Posts

ਪ੍ਰਧਾਨ ਮੰਤਰੀ ਨੇ ਵੱਡੇ ਸੁਪਨਿਆਂ ਲਈ ਸਟਾਰਟ-ਅਪਸ ਨੂੰ ਅੱਗੇ ਆਉਣ ਦੀ ਕੀਤੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲ ਇੰਡੀਆ ਰੇਡੀਓ ਨੈੱਟਵਰਕ 'ਤੇ ਆਪਣੇ "ਮਨ ਕੀ ਬਾਤ" ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ। ਮਨ ਕੀ ਬਾਤ ਦੇ 68ਵੇਂ ਸੰਸਕਰਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੇ ਉਤਸ਼ਾਹ ਨਾਲ ‘ਆਤਮ-ਨਿਰਭਰ ਭਾਰਤ’ ਐਪ ਦੇ ਨਿਰਮਾਣ ਦੀ ਚੁਣੌਤੀ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਸ ਕੰਮ ਦੇ ਲਈ ਲਗਭਗ ਦੋ ਤਿਹਾਈ ਦਰਖਾਸਤਾਂ ਛੋਟੇ ਸ਼ਹਿਰਾਂ ਦੇ ਨੌਜਵਾਨਾਂ ਦੁਆਰਾ ਭੇਜੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਵਿੱਚ ਤਕਰੀਬਨ ਦੋ ਦਰਜਨ ਐਪਸ ਨੂੰ ਪੁਰਸਕਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਲ ਇੰਡੀਆ ਰੇਡੀਓ ਦੇ ਸਰੋਤਿਆਂ ਨੂੰ ਖੁਦ ਨੂੰ ਇਨ੍ਹਾਂ ਐਪਸ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨਾਲ ਜੁੜਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਈ ਐਪਸ, ਜਿਨ੍ਹਾਂ ਵਿੱਚੋਂ ਬੱਚਿਆਂ ਲਈ ਇੱਕ ਇੰਟਰਐਕਟਿਵ ਐਪ ਕੁਟੂਕੀ ਕਿਡਜ਼ ਲਰਨਿੰਗ ਐਪ; ਮਾਈਕਰੋ ਬਲੌਗਿੰਗ ਪਲੇਟਫਾਰਮ ਲਈ ਇੱਕ ਐਪ, ਜਿਸ ਨੂੰ ਕੁ ਕੂ ਕੁ ਕਹਿੰਦੇ ਹਨ; ਚਿੰਗਾਰੀ ਐਪ ਜੋ ਨੌਜਵਾਨਾਂ ਵਿੱਚ ਪ੍ਰਸਿੱਧ ਹੋ ਰਿਹਾ ਹੈ; ਸਰਕਾਰੀ ਯੋਜਨਾਵਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ‘ਆਸਕ ਸਰਕਾਰ’ ਐਪ ਅਤੇ ਸਟੈਪ ਸੈਟ ਗੋ-ਫਿਟਨੈਸ ਐਪ ਆਦਿ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦਾ 'ਛੋਟਾ ਸਟਾਰਟ-ਅਪ' ਕੱਲ੍ਹ ਵੱਡੀ ਕੰਪਨੀ ਵਿਚ ਬਦਲ ਜਾਵੇਗਾ ਅਤੇ ਦੁਨੀਆ ਵਿੱ...

