ਨੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ ਅਤੇ ਲੱਖਾਂ ਹੀ ਲੋਕਾਂ ਨੂੰ ਗਰੀਬੀ ਦੀ ਮਾਰ ਤੋਂ ਬਾਹਰ ਕੱਢਿਆ ਹੈ।ਐਨਆਈਪੀ ਨਾ ਸਿਰਫ ਸਾਰਿਆਂ ਲਈ ਬੁਨਿਆਦੀ ਢਾਂਚੇ ਤੱਕ ਪਹੁੰਚ ਨੂੰ ਸੰਭਵ ਕਰੇਗੀ, ਬਲਕਿ ਇਹ 2024-25 ਤੱਕ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਸਮਰੱਥ ਵੀ ਬਣਾਏਗੀ।ਇਹ ਆਪਣੀ ਕਿਸਮ ਦਾ ਇਕ ਮਹੱਤਵਪੂਰਣ ਪ੍ਰਾਜੈਕਟ ਹੈ, ਜੋ ਕਿ ਵਿਕਾਸ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਾਰੋਬਾਰੀ ਮਾਹੌਲ ‘ਚ ਆਸਾਨੀ ਪੈਦਾ ਕਰਨ ਦਾ ਵਾਅਦਾ ਕਰਦਾ ਹੈ। ਪਿਛਲੇ ਸਾਲ ਆਜ਼ਾਦੀ ਦਿਵਸ ਮੌਕੇ ਪੀਐਮ ਮੋਦੀ ਨੇ ਆਪਣੇ ਭਾਸ਼ਣ ‘ਚ ਕਿਹਾ ਸੀ ਕਿ ਅਗਲੇ ਪੰਜ ਸਾਲਾਂ ‘ਚ ਬੁਨਿਆਦੀ ਢਾਂਚੇ ‘ਤੇ 100 ਲੱਖ ਕੋਰੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।ਇਸ ਮਹੱਤਵਪੂਰਣ ਅਤੇ ਵਿਸ਼ਾਲ ਕਾਰਜ ਦੀ ਪ੍ਰਾਪਤੀ ਦੇ ਮੱਦੇਨਜ਼ਰ ਸਤੰਬਰ 2019 ਨੂੰ ਆਰਥਿਕ ਮਾਮਲਿਆਂ ਦੇ ਮਹਿਕਮੇ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ।ਟਾਸਕ ਫੋਰਸ ਨੇ ਚਾਰ ਮਹੀਨਿਆਂ ਦੇ ਅੰਦਰ 70 ਹਿੱਤਧਾਰਕ...