ਪ੍ਰਧਾਨ ਮੰਤਰੀ ਨੇ ਰੱਖਿਆ ਉਪਕਰਣਾਂ ਦੇ ਨਿਰਮਾਣ ਦਾ ਪੇਸ਼ ਕੀਤਾ ਖਾਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਰਾਹੀਂ ਰੱਖਿਆ ਨਿਰਮਾਣ ਵਿੱਚ ਆਤਮ-ਨਿਰਭਰ ਭਾਰਤ ਵਿਸ਼ੇ ‘ਤੇ ਇੱਕ ਸੈਮੀਨਾਰ ਨੂੰ ਸੰਬੋਧਨ ਕੀਤਾ। ਕਾਬਿਲੇਗੌਰ ਹੈ ਕਿ ਵਰਚੁਅਲ ਸੈਮੀਨਾਰ ਸੁਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐੱਸ.ਆਈ.ਡੀ.ਐੱਮ.), ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਐੱਫ.ਆਈ.ਸੀ.ਸੀ.ਆਈ.), ਰੱਖਿਆ ਉਤਪਾਦਨ ਵਿਭਾਗ (ਡੀ.ਡੀ.ਪੀ.) ਅਤੇ ਰੱਖਿਆ ਮੰਤਰਾਲੇ ਨੇ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਸੀ। ਰੱਖਿਆ ਨਿਰਮਾਣ ਵਿਚ ਆਤਮ-ਨਿਰਭਰ ਬਣਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਰੱਖਿਆ ਉਤਪਾਦਨ ਨੂੰ ਹੁਲਾਰਾ ਦੇਣਾ, ਨਵੀਂ ਤਕਨੀਕ ਵਿਕਸਤ ਕਰਨਾ ਅਤੇ ਰੱਖਿਆ ਖੇਤਰ ਵਿੱਚ ਨਿੱਜੀ ਉੱਦਮਾਂ ਨੂੰ ਅਹਿਮ ਭੂਮਿਕਾਵਾਂ ਦੇਣਾ ਹੈ। ਇਸ ਮੌਕੇ ਤੇ ਉਨ੍ਹਾਂ ਪੂਰੀ ਤਨਦੇਹੀ ਅਤੇ ਅਣਥੱਕ ਯਤਨਾਂ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੱਖਿਆ ਉਤਪਾਦਨ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦਾ ਉਦੇਸ਼ ਨਿਸ਼ਚਤ ਹੀ ਗਤੀ ਪ੍ਰਾਪਤ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਭਾਰਤ ਵਿੱਚ ਰੱਖਿਆ ਉਤਪਾਦਨ ਦੀ ਵੱਡੀ ਸੰਭਾਵਨਾ ਅਤੇ ਢੁਕਵਾਂ ਮਾਹੌਲ ਸੀ ਪਰ ਦਹਾਕਿਆਂ ਤੋਂ ਕੋਈ ਗੰਭੀਰ ਯਤਨ ਨਹੀਂ ਹੋਏ। ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਸਥਿਤੀ ਬਦਲ ਰਹੀ ਹੈ, ਰੱਖਿਆ ਖੇਤਰ ਵਿੱਚ ਸੁ...

ਅਫ਼ਗਾਨਿਸਤਾਨ ਦੀ ਪੁਨਰ-ਉਸਾਰੀ ਦੀ ਪ੍ਰਕਿਰਿਆ ਵਿੱਚ ਭਾਰਤ ਦੀ ਮੁੱਖ ਭੂਮਿਕਾ

ਦੋਹਾ ਵਿੱਚ ਅਫ਼ਗਾਨ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਮੁੱਲਾ ਅਬਦੁਲ ਗਨੀ ਬਰਾਦਰ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਇਸ ਹਫ਼ਤੇ ਪਾਕਿਸਤਾਨ ਆਇਆ, ਜਿਸ ਨੇ ਪਾਕਿਸਤਾਨ ਦੇ ਆਗੂਆਂ ਨਾਲ ਅਫ਼ਗਾਨ ਸ਼ਾਂਤੀ ਪ੍ਰਕਿਰਿਆ ਵਿੱਚ ਅੱਗੇ ਵਧਣ ਦੇ ਰਾਹ ਬਾਰੇ ਵਿਚਾਰ-ਵਟਾਂਦਰਾ ਕੀਤਾ। ਗੌਰਤਲਬ ਹੈ ਕਿ ਪਿਛਲੇ 10 ਮਹੀਨਿਆਂ ਦੌਰਾਨ ਇਹ ਮੁੱਲਾ ਬਰਾਦਰ ਦੀ ਪਾਕਿਸਤਾਨ ਦੀ ਦੂਜੀ ਫੇਰੀ ਸੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਅਗਵਾਈ ਵਾਲੀ ਫੌਜ ਖਿਲਾਫ਼ ਅੱਤਵਾਦੀ ਗੁੱਟਾਂ ਦੇ ਲਗਾਤਾਰ ਹਮਲਿਆਂ ਦਾ ਹਵਾਲਾ ਦਿੰਦੇ ਹੋਇਆਂ ਜਦੋਂ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਨੂੰ ਅਚਾਨਕ ਬੰਦ ਕਰ ਦਿੱਤਾ ਸੀ, ਤਾਂ ਉਸ ਤੋਂ ਤੁਰੰਤ ਬਾਅਦ ਅਕਤੂਬਰ 2019 ਵਿੱਚ ਵੀ ਮੁੱਲਾ ਬਰਾਦਰ ਨੇ ਇਸਲਾਮਾਬਾਦ ਦਾ ਦੌਰਾ ਕੀਤਾ ਸੀ। ਇਸਲਾਮਾਬਾਦ ਵਿੱਚ ਹੋਈ ਗੱਲਬਾਤ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਵੀ ਮੌਜੂਦ ਸਨ। ਕਾਬਿਲੇਗੌਰ ਹੈ ਕਿ ਇਹ ਖੁਫੀਆ ਏਜੰਸੀ 1980 ਦੇ ਦਹਾਕੇ ਵਿੱਚ ਸਾਬਕਾ ਸੋਵੀਅਤ ਯੂਨੀਅਨ ਦੇ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰਨ ਦੇ ਸਮੇਂ ਤੋਂ, ਅਫ਼ਗਾਨਿਸਤਾਨ ਦੇ ਹਥਿਆਰਬੰਦ ਗੁੱਟਾਂ ਖਾਸ ਤੌਰ ਤੇ ਤਾਲਿਬਾਨ ਨਾਲ ਨੇੜਲੇ ਸੰਬੰਧਾਂ ਲਈ ਜਾਣੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਤਾਲਿਬਾਨ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਉਸ ਨੂੰ ਗੱਲਬਾਤ ਲਈ ਅੱਗੇ ਲਿਆਉਣ...

ਭਾਰਤ-ਵੀਅਤਨਾਮ ਸੰਬੰਧਾਂ ਵਿੱਚ ਨਵੀਂ ਗਤੀ

ਭਾਰਤ-ਵੀਅਤਨਾਮ ਸੰਬੰਧ 2017 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਅਤਨਾਮ ਦੀ ਯਾਤਰਾ ਦੌਰਾਨ ਵਿਆਪਕ ਰਣਨੀਤਕ ਭਾਈਵਾਲੀ ਦੇ ਮੁੱਦੇ ਤੇ ਅੱਗੇ ਵਧੇ ਸਨ। ਇਹ ਸਾਂਝੇਦਾਰੀ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸੰਬੰਧਾਂ ਵਿਚ ਹੀ ਨਹੀਂ ਸਗੋਂ ਹਿੰਦ-ਪ੍ਰਸ਼ਾਂਤ ਖਿੱਤੇ ਦੀ ਸ਼ਾਂਤੀ ਅਤੇ ਸਥਿਰਤਾ ਲਈ ਵੀ ਇਹ ਇਕ ਮਹੱਤਵਪੂਰਨ ਕਾਰਕ ਹੈ। ਦੱਖਣੀ ਚੀਨ ਸਾਗਰ ਅਤੇ ਹੋਰ ਕਿਤੇ ਚੀਨ ਦੇ ਅੜੀਅਲ ਰਵੱਈਏ ਕਾਰਨ ਇਸ ਵਿੱਚ ਹੋਰ ਗਤੀ ਆਈ ਹੈ। ਇਹ ਬਹੁਤ ਹੀ ਸਕਾਰਾਤਮਕ ਗੱਲ ਹੈ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਵੱਖ-ਵੱਖ ਪੱਧਰਾਂ 'ਤੇ ਬਾਕਾਇਦਾ ਸੰਸਥਾਗਤ ਢਾਂਚੇ ਅਤੇ ਬਹੁਪੱਖੀ ਬੈਠਕਾਂ ਨਿਯਮਤ ਤੌਰ ਤੇ ਹੋਈਆਂ ਹਨ। ਗੌਰਤਲਬ ਹੈ ਕਿ ਵਪਾਰ, ਆਰਥਿਕ, ਵਿਗਿਆਨਕ ਅਤੇ ਤਕਨੀਕੀ ਸਹਿਯੋਗ ਬਾਰੇ 17ਵੀਂ ਭਾਰਤ-ਵੀਅਤਨਾਮ ਦੀ ਸਾਂਝੇ ਕਮਿਸ਼ਨ ਦੀ ਬੈਠਕ ਵੀਡੀਓ-ਕਾਨਫਰੰਸ ਰਾਹੀਂ ਕੀਤੀ ਗਈ। ਜੇ.ਸੀ.ਐੱਮ. ਦਾ ਰਣਨੀਤਕ ਮਹੱਤਵ ਹੈ। ਇਸ ਬੈਠਕ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਵੀਅਤਨਾਮ ਦੇ ਉਪ-ਪ੍ਰਧਾਨ ਮੰਤਰੀ ਸ਼੍ਰੀ ਫਾਮ ਬਿਨ ਮਿਨਹ ਨੇ ਕੀਤੀ ਸੀ। ਬੈਠਕ ਦੌਰਾਨ ਦੋਵਾਂ ਧਿਰਾਂ ਨੇ ਭਾਰਤ-ਵੀਅਤਨਾਮ ਰਣਨੀਤਕ ਭਾਈਵਾਲੀ ਵਿੱਚ ਹਾਲ ਵਿੱਚ ਹੋਏ ਘਟਨਾਕ੍ਰਮ ਦਾ ਜਾਇਜ਼ਾ ਲਿਆ ਅਤੇ ਆਪਣੇ ਸੰਬੰਧਾਂ ਨੂੰ ਹੋਰ ਅੱਗੇ ਵਧਾਉਣ ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਦੋਵੇਂ ਦੇਸ਼ਾਂ ਵਿਚਾਲੇ ਸੰਬੰਧਾਂ ਦੇ ਆਰਥਿਕ ਅਤੇ ਰੱਖਿਆ ਖੇਤਰ ਵਿ...

ਸੜਕਾਂ ਦੇ ਬੁਨਿਆਦੀ ਢਾਂਚੇ ਰਾਹੀਂ ਭਾਰਤ ਨੂੰ ਜੋੜਨਾ

ਸੜਕਾਂ ਕਿਸੇ ਵੀ ਦੇਸ਼ ਦੀ ਤਰੱਕੀ ਲਈ ਬਹੁਤ ਹੀ ਅਹਿਮ ਹਨ। ਇਸ ਦੇ ਨਾਲ ਹੀ ਆਵਾਜਾਈ ਦਾ ਤੰਤਰ ਵੀ ਉਨਾ ਹੀ ਮਹੱਤਵਪੂਰਨ ਹੈ। ਕਿਸੇ ਦੇਸ਼ ਦੇ ਵਿਕਾਸ ਦੀ ਗਤੀ ਚੀਜ਼ਾਂ ਅਤੇ ਸੇਵਾਵਾਂ ਦੇ ਉਤਪਾਦਨ ਦੇ ਨਾਲ-ਨਾਲ ਗਤੀਸ਼ੀਲਤਾ 'ਤੇ ਵੀ ਨਿਰਭਰ ਕਰਦੀ ਹੈ। ਭਾਰਤ ਵਰਗੇ ਵਿਸ਼ਾਲ ਅਤੇ ਸੰਘਣੀ ਆਬਾਦੀ ਵਾਲੇ ਦੇਸ਼ ਦੀ ਤਰੱਕੀ ਲਈ, ਨਵੀਆਂ ਅਤੇ ਵਿਕਸਤ ਸੜਕਾਂ ਦਾ ਨਿਰਮਾਣ ਮਹੱਤਵਪੂਰਨ ਹੈ। ਸੜਕਾਂ ਸੰਪਰਕ ਪ੍ਰਦਾਨ ਕਰਦੀਆਂ ਹਨ ਅਤੇ ਨਿਰੰਤਰ ਆਵਾਜਾਈ ਪ੍ਰਵਾਹ ਨੂੰ ਯਕੀਨੀ ਬਣਾਉਂਦੀਆਂ ਹਨ। ਸੜਕ ਨੈੱਟਵਰਕ ਬੁਨਿਆਦੀ ਢਾਂਚੇ ਦਾ ਵਿਕਾਸ ਭਾਰਤ ਨੂੰ “ਆਤਮ-ਨਿਰਭਰ” ਬਣਾਉਣ ਲਈ ਵੱਖ-ਵੱਖ ਸੈਕਟਰਾਂ ਵਿੱਚ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵੱਡੇ ਸੁਧਾਰਾਂ ਵਿੱਚੋਂ ਇੱਕ ਹੈ। ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਸੜਕੀ ਢਾਂਚੇ ਵਿੱਚ ਲਗਾਤਾਰ ਸੁਧਾਰ ਹੋਇਆ ਹੈ। ਕਨੈਕਟੀਵਿਟੀ ਵਿੱਚ ਸੁਧਾਰ ਹੋਇਆ ਹੈ ਅਤੇ ਸੜਕੀ ਆਵਾਜਾਈ ਤੇਜ਼ੀ ਨਾਲ ਵਿਕਾਸ ਦਾ ਇੱਕ ਉੱਚ ਬਿੰਦੂ ਬਣ ਚੁੱਕਾ ਹੈ। ਸੜਕਾਂ ਸੇਵਾਵਾਂ ਦੇ ਲਈ ਬਿਹਤਰ ਪਹੁੰਚ, ਆਵਾਜਾਈ ਵਿੱਚ ਸੌਖਿਆਈ ਅਤੇ ਲੋਕਾਂ ਨੂੰ ਆਵਾਜਾਈ ਦੀ ਆਜ਼ਾਦੀ ਪ੍ਰਦਾਨ ਕਰ ਰਹੀਆਂ ਹਨ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸੜਕੀ ਨੈੱਟਵਰਕਾਂ ਵਿੱਚੋਂ ਇਕ ਹੈ, ਇਹ ਨੈੱਟਵਰਕ ਲਗਭਗ 5.5 ਮਿਲੀਅਨ ਕਿਲੋਮੀਟਰ ਤਕ ਫੈਲਿਆ ਹੋਇਆ ਹੈ। ਇਸ ਵਿੱਚ ਰਾਸ਼ਟਰੀ ਅਤੇ ਰਾਜ-ਮਾਰਗ ਅਤੇ ਸ਼ਹਿਰੀ ਅਤੇ ਦਿਹਾਤੀ ਸੜਕਾਂ ਸ਼ਾਮਿਲ ਹਨ। ਭਾਰਤੀ ਸੜਕ ਨੈੱਟਵਰਕ ਵਿੱਚ ਰਾਸ਼ਟਰੀ...

ਭਾਰਤ-ਉਜ਼ਬੇਕਿਸਤਾਨ ਦੇ ਰਿਸ਼ਤੇ ਗਤੀਸ਼ੀਲ ਢੰਗ ਨਾਲ ਵੱਧ ਰਹੇ ਹਨ

ਆਰਥਿਕ ਸਾਂਝੇਦਾਰੀ ਨੂੰ ਵਧਾਉਣ ਅਤੇ ਦੁ-ਪੱਖੀ ਸੰਬੰਧਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਇੱਕ ਕਦਮ ਵਜੋਂ ਭਾਰਤ ਅਤੇ ਉਜ਼ਬੇਕਿਸਤਾਨ ਨੇ ਇਸ ਹਫ਼ਤੇ ਰਾਸ਼ਟਰੀ ਤਾਲਮੇਲ ਕਮੇਟੀ ਦੀ ਪਹਿਲੀ ਬੈਠਕ ਕੀਤੀ। ਇਸ ਬੈਠਕ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਵਾਲੇ ਸਾਂਝੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਦੀ ਨਿਗਰਾਨੀ ਕਰਨਾ ਹੈ। ਇਸ ਬੈਠਕ ਦੀ ਪ੍ਰਧਾਨਗੀ ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਅਤੇ ਉਜ਼ਬੇਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਨਿਵੇਸ਼ ਤੇ ਵਿਦੇਸ਼ੀ ਵਪਾਰ ਮੰਤਰੀ ਸਰਦੋਰ ਉਮੁਰਜਾਕੋਵ ਨੇ ਕੀਤੀ। ਮੌਜੂਦਾ ਸਿਹਤ ਅਤੇ ਯਾਤਰਾ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਇਹ ਬੈਠਕ ਆਨਲਾਈਨ ਫਾਰਮੇਟ ਦੇ ਅੰਤਰਗਤ ਕੀਤੀ ਗਈ ਸੀ। ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਮੁਤਾਬਿਕ ਦੋਵਾਂ ਧਿਰਾਂ ਨੇ ਵਪਾਰ ਅਤੇ ਆਰਥਿਕਤਾ ਦੇ ਖੇਤਰ ਵਿੱਚ ਦੁ-ਪੱਖੀ ਗਤੀਵਿਧੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਦੁਵੱਲੀ ਨਿਵੇਸ਼ ਸੰਧੀ, ਤਰਜੀਹੀ ਵਪਾਰ ਸਮਝੌਤੇ, ਖੇਤੀਬਾੜੀ ਉਤਪਾਦਾਂ ਲਈ ਆਪਸੀ ਮਾਰਕੀਟ ਦੀ ਪਹੁੰਚ ਦੇ ਨਾਲ ਹੀ ਦੋਹਾਂ ਦੇਸ਼ਾਂ ਵਿੱਚ ਸ਼ੁਰੂ ਕੀਤੇ ਪ੍ਰੋਜੈਕਟਾਂ ਨੂੰ ਲਾਗੂ ਕਰਨ, ਭਾਰਤ ਵਿੱਚ ਗੁਜਰਾਤ ਰਾਜ ਅਤੇ ਉਜ਼ਬੇਕਿਸਤਾਨ ਦੇ ਅੰਦੀਜਾਨ ਖੇਤਰ ਵਿਚਾਲੇ ਸਹਿਯੋਗ ਅਤੇ ਤਾਸ਼ਕੰਦ ਵਿਖੇ ਭਾਰਤ-ਉਜ਼ਬੇਕਿਸਤਾਨ ਉੱਦਮਤਾ ਵਿਕਾਸ ਕੇਂਦਰ ਬਾਰੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਹੋਈ ਪ੍ਰਗਤੀ 'ਤੇ...

ਭਾਰਤ-ਏਸੀਆਨ ਸਬੰਧ: ਥਿੰਕ ਟੈਂਕਾਂ ਰਾਹੀਂ ਮਜ਼ਬੂਤੀ ਵੱਲ

ਅਗਾਂਹਵਧੂ ਭਾਰਤ ਦੀ ‘ਐਕਟ ਈਸਟ’ ਨੀਤੀ ਅਤੇ ਇੰਡੋ-ਪੈਸੀਫਿਕ ਦੇ ਨਜ਼ਰੀਏ ਤੋਂ ਮਹੱਤਵਪੂਰਣ 'ਏਸੀਅਨ-ਇੰਡੀਆ ਨੈਟਵਰਕ ਥਿੰਕ ਟੈਂਕਜ਼' (ਏਆਈਐਨਟੀਟੀ) ਦੀ ਛੇਵੀਂ ਗੋਲਮੇਜ਼ ਕਾਨਫਰੰਸ ਦਾ ਆਯੋਜਨ ਪਿਛਲੇ ਹਫ਼ਤੇ ਕੀਤਾ ਗਿਆ ਸੀ। ਇਸ ਵਿੱਚ ਵਿਚਾਰ ਵਟਾਂਦਰੇ ਦਾ ਮੁੱਖ ਮੁੱਦਾ '' ਏਸੀਆਨ-ਭਾਰਤ: ਕੋਵਿਡ-19 ਯੁੱਗ ਦੇ ਬਾਅਦ ਵਿਚ ਆਪਸੀ ਸਹਿਯੋਗ ਨੂੰ ਮਜ਼ਬੂਤ ​​ਕਰਨਾ '' ਵਿਸ਼ੇ ਉੱਤੇ ਕੇਂਦਰਿਤ ਸੀ। ਏਆਈਐਨਟੀਟੀ ਦਾ ਸਾਲ 2009 ਵਿੱਚ ਭਾਰਤ ਦੁਆਰਾ ਗਠਨ ਕੀਤਾ ਗਿਆ ਸੀ ਅਤੇ ਇਸ ਦਾ ਉਦੇਸ਼ ਗਿਆਨ ਦੇ ਪਾੜੇ ਨੂੰ ਦੂਰ ਕਰਨ ਅਤੇ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਪੇਸ਼ ਨੀਤੀਆਂ ਦੀਆਂ ਸਿਫਾਰਸ਼ਾਂ ਪੇਸ਼ ਕਰਦਿਆਂ ਏਸੀਅਨ-ਭਾਰਤ ਰਣਨੀਤਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਵਿਦੇਸ਼ ਮੰਤਰੀ ਡਾ. ਐਸ਼. ਜੈਸ਼ੰਕਰ, ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ,ਵਿਦੇਸ਼ ਮੰਤਰੀ ਡਾਨ ਪ੍ਰਮਦੁਵਿਨੇਈ ਅਤੇ ਏਸੀਆਨ ਦੇ ਸੱਕਤਰ ਜਨਰਲ, ਡੈਟੋ ਲਿਮ ਜੌਕ ਹੋਇ ਨੇ ਇਸ ਦੇ ਮਹੱਤਵਪੂਰਣ ਸ਼ੈਸ਼ਨਾਂ ਵਿੱਚ ਹਿੱਸਾ ਲਿਆ। ਡਾ. ਜੈਸ਼ੰਕਰ ਨੇ ਦਲੀਲ ਦਿੱਤੀ ਕਿ ਮਹਾਂਮਾਰੀ ਨੇ ਇਕ ਪਾਸੇ ਡੂੰਘੇ ਮੁਕਾਬਲੇ ਵਾਲੀ ਅੰਤਰਰਾਸ਼ਟਰੀ ਰਾਜਨੀਤੀ ਅਤੇ ਦੂਜੇ ਪਾਸੇ ਬਹੁਪੱਖੀਵਾਦ ਦੇ ਪਾਸਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਮੁੱਢਲੇ ਪ੍ਰਸ਼ਨਾਂ ਵਿਚੋਂ ਇਕ ਪ੍ਰਸ਼ਨ ਹੈ ਕਿ ਕੋਵਿਡ -19 ਵਿਸ਼ਵ ਦੀ ਵਿਵਸਥਾ ਨੂੰ ਕਿਹੋ ਜਿਹਾ ਰੂਪ ਦੇਵੇਗੀ। ਭਾਰਤ ਅਤੇ ਦੱਖਣ-ਪੂਰਬੀ ਏਸ਼